ਰਾਸ਼ਟਰਪਤੀ ਸਕੱਤਰੇਤ

ਭਾਰਤੀ ਵਿਦੇਸ਼ ਸੇਵਾ ਦੇ ਟ੍ਰੇਨੀ ਅਧਿਕਾਰੀਆਂ ਨੇ ਮਾਣਯੋਗ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 19 AUG 2024 6:00PM by PIB Chandigarh

ਭਾਰਤੀ ਵਿਦੇਸ਼ ਸੇਵਾ (2023 ਬੈਚ) ਦੇ ਟ੍ਰੇਨੀ ਅਧਿਕਾਰੀਆਂ ਨੇ ਅੱਜ (19 ਅਗਸਤ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਇਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ ਨੀਤੀ ਕੋਈ ਲਿਖਤੀ ਸਾਰ ਜਾਂ ਅਭਿਜਾਤ ਵਰਗ (elitist pursuit) ਨਾਲ ਜੁੜਿਆ ਕਾਰਜਕ੍ਰਮ ਨਹੀਂ ਹੈ। ਇਹ ਅਸਲ ਵਿੱਚ ਘਰੇਲੂ ਨੀਤੀਆਂ ਦਾ ਹੀ ਵਿਸਤਾਰ ਹੈ, ਜਿਨ੍ਹਾਂ ਦਾ ਉਦੇਸ਼ ਦੇਸ਼ ਦੇ ਰਾਜਨੀਤਕ, ਆਰਥਿਕ ਅਤੇ ਸੁਰੱਖਿਆ ਸਬੰਧੀ ਹਿਤਾਂ ਅਤੇ ਖੇਤਰੀ ਅਖੰਡਤਾ ਨੂੰ ਸੁਨਿਸ਼ਚਿਤ ਕਰਨਾ ਹੈ। ਇਸ ਲਈ ਇਹ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਾ ਕੇਵਲ ਸਾਡੇ ਹਿਤਾਂ ਦੀ ਰੱਖਿਆ ਕਰਨ, ਬਲਕਿ ਇਸ ਦੇ ਨਾਲ ਹੀ ਸਾਲ 2047 ਤੱਕ ‘ਵਿਕਸਿਤ ਭਾਰਤ’ ਬਣਾਉਣ ਦਾ ਲਕਸ਼ ਹਾਸਲ ਕਰਨ ਦੇ ਵਿਆਪਕ ਰਣਨੀਤਕ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਏਜੰਡੇ ਨੂੰ ਸਟੀਕ ਸਰੂਪ ਪ੍ਰਦਾਨ ਕਰਨ।

 

ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਆਈਐੱਫਐੱਸ ਅਧਿਕਾਰੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਿਰਫ ਭਾਰਤ ਸਰਕਾਰ ਦੀ ਹੀ ਪ੍ਰਤੀਨਿਧਤਾ ਨਹੀਂ ਕਰਦੇ ਹਨ। ਉਹ 1.4 ਅਰਬ ਭਾਰਤੀਆਂ ਅਤੇ ਉਨ੍ਹਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਭਾਰਤ ਦੇ ਵਿਭਿੰਨਤਾਪੂਰਨ ਅਤੇ ਬਹੁਲਵਾਦੀ ਸੱਭਿਆਚਾਰ, ਸਾਡੀ 5000 ਸਾਲ ਪੁਰਾਣੀ ਸੱਭਿਅਤਾ ਦੀ ਭਰਪੂਰਤਾ ਦੀ ਪ੍ਰਤੀਨਿਧਤਾ ਕਰਦੇ ਹਨ, ਅਤੇ ਇਸ ਦੇ ਨਾਲ ਹੀ ਉਹ ਇੱਕ ਅਜਿਹੇ ਸਮਾਜ ਦੀ  ਪ੍ਰਤੀਨਿਧਤਾ ਕਰਦੇ ਹਨ ਜੋ ਮੂਲ ਰੂਪ ਵਿੱਚ ਇਸ ਅਪ੍ਰਤੱਖ ਸੰਸਾਰ ਵਿੱਚ ਲੋਕਾਂ ਦੀ ਭਲਾਈ ਅਤੇ ਸਥਿਰਤਾ ਲਈ ਇੱਕ ਵੱਡੀ ਤਾਕਤ ਹੈ। ਇਸੇ ਲਈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਵਿੱਚੋਂ ਹਰ ਇੱਕ ‘ਤੇ ਵੱਡੀ ਜ਼ਿੰਮੇਵਾਰੀ ਆ ਗਈ ਹੈ।

 

ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਚੰਗੇ ਰਾਜਨੇਤਾ ਵਿੱਚ ਇਹ ਵਿਲੱਖਣ ਕੌਸ਼ਲ ਹੋਣਾ ਬਹੁਤ ਜ਼ਰੂਰੀ ਹੈ – ਉਨ੍ਹਾਂ ਨੂੰ ਸੰਚਾਰ ਜਾਂ ਸੰਵਾਦ ਕਰਨ ਵਿੱਚ ਬਹੁਤ ਪ੍ਰਭਾਵਕਾਰੀ ਅਤੇ ਇਸ ਦੇ ਨਾਲ ਹੀ ਰਣਨੀਤਕ ਵਿਚਾਰਕ ਵੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਮੇਜ਼ਬਾਨ ਦੇਸ਼ ਅਤੇ ਭਾਰਤ ਦੋਹਾਂ ਦੀ ਹੀ ਡੂੰਘੀ ਰਣਨੀਤਕ ਅਤੇ ਸੱਭਿਆਚਾਰਕ ਸਮਝ ਹੋਣੀ ਚਾਹੀਦੀ ਹੈ। ਇਹ ਧਿਆਨ ਵਿੱਚ ਰੱਖਦੇ ਹੋਏ ਕਿ ਇਹ ਅਧਿਕਾਰੀ ਆਪਣੀ ਪਹਿਲੀ ਪੋਸਟਿੰਗ ਲਈ ਵਿਦੇਸ਼ ਜਾਣਗੇ, ਵਿਦੇਸ਼ੀ ਭਾਸ਼ਾ ਵਿੱਚ ਟ੍ਰੇਨਿੰਗ ਦਾ ਜ਼ਿਕਰ ਕਰਦੇ ਹੋਏ ਮਾਣਯੋਗ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਦੀ ਸਲਾਹ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਨਵੇਂ ਸੱਭਿਆਚਾਰਾਂ, ਲੋਕਾਂ ਅਤੇ ਟੈਕਨੋਲੋਜੀਆਂ ਨੂੰ ਅਪਣਾਉਣ ਲਈ ਤਿਆਰ ਰਹਿਣ। ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਇਹ ਸਮੁੱਚਾ ਕੌਸ਼ਲ ਅਤੇ ਸੰਵੇਦਨਾਵਾਂ ਉਨ੍ਹਾਂ ਨੂੰ ਇੱਕ ਪ੍ਰਭਾਵਕਾਰੀ ਅਤੇ ਸਰਵਗੁਣ ਸੰਪੰਨ ਜਾਂ ਕਾਬਲ ਰਾਜਨੇਤਾ ਬਣਾਉਣਗੀਆਂ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ – 

 

************

 

ਐੱਮਜੇਪੀਐੱਸ/ਏਕੇ



(Release ID: 2046829) Visitor Counter : 18