ਸੈਰ ਸਪਾਟਾ ਮੰਤਰਾਲਾ
azadi ka amrit mahotsav

ਟੂਰਿਜ਼ਮ ਸੈਕਟਰ ਵਿੱਚ ਆਤਮਨਿਰਭਰ ਭਾਰਤ (AATMANIRBHAR BHARAT)

Posted On: 08 AUG 2024 2:01PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਡੋਮੈਸਟਿਕ ਟੂਰਿਜ਼ਮ  ਅਤੇ ਹੋਸਪਿਟੈਲਿਟੀ ਇੰਡਸਟਰੀ ਵਿੱਚ ਸੁਧਾਰ ਕਰਕੇ ਟੂਰਿਜ਼ਮ ਸੈਕਟਰ ਵਿੱਚ ਆਤਮਨਿਰਭਰ ਭਾਰਤ ਬਣਾਉਣ ਲਈ ਹੇਠ ਲਿਖੀਆਂ ਪਹਿਲਾਂ ਕੀਤੀਆਂ ਹਨ:-

  •  

  • ਨਾਗਰਿਕਾਂ ਨੂੰ ਦੇਸ਼ ਦੇ ਅੰਦਰ ਯਾਤਰਾ ਕਰਨ ਲਈ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਦੇਖੋ ਅਪਣਾ ਦੇਸ਼ ਪਹਿਲ ਸ਼ੁਰੂ ਕੀਤੀ ਗਈ।

  • ਟੂਰਿਜ਼ਮ ਮੰਤਰਾਲੇ ਨੇ ਗ੍ਰਾਮੀਣ ਟੂਰਿਜ਼ਮ ਦੇ ਵਿਕਾਸ, ਗ੍ਰਾਮੀਣ ਹੋਮਸਟੇ ਨੂੰ ਹੁਲਾਰਾ ਦੇਣ, ਈਕੋਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਮੈਡੀਕਲ ਐਂਡ ਵੈਲਨੈੱਸ ਟੂਰਿਜ਼ਮ, ਸਸਟੇਨੇਬਲ ਟੂਰਿਜ਼ਮ ਅਤੇ ਬੈਠਕਾਂ, ਪ੍ਰੋਤਸਾਹਨ, ਸੰਮੇਲਨ ਅਤੇ ਪ੍ਰਦਰਸ਼ਨੀਆਂ ਟੂਰਿਜ਼ਮ ਉਦਯੋਗ (MICE industry)  ਲਈ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਹੈ। 

  • ਡੈਸਟੀਨੇਸ਼ਨ ਸੈਂਟਰਿਕ ਅਪ੍ਰੋਚ ਦੇ ਬਾਅਦ ਸਸਟੇਨੇਬਲ ਅਤੇ ਰਿਸਪੌਂਸਿਬਲ ਡੈਸਟੀਨੇਸ਼ਨਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਸਵਦੇਸ਼ ਦਰਸ਼ਨ ਸਕੀਮ (Swadesh Darshan Scheme) ਨੂੰ ਸਵਦੇਸ਼ ਦਰਸ਼ਨ 2.0 (ਐੱਸਡੀ 2.0) ਦੇ ਰੂਪ ਵਿੱਚ ਨਵਾਂ ਰੂਪ ਦਿੱਤਾ ਗਿਆ। ਮੰਤਰਾਲੇ ਨੇ ਸਵਦੇਸ਼ ਦਰਸ਼ਨ 2.0 ਯੋਜਨਾ ਦੇ ਤਹਿਤ 644.00 ਕਰੋੜ ਰੁਪਏ ਦੀ ਲਾਗਤ ਨਾਲ 29 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। 

  • ਟੂਰਿਸਟਾਂ ਦੇ ਤਜ਼ਰਬੇ ਨੂੰ ਵਧਾਉਣ ਅਤੇ ਟੂਰਿਸਟ ਸਥਲਾਂ ਨੂੰ ਸਸਟੇਨੇਬਲ ਅਤੇ ਰਿਸਪੌਂਸਿਬਲ ਡੈਸਟੀਨੇਸ਼ਨਾਂ ਦੇ ਰੂਪ ਵਿੱਚ ਬਦਲਣ ਲਈ ਸਵਦੇਸ਼ ਦਰਸ਼ਨ 2.0 ਸਕੀਮ ਦੀ ਇੱਕ ਉਪ-ਯੋਜਨਾ ਦੇ ਰੂਪ ਵਿੱਚ ‘ਚੁਣੌਤੀ ਅਧਾਰਿਤ ਡੈਸਟੀਨੇਸ਼ਨ ਡਿਵੈਲਪਮੈਂਟ’ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ। 

  • ਦੇਸ਼ ਵਿੱਚ ਚਿੰਨ੍ਹਿਤ ਤੀਰਥ/ਵਿਰਾਸਤ ਸਥਲਾਂ ਤੇ ਟੂਰਿਜ਼ਮ ਇਨਫ੍ਰਾਸਟ੍ਰਕਚਰ ਅਤੇ ਟੂਰਿਸਟ ਸੁਵਿਧਾਵਾਂ ਦੇ ਵਿਕਾਸ ਲਈ ਤੀਰਥਯਾਤਰਾ ਪੁਨਰ ਉਥਾਰ ਅਤੇ ਅਧਿਆਤਮਿਕ ਵਿਰਾਸਤ ਪ੍ਰਚਾਰ ਮੁਹਿੰਮ (PRASHAD) ਯੋਜਨਾ ‘ਤੇ ਰਾਸ਼ਟਰੀ ਮਿਸ਼ਨ ਦੀ ਸ਼ੁਰੂਆਤ ਕੀਤੀ। 

  • ਵਿਭਿੰਨ ਡਿਜੀਟਲ ਡਿਵਾਇਸਿਜ਼ ਨਾਲ ਸੁਲਭ ਪੈਨ ਇੰਡੀਆ ਔਨਲਾਈਨ ਲਰਨਿੰਗ ਪ੍ਰੋਗਰਾਮ – ਇਨਕ੍ਰੈਡੇਬਲ ਇੰਡੀਆ ਟੂਰਿਸਟ ਫੈਸੀਲੀਟੇਟਰ (IITF) ਸਰਟੀਫਿਕੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਦੇ ਟੂਰਿਸਟ ਸਥਲਾਂ ‘ਤੇ ਸਥਾਨਕ, ਟ੍ਰੇਂਡ ਪ੍ਰੋਫੈਸ਼ਨਲਜ਼ ਦਾ ਇੱਕ ਸਮੂਹ ਉਪਲਬਧ ਕਰਵਾ ਕੇ ਟੂਰਿਸਟਾਂ ਦੇ ਸੰਪੂਰਨ ਅਨੁਭਵ ਨੂੰ ਵਧਾਉਣਾ ਹੈ। 

  • ਬਿਹਤਰ ਸੇਵਾ ਮਾਪਦੰਡ ਪ੍ਰਦਾਨ ਕਰਨ ਲਈ ਜਨਸ਼ਕਤੀ ਨੂੰ ਟ੍ਰੇਂਡ ਅਤੇ ਅੱਪਗ੍ਰੇਡ ਕਰਨ ਲਈ ‘ਕੈਪੇਸਿਟੀ ਬਿਲਡਿੰਗ ਫਾਰ ਸਰਵਿਸ ਪ੍ਰੋਵਾਈਡਰਸ’ (ਸੀਬੀਐੱਸਪੀ) ਸਕੀਮ ਦੇ ਤਹਿਤ ਪ੍ਰੋਗਰਾਮ ਆਯੋਜਿਤ ਕਰਨਾ। 

  • ਮੰਤਰਾਲੇ ਨੇ ਮਹੱਤਵਪੂਰਨ ਟੂਰਿਸਟ ਸਥਲਾਂ ਨੂੰ ਬਿਹਤਰ ਏਅਰ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਕਈ ਟੂਰਿਜ਼ਮ ਮਾਰਗਾਂ ਨੂੰ ਸ਼ਾਮਲ ਕਰਨ ਲਈ ਸਿਵਿਲ ਐਵੀਏਸ਼ਨ ਮੰਤਰਾਲੇ ਨਾਲ ਸੰਪਰਕ ਕੀਤਾ। ਖੇਤਰੀ ਸੰਪਰਕ ਯੋਜਨਾ (RCS-UDAN) ਦੇ ਤਹਿਤ ਸਿਵਿਲ ਐਵੀਏਸ਼ਨ ਮੰਤਰਾਲੇ ਦੁਆਰਾ 53 ਟੂਰਿਜ਼ਮ ਮਾਰਗਾਂ ਦਾ ਸੰਚਾਲਨ ਕੀਤਾ ਗਿਆ। 

  • इस प्रणाली के अंतर्गत, होटलों को एक स्टार से लेकर तीन स्टार, चार और पांच सितारा शराब के साथ या बिना, फाइव स्टार डीलक्स, हेरिटेज (बेसिक), हेरिटेज (क्लासिक), हेरिटेज (ग्रांड), लिगेसी विंटेज (बेसिक), लिगेसी विंटेज (क्लासिक), लिगेसी विंटेज (ग्रांड) और अपार्टमेंट होटल जैसी रेटिंग दी जाती है। मंत्रालय के पास टाइमशेयर रिसॉर्ट्स, ऑपरेशनल मोटेल, गेस्ट हाउस, बिस्तर और नाश्ता / होमस्टे प्रतिष्ठान, टेंटेड आवास, साथ ही ऑनलाइन ट्रैवल एग्रीगेटर मंत्रालय से प्राप्त इन इकाइयों की स्वीकृति/वर्गीकरण/पंजीकरण उन्हें अधिक विश्वसनीयता प्रदान करता है तथा उनकी सेवाओं को अंतर्राष्ट्रीय पर्यटकों सहित यात्रियों द्वारा प्राथमिकता दी जाती है।

  • ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਟੂਰਿਸਟਾਂ ਦੇ ਵੱਖ-ਵੱਖ ਵਰਗਾਂ ਲਈ ਸੇਵਾਵਾਂ ਅਤੇ ਅਨੁਭਵ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਲਈ, ਟੂਰਿਜ਼ਮ ਮੰਤਰਾਲੇ, ਵਰਗੀਕਰਣ ਅਤੇ ਅਤੇ ਇਸ ਦੀ ਮਨਜ਼ੂਰੀ ਦੀ ਸਵੈ-ਇੱਛਤ ਯੋਜਨਾ ਦੇ ਤਹਿਤ, ਆਵਾਸ ਇਕਾਈਆਂ ਦੇ ਨਾਲ-ਨਾਲ ਟ੍ਰੈਵਲ ਏਜੰਟ, ਟੂਰ ਆਪ੍ਰੇਟਰ, ਟੂਰਿਸਟ ਟ੍ਰਾਂਸਪੋਰਟ ਆਪ੍ਰੇਟਰ, ਖਾਣ-ਪੀਣ ਦੀਆਂ ਇਕਾਈਆਂ, ਔਨਲਾਈਨ ਟ੍ਰੈਵਲ ਐਗਰੀਗੇਟਰਸ ਅਤੇ ਕਨਵੈਂਸ਼ਨ ਸੈਂਟਰਾਂ ਦਾ ਵਰਗੀਕਰਣ ਕਰਦਾ ਹੈ। ਇਸ ਪ੍ਰਣਾਲੀ ਦੇ ਤਹਿਤ, ਹੋਟਲਾਂ ਨੂੰ ਇੱਕ ਸਟਾਰ ਤੋਂ ਲੈ ਕੇ ਤਿੰਨ ਸਟਾਰ, ਚਾਰ ਅਤੇ ਪੰਜ ਸਿਤਾਰਾ ਸ਼ਰਾਬ ਦੇ ਨਾਲ ਜਾਂ ਬਿਨਾ, ਫਾਈਵ ਸਟਾਰ ਡੀਲਕਸ, ਹੈਰੀਟੇਜ਼ (ਬੇਸਿਕ), ਹੈਰੀਟੇਜ਼ (ਕਲਾਸਿਕ), ਹੈਰੀਟੇਜ਼ (ਗ੍ਰੈਂਡ) ਲਿਗੇਸੀ ਵਿੰਟੇਜ਼ (ਬੇਸਿਕ), ਲਿਗੇਸੀ ਵਿੰਟੇਜ਼ (ਕਲਾਸਿਕ), ਲਿਗੇਸੀ ਵਿੰਟੇਜ਼ (ਗ੍ਰੈਂਡ) ਅਤੇ ਅਪਾਰਟਮੈਂਟ ਹੋਟਲ ਜਿਹੀ ਰੇਟਿੰਗ ਦਿੱਤੀ ਜਾਂਦੀ ਹੈ। ਮੰਤਰਾਲੇ ਕੋਲ ਟਾਈਮਸ਼ੇਅਰ ਰਿਜ਼ੌਰਸਟ, ਆਪ੍ਰੇਸ਼ਨਲ ਮੋਟੇਲ, ਗੈਸਟ ਹਾਊਸ, ਬਿਸਤਰ ਅਤੇ ਨਾਸ਼ਤਾ/ਹੋਮਸਟੇ ਪ੍ਰਤਿਸ਼ਠਾਨ, ਟੈਂਟਿਡ ਆਵਾਸ, ਨਾਲ ਹੀ ਔਨਲਾਈਨ ਟ੍ਰੈਵਲ ਐਗ੍ਰੀਗੇਟਰ ਮੰਤਰਾਲੇ ਤੋਂ ਪ੍ਰਾਪਤ ਇਨ੍ਹਾਂ ਇਕਾਈਆਂ ਦੀ ਮਨਜ਼ੂਰੀ /ਵਰਗੀਕਰਣ/ਰਜਿਸਟ੍ਰੇਸ਼ਨ ਉਨ੍ਹਾਂ ਨੂੰ ਜ਼ਿਆਦਾ ਭਰੋਸੇਯੋਗਤਾ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਇੰਟਰਨੈਸ਼ਨਲ ਟੂਰਿਸਟਾਂ ਸਹਿਤ ਯਾਤਰੀਆਂ ਦੁਆਰਾ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ। 

 

ਪਿਛਲੇ ਦਹਾਕੇ ਵਿੱਚ ਸਰਕਾਰ ਦੁਆਰਾ ਕੀਤੇ ਗਏ ਪ੍ਰਯਾਸਾਂ ਨੇ ਪ੍ਰੀ-ਕੋਵਿਡ ਅਤੇ ਪੋਸਟ-ਕੋਵਿਡ ਮਿਆਦ ਵਿੱਚ ਟੂਰਿਜ਼ਮ ਸੈਕਟਰ ਦੇ ਯੋਗਦਾਨ ਦੇ ਜ਼ਰੀਏ ਦੇਸ਼ ਦੇ ਸਕਲ ਘਰੇਲੂ ਉਤਪਾਦ (GDP) ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ। ਭਾਰਤ ਦੇ ਸਕਲ ਘਰੇਲੂ ਉਦਪਾਦ ਵਿੱਚ ਟੂਰਿਜ਼ਮ ਦੀ ਹਿੱਸੇਦਾਰੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

2015-16 ਤੋਂ 2021-22 ਦੌਰਾਨ ਸਕਲ ਘਰੇਲੂ ਉਤਪਾਦ ਵਿੱਚ ਹਿੱਸੇਦਾਰੀ (ਪ੍ਰਤੀਸ਼ਤ ਵਿੱਚ)

ਵਰ੍ਹੇ

ਸਕਲ ਘਰੇਲੂ ਉਤਪਾਦ ਵਿੱਚ ਟੂਰਿਜ਼ਮ ਦਾ ਕੁੱਲ ਹਿੱਸਾ (ਪ੍ਰਤੀਸ਼ਤ)

ਡਾਇਰੈਕਟ ਸ਼ੇਅਰ  (ਪ੍ਰਤੀਸ਼ਤ )

ਇਨਡਾਇਰੈਕਟ ਸ਼ੇਅਰ (ਪ੍ਰਤੀਸ਼ਤ )

2015-16

5.09

2.65

2.44

2016-17

5.04

2.62

2.42

2017-18

5.03

2.61

2.42

2018-19

5.01

2.61

2.4

2019-20

5.18

2.69

2.49

2020-21 (ਕੋਵਿਡ ਵਰ੍ਹਾ)

1.5

0.78

0.72

2021-22 (ਕੋਵਿਡ ਵਰ੍ਹਾ)

1.77

0.92

0.85

ਸਰੋਤ: ਥਰਡ ਟੂਰਿਜ਼ਮ ਸੈਟੇਲਾਈਟ ਅਕਾਊਂਟ 2015-16 ਅਤੇ ਨੈਸ਼ਨਲ ਅਕਾਊਂਟ ਸਟੈਟਿਕਸ (NAS) 2023।

ਹਾਲਾਂਕਿ, ਟੂਰਿਜ਼ਮ ਨਾਲ ਜੁੜੀਆਂ ਨੌਕਰੀਆਂ ਕਾਫੀ ਹੱਦ ਤੱਕ ਸਥਿਰ ਬਣੀਆਂ ਹੋਈਆਂ ਹਨ ਅਤੇ ਸਕਾਰਾਤਮਕ ਰੁਝਾਨ ਦਿਖਾ ਰਹੀਆਂ ਹਨ। ਮੁਕਤ ਵਪਾਰ ਸਮਝੌਤਾ, ਮਹਾਮਾਰੀ ਤੋਂ ਪਹਿਲੇ ਦੇ ਪੱਧਰ ਦੇ 85 ਪ੍ਰਤੀਸ਼ਤ ਤੱਕ ਪਹੁੰਚ ਗਏ ਹਨ। ਘਰੇਲੂ ਟੂਰਿਸਟਾਂ ਦੀ ਸੰਖਿਆ ਕੋਵਿਡ ਤੋਂ ਪਹਿਲੇ ਦੇ ਪੱਧਰ ਨੂੰ ਪਾਰ ਕਰ ਗਈ ਹੈ।

 

ਟੂਰਿਜ਼ਮ ਨਾਲ ਉਤਪੰਨ ਡਾਇਰੈਕਟ+ਇਨਡਾਇਰੈਕਟ ਨੌਕਰੀਆਂ ਦਾ ਵੇਰਵਾ (ਮਿਲੀਅਨ ਵਿੱਚ) ਹੇਠਾਂ ਦਿੱਤਾ ਗਿਆ ਹੈ:

 

2019-20

2020-21

2021-22

2022-23

69.44

68.07

70.04

76.17

ਸਰੋਤ:  ਥਰਡ ਟੂਰਿਜ਼ਮ ਸੈਟੇਲਾਈਟ ਅਕਾਊਂਟ 2015-16 ਅਤੇ ਪੀਰੀਓਡਿਕ ਲੇਬਰ ਫੋਰਸ ਸਰਵੇ ਦੇ ਸਬੰਧਿਤ ਦੌਰ।

 

 

    

 

 

 

 

Details of Foreign Tourist Arrivals to India (in Million) are below:

2019

2020

2021

2022

2023 (P)

10.93

2.74

1.52

6.44

9.24

 

ਭਾਰਤ ਵਿੱਚ ਆਉਣ ਵਾਲੇ ਵਿਦੇਸ਼ੀ ਟੂਰਿਸਟਾਂ ਦਾ ਵੇਰਵਾ (ਮਿਲੀਅਨ ਵਿੱਚ) ਹੇਠਾਂ ਦਿੱਤਾ ਗਿਆ ਹੈ:

 

2019

2020

2021

2022

2023 (पी)

10.93

2.74

1.52

6.44

9.24

 

ਸਰੋਤ: ਬਿਊਰੋ ਆਫ ਇਮੀਗ੍ਰੇਸ਼ਨ (ਪੀ) ਪ੍ਰੋਵੀਜ਼ਨਲ 

 

ਘਰੇਲੂ ਟੂਰਿਸਟਾਂ ਦੀ ਸੰਖਿਆ (ਮਿਲੀਅਨ ਵਿੱਚ) ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

2019

2020

2021

2022

2023 (ਪੀ)

2321.98

610.22

677.63

1731.01

2509.63

ਸਰੋਤ: ਰਾਜ/ਯੂ.ਟੀ ਟੂਰਿਜ਼ਮ ਵਿਭਾਗਾਂ (ਪੀ) ਪ੍ਰੋਵੀਜ਼ਨਲ -

 

ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇੱਕ ਲਿਖਤੀ ਉੱਤਰ ਵਿੱਚ ਦਿੱਤੀ। 

*****

 

ਬੀਵਾਈ/ਐੱਸਕੇਟੀ




(Release ID: 2044888) Visitor Counter : 27