ਖਾਣ ਮੰਤਰਾਲਾ
azadi ka amrit mahotsav

ਮਾਈਨਿੰਗ ਨਿਗਰਾਨੀ ਪ੍ਰਣਾਲੀ

Posted On: 07 AUG 2024 3:34PM by PIB Chandigarh

ਮਾਈਨਿੰਗ ਨਿਗਰਾਨੀ ਪ੍ਰਣਾਲੀ (ਐੱਮਐੱਸਐੱਸ) 2016 ਵਿੱਚ ਇਸਦੀ ਸ਼ੁਰੂਆਤ ਤੋਂ ਕਾਰਜਸ਼ੀਲ ਹੈ। ਇਹ ਇੱਕ ਸੈਟੇਲਾਈਟ-ਅਧਾਰਤ ਨਿਗਰਾਨੀ ਪ੍ਰਣਾਲੀ ਹੈ ਜਿਸਦਾ ਉਦੇਸ਼ ਗੈਰ-ਕਾਨੂੰਨੀ ਖਣਨ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਰਾਜ ਸਰਕਾਰਾਂ ਨੂੰ ਸਹੂਲਤ ਦੇਣਾ ਹੈ। ਮਾਈਨਿੰਗ ਲੀਜ਼ ਖੇਤਰ ਦੀ ਸਰਹੱਦ ਤੋਂ ਬਾਹਰ 500 ਮੀਟਰ ਤੱਕ ਦੇ ਇੱਕ ਜ਼ੋਨ ਵਿੱਚ ਸੈਟੇਲਾਈਟ ਇਮੇਜਰੀ 'ਤੇ ਦੇਖੀ ਗਈ ਕੋਈ ਵੀ ਅਸਾਧਾਰਨ ਭੂਮੀ ਵਰਤੋਂ ਤਬਦੀਲੀ ਨੂੰ ਕੈਪਚਰ ਕੀਤਾ ਜਾਂਦਾ ਹੈ ਅਤੇ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰਨ ਲਈ ਰਾਜ ਸਰਕਾਰਾਂ ਨੂੰ ਸੁਚੇਤ ਕਰਨ ਲਈ ਇਸ਼ਾਰਾ ਕੀਤਾ ਜਾਂਦਾ ਹੈ।

ਐੱਮਐੱਸਐੱਸ ਵਲੋਂ ਤਿਆਰ ਕੀਤੇ ਗਏ ਸਾਲ ਅਨੁਸਾਰ ਟਰਿਗਰ ਹੇਠ ਲਿਖੇ ਅਨੁਸਾਰ ਹਨ;

ਸਾਲ/ਪੜਾਅ

ਟਰਿਗਰਸ ਜਨਰੇਟ ਕੀਤੇ ਗਏ

2016-17/ ਪੜਾਅ -I

296

2018-19/ ਪੜਾਅ -II

52

2021-22/ ਪੜਾਅ -III

177

2022-23/ ਪੜਾਅ -IV

138

2023-24/ ਪੜਾਅ V

157

 

ਐੱਮਐੱਸਐੱਸ ਵਿੱਚ ਸ਼ਾਮਲ ਕੀਤੀਆਂ ਮਾਈਨਿੰਗ ਲੀਜ਼ਾਂ ਦੀ ਕੁੱਲ ਸੰਖਿਆ 3405 ਹੈ।

ਇਹ ਜਾਣਕਾਰੀ ਕੇਂਦਰੀ ਕੋਲਾ ਅਤੇ ਖਣਨ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਸੁਨੀਲ ਕੁਮਾਰ ਤਿਵਾੜੀ


(Release ID: 2049118)
Read this release in: English , Urdu , Hindi , Tamil