ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ 17.08.2024 ਨੂੰ ਰਾਏਪੁਰ ਵਿੱਚ ਆਯੋਜਿਤ 17ਵੇਂ ਦਿਵਯ ਕਲਾ ਮੇਲਾ ਦੇ ਉਦਘਾਟਨ ਕਰਨਗੇ


20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 100 ਦਿਵਿਯਾਂਗ ਕਾਰੀਗਰ, ਕਲਾਕਾਰ ਅਤੇ ਉੱਦਮੀ ਵਿਵਿਧ ਉਤਪਾਦਾਂ ਅਤੇ ਸੱਭਿਆਚਾਰਕ ਵਿਵਿਧਤਾ ਦਾ ਪ੍ਰਦਰਸ਼ਨ ਕਰਨਗੇ

ਦਿਵਯ ਕਲਾ ਸ਼ਕਤੀ-ਦਿਵਿਯਾਂਗਜਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਅਤੇ ਆਰਥਿਕ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਲਈ ਰੋਜ਼ਗਾਰ ਮੇਲਾ ਅਤੇ ਲੌਨ ਮੇਲਾ

Posted On: 16 AUG 2024 11:14AM by PIB Chandigarh

 

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਕੱਲ੍ਹ ਰਾਏਪੁਰ ਵਿੱਚ ਆਯੋਜਿਤ 17ਵੇਂ ਦਿਵਯ ਕਲਾ ਮੇਲਾ (Divya Kala Mela) ਦਾ ਉਦਘਾਟਨ ਕਰਨਗੇ। ਇੱਕ ਸਪਤਾਹ ਦੀ ਮਿਆਦ ਦਾ ਇਹ ਮੇਲਾ ਦਿਵਿਯਾਂਗ ਕਾਰੀਗਰਾਂ ਅਤੇ ਉਦਮੀਆਂ ਨੂੰ ਸਸ਼ਕਤ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਉਨ੍ਹਾਂ ਦੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਉਤਸਵ ਮਨਾਏਗਾ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ (Divyangjan)  ਸਸ਼ਕਤੀਕਰਣ ਵਿਭਾਗ [DEPwD] ਦੁਆਰਾ ਕੀਤਾ ਜਾ ਰਿਹਾ ਹੈ।

 

 

ਇਹ ਦਿਵਯ ਕਲਾ ਮੇਲਾ 20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਤੋਂ ਵੱਧ ਦਿਵਿਯਾਂਗ ਕਾਰੀਗਰਾਂ, ਕਲਾਕਾਰਾਂ ਅਤੇ ਉਦਮੀਆਂ ਦੁਆਰਾ ਤਿਆਰ ਕੀਤੇ ਗਏ ਉਤਪਾਦਾਂ ਦੀ ਇੱਕ ਵਿਵਿਧ ਲੜੀਆਂ ਦੇ ਪ੍ਰਦਰਸ਼ਨ ਲਈ ਪੂਰਨ ਤੌਰ ‘ਤੇ ਤਿਆਰ ਹੈ। ਇਸ ਵਿੱਚ ਘਰ ਦੀ ਸਜਾਵਟ, ਜੀਵਨਸ਼ੈਲੀ ਦੇ ਉਤਪਾਦ, ਕੱਪੜੇ, ਵਾਤਾਵਰਣ ਦੇ ਅਨੁਕੂਲ ਸਮਾਨ, ਪੈਕੇਜ਼ਡ ਫੂਡਸ, ਆਦਿ ਵਸਤੂਆਂ ਦਾ ਇੱਕ ਅਨੁਪਮ ਸੰਗ੍ਰਹਿ ਹੋਵੇਗਾ। ਸੈਲਾਨੀਆਂ ਨੂੰ ਇਨ੍ਹਾਂ ਹੈਂਡੀਕ੍ਰਾਫਟ ਵਸਤੂਆਂ ਨੂੰ ਦੇਖਣ ਅਤੇ ਖਰੀਦਣ ਦਾ ਅਨੂਠਾ ਮੌਕਾ ਮਿਲੇਗਾ, ਜਿਨ੍ਹਾਂ ਵਿੱਚੋਂ ਹਰੇਕ ਆਪਣੇ ਨਿਰਮਾਤਾਵਾਂ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਰਚਨਾਤਮਕਤਾ ਨੂੰ ਦਰਸਾਉਂਦਾ ਹੈ।

ਇਹ ਮੇਲਾ ਸਿਰਫ਼ ਇੱਕ ਬਜ਼ਾਰ ਨਹੀਂ ਹੋਵੇਗਾ ਅਤੇ ਦਿਵਿਯਾਂਗਜਨਾਂ ਨੂੰ ‘ਦਿਵਯ ਕਲਾ ਸ਼ਕਤੀ’ ਰੋਜ਼ਗਾਰ ਮੇਲਾ ਅਤੇ ਲੋਨ ਮੇਲਾ ਦੇ ਮਾਧਿਅਮ ਨਾਲ ਇੱਕ ਹੀ ਛੱਤ ਦੇ ਹੇਠਾਂ ਸਸ਼ਕਤ ਬਣਾਏਗਾ। ਲੋਨ ਮੇਲਾ ਜਿਹੀਆਂ ਪਹਿਲਾਂ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਣਗੇ ਅਤੇ ਨਾਲ ਹੀ ਆਤਮਨਿਰਭਰ ਬਣ ਸਕਣਗੇ।

 

ਇਹ ਆਯੋਜਿਤ ਪ੍ਰੋਗਰਾਮ ਦਿਵਿਯਾਂਗ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਰਸਾਉਣ ਲਈ ਸੁਅਵਸਰ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਦਿਵਯ ਕਲਾ ਸ਼ਕਤੀ ਸੱਭਿਆਚਾਰਕ ਪ੍ਰੋਗਰਾਮ ਦੇ ਜ਼ਰੀਏ ਕਲਾਕਾਰਾਂ ਨੂੰ ਸੰਗੀਤ, ਨ੍ਰਿਤ ਅਤੇ ਨਾਟਕ ਵਿੱਚ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ।

ਰਾਏਪੁਰ ਦਾ ਦਿਵਯ ਕਲਾ ਮੇਲਾ ਸਾਲ 2022 ਤੋਂ ਦੇਸ਼ ਵਿੱਚ ਆਯੋਜਿਤ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ਦੀ 17ਵੀਂ ਲੜੀ ਹੈ। ਇਸ ਦੇ ਪਿਛਲੇ ਐਡੀਸ਼ਨਾਂ ਦੇ ਆਯੋਜਨ ਨੂੰ ਦਿੱਲੀ, ਮੁੰਬਈ, ਭੋਪਾਲ ਅਤੇ ਗੁਵਹਾਟੀ ਜਿਹੇ ਸ਼ਹਿਰਾਂ ਵਿੱਚ ਵਿਆਪਕ ਪ੍ਰਸ਼ੰਸਾ ਮਿਲੀ ਹੈ, ਜਿਨ੍ਹਾਂ ਨੂੰ ਹਰੇਕ ਨੇ ਕੌਸ਼ਲ ਵਿਕਾਸ ਅਤੇ ਬਜ਼ਾਰ ਪ੍ਰਦਰਸ਼ਨ ਦੇ ਜ਼ਰੀਏ ਦਿਵਿਯਾਂਗਜਨਾਂ ਦੇ ਉਥਾਨ ਅਤੇ ਸਸ਼ਕਤੀਕਰਣ ਵਿੱਚ ਪੂਰਨ ਯੋਗਦਾਨ ਦਿੱਤਾ ਹੈ।

 

*****

ਵੀਐੱਮ


(Release ID: 2046008) Visitor Counter : 35