ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

“ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਉਨ੍ਹਾਂ ਦੀ ਆਜੀਵਿਕਾ ਵਧਾਉਣ ਵਿੱਚ ਸਹਾਇਤਾ ਕਰ ਰਿਹਾ ਹੈ ਅਤੇ ਗ੍ਰਾਮੀਣ ਅਰਥਵਿਵਸਥਾ ਵਿੱਚ ਸੁਧਾਰ ਲਈ ਸਵੈ-ਰੋਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ”: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


“ਉੱਧਮਪੁਰ-ਕਠੂਆ-ਡੋਡਾ ਚੋਣ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਅਤੇ ਇਸ ਦੇ ਲੈਂਡਸਕੇਪ ਨੂੰ ਬਦਲਣ ਲਈ ਤੇਜ਼ ਗਤੀ ਨਾਲ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ” : ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਸ਼ਿਕਾਇਤਾਂ ਦੇ ਮੌਕੇ ‘ਤੇ ਹੀ ਨਿਪਟਾਰੇ ਅਤੇ ਨਾਗਰਿਕਾਂ ਦੇ ਮੁੱਦਿਆਂ ਦੇ ਸਮਾਧਾਨ ਲਈ ਚੇਨਾਨੀ , ਉੱਧਮਪੁਰ ਵਿੱਚ ਜਨਤਾ ਦਰਬਾਰ ਲਗਾਇਆ

ਡਾ. ਸਿੰਘ ਨੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਘਰ-ਘਰ ਜਾ ਕੇ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ “ਆਰੋਗਯ ਡਾਕਟਰ ਔਨ ਵ੍ਹੀਲਜ਼” ਐਂਬੂਲੈਂਸ ਨੂੰ ਝੰਡੀ ਦਿਖਾਈ

Posted On: 11 AUG 2024 4:54PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਚੇਨਾਨੀ (ਉੱਧਮਪੁਰ) ਵਿੱਚ ਇੱਕ ਜਨਤਕ ਦਰਬਾਰ ਆਯੋਜਿਤ ਕੀਤਾ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਅਤੇ ਸਟਾਰਟਅੱਪਸ ਦੇ ਨਾਲ ਆਪਸੀ ਗੱਲਬਾਤ ਕੀਤੀ ਅਤੇ ਟੈਲੀਮੈਡੀਸਨ ਏਆਈ ਸੰਚਾਲਿਤ ਸੇਵਾ “ਡਾਕਟਰ ਔਨ ਵ੍ਹੀਲਜ਼” ਦੀ ਵੀ ਸ਼ੁਰੂਆਤ ਕੀਤੀ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ, “ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਨਾ ਸਿਰਫ਼ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਨੂੰ ਆਪਣੀ ਆਜੀਵਿਕਾ ਵਧਾਉਣ ਲਈ ਸਹਾਇਤਾ ਕਰ ਰਿਹਾ ਹੈ, ਬਲਕਿ ਸਥਾਨਕ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕਿਆਂ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।” ਉਹ ਜੰਮੂ ਅਤੇ ਕਸ਼ਮੀਰ ਦੇ ਉੱਧਮਪੁਰ ਜ਼ਿਲ੍ਹੇ ਦੇ ਚੇਨਾਨੀ ਤਹਿਸੀਲ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਐੱਨਆਰਐੱਲਐੱਮ ‘ਤੇ ਆਯੋਜਿਤ ਇੱਕ ਪ੍ਰਦਰਸ਼ਨੀ ਵਿੱਚ ਸੰਬੋਧਨ ਕਰ ਰਹੇ ਸਨ।

ਡਾ. ਸਿੰਘ ਨੇ ਕਿਹਾ ਕਿ ਇਸ ਮਿਸ਼ਨ ਰਾਹੀਂ ਜੁੜੀਆਂ ਮਹਿਲਾਵਾਂ ਸਵੈ-ਸਹਾਇਤਾ ਸਮੂਹ ਨਾ ਸਿਰਫ਼ ਆਤਮਨਿਰਭਰ ਬਣ ਗਈਆਂ ਹਨ, ਬਲਕਿ ਹੋਰ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਵੀ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲਖਪਤੀ ਦੀਦੀ-ਸਵੈ-ਸਹਾਇਤਾ ਸਮੂਹ ਦੀਆਂ ਦੀਦੀਆਂ, ਜੋ ਸਥਾਈ ਆਮਦਨ ਅਰਜਿਤ ਕਰ ਰਹੀਆਂ ਹਨ ਅਤੇ ਸਮਾਜ ਵਿੱਚ ਰੋਲ ਮਾਡਲ ਬਣ ਗਈਆਂ ਹਨ, ਗ੍ਰਾਮੀਣ ਅਰਥਵਿਵਸਥਾ ਨੂੰ ਬਦਲ ਦੇਣਗੀਆਂ। ਡਾ. ਸਿੰਘ ਨੇ ਕਿਹਾ ਕਿ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਡੀਏਵਾਈ-ਐੱਨਆਰਐੱਲਐੱਮ ਗ਼ਰੀਬਾਂ ਦੀ ਆਜੀਵਿਕਾ ਵਿੱਚ ਸੁਧਾਰ ਲਈ ਵਿਸ਼ਵ ਦੀ ਸਭ ਤੋਂ ਵੱਡੀ ਪਹਿਲ ਹੈ।

ਉੱਧਮਪੁਰ-ਕਠੂਆ-ਡੋਡਾ ਲੋਕ ਸਭਾ ਖੇਤਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਚਰਚਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੀਐੱਮਜੀਐੱਸਵਾਈ ਦੇ ਤਹਿਤ ਸੜਕਾਂ ਅਤੇ ਰਾਜਮਾਰਗ ਤੇਜ਼ ਗਤੀ ਨਾਲ ਬਣਾਏ ਜਾ ਰਹੇ ਹਨ, ਜਿਸ ਦਾ ਉਦੇਸ਼ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕਨੈਕਟੀਵਿਟੀ ਨੂੰ ਬਿਹਤਰ ਬਣਾਉਣਾ ਅਤੇ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨਾ ਹੈ।

ਡਾ. ਸਿੰਘ ਨੇ ਕਿਹਾ, ਲਖਨਪੁਰ-ਬਾਨੀ-ਬਸੋਹਲੀ-ਡੋਡਾ ਤੋਂ ਨਵਾਂ ਨੈਸ਼ਨਲ ਹਾਈਵੇਅ ਪੂਰਾ ਹੋਣ ‘ਤੇ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ ਅਤੇ ਯਾਤਰਾ ਨੂੰ ਸੌਖਾ ਬਣਾਇਆ ਜਾ ਸਕੇਗਾ।” ਇਸੇ ਤਰ੍ਹਾਂ, ਚੇਨਾਨੀ-ਸੁਧਮਹਾਦੇਵ-ਖੇਲਾਨੀ-ਚਟਰੂ-ਖੰਨਾਬਲ ਨੂੰ ਜੋੜਨ ਵਾਲਾ ਗੋਹਾ-ਖੇਲਾਨੀ-ਖੰਨਾਬਲ ਨੈਸ਼ਨਲ ਹਾਈਵੇਅ ਸਰਫੇਸ ਟ੍ਰਾਂਸਪੋਰਟ ਦਾ ਇੱਕ ਵਿਕਲਪਿਕ ਮਾਰਗ ਪ੍ਰਦਾਨ ਕਰੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ, “ਮੋਦੀ ਸਰਕਾਰ ਗ੍ਰਾਮੀਣ ਲੈਂਡਸਕੇਪ ਨੂੰ ਬਦਲਣ ਲਈ ਪਿਛਲੇ ਦਸ ਵਰ੍ਹਿਆਂ ਦੇ ਲਾਭਾਂ ਨੂੰ ਮਜ਼ਬੂਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।”

ਇਸ ਅਵਸਰ ‘ਤੇ ਡਾ. ਸਿੰਘ ਨੇ ‘ਆਰੋਗਯ-ਡਾਕਟਰ ਔਨ ਵ੍ਹੀਲਜ਼’ ਐਂਬੂਲੈਂਸ ਮੋਬਾਈਲ ਟੈਲੀਮੈਡੀਸਨ ਸੇਵਾ ਨੂੰ ਝੰਡੀ ਦਿਖਾਈ। ਉਨ੍ਹਾਂ ਨੇ ਕਿਹਾ ਕਿ ਮੁਫ਼ਤ ਟੈਲੀਮੈਡੀਸਨ ਸਟਾਰਟਅੱਪਸ ਪਹਿਲ ਦਾ ਉਦੇਸ਼ ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ ‘ਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਮੋਬਾਈਲ ਐਂਬੂਲੈਂਸ ਦੇ ਕੰਮਕਾਜ ਬਾਰੇ ਦੱਸਦੇ ਹੋਏ, ਡਾ. ਸਿੰਘ ਨੇ ਕਿਹਾ, “ਮਰੀਜ਼ ਦੀ ਜਾਂਚ ਅਤੇ ਡਾਕਟਰ ਵੱਲੋਂ ਇਲਾਜ ਦਾ ਬਿਊਰਾ ਉਪਲਬਧ ਕਰਵਾਉਣ ਦੀ ਪੂਰੀ ਪ੍ਰਕਿਰਿਆ ਲਗਭਗ 45 ਮਿੰਟ ਵਿੱਚ ਪੂਰੀ ਹੋ ਜਾਂਦੀ ਹੈ, ਜਿਸ ਵਿੱਚ ਆਮ ਤੌਰ ‘ਤੇ ਕਈ ਦਿਨ ਲਗ ਸਕਦੇ ਹਨ, ਜੇਕਰ ਹਸਪਤਾਲ ਵਿੱਚ ਮਰੀਜ਼ ਦੀ ਸਰੀਰਕ ਜਾਂਚ ਕੀਤੀ ਜਾਣੀ ਹੋਵੇ।” ਇੱਕ ਮਰੀਜ਼ ਹੁਣ ਆਪਣੀ ਮੈਡੀਕਲ ਸਮੱਸਿਆ ਨੂੰ ਆਪਣੀ ਮੂਲ ਭਾਸ਼ਾ ਰਾਹੀਂ ਦੱਸ ਸਕਦਾ ਹੈ ਅਤੇ ਡਾਕਟਰ ਔਨ ਵ੍ਹੀਲਜ਼ ਉਸੇ ਭਾਸ਼ਾ ਵਿੱਚ ਮਰੀਜ਼ ਨੂੰ ਜਵਾਬ ਦਿੰਦਾ ਹੈ।

ਡਾ. ਜਿਤੇਂਦਰ ਸਿੰਘ ਨੇ ਇਸ ਵਿਲੱਖਣ ਪਹਿਲ ਨੂੰ ਇੱਕ ਹੈਲਥ ਕੇਅਰ ਸਟਾਰਟਅੱਪ ਦੇ ਰੂਪ ਵਿੱਚ ਵਰਣਿਤ ਕੀਤਾ ਜਿਸ ਨੂੰ ਵਿਆਪਕ ਪੱਧਰ ‘ਤੇ ਵਧਾਇਆ ਜਾਣਾ ਚਾਹੀਦਾ ਹੈ। ਇਸ ਸਬੰਧ ਵਿੱਚ, ਡਾ. ਸਿੰਘ ਨੇ ਇਸ ਪ੍ਰਯੋਗ ਨੂੰ ਅੱਗੇ ਵਧਾਉਣ ਅਤੇ ਬਣਾਏ ਰੱਖਣ ਲਈ ਅਧਿਕ ਸੀਐੱਸਆਰ ਯੋਗਦਾਨ ਦੀ ਵਕਾਲਤ ਕੀਤੀ ਤਾਕਿ ਅਧਿਕ ਤੋਂ ਅਧਿਕ ਲੋਕ ਇਸ ਤੋਂ ਲਾਭ ਪ੍ਰਾਪਤ ਕਰ ਸਕਣ। ਬਾਅਦ ਵਿੱਚ, ਡਾ. ਜਿਤੇਂਦਰ ਸੰਘ ਨੇ ਇੱਕ ਜਨਤਕ ਦਰਬਾਰ ਆਯੋਜਿਤ ਕੀਤਾ, ਜਿਸ ਦੇ ਦੌਰਾਨ ਵੱਡੀ ਸੰਖਿਆ ਵਿੱਚ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਵਿਅਕਤ ਕੀਤੀਆਂ ਅਤੇ ਆਪਣੀਆਂ ਮੰਗਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਦੇ ਜਲਦੀ ਸਮਾਧਾਨ ਦੀ ਮੰਗ ਕੀਤੀ। ਕਈ ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਲੋਕਾਂ ਦੇ ਮੁੱਦਿਆਂ ਅਤੇ ਮੰਗਾਂ ‘ਤੇ ਜਲਦੀ ਧਿਆਨ ਦੇਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਪ੍ਰਤੀਬੱਧ ਹੈ ਅਤੇ ਇਹੀ ਕਾਰਨ ਹੈ ਕਿ ਉਹ ਖੁਦ ਪਿਛਲੇ ਕੁਝ ਹਫ਼ਤਿਆਂ ਤੋਂ ਅਜਿਹੇ ਜਨਤਕ ਦਰਬਾਰਾਂ ਵਿੱਚ ਨਾਗਰਿਕਾਂ ਨੂੰ ਮਿਲ ਰਹੇ ਹਨ ਤਾਕਿ ਉਨ੍ਹਾਂ ਦਾ ਜਲਦੀ ਤੋਂ ਜਲਦੀ ਸਮਾਧਾਨ ਸੁਨਿਸ਼ਚਿਤ ਕੀਤਾ ਜਾ ਸਕੇ।

ਇਸ ਤੋਂ ਪਹਿਲਾਂ, ਆਪਣੇ ਪਹੁੰਚਣ ‘ਤੇ ਡਾ. ਸਿੰਘ ਨੇ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਬਣਾਏ ਗਏ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਵਿਭਾਗਾਂ ਦੀਆਂ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਡਾ. ਸਿੰਘ ਨੇ ਭਾਰਤ ਸਰਕਾਰ ਦੀ ‘ਏਕ ਪੇੜ ਮਾਂ ਕੇ ਨਾਮ’ ਪਹਿਲ ਦੇ ਹਿੱਸੇ ਦੇ ਰੂਪ ਵਿੱਚ ਸਰਕਾਰੀ  ਹਾਇਰ ਸੈਕੰਡਰੀ ਸਕੂਲ, ਚੇਨਾਨੀ ਦੇ ਕੈਂਪਸ ਵਿੱਚ ਇੱਕ ਪੌਦਾ ਵੀ ਲਗਾਇਆ।

****

ਜੀਏ/ਜ਼ੈੱਡਐੱਨ


(Release ID: 2044840) Visitor Counter : 29