ਖਾਣ ਮੰਤਰਾਲਾ
ਟੈਂਟਲਮ ਭੰਡਾਰ
Posted On:
07 AUG 2024 3:36PM by PIB Chandigarh
ਕੇਂਦਰ ਸਰਕਾਰ ਨੇ ਐਮਐਮਡੀਆਰ ਐਕਟ, 1957 ਦੀ ਪਹਿਲੀ ਅਨੁਸੂਚੀ ਦੇ ਭਾਗ ਡੀ ਵਿੱਚ ਟੈਂਟਲਮ ਸਮੇਤ 24 ਖਣਿਜਾਂ ਦੀ ਸੂਚੀ ਨੂੰ ਅਹਿਮ ਅਤੇ ਰਣਨੀਤਕ ਖਣਿਜਾਂ ਵਜੋਂ ਅਧਿਸੂਚਿਤ ਕੀਤਾ ਹੈ।
ਭਾਰਤ ਦੇ ਭੂ-ਵਿਗਿਆਨ ਸਰਵੇਖਣ (ਜੀਐੱਸਆਈ), ਖਣਨ ਮੰਤਰਾਲੇ ਦਾ ਇੱਕ ਸਬੰਧਤ ਦਫ਼ਤਰ ਹੈ, ਜੋ ਟੈਂਟਲਮ ਸਮੇਤ ਰਣਨੀਤਕ ਅਤੇ ਅਹਿਮ ਖਣਿਜਾਂ ਦੀ ਖੋਜ 'ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ। ਫੀਲਡ ਸੀਜ਼ਨ 2021-22 ਤੋਂ 2024-25 ਤੱਕ, ਜੀਐੱਸਆਈ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਟੈਂਟਲਮ ਅਤੇ ਸੰਬੰਧਿਤ ਖਣਿਜਾਂ ਦੀ ਖੋਜ ਲਈ 6 ਪ੍ਰੋਜੈਕਟ ਲਏ ਹਨ। ਵੇਰਵੇ ਹੇਠ ਲਿਖੇ ਅਨੁਸਾਰ ਹਨ:
ਲੜੀ ਨੰ.
|
ਫੀਲਡ ਸੀਜ਼ਨ
|
ਰਾਜ
|
ਜ਼ਿਲ੍ਹਾ
|
ਖਣਿਜ ਬਲਾਕ/ਏਰੀਆ/ਬੇਲਟ ਦਾ ਨਾਮ
|
ਯੂਐੱਨਐੱਫਸੀ ਪੜਾਅ
|
ਖਣਿਜ
|
1
|
2020-21
|
ਗੁਜਰਾਤ
|
ਸਾਬਰਕੰਠਾ
|
ਨਦਰੀ
|
ਜੀ3
|
ਟੀਨ, ਟੰਗਸਟਨ, ਟੈਂਟਲਮ, ਨਿਓਬੀਅਮ
|
2
|
2021-22
|
ਅਰੁਣਾਚਲ ਪ੍ਰਦੇਸ਼
|
ਪੂਰਬੀ ਕਾਮੇਂਗ
|
ਸੇਪਾ
|
ਜੀ4
|
ਟੈਂਟਲਮ, ਸੀਜ਼ੀਅਮ
|
3
|
2023-24
|
ਰਾਜਸਥਾਨ
|
ਅਲਵਰ
|
ਦਾਡੀਕਰ, ਹਰਸੋਰਾ ਅਤੇ ਖੈਰਥਲ
|
ਜੀ4
|
ਆਰਈਈ, ਆਰਐੱਮ, ਟੰਗਸਟਨ, ਟੀਨ, ਨਿਓਬੀਅਮ, ਬੇਰੀਲੀਅਮ, ਟੈਂਟਲਮ, ਹੈਫਨੀਅਮ
|
4
|
2024-25
|
ਛੱਤੀਸਗੜ੍ਹ
|
ਗੌਰੇਲਾ-ਪੇਂਦਰਾ-ਮੁਰਮੂਰ ਅਤੇ ਕੋਰਬਾ
|
ਉੜਨ- ਕੋਟਮੀ ਖੁਰਦ
|
ਜੀ4
|
ਨਿਓਬੀਅਮ, ਟੈਂਟਲਮ, ਆਰਈਈ, ਲਿਥੀਅਮ
|
5
|
ਬਿਹਾਰ
|
ਜਮੂਈ
|
ਕੇਰੀ-ਝੁਰਾ-ਮੁਰਬਾਰੋ
|
ਜੀ4
|
ਲਿਥੀਅਮ, ਨਿਓਬੀਅਮ, ਟੈਂਟਲਮ ਅਤੇ ਸੰਬੰਧਿਤ ਰਣਨੀਤਕ ਖਣਿਜ (ਆਰਈਈ, ਦੁਰਲੱਭ ਧਾਤਾਂ)
|
6
|
ਕਰਨਾਟਕ
|
ਚਿਤਰਦੁਰਗ
|
ਚਿਕਜਜੂਰ-ਜਨਕਾਲ
|
ਜੀ4
|
ਲਿਥੀਅਮ, ਸੀਜ਼ੀਅਮ, ਨਿਓਬੀਅਮ, ਟੈਂਟਲਮ, ਟੰਗਸਟਨ
|
ਇਸ ਤੋਂ ਇਲਾਵਾ, ਜੀਐੱਸਆਈ ਨੇ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਰੇਵਤ ਹਿੱਲ ਬਲਾਕ ਵਿੱਚ 100 ਪੀਪੀਐੱਮ ਕੱਟ ਆਫ ਕੀਤੇ ਹੋਏ ਔਸਤ ਗ੍ਰੇਡ 144ਪੀਪੀਐੱਮ (Nb+Ta)2O5 ਦੇ ਨਾਲ 16.42 ਮਿਲੀਅਨ ਟਨ ਦਾ ਨਿਓਬੀਅਮ-ਟੈਂਟਲਮ ਸਰੋਤ ਸਥਾਪਤ ਕੀਤਾ ਹੈ।
ਟੈਂਟਾਲਮ ਸਮੇਤ ਅਹਿਮ ਖਣਿਜਾਂ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਲਈ, 2024-25 ਦੇ ਕੇਂਦਰੀ ਬਜਟ ਵਿੱਚ ਟੈਂਟਾਲਮ ਧਾਤੂਆਂ ਅਤੇ ਕੇਂਦਰਿਤ ਖਣਿਜਾਂ 'ਤੇ ਕਸਟਮ ਡਿਊਟੀ ਨੂੰ ਖਤਮ ਕਰਨ ਅਤੇ ਅਣਗਠਿਤ ਟੈਂਟਾਲਮ ਐਲਾਨ ਕੀਤਾ ਗਿਆ ਹੈ।
ਇਹ ਜਾਣਕਾਰੀ ਕੇਂਦਰੀ ਕੋਲਾ ਅਤੇ ਖਾਨ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਸੁਨੀਲ ਕੁਮਾਰ ਤਿਵਾੜੀ
(Release ID: 2049119)
Visitor Counter : 34