ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਠਾਣੇ ਇੰਟੈਗਰਲ ਰਿੰਗ ਮੈਟਰੋ ਰੇਲ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ


2029 ਤੱਕ ਚਾਲੂ ਹੋਣ ਵਾਲੇ ਇਸ ਪ੍ਰੋਜੈਕਟ ਦੀ ਕੁੱਲ ਲਾਗਤ 12,200 ਕਰੋੜ ਰੁਪਏ ਹੈ

ਰਿੰਗ ਕੌਰੀਡੋਰ ਦੀ ਕੁੱਲ ਲੰਬਾਈ 29 ਕਿਲੋਮੀਟਰ (26 ਕਿਲੋਮੀਟਰ ਉਚਾਈ ‘ਤੇ ਅਤੇ 3 ਕਿਲੋਮੀਟਰ ਅੰਡਰਗ੍ਰਾਊਂਡ ) ਹੈ ਅਤੇ ਇਸ ਵਿੱਚ 22 ਸਟੇਸ਼ਨ ਸ਼ਾਮਲ ਹਨ

ਇਹ ਕੌਰੀਡੋਰ ਨੌਪਾੜਾ, ਵਾਗਲੇ ਇਸਟੇਟ , ਡੋਂਗਰੀਪਾੜਾ , ਹੀਰਾਨੰਦਾਨੀ ਇਸਟੇਟ , ਕੋਲਸ਼ੇਤ , ਸਾਕੇਤ ਜਿਹੇ ਪ੍ਰਮੁੱਖ ਖੇਤਰਾਂ ਨੂੰ ਜੋੜਦਾ ਹੈ

Posted On: 16 AUG 2024 8:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਮਹਾਰਾਸ਼ਟਰ ਦੇ ਠਾਣੇ ਇੰਟੈਗਰਲ ਰਿੰਗ ਮੈਟਰੋ ਪ੍ਰੋਜੈਕਟ ਕੌਰੀਡੋਰ (Thane Integral Ring Metro Rail Project corridor) ਨੂੰ ਪ੍ਰਵਾਨਗੀ ਦੇ ਦਿੱਤੀ। ਇਹ 29 ਕਿਲੋਮੀਟਰ ਦਾ ਕੌਰੀਡੋਰ 22 ਸਟੇਸ਼ਨਾਂ ਦੇ ਨਾਲ ਠਾਣੇ ਸ਼ਹਿਰ ਦੇ ਪੱਛਮੀ ਹਿੱਸੇ ਦੀ ਪਰਿਧੀ (periphery of west side) ਦੇ ਨਾਲ-ਨਾਲ ਚਲੇਗਾ। ਇਹ ਨੈੱਟਵਰਕ ਇੱਕ ਤਰਫ਼ ਉਲਹਾਸ ਨਦੀ (Ulhas River) ਅਤੇ ਦੂਸਰੀ ਤਰਫ਼ ਸੰਜੈ ਗਾਂਧੀ ਨੈਸ਼ਨਲ ਪਾਰਕ [ਐੱਸਜੀਐੱਨਪੀ-SGNP] ਨਾਲ ਘਿਰਿਆ ਹੋਇਆ ਹੈ।

 

ਇਹ ਕਨੈਕਟਿਵਿਟੀ ਟ੍ਰਾਂਸਪੋਰਟ ਦਾ ਇੱਕ ਸਥਾਈ ਅਤੇ ਕੁਸ਼ਲ ਤਰੀਕਾ (sustainable and efficient mode of transport) ਪ੍ਰਦਾਨ ਕਰੇਗੀ, ਜਿਸ ਨਾਲ ਸ਼ਹਿਰ ਆਪਣੀਆਂ ਆਰਥਿਕ ਸੰਭਾਵਨਾਵਾਂ ਨੂੰ ਵਧਾ ਸਕੇਗਾ ਅਤੇ ਸੜਕਾਂ ‘ਤੇ ਟ੍ਰੈਫਿਕ ਦੀ ਭੀੜ ਭੀ ਘੱਟ ਹੋਵੇਗੀ। ਇਸ ਪ੍ਰੋਜੈਕਟ ਨਾਲ ਗ੍ਰੀਨਹਾਊਸ ਗੈਸ ਉਤਸਰਜਨ ਵਿੱਚ ਕਮੀ ਲਿਆਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।

 

ਪ੍ਰੋਜੈਕਟ ਲਾਗਤ ਅਤੇ ਫੰਡਿੰਗ (Project Cost & Funding):

ਇਸ ਪ੍ਰੋਜਕਟ ਦੀ ਅਨੁਮਾਨਿਤ ਲਾਗਤ 12,200.10 ਕਰੋੜ ਰੁਪਏ ਹੈ, ਜਿਸ ਵਿੱਚ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦੀ ਸਮਾਨ ਹਿੱਸੇਦਾਰੀ (equal equity) ਦੇ ਨਾਲ-ਨਾਲ ਦੁਵੱਲੀਆਂ ਏਜੰਸੀਆਂ ਤੋਂ ਅੰਸ਼ਿਕ-ਵਿੱਤਪੋਸ਼ਣ (part-funding) ਭੀ ਸ਼ਾਮਲ ਹੈ।

 

ਨਵੀਨ ਵਿੱਤਪੋਸ਼ਣ ਵਿਧੀਆਂ (innovative financing methods) ਦੇ ਜ਼ਰੀਏ ਭੀ ਫੰਡ ਜੁਟਾਏ ਜਾਣਗੇ, ਜਿਵੇਂ ਕਿ ਕਾਰਪੋਰੇਟ ਨੂੰ ਸਟੇਸ਼ਨ ਦਾ ਨਾਮਕਰਣ ਅਤੇ ਪਹੁੰਚ ਦੇ ਅਧਿਕਾਰ ਵੇਚਣਾ, ਅਸਾਸਿਆਂ ਦਾ ਮੁਦਰੀਕਰਣ ਕਰਨਾ ਅਤੇ ਵੈਲਿਊ ਕੈਪਚਰ ਫਾਇਨੈਂਸਿੰਗ ਮਾਰਗ (Value Capture Financing route) ਅਪਣਾਉਣਾ ਆਦਿ।

ਪ੍ਰਮੁੱਖ ਕਾਰੋਬਾਰੀ ਕੇਂਦਰਾਂ (major business hubs) ਨੂੰ ਜੋੜਨ ਵਾਲਾ ਇਹ ਕੌਰੀਡੋਰ ਕਰਮਚਾਰੀਆਂ ਦੇ ਇੱਕ ਬੜੇ ਵਰਗ ਦੇ ਲਈ ਇੱਕ ਪ੍ਰਭਾਵੀ ਟ੍ਰਾਂਸਪੋਰਟ ਵਿਕਲਪ ਹੋਵੇਗਾ। ਇਸ ਪ੍ਰੋਜੈਕਟ ਦੇ 2029 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਭੀ ਜ਼ਰੂਰੀ ਬਾਤ ਇਹ ਹੈ ਕਿ ਇਹ ਮੈਟਰੋ ਲਾਇਨ ਤੇਜ਼ ਅਤੇ ਕਿਫਾਇਤੀ ਟ੍ਰਾਂਸਪੋਰਟ ਦਾ ਵਿਕਲਪ ਪ੍ਰਦਾਨ ਕਰਕੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ, ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਅਤੇ ਰੋਜ਼ ਦਫ਼ਤਰ ਅਤੇ ਕਾਰਜ ਖੇਤਰ ਵਿੱਚ ਆਉਣ-ਜਾਣ ਵਾਲਿਆਂ ਲਈ ਲਾਭਵੰਦ ਹੋਵੇਗੀ। ਇਸ ਪ੍ਰੋਜੈਕਟ ਦੇ ਚਲਦੇ 2029, 2035 ਅਤੇ 2045 ਦੇ ਲਈ ਮੈਟਰੋ ਕੌਰੀਡੋਰ ‘ਤੇ ਕੁੱਲ ਰੋਜ਼ਾਨਾ ਯਾਤਰੀ ਸੰਖਿਆ (daily ridership) ਕ੍ਰਮਵਾਰ 6.47 ਲੱਖ, 7.61 ਲੱਖ ਅਤੇ 8.72 ਲੱਖ ਹੋਵੇਗੀ।

ਮਹਾ ਮੈਟਰੋ (Maha Metro) ਇੱਥੇ ਸਿਵਲ, ਇਲੈਕਟ੍ਰੋਮਕੈਨੀਕਲ, ਹੋਰ ਸਬੰਧਿਤ ਸੁਵਿਧਾਵਾਂ, ਕਾਰਜਾਂ ਅਤੇ ਸੰਬਧਿਤ ਅਸਾਸਿਆਂ ਦੇ ਨਾਲ ਪ੍ਰੋਜੈਕਟ ਨੂੰ ਲਾਗੂ ਕਰੇਗੀ। ਮਹਾ-ਮੈਟਰੋ (Maha-Metro) ਨੇ ਬੋਲੀ ਤੋਂ ਪਹਿਲੇ ਦੀਆਂ ਗਤੀਵਿਧੀਆਂ ਅਤੇ ਟੈਂਡਰ ਡਾਕੂਮੈਂਟਸ (ਦਸਤਾਵੇਜ਼) ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸਬੰਧਿਤ ਠੇਕੇ ਤੁਰੰਤ ਬੋਲੀ ਲਈ ਜਾਰੀ ਕੀਤੇ ਜਾਣਗੇ।

***

 

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ


(Release ID: 2046337) Visitor Counter : 42