ਖਾਣ ਮੰਤਰਾਲਾ
azadi ka amrit mahotsav

ਭਾਰਤੀ ਮਾਈਨਿੰਗ ਉਦਯੋਗ ਰਣਨੀਤਕ ਸੁਧਾਰਾਂ, ਤਕਨੀਕੀ ਅਤੇ ਸਥਿਰਤਾ ਪ੍ਰਗਤੀ ਨਾਲ ਤਬਦੀਲੀ ਲਈ ਤਿਆਰ: ਜੀ ਕਿਸ਼ਨ ਰੈੱਡੀ


ਕੇਂਦਰੀ ਕੋਲਾ ਅਤੇ ਖਾਣ ਮੰਤਰੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 5-ਸਿਤਾਰਾ ਖਾਣਾਂ ਨੂੰ ਸਨਮਾਨਿਤ ਕੀਤਾ

Posted On: 07 AUG 2024 8:41PM by PIB Chandigarh

ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਨਵੀਂ ਦਿੱਲੀ ਵਿਖੇ ਭਾਰਤੀ ਬਿਊਰੋ ਆਫ਼ ਮਾਈਨਜ਼ (ਆਈਬੀਐੱਮ) ਅਤੇ ਖਾਣਾਂ ਬਾਰੇ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ 2022-23 ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਾਣਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ, ਵਿੱਤੀ ਵਰ੍ਹੇ 2022-23 ਦੌਰਾਨ 5-ਸਟਾਰ ਰੇਟਿੰਗ ਪ੍ਰਾਪਤ ਕਰਨ ਵਾਲੀਆਂ 68 ਖਾਣਾਂ ਨੂੰ ਸਨਮਾਨਿਤ ਕੀਤਾ ਗਿਆ।

ਸ਼੍ਰੀ ਰੈੱਡੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਤਾਰੀਫ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀ ਮਾਈਨਿੰਗ ਉਦਯੋਗ ਰਣਨੀਤਕ ਸੁਧਾਰਾਂ, ਤਕਨੀਕੀ ਤਰੱਕੀ ਅਤੇ ਸਥਿਰਤਾ ਪ੍ਰਗਤੀ ਨਾਲ ਤਬਦੀਲੀ ਲਈ ਤਿਆਰ ਹੈ। ਅੱਜ ਦੀ ਹੱਲ੍ਹਾਸ਼ੇਰੀ ਮਾਈਨਿੰਗ ਕਮਿਊਨਿਟੀ ਦੀ ਲਚਕਤਾ, ਨਵੀਨਤਾ ਅਤੇ ਸਖ਼ਤ ਮਿਹਨਤ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਉਦਯੋਗ ਨੂੰ ਰਾਸ਼ਟਰੀ ਖਣਿਜ ਸਰੋਤਾਂ ਦੀ ਪੂਰੀ ਸੰਭਾਵਨਾ ਨੂੰ ਅਨਲੌਕ ਕਰਨ, ਸਾਡੇ ਖਣਨ ਪ੍ਰਭਾਵਿਤ ਭਾਈਚਾਰਿਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਅਤੇ ਇੱਕ ਉੱਜਵਲ ਅਤੇ ਵਧੇਰੇ ਟਿਕਾਊ ਭਵਿੱਖ ਲਈ ਰਾਹ ਪੱਧਰਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।

ਸ਼੍ਰੀ ਰੈੱਡੀ ਨੇ ਅੱਗੇ ਕਿਹਾ ਕਿ ਭਾਰਤ ਕੋਲ ਖਣਿਜ ਸਰੋਤਾਂ ਦੇ ਅਮੀਰ ਭੰਡਾਰ ਹਨ ਅਤੇ ਆਤਮ-ਨਿਰਭਰ ਅਤੇ ਖੁਸ਼ਹਾਲ ਰਾਸ਼ਟਰ ਦੇ ਵਿਸ਼ਾਲ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਮਹੱਤਵਪੂਰਨ ਹੈ। ਸ਼੍ਰੀ ਰੈੱਡੀ ਨੇ 5-ਸਿਤਾਰਾ ਦਰਜਾ ਪ੍ਰਾਪਤ ਖਾਣਾਂ ਦੇ ਸਾਰੇ 68 ਜੇਤੂਆਂ ਨੂੰ ਟਿਕਾਊ ਮਾਈਨਿੰਗ, ਭਾਈਚਾਰਕ ਭਲਾਈ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਵਧਾਈ ਦਿੱਤੀ। ਉਨ੍ਹਾਂ ਦੇ ਯਤਨਾਂ ਨੇ ਇੱਕ ਟਿਕਾਊ ਭਵਿੱਖ ਲਈ ਭਾਰਤ ਦੇ ਮਾਰਗ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਇਆ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੋਲਾ ਅਤੇ ਖਾਣਾਂ ਬਾਰੇ ਰਾਜ ਮੰਤਰੀ ਸ਼੍ਰੀ ਸਤੀਸ਼ ਚੰਦਰ ਦੂਬੇ ਨੇ ਮਾਈਨਿੰਗ ਗਤੀਵਿਧੀਆਂ ਤੋਂ ਵਾਤਾਵਰਣ 'ਤੇ ਨਾ ਹੋਣ ਵਾਲੇ ਪ੍ਰਭਾਵਾਂ ਨੂੰ ਰੋਕਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਈਨਿੰਗ ਸੈਕਟਰ ਦੇਸ਼ ਦੇ ਜੀਡੀਪੀ, ਉਦਯੋਗਿਕ ਤਰੱਕੀ, ਰੁਜ਼ਗਾਰ ਸਿਰਜਣ ਅਤੇ ਇਨ੍ਹਾਂ ਸਰੋਤਾਂ ਦੀ ਨਿਕਾਸੀ ਅਤੇ ਵਰਤੋਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਜਵਾਬਦੇਹੀ ਨਾਲ ਮੇਲ ਖਾਂਦਾ ਹੈ।

ਸਕੱਤਰ (ਮਾਈਨਜ਼) ਸ੍ਰੀ ਵੀ ਐੱਲ ਕਾਂਥਾ ਰਾਓ ਨੇ ਆਪਣੇ ਸੰਬੋਧਨ ਵਿੱਚ ਆਯਾਤ ਨਿਰਭਰਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਹੋਏ ਖਣਿਜ ਉਤਪਾਦਨ ਨੂੰ ਹੁਲਾਰਾ ਦੇਣ ਦੇ ਸਰਕਾਰ ਦੇ ਉਦੇਸ਼ ਦੀ ਰੂਪ ਰੇਖਾ ਦੱਸੀ। ਉਨ੍ਹਾਂ ਨੇ ਸਥਿਰਤਾ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ​​ਨਿਗਰਾਨੀ ਅਤੇ ਮੁਲਾਂਕਣ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਸੰਚਾਲਨ ਕੁਸ਼ਲਤਾ ਅਤੇ ਸਥਿਰਤਾ ਨੂੰ ਵਧਾਉਣ ਲਈ, ਸਟੀਕ ਸਰੋਤ ਨਿਕਾਸੀ ਦੀ ਸਹੂਲਤ, ਵਾਤਾਵਰਣ ਦੇ ਪ੍ਰਭਾਵਾਂ ਨੂੰ ਘਟਾਉਣ ਅਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਰੀਅਲ-ਟਾਈਮ ਨਿਗਰਾਨੀ, ਆਟੋਮੇਸ਼ਨ, ਆਰਟੀਫਿਸ਼ੀਅਲ ਇੰਟੈਲੀਜੈਂਸ, ਅਤੇ ਡੇਟਾ ਵਿਸ਼ਲੇਸ਼ਣ ਵਰਗੇ ਉੱਨਤ ਸਾਧਨਾਂ ਦੀ ਵਰਤੋਂ ਕਰਨ ਦੀ ਵਕਾਲਤ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਵਧੀਕ ਸਕੱਤਰ ਅਤੇ ਕੰਟਰੋਲਰ ਜਨਰਲ, ਆਈਬੀਐੱਮ, ਸ਼੍ਰੀ ਸੰਜੇ ਲੋਹੀਆ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਮਾਈਨਿੰਗ ਟੈਨਮੈਂਟ ਸਿਸਟਮ ਅਤੇ ਸਟਾਰ ਰੇਟਿੰਗ ਸਿਸਟਮ ਦੁਆਰਾ ਲਿਆਂਦੇ ਗਏ ਬਦਲਾਅ ਨੂੰ ਉਜਾਗਰ ਕੀਤਾ।

ਇਸ ਮੌਕੇ ਖਾਣ ਮੰਤਰਾਲੇ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਮੌਜੂਦ ਰਹੇ। ਹਰ 5-ਸਿਤਾਰਾ ਖਾਣ ਦੇ ਜੇਤੂ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਮੰਤਰੀਆਂ ਵਲੋਂ ਪ੍ਰਸ਼ੰਸਾ ਕੀਤੀ ਗਈ। ਇਹ ਪ੍ਰਸਿੱਧ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ "ਹਿੰਦੁਸਤਾਨ ਜ਼ਿੰਕ ਲਿਮਿਟੇਡ", ਐੱਨਐੱਮਡੀਸੀ, ਨਾਲਕੋ, ਟਾਟਾ ਸਟੀਲ ਅਤੇ ਅਲਟਰਾਟੈਕ ਸ਼ਾਮਲ ਸਨ। 5-ਸਿਤਾਰਾ ਦਰਜਾ ਪ੍ਰਾਪਤ ਕਰਨ ਲਈ ਕਈ ਛੋਟੀਆਂ ਖਾਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਪਰੰਪਰਾਗਤ ਸ਼ਮ੍ਹਾ ਰੌਸ਼ਨ ਅਤੇ ਦੋ ਨਵੇਂ ਮਾਡਿਊਲਾਂ - ਫਾਈਨਲ ਮਾਈਨ ਕਲੋਜ਼ਰ ਪਲਾਨ ਮੋਡੀਊਲ ਅਤੇ ਐਕਸਪਲੋਰੇਸ਼ਨ ਲਾਇਸੈਂਸ/ਕੰਪੋਜ਼ਿਟ ਲਾਇਸੈਂਸ/ਪ੍ਰਸਪੈਕਟਿੰਗ ਲਾਇਸੈਂਸ ਮੋਡੀਊਲ ਦੇ ਉਦਘਾਟਨ ਨਾਲ ਹੋਈ। ਇਸ ਤੋਂ ਇਲਾਵਾ, ਔਨਲਾਈਨ ਮਾਈਨ ਰੈਗੂਲੇਸ਼ਨ ਅਤੇ ਸਸਟੇਨੇਬਲ ਮਾਈਨਿੰਗ 'ਤੇ ਇੱਕ ਡਾਕੂਮੈਂਟਰੀ ਦਿਖਾਈ ਗਈ।

ਹੋਰ ਵੇਰਵਿਆਂ ਲਈ ਐਕਸ 'ਤੇ ਜਾਓ:

****

ਸੁਨੀਲ ਕੁਮਾਰ ਤਿਵਾੜੀ


(Release ID: 2049123) Visitor Counter : 26


Read this release in: English , Urdu , Hindi , Telugu