ਇਸਪਾਤ ਮੰਤਰਾਲਾ
‘ਗ੍ਰੀਨ ਸਟੀਲ’ ਟੈਕਨੋਲੋਜੀਆਂ ਨੂੰ ਅਪਣਾਉਣਾ
Posted On:
09 AUG 2024 3:50PM by PIB Chandigarh
ਦੇਸ਼ ਦੇ ਸਟੀਲ ਮੈਨੂਫੈਕਚਰਿੰਗ ਸੈਕਟਰ ਦੁਆਰਾ ‘ਗ੍ਰੀਨ ਸਟੀਲ’ ਟੈਕਨੋਲੋਜੀਆਂ ਨੂੰ ਅਪਣਾਉਣ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਨੇ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ ਘੱਟ ਕਰਨ ਅਤੇ ਸਟੀਲ ਉਤਪਾਦਨ ਪ੍ਰਕਿਰਿਆਵਾਂ ਦੀ ਸਥਿਰਤਾ ਵਧਾਉਣ ਦੀਆਂ ਕਈ ਪਹਿਲਾਂ ਕੀਤੀਆਂ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
-
ਉਦਯੋਗ, ਸਿੱਖਿਆ ਜਗਤ, ਥਿੰਕ ਟੈਂਕ, ਵਿਗਿਆਨ ਅਤੇ ਟੈਕਨੋਲੋਜੀ ਸੰਸਥਾਵਾਂ, ਵਿਭਿੰਨ ਮੰਤਰਾਲਿਆਂ ਅਤੇ ਹੋਰ ਹਿਤਧਾਰਕਾਂ ਦੀ ਭਾਗੀਦਾਰੀ ਨਾਲ 14 ਟਾਸਕ ਫੋਰਸਾਂ ਦਾ ਗਠਨ ਕੀਤਾ ਗਿਆ, ਤਾਕਿ ਸਟੀਲ ਸੈਕਟਰ ਦੇ ਡੀਕਾਰਬਨਾਈਜੇਸ਼ਨ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ, ਵਿਚਾਰ-ਵਟਾਂਦਰਾ ਅਤੇ ਸਿਫਾਰਿਸ਼ ਕੀਤੀ ਜਾ ਸਕੇ। ਟਾਸਕ ਫੋਰਸ ਨੇ ਊਰਜਾ ਕੁਸ਼ਲਤਾ, ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਸਮੱਗਰੀ ਕੁਸ਼ਲਤਾ, ਕੋਲਾ ਅਧਾਰਿਤ ਡੀਆਰਆਈ ਤੋਂ ਕੁਦਰਤੀ ਗੈਸ ਅਧਾਰਿਤ ਡੀਆਰਆਈ ਵਿੱਚ ਪ੍ਰਕਿਰਿਆ ਪਰਿਵਰਤਨ, ਕਾਰਬਨ ਕੈਪਚਰ, ਉਪਯੋਗ ਅਤੇ ਸਟੋਰੇਜ (ਸੀਸੀਯੂਐੱਸ) ਅਤੇ ਸਟੀਲ ਉਦਯੋਗ ਵਿੱਚ ਬਾਇਓਚਾਰ ਦੇ ਉਪਯੋਗ ਸਮੇਤ ਟੈਕਨੋਲੋਜੀਆਂ ਦੇ ਸਬੰਧ ਵਿੱਚ ਸਿਫਾਰਿਸ਼ਾਂ ਕੀਤੀਆਂ।
-
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਅਤੇ ਉਪਯੋਗ ਲਈ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦਾ ਐਲਾਨ ਕੀਤਾ ਹੈ। ਆਇਰਨ ਅਤੇ ਸਟੀਲ ਨਿਰਮਾਣ ਵਿੱਚ ਗ੍ਰੀਨ ਹਾਈਡ੍ਰੋਜਨ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਲਈ ਸਟੀਲ ਸੈਕਟਰ ਵੀ ਇਸ ਮਿਸ਼ਨ ਦਾ ਇੱਕ ਹਿਤਧਾਰਕ ਹੈ।
-
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਜਨਵਰੀ 2010 ਵਿੱਚ ਸ਼ੁਰੂ ਕੀਤਾ ਗਿਆ ਨੈਸ਼ਨਲ ਸੋਲਰ ਮਿਸ਼ਨ ਸੌਰ ਊਰਜਾ ਦੇ ਉਤਪਾਦਨ ਅਤੇ ਉਪਯੋਗ ਨੂੰ ਹੁਲਾਰਾ ਦਿੰਦਾ ਹੈ, ਜੋ ਨਵਿਆਉਣਯੋਗ ਊਰਜਾ ਦੇ ਉਪਯੋਗ ਨੂੰ ਵਧਾ ਕੇ ਸਟੀਲ ਉਦਯੋਗ ਵਿੱਚ ਨਿਕਾਸੀ ਨੂੰ ਘੱਟ ਕਰਨ ਵਿੱਚ ਯੋਗਦਾਨ ਦਿੰਦਾ ਹੈ।
-
ਨੈਸ਼ਨਲ ਮਿਸ਼ਨ ਫਾਰ ਐਨਹਾਂਸਡ ਐਨਰਜੀ ਐਫੀਸ਼ੈਂਸੀ ਦੇ ਤਹਿਤ ਪ੍ਰਦਰਸ਼ਨ, ਉਪਲਬਧੀ ਅਤੇ ਵਪਾਰ (ਪੀਏਟੀ) ਸਕੀਮ, ਸਟੀਲ ਉਦਯੋਗ ਨੂੰ ਊਰਜਾ ਖਪਤ ਘੱਟ ਕਰਨ ਲਈ ਪ੍ਰੋਤਸਾਹਿਤ ਕਰਦੀ ਹੈ।
-
ਸਟੀਲ ਸੈਕਟਰ ਨੇ ਆਧੁਨਿਕੀਕਰਣ ਅਤੇ ਵਿਸਤਾਰ ਪ੍ਰੋਜੈਕਟਾਂ ਵਿੱਚ ਵਿਸ਼ਵ ਪੱਧਰ ‘ਤੇ ਉਪਲਬਧ ਕਈ ਸਰਵੋਤਮ ਉਪਲਬਧ ਟੈਕਨੋਲੋਜੀਆਂ (ਬੀਏਟੀ) ਨੂੰ ਅਪਣਾਇਆ ਹੈ।
-
ਸਟੀਲ ਪਲਾਂਟਾਂ ਵਿੱਚ ਊਰਜਾ ਕੁਸ਼ਲਤਾ ਸੁਧਾਰ ਲਈ ਜਪਾਨ ਦੇ ਨਿਊ ਐਨਰਜੀ ਐਂਡ ਇੰਡਸਟ੍ਰੀਅਲ ਟੈਕਨੋਲੋਜੀ ਡਿਵੈਲਪਮੈਂਟ ਆਰਗੇਨਾਈਜੇਸ਼ਨ (ਨੇਡੋ) ਦੇ ਮਾਡਲ ਪ੍ਰੋਜੈਕਟ ਲਾਗੂ ਕੀਤੇ ਗਏ ਹਨ। ਵਾਤਾਵਰਣ ‘ਤੇ ਪ੍ਰਭਾਵ ਨੂੰ ਘੱਟ ਕਰਨ ਲਈ ਹੇਠ ਲਿਖੇ ਚਾਰ ਮਾਡਲ ਪ੍ਰੋਜੈਕਟ ਲਾਗੂ ਕੀਤੇ ਗਏ ਹਨ:
-
ਟਾਟਾ ਸਟੀਲ ਲਿਮਿਟਿਡ ਵਿਖੇ ਬਲਾਸਟ ਫਰਨੈਸ ਹੌਟ ਸਟੋਵ ਵੇਸਟ ਗੈਸ ਰਿਕਵਰੀ ਸਿਸਟਮ।
-
ਟਾਟਾ ਸਟੀਲ ਲਿਮਿਟਿਡ ਵਿਖੇ ਕੋਕ ਡ੍ਰਾਈ ਕਵੈਂਚਿੰਗ (ਸੀਡੀਕਿਊ)।
-
ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ ਵਿਖੇ ਸਿੰਟਰ ਕੂਲਰ ਵੇਸਟ ਹੀਟ ਰਿਕਵਰੀ ਸਿਸਟਮ।
-
ਸਟੀਲ ਅਥਾਰਿਟੀ ਆਫ ਇੰਡੀਆ ਲਿਮਿਟਿਡ ਵਿੱਚ ਊਰਜਾ ਨਿਗਰਾਨੀ ਅਤੇ ਪ੍ਰਬੰਧਨ ਪ੍ਰਣਾਲੀ।
(vii) ਕਾਰਬਨ ਕ੍ਰੈਡਿਟ ਟ੍ਰੇਡਿੰਗ ਸਕੀਮ (ਸੀਸੀਟੀਐੱਸ) ਨੂੰ ਕੇਂਦਰ ਸਰਕਾਰ ਨੇ 28 ਜੂਨ 2023 ਨੂੰ ਨੋਟੀਫਾਇਡ ਕੀਤਾ ਹੈ, ਜੋ ਭਾਰਤੀ ਕਾਰਬਨ ਬਜ਼ਾਰ ਦੇ ਕੰਮਕਾਜ ਲਈ ਇੱਕ ਸਮੁੱਚਾ ਫ੍ਰੇਮਵਰਕ ਪ੍ਰਦਾਨ ਕਰਦਾ ਹੈ ਅਤੇ ਇਸ ਵਿੱਚ ਯੋਜਨਾ ਦੇ ਸੰਚਾਲਨ ਦੇ ਲਈ ਹਿਤਧਾਰਕਾਂ ਦੀ ਵਿਸਤ੍ਰਿਤ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਸ਼ਾਮਲ ਹਨ। ਸੀਸੀਟੀਐੱਸ ਦਾ ਉਦੇਸ਼ ਕਾਰਬਨ ਕ੍ਰੈਡਿਟ ਸਰਟੀਫਿਕੇਟ ਟ੍ਰੇਡਿੰਗ ਵਿਧੀ ਦੇ ਮਾਧਿਅਮ ਨਾਲ ਨਿਕਾਸੀ ਦਾ ਮੁੱਲ ਨਿਰਧਾਰਣ ਕਰਕੇ ਭਾਰਤੀ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਤੋਂ ਗ੍ਰੀਨਹਾਊਸ ਗੈਸ ਨਿਕਾਸੀ ਨੂੰ ਘੱਟ ਕਰਨਾ ਜਾਂ ਉਸ ਤੋਂ ਬਚਣਾ ਹੈ। ਸੀਸੀਟੀਐੱਸ ਦਾ ਉਦੇਸ਼ ਸਟੀਲ ਕੰਪਨੀਆਂ ਦੁਆਰਾ ਨਿਕਾਸੀ ਵਿੱਚ ਕਮੀ ਲਿਆਉਣ ਲਈ ਪ੍ਰੋਤਸਾਹਿਤ ਕਰਨਾ ਹੈ।
ਸਟੀਲ ਉਤਪਾਦਨ ਵਿੱਚ ਰੀਸਾਈਕਲ ਸਟੀਲ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਅਤੇ ਸਟੀਲ ਨਿਰਮਾਤਾਵਾਂ ਨੂੰ ਆਪਣੀਆਂ ਉਤਪਾਦਨ ਪ੍ਰਕਿਰਿਆਵਾਂ ਵਿੱਚ ਰੀਸਾਈਕਲ ਸਟੀਲ ਦੇ ਉਤਪਾਦਨ ਨੂੰ ਵਧਾਉਣ ਲਈ ਪ੍ਰੋਤਸਾਹਿਤ ਕਰਨ ਲਈ ਸਰਕਾਰ ਦੁਆਰਾ ਹੇਠ ਲਿਖੇ ਉਪਾਅ ਅਤੇ ਪਹਿਲਾਂ ਕੀਤੀਆਂ ਗਈਆਂ ਹਨ:-
-
ਸਟੀਲ ਸਕ੍ਰੈਪ ਰੀਸਾਈਕਲਿੰਗ ਨੀਤੀ, 2019 ਵਿੱਚ ਸਟੀਲ ਸੈਕਟਰ ਵਿੱਚ ਸਰਕੂਲਰ ਇਕੌਨਮੀ ਅਤੇ ਗ੍ਰੀਨ ਪਰਿਵਰਤਨ ਨੂੰ ਹੁਲਾਰਾ ਦੇਣ ਲਈ ਘਰੇਲੂ ਪੱਧਰ ‘ਤੇ ਉਤਪਾਦਿਤ ਸਕ੍ਰੈਪ ਦੀ ਉਪਲਬਧਤਾ ਵਧਾਉਣ ਦੀ ਕਲਪਨਾ ਕੀਤੀ ਗਈ ਹੈ। ਇਹ ਵਿਭਿੰਨ ਸਰੋਤਾਂ ਅਤੇ ਵਿਭਿੰਨ ਉਤਪਾਦਾਂ ਤੋਂ ਪੈਦਾ ਫੈਰਸ ਸਕ੍ਰੈਪ ਦੇ ਵਿਗਿਆਨਿਕ ਪ੍ਰੋਸੈੱਸਿੰਗ ਅਤੇ ਰੀਸਾਈਕਲਿੰਗ ਲਈ ਭਾਰਤ ਵਿੱਚ ਮੈਟਲ ਸਕ੍ਰੈਪਿੰਗ ਸੈਂਟਰਾਂ ਦੀ ਸਥਾਪਨਾ ਨੂੰ ਸੁਵਿਧਾਜਨਕ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਇੱਕ ਫਰੇਮਵਰਕ ਪ੍ਰਦਾਨ ਕਰਦਾ ਹੈ। ਨੀਤੀ ਵਿੱਚ ਵਿਨਾਸ਼ਕਾਰੀ ਕੇਂਦਰ ਅਤੇ ਸਕ੍ਰੈਪ ਪ੍ਰੋਸੈੱਸਿੰਗ ਸੈਂਟਰ ਦੀ ਸਥਾਪਨਾ, ਐਗਰੀਗੇਟਰਸ ਦੀ ਭੂਮਿਕਾ ਅਤੇ ਸਰਕਾਰ, ਨਿਰਮਾਤਾ ਅਤੇ ਮਾਲਕ ਦੀਆਂ ਜ਼ਿੰਮੇਵਾਰੀਆਂ ਲਈ ਮਿਆਰੀ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਗਏ ਹਨ। ਨੀਤੀ, ਹੋਰ ਗੱਲਾਂ ਦੇ ਨਾਲ-ਨਾਲ, ਸੀਐੱਲਵੀ (ਜਿਨ੍ਹਾਂ ਵਾਹਨਾਂ ਦਾ ਜੀਵਨ ਖ਼ਤਮ ਹੋ ਗਿਆ) ਨੂੰ ਸਕ੍ਰੈਪ ਕਰਨ ਲਈ ਫਰੇਮਵਰਕ ਵੀ ਪ੍ਰਦਾਨ ਕਰਦੀ ਹੈ।
-
ਮੋਟਰ ਵ੍ਹੀਕਲ (ਵ੍ਹੀਕਲ ਸਕ੍ਰੈਪਿੰਗ ਸੁਵਿਧਾ ਦਾ ਰਜਿਸਟ੍ਰੇਸ਼ਨ ਅਤੇ ਕੰਮ) ਨਿਯਮ, 2021 ਨੂੰ ਮੋਟਰ ਵ੍ਹੀਕਲ ਐਕਟ, 1988 ਅਤੇ ਕੇਂਦਰੀ ਮੋਟਰ ਵ੍ਹੀਕਲ ਰੂਲਸ, 1989 ਦੇ ਢਾਂਚੇ ਦੇ ਤਹਿਤ ਵ੍ਹੀਕਲ ਸਕ੍ਰੈਪਿੰਗ ਪਾਲਿਸੀ ਦੇ ਤਹਿਤ ਨੋਟੀਫਾਈਡ ਕੀਤਾ ਗਿਆ ਹੈ। ਇਸ ਵਿੱਚ ਸਟੀਲ ਸੈਕਟਰ ਵਿੱਚ ਸਕ੍ਰੈਪ ਦੀ ਉਪਲਬਧਤਾ ਵਧਾਉਣ ਦੀ ਕਲਪਨਾ ਕੀਤੀ ਗਈ ਹੈ।
ਇਹ ਜਾਣਕਾਰੀ ਸਟੀਲ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਨੇ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੀ
(Release ID: 2044850)
Visitor Counter : 21