ਰੇਲ ਮੰਤਰਾਲਾ
ਭਾਰਤੀ ਰੇਲਵੇ ਨੂੰ ਮਜ਼ਬੂਤੀ ਦੇਣ ਲਈ ਕੈਬਨਿਟ ਨੇ ਭਾਰਤੀ ਰੇਲਵੇ ਦੇ ਤਿੰਨ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ
Posted On:
29 AUG 2024 8:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (CCEA) ਨੇ ਰੇਲਵੇ ਮੰਤਰਾਲੇ ਦੇ ਤਹਿਤ ਤਿੰਨ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਹੈ। ਇਨ੍ਹਾਂ ਦੀ ਕੁੱਲ ਅਨੁਮਾਨਿਤ ਲਾਗਤ ਲਗਭਗ 6,456 ਕਰੋੜ ਰੁਪਏ ਹੈ। ਵਿੱਤ ਵਰ੍ਹੇ 2028-29 ਤੱਕ ਪ੍ਰੋਜੈਕਟਾਂ ਦੇ ਪੂਰਾ ਹੋਣ ਦੀ ਉਮੀਦ ਹੈ ਅਤੇ ਨਿਰਮਾਣ ਦੌਰਾਨ ਲਗਭਗ 114 ਲੱਖ ਮਾਨਵ ਦਿਵਸਾਂ ਦਾ ਪ੍ਰਤੱਖ ਰੋਜ਼ਗਾਰ ਦਾ ਸਿਰਜਣ ਹੋਵੇਗਾ। ਜਿਨ੍ਹਾਂ ਤਿੰਨ ਰੇਲਵੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ, ਇਨ੍ਹਾਂ ਵਿੱਚ ਜਮਸ਼ੇਦਪੁਰ-ਪੁਰਲਿਯਾ-ਆਸਨਸੋਲ ਤੀਸਰੀ ਲਾਈਨ, ਸਾਰਡੇਗਾ-ਭਾਲੁਮੁਡਾ ਨਵੀਂ ਡਬਲ ਲਾਈਨ ਅਤੇ ਬਰਗੜ ਰੋਡ-ਨਵਾਪਾੜਾ ਰੋਡ ਨਵੀਆਂ ਲਾਈਨਾਂ ਸ਼ਾਮਲ ਹਨ।
ਦੋ ਨਵੀਆਂ ਲਾਈਨਾਂ ਅਤੇ ਇੱਕ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਦਾ ਉਦੇਸ਼ ਭਾਰਤੀ ਰੇਲਵੇ ਦੀ ਗਤੀਸ਼ੀਲਤਾ, ਕੁਸ਼ਲਤਾ ਅਤੇ ਸੇਵਾ ਸਬੰਧੀ ਭਰੋਸੇਯੋਗਤਾ ਵਧਾਉਂਦੇ ਹੋਏ ਡਾਇਰੈਕਟ ਕਨੈਕਟੀਵਿਟੀ ਪ੍ਰਦਾਨ ਕਰਨਾ ਹੈ। ਇਸ ਦੇ ਇਲਾਵਾ ਮਲਟੀ –ਟ੍ਰੈਕਿੰਗ ਪ੍ਰਸਤਾਵ ਪਰਿਚਾਲਨ ਨੂੰ ਅਸਾਨ ਬਣਾਏਗਾ ਅਤੇ ਭੀੜ ਨੂੰ ਘੱਟ ਕਰੇਗਾ, ਜਿਸ ਨਾਲ ਪੂਰੇ ਭਾਰਤ ਵਿੱਚ ਕੁਝ ਸਭ ਤੋਂ ਜ਼ਿਆਦਾ ਵਿਅਸਤ ਰੇਲਵੇ ਸੈਕਸ਼ਨਾਂ ‘ਤੇ ਬਹੁਤ ਜ਼ਰੂਰੀ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਯੋਗਦਾਨ ਮਿਲੇਗਾ। ਇਹ ਪਹਿਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੀ ਕਲਪਨਾ ਦੇ ਅਨੁਰੂਪ ਹਨ, ਜੋ ਵਿਆਪਕ ਖੇਤਰੀ ਵਿਕਾਸ ਨੂੰ ਪ੍ਰੋਤਸਾਹਨ ਦੇ ਕੇ ਅਤੇ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਏਗਾ। ਇਸ ਨਾਲ ਸਥਾਨਕ ਲੋਕਾਂ ਨੂੰ ਸਸ਼ਕਤ ਬਣਾਇਆ ਜਾ ਸਕੇਗਾ।
ਇਨ੍ਹਾਂ ਪ੍ਰੋਜੈਕਟਾਂ ਦੇ ਜ਼ਰੀਏ ਪਹਿਲਾਂ ਤੋਂ ਅਣਲਿੰਕਡ ਕੀਤੇ ਖੇਤਰਾਂ ਨੂੰ ਜੋੜ ਕੇ, ਲਾਈਨ ਦੀ ਸਮਰੱਥਾ ਨੂੰ ਵਧਾਉਣ ਅਤੇ ਟ੍ਰਾਂਸਪੋਰਟੇਸ਼ਨ ਨੈੱਟਵਰਕ ਵਿੱਚ ਸੁਧਾਰ ਕਰਕੇ ਲੌਜਿਸਟਿਕਸ ਕੁਸ਼ਲਤਾ ਨੂੰ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਸਪਲਾਈ ਚੇਨਾਂ ਨੂੰ ਸੁਚਾਰੂ ਕੀਤਾ ਜਾ ਸਕੇਗਾ, ਤਾਂ ਜੋ ਆਰਥਿਕ ਵਿਕਾਸ ਨੂੰ ਅੱਗੇ ਵਧਾਇਆ ਜਾ ਸਕੇ।
ਇਹ ਪ੍ਰੋਜੈਕਟਸ ਮਲਟੀ-ਮਾਡਲ ਕਨੈਕਟੀਵਿਟੀ ਲਈ ਪੀਐੱਮ-ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਨਤੀਜੇ ਹਨ, ਜੋ ਕਿ ਏਕੀਕ੍ਰਿਤ ਯੋਜਨਾ ਤਿਆਰ ਕੀਤੇ ਜਾਣ ਨਾਲ ਸੰਭਵ ਹੋਇਆ ਹੈ ਅਤੇ ਇਹ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਬਿਨਾ ਰੁਕਾਵਟ/ਸਹਿਜ ਕਨੈਕਟੀਵਿਟੀ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਤਿੰਨ ਪ੍ਰੋਜੈਕਟਸ ਚਾਰ ਰਾਜਾਂ, ਉਡੀਸ਼ਾ, ਝਾਰਖੰਡ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੇ ਸੱਤ ਜ਼ਿਲ੍ਹਿਆਂ ਤੱਕ ਫੈਲੀਆਂ ਹੋਈਆਂ ਹਨ ਅਤੇ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 300 ਕਿਲੋਮੀਟਰ ਤੱਕ ਵਿਸਤਾਰਿਤ ਕਰਨਗੀਆਂ।
ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ 14 ਨਵੇਂ ਸਟੇਸ਼ਨਾਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਦੋ ਖਾਹਿਸ਼ੀ ਜ਼ਿਲ੍ਹਿਆਂ (Nuapada and East Singhbum) ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ। ਨਵੀਆਂ ਰੇਲਵੇ ਲਾਈਨਾਂ ਨਾਲ ਕਰੀਬ 1300 ਪਿੰਡਾਂ ਅਤੇ ਇੱਕ ਅੰਦਾਜ਼ੇ ਮੁਤਾਬਕ 11 ਲੱਖ ਦੀ ਆਬਾਦੀ ਨੂੰ ਲਾਭ ਹੋਵੇਗਾ। ਜਦਕਿ, ਮਲਟੀ –ਟ੍ਰੈਕਿੰਗ ਪ੍ਰੋਜੈਕਟ ਨਾਲ ਹੋਰ 1300 ਪਿੰਡਾਂ ਅਤੇ ਕਰੀਬ 19 ਲੱਖ ਲੋਕਾਂ ਨੂੰ ਕਨੈਕਟੀਵਿਟੀ ਮਿਲੇਗੀ।
ਇਹ ਮਾਰਗ ਖੇਤੀਬਾੜੀ ਉਤਪਾਦਾਂ, ਖਾਦ, ਕੋਲਾ, ਆਇਰਨ ਓਰ, ਸਟੀਲ, ਸੀਮੇਂਟ ਅਤੇ ਚੂਨਾ ਪੱਥਰ ਵਰਗੀਆਂ ਜ਼ਰੂਰੀ ਵਸਤੂਆਂ ਦੀ ਟ੍ਰਾਂਸਪੋਰਟਿੰਗ ਲਈ ਅਹਿਮ ਹਨ। ਸਮਰੱਥਾ ਵਾਧਾ ਕੰਮਾਂ ਦੇ ਸਿੱਟੇ ਵਜੋਂ 45 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਵਰ੍ਹੇ) ਦੀ ਵਾਧੂ ਮਾਲ ਢੁਆਈ ਹੋਵੇਗੀ। ਰੇਲਵੇ ਵਾਤਾਵਰਣ ਦੇ ਅਨੁਕੂਲ ਅਤੇ ਊਰਜਾ ਕੁਸ਼ਲ ਆਵਾਜਾਈ ਸਾਧਨ ਹੈ ਅਤੇ ਇਸ ਨਾਲ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ, 10 ਕਰੋੜ ਲੀਟਰ ਤੇਲ ਆਯਾਤ ਨੂੰ ਘੱਟ ਕਰਨ ਅਤੇ 240 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਐਮੀਸ਼ਨਸ ਨੂੰ ਘੱਟ ਕਰਨ ਵਿੱਚ ਸਹਾਇਤਾ ਮਿਲੇਗੀ, ਜੋ ਕਿ 9.7 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।
ਜਮਸ਼ੇਦਪੁਰ-ਪੁਰਲਿਯਾ-ਆਸਨਸੋਲ ਤੀਸਰੀ ਲਾਈਨ 121 ਕਿਲੋਮੀਟਰ ਦੀ ਹੈ ਇਸ ‘ਤੇ 2170 ਕਰੋੜ ਰੁਪਏ ਖਰਚ ਹੋਣਗੇ
ਜਮਸ਼ੇਦਪੁਰ-ਪੁਰਲਿਯਾ –ਆਸਨਸੋਲ ਤੀਸਰੀ ਲਾਈਨ ਪ੍ਰੋਜੈਕਟ ਪੱਛਮੀ ਬੰਗਾਲ ਅਤੇ ਝਾਰਖੰਡ ਨੂੰ ਜੋੜਨ ਵਾਲੇ 121 ਕਿਲੋਮੀਟਰ ਦੇ ਰੇਲਵੇ ਨੈੱਟਵਰਕ ਵਿੱਚ ਇੱਕ ਅਹਿਮ ਪ੍ਰਗਤੀ ਹੈ। ਇਸ ਦੀ ਅਨੁਮਾਨਿਤ ਲਾਗਤ 2170 ਕਰੋੜ ਰੁਪਏ ਹੈ। ਇਸ ਮਲਟੀ-ਟ੍ਰੈਕਿੰਗ ਪਹਿਲ ਨਾਲ ਯਾਤਰੀਆਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਇਸ ਨਾਲ ਪੂਰੇ ਖੇਤਰ ਵਿੱਚ ਸੁਗਮ ਅਤੇ ਵਧੇਰੇ ਕੁਸ਼ਲ ਆਵਾਜਾਈ ਵਿਵਸਥਾ ਸੁਨਿਸ਼ਚਿਤ ਹੋਵੇਗੀ। ਇਹ ਪ੍ਰੋਜੈਕਟ ਪ੍ਰਮੁੱਖ ਟ੍ਰੰਕ ਰੂਟਸ (ਉੱਚ ਘਣਤਾ ਨੈੱਟਵਰਕ ਵਾਲੇ ਮਾਰਗ) ਵਿਸ਼ੇਸ਼ ਤੌਰ ‘ਤੇ ਦਿੱਲੀ-ਹਾਵੜਾ ਅਤੇ ਹਾਵੜਾ-ਮੁੰਬਈ ਕੌਰੀਡੇਰ ਦੇ ਵਿਚਕਾਰ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗਾ, ਜੋ ਬਰਨਪੁਰ ਅਤੇ ਦੁਰਗਾਪੁਰ ਵਿੱਚ ਸਟੀਲ ਪਲਾਂਟਾਂ ਲਈ ਆਇਰਨ ਓਰ ਅਤੇ ਕੋਲੇ ਦੀ ਟ੍ਰਾਂਸਪੋਰਟੇਸ਼ਨ ਨੂੰ ਵਧਾਏਗੀ ਅਤੇ ਤਿਆਰ ਸਟੀਲ ਉਤਪਾਦਾਂ ਦੀ ਆਵਾਜਾਈ ਦੀ ਸੁਗਮਤਾ ਨਾਲ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਇਹ ਪ੍ਰੋਜੈਕਟ ਰਣਨੀਤਕ ਤੌਰ ‘ਤੇ ਮੈਥਨ ਡੈਮ ਅਤੇ ਚੁਰੁਲੀਆ ਵਰਗੇ ਪ੍ਰਮੁੱਖ ਸੈਲਾਨੀ ਆਕਰਸ਼ਣਾਂ (key tourist attractions) ਦੇ ਨਾਲ-ਨਾਲ ਕਲਿਆਣੇਸ਼ਵਰੀ ਮੰਦਰ ਅਤੇ ਘਾਗਰ ਬੁਰੀ ਚੰਡੀ ਮੰਦਰ ਵਰਗੇ ਤੀਰਥ ਸਥਾਨਾਂ ਦੇ ਕੋਲ ਸਥਿਤ ਹੈ। ਇਸ ਲਾਈਨ ਦੇ ਨਿਰਮਾਣ ਨਾਲ 42 ਲੱਖ ਮਾਨਵ ਦਿਵਸ ਦਾ ਰੋਜ਼ਗਾਰ ਸਿਰਜਣ ਹੋਣ ਦੀ ਉਮੀਦ ਹੈ। ਇਸ ਦੇ ਇਲਾਵਾ ਇਹ 3 ਕਰੋੜ ਰੁੱਖ ਲਗਾਉਣ ਦੇ ਬਰਾਬਰ 74 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ (CO2) ਐਮੀਸ਼ਨਸ ਨੂੰ ਬਚਾ ਕੇ ਵਾਤਾਵਰਣਿਕ ਸਥਿਰਤਾ ਵਿੱਚ ਯੋਗਦਾਨ ਦੇਵੇਗਾ।
ਸਾਰਡੇਗਾ-ਭਾਲੁਮੁਡਾ ਨਵੀਂ ਡਬਲ ਲਾਈਨ ਦੇ 37 ਕਿਲੋਮੀਟਰ ‘ਤੇ 1360 ਕਰੋੜ ਰੁਪਏ ਖਰਚ ਹੋਣਗੇ
ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਦੇ ਸਾਰਡੇਗਾ ਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਦੇ ਭਾਲੁਮੁਡਾ ਨਾਲ ਜੋੜਨ ਵਾਲੀ ਨਵੀਂ ਦੋਹਰੀ ਲਾਈਨ 37 ਕਿਲੋਮੀਟਰ ਤੱਕ ਫੈਲੀ ਹੋਈ ਹੈ। ਇਸ ਦੀ ਅਨੁਮਾਨਿਤ ਲਾਗਤ 1360 ਕਰੋੜ ਰੁਪਏ ਹੈ। ਇਸ ਰੇਲਵੇ ਲਾਈਨ ਨਾਲ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੀ ਵੱਡੀ ਜਨਜਾਤੀ ਆਬਾਦੀ ਨੂੰ ਬਹੁਤ ਲਾਭ ਹੋਵੇਗਾ, ਜੋ ਆਪਸ ਵਿੱਚ ਮਜ਼ਬੂਤ ਸੱਭਿਆਚਾਰਕ ਅਤੇ ਸਮਾਜਿਕ ਸਬੰਧ ਸਾਂਝਾ ਕਰਦੇ ਹਨ। ਫਿਲਹਾਲ ਸਾਰਡੇਗਾ ਅਤੇ ਭਾਲੁਮੁਡਾ ਦੇ ਦਰਮਿਆਨ ਕੋਈ ਬਸ ਸੇਵਾ ਨਹੀਂ ਹੈ। ਇਸ ਨਾਲ ਸਥਾਨਕ ਲੋਕ ਨਿਜੀ ਵਾਹਨਾਂ ‘ਤੇ ਹੀ ਨਿਰਭਰ ਹਨ। ਇਸ ਰੇਲਵੇ ਲਾਈਨ ਦੇ ਸ਼ੁਰੂ ਹੋਣ ਨਾਲ ਆਸੇ-ਪਾਸੇ ਦੇ ਪਿੰਡਾਂ ਦੇ ਲੋਕਾਂ ਲਈ ਕਨੈਕਟੀਵਿਟੀ ਵਿੱਚ ਕਾਫੀ ਸੁਧਾਰ ਹੋਵੇਗਾ, ਜਿਸ ਨਾਲ ਯਾਤਰਾ ਅਸਾਨ ਅਤੇ ਜ਼ਿਆਦਾ ਸੁਵਿਧਾਜਨਕ ਹੋ ਜਾਵੇਗੀ। ਇਸ ਪ੍ਰੋਜੈਕਟ ਦੇ ਨਿਰਮਾਣ ਦੌਰਾਨ 25 ਲੱਖ ਮਾਨਵ ਦਿਵਸ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਇਹ 3.4 ਕਰੋੜ ਰੁੱਖ ਲਗਾਉਣ ਦੇ ਬਰਾਬਰ 84 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ (CO2) ਐਮੀਸ਼ਨਸ ਨੂੰ ਬਚਾ ਕੇ ਵਾਤਾਵਰਣਿਕ ਸਥਿਰਤਾ ਵਿੱਚ ਆਪਣਾ ਯੋਗਦਾਨ ਦੇਵੇਗਾ।
ਬਾਰਗੜ ਰੋਡ-ਨਵਾਪਾੜਾ ਰੋਡ ਨਵੀਂ ਲਾਈਨ 138 ਕਿਲੋਮੀਟਰ ਦਾ ਪ੍ਰੋਜੈਕਟ ਹੈ। ਇਸ ਉੱਪਰ 2926 ਕਰੋੜ ਰੁਪਏ ਖਰਚ ਹੋਣਗੇ
ਬਰਗੜ ਰੋਡ ਅਤੇ ਨਵਾਪਾੜਾ ਰੋਡ ਦੇ ਦਰਮਿਆਨ 2926 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੀ 138 ਕਿਲੋਮੀਟਰ ਲੰਬੀ ਪ੍ਰਸਤਾਵਿਤ ਨਵੀਂ ਰੇਲਵੇ ਲਾਈਨ ਨਾਲ ਓਡੀਸ਼ਾ ਦੇ ਦੋ ਅਹਿਮ ਜ਼ਿਲ੍ਹਿਆਂ ਬਰਗੜ ਅਤੇ ਨਵਾਪਾੜਾ ਵਿੱਚ ਮਹੱਤਵਪੂਰਨ ਰੂਪ ਨਾਲ ਕਨੈਕਟੀਵਿਟੀ ਨੂੰ ਵਧਾਏਗੀ। ਇਹ ਲਾਈਨ ਸੰਬਲਪੁਰ ਅਤੇ ਰਾਏਪੁਰ ਦੇ ਦਰਮਿਆਨ ਦੀ ਦੂਰੀ ਨੂੰ ਲਗਭਗ 87 ਕਿਲੋਮੀਟਰ ਘੱਟ ਕਰ ਦੇਵੇਗੀ। ਇਸ ਨਾਲ ਜ਼ਿਆਦਾ ਸਰਲ ਆਵਾਜਾਈ ਵਿਵਸਥਾ ਦੀ ਸੁਵਿਧਾ ਮਿਲੇਗੀ। ਪਦਮਪੁਰ ਵਿੱਚ ਮਾਲ ਗੋਦਾਮ ਚੌਲ ਦੀ ਟ੍ਰਾਂਸਪੋਰਟਿੰਗ ਅਤੇ ਸੀਮੇਂਟ, ਸਟੀਲ ਅਤੇ ਫਰਟੀਲਾਈਜ਼ਰਾਂ ਨੂੰ ਲਿਆਉਣ ਦੇ ਨਾਲ-ਨਾਲ ਪ੍ਰਸਿੱਧ ਸੰਬਲਪੁਰੀ ਹੈਂਡਲੂਮ ਟੈਕਸਟਾਈਲ ਪ੍ਰੋਡਕਟਸ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਪ੍ਰਮੁੱਖ ਕੇਂਦਰ ਹੋਵੇਗਾ। ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਨਰਸਿੰਘਨਾਥ ਮੰਦਰ (Nrusinghanath Temple) ਦੀ ਨੇੜਤਾ ਨਾਲ ਖੇਤਰ ਵਿੱਚ ਸੱਭਿਆਚਾਰਕ ਅਤੇ ਧਾਰਮਿਕ ਟੂਰਿਜ਼ਮ ਨੂੰ ਪ੍ਰੋਤਸਾਹਨ ਮਿਲੇਗਾ। ਇਸ ਪ੍ਰੋਜੈਕਟ ਨਾਲ 47 ਲੱਖ ਮਾਨਵ-ਦਿਵਸ ਰੋਜ਼ਗਾਰ ਸਿਰਜਣ ਹੋਣ ਦੀ ਉਮੀਦ ਹੈ। ਇਹ 3.3 ਕਰੋੜ ਰੁੱਖ ਲਗਾਉਣ ਦੇ ਬਰਾਬਰ 82 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ (CO2) ਐਮੀਸ਼ਨਸ ਨੂੰ ਬਚਾ ਕੇ ਵਾਤਾਵਰਣਿਕ ਸਥਿਰਤਾ ਵਿੱਚ ਆਪਣਾ ਯੋਗਦਾਨ ਦੇਵੇਗਾ।
ਸਿੱਟਾ
ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੁਆਰਾ ਇਨ੍ਹਾਂ ਤਿੰਨ ਰਣਨੀਤਕ ਰੇਲਵੇ ਪ੍ਰੋਜੈਕਟਾਂ ਨੂੰ ਮੰਜ਼ੂਰੀ ਦੇਣਾ ਭਾਰਤ ਦੇ ਟ੍ਰਾਂਸਪੋਰਟੇਸ਼ਨ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਪ੍ਰੋਜੈਕਟਸ ਨਾ ਸਿਰਫ ਕਨੈਕਟੀਵਿਟੀ ਨੂੰ ਵਧਾ ਕੇ, ਰੇਲਵੇ ਨੈੱਟਵਰਕ ਦਾ ਵਿਸਤਾਰ ਕਰਕੇ ਅਤੇ ਲੌਜਿਸਟਿਕਸ ਰੁਕਾਵਟਾਂ ਨੂੰ ਘੱਟ ਕਰਕੇ ਖੇਤਰੀ ਆਰਥਿਕ ਵਿਕਾਸ ਨੂੰ ਯੋਗਦਾਨ ਦੇਣਗੇ ਸਗੋਂ ਭਾਰਤ ਦੇ ਸਥਿਰਤਾ ਅਤੇ ਆਤਮਨਿਰਭਰਤਾ ਦੇ ਵਿਆਪਕ ਟੀਚਿਆਂ ਦੇ ਨਾਲ ਵੀ ਮੇਲ ਖਾਂਦੇ ਹਨ। ਇਹ ਪ੍ਰੋਜੈਕਟਸ ਉਚਿਤ ਰੋਜ਼ਗਾਰ ਸਿਰਜਣ ਅਤੇ ਵਾਤਾਵਰਣ ਦੀ ਉੱਨਤੀ ਸਮੇਤ ਪ੍ਰਤੱਖ ਲਾਭ ਦੇ ਨਾਲ ਹੀ ਰਾਸ਼ਟਰ ਦੇ ਵਿਕਾਸ ਨੂੰ ਅੱਗੇ ਵਧਾਉਣ ਅਤੇ ਜ਼ਿਆਦਾ ਸੰਯੋਜਿਤ ਅਤੇ ਸਮ੍ਰਿੱਧ ਭਵਿੱਖ ਨੂੰ ਸੁਨਿਸ਼ਚਿਤ ਕਰਨ ਨੂੰ ਰੇਖਾਂਕਿਤ ਕਰਦੇ ਹਨ।
ਸੰਦਰਭ
https://pib.gov.in/PressReleasePage.aspx?PRID=2049315
https://x.com/PIB_India/status/1828743456820547838
ਪੀਡੀਐੱਫ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
******
ਸੰਤੋਸ਼ ਕੁਮਾਰ/ਸਰਲਾ ਮੀਨਾ/ਅਵਸਥੀ ਨਾਇਰ
(Release ID: 2050176)
Visitor Counter : 28