ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਲਗਭਗ 1 ਏਕੜ ਜ਼ਮੀਨ ‘ਤੇ “ਮਾਤ੍ਰ ਵਨ” (Matri Van) ਸਥਾਪਿਤ ਕਰੇਗਾ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ 800 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ, ਜਿੱਥੇ ਪ੍ਰੋਗਰਾਮ ਦੇ ਦੌਰਾਨ 3000-4000 ਪੌਦੇ ਲਗਾਏ ਗਏ: ਸ਼੍ਰੀ ਚੌਹਾਨ

ਕੇਂਦਰੀ ਖੇਤੀਬਾੜੀ ਅਤੇ ਕਿਸਾਲ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੰਤਰਾਲੇ ਦੇ ਅਧਿਕਾਰੀਆਂ ਨੇ ਅੱਜ ਪੌਦੇ ਲਗਾਏ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਅੱਜ #एक_पेड़_मां_के_नाम #Plant4Mother ਅਭਿਯਾਨ ਦਾ ਆਯੋਜਨ ਕੀਤਾ

Posted On: 29 AUG 2024 1:57PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ #एक_पेड़_माँ_के_नाम #Plant4Mother ਅਭਿਯਾਨ ਦੇ ਤਹਿਤ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਏਆਰਆਈ) ਕੈਂਪਸ ਪੂਸਾ ਵਿਖੇ ਪੌਦੇ ਲਗਾਏ। ਸ਼੍ਰੀ ਚੌਹਾਨ ਨੇ ਦੱਸਿਆ ਕਿ ਮੰਤਰਾਲਾ ਲਗਭਗ 1 ਏਕੜ ਭੂਮੀ ਵਿੱਚ “ਮਾਤ੍ਰ ਵਨ” (Matri Van) ਸਥਾਪਿਤ ਕਰੇਗਾ। ਪ੍ਰੋਗਰਾਮ ਵਿੱਚ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ, ਸਕੱਤਰ ਡੇਅਰ ਅਤੇ ਡਾਇਰੈਕਟਰ ਜਨਰਲ ਆਈਸੀਏਆਰ, ਡਾ. ਹਿਮਾਂਸ਼ੂ ਪਾਠਕ, ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਲਗਭਗ 200 ਅਧਿਕਾਰੀ/ਕਰਮਚਾਰੀ ਅਤੇ ਸਕੂਲੀ ਵਿਦਿਆਰਥੀ ਵੀ ਮੌਜੂਦ ਸਨ।

  ਕੇਂਦਰੀ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਐਂਡਐੱਫਡਬਲਿਊ) ਦੇ ਸਾਰੇ ਅਧੀਨ ਦਫ਼ਤਰ, ਆਈਸੀਏਆਰ ਸੰਸਥਾਨ, ਸੀਏਯੂ, ਕੇਵੀਕੇ ਅਤੇ ਐੱਸਏਯੂ ਨੇ ਵੀ ਆਪਣੀਆਂ-ਆਪਣੀਆਂ ਥਾਵਾਂ ‘ਤੇ ਇਸੇ ਤਰ੍ਹਾਂ ਦਾ ਪੌਦੇ ਲਗਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ। ਸ਼੍ਰੀ ਚੌਹਾਨ ਨੇ ਇਹ ਵੀ ਦੱਸਿਆ ਕਿ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ 800 ਤੋਂ ਵੱਧ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਉਮੀਦ ਹੈ ਕਿ ਪ੍ਰੋਗਰਾਮ ਦੇ ਦੌਰਾਨ 3000-4000 ਪੌਦੇ ਲਗਾਏ ਜਾਣਗੇ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 5 ਜੂਨ, 2024 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਆਲਮੀ ਅਭਿਯਾਨ #एक_पेड़_माँ_के_नाम #Plant4Mother ਦੀ ਸ਼ੁਰੂਆਤ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਸੁਨਿਸ਼ਚਿਤ ਕਰਨ ਦੇ ਲਈ ਅੱਜ ਸਾਡੇ ਮੰਤਰਾਲਿਆਂ ਨੇ ਜਨ ਅੰਦੋਲਨ ਦੇ ਰੂਪ ਵਿੱਚ #एक_पेड़_माँ_के_नाम #Plant4Mother ਅਭਿਯਾਨ ਦੀ ਸ਼ੁਰੂਆਤ ਕੀਤੀ ਹੈ। ਸ਼੍ਰੀ ਚੌਹਾਨ ਨੇ ਇਸ ਅਵਸਰ ‘ਤੇ ਮੌਜੂਦ ਸਾਰੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਇਸ ਅਭਿਯਾਨ ਵਿੱਚ ਹਿੱਸਾ ਲੈਣ ਅਤੇ ਪੌਦੇ ਲਗਾ ਕੇ ਆਪਣੀ ਮਾਂ ਅਤੇ ਧਰਤੀ ਮਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਨ।

ਆਲਮੀ ਅਭਿਯਾਨ ਦੇ ਹਿੱਸੇ ਦੇ ਰੂਪ ਵਿੱਚ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਇਹ ਸੁਨਿਸ਼ਚਿਤ ਕਰਨ ਦੇ ਯਤਨ ਕਰ ਰਿਹਾ ਹੈ ਕਿ ਸਤੰਬਰ 2024 ਤੱਕ ਦੇਸ਼ ਭਰ ਵਿੱਚ 80 ਕਰੋੜ ਪੌਦੇ ਅਤੇ ਮਾਰਚ 2025 ਤੱਕ 140 ਕਰੋੜ ਪੌਦੇ ਲਗਾਏ ਜਾਣ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 20 ਜੂਨ 2024 ਨੂੰ ਅਸੋਲਾ ਭਾਟੀ ਵਾਇਲ ਲਾਈਫ ਸੈਂਕਚੁਰੀ ਵਿੱਚ ਪੌਦੇ ਲਗਾਉਣ ਦੀ ਗਤੀਵਿਧੀ ਸ਼ੁਰੂ ਕੀਤੀ, ਜਿਸ ਵਿੱਚ ਵਿਅਕਤੀਆਂ ਨੇ ਆਪਣੀਆਂ ਮਾਤਾਵਾਂ ਦੇ ਸਨਮਾਨ ਵਿੱਚ ਰੁੱਖ ਲਗਾਏ।

 ਰੁੱਖ ਲਗਾਉਣ ਨਾਲ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਲਾਈਫ (Mission LiFE) ਦੇ ਉਦੇਸ਼ ਨੂੰ ਵੀ ਪੂਰਾ ਕੀਤਾ ਜਾਂਦਾ ਹੈ ਜੋ ਵਾਤਾਵਰਣ ਦੇ ਪ੍ਰਤੀ ਜਾਗਰੂਕ ਜੀਵਨ ਸ਼ੈਲੀ ਦਾ ਇੱਕ ਜਨ ਅੰਦੋਲਨ ਹੈ। ਖੇਤੀਬਾੜੀ ਵਿੱਚ, ਰੁੱਖ ਉਗਾਉਣਾ ਟਿਕਾਊ ਖੇਤੀ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ। ਰੁੱਖ ਮਿੱਟੀ, ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕਰਕੇ ਅਤੇ ਬਾਇਓ ਡਾਇਰਵਰਸਿਟੀ ਨੂੰ ਵਧਾ ਕੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਹਨ। ਰੁੱਖ ਕਿਸਾਨਾਂ ਨੂੰ ਲਕੜੀ ਅਤੇ ਗ਼ੈਰ-ਲਕੜੀ ਉਤਪਾਦਾਂ ਨਾਲ ਵਾਧੂ ਆਮਦਨ ਦਾ ਸਰੋਤ ਵੀ ਪ੍ਰਦਾਨ ਕਰਦੇ ਹਨ। ਅਭਿਯਾਨ ਵਿੱਚ ਡੀਗ੍ਰੇਡੇਸ਼ਨ ਅਤੇ ਡੈਜ਼ਰਟੀਫਿਕੇਸ਼ਨ ਨੂੰ ਰੋਕਣ ਅਤੇ ਉਲਟਨ ਦੀ ਅਪਾਰ ਸਮਰੱਥਾ ਹੈ।

***

ਐੱਸਐੱਸ


(Release ID: 2049836) Visitor Counter : 26