ਗ੍ਰਹਿ ਮੰਤਰਾਲਾ
azadi ka amrit mahotsav

ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਡਿਜੀਟਲ ਪਹਿਲ

Posted On: 07 AUG 2024 4:53PM by PIB Chandigarh

ਸਰਕਾਰ ਨੇ ਡਰੱਗ ਲਾਅ ਇਨਫੋਰਸਮੈਂਟ ਦੇ ਖੇਤਰ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਅਧਾਰਿਤ ਵੱਖ-ਵੱਖ ਪਹਿਲਾਂ ਕੀਤੀਆਂ ਹਨ। ਕੁਝ ਪਹਿਲਾਂ ਹੇਠ ਲਿਖਿਆ ਹਨ:-

ਨਾਰਕੋ ਕੋਆਰਡੀਨੇਸ਼ਨ (ਐੱਨਸੀਓਆਰਡੀ) ਪੋਰਟਲ https://narcoordindia.in/ ‘ਤੇ ਉਪਲਬਧ ਹੈ। ਇਹ ਜ਼ਿਲ੍ਹਾ ਪੱਧਰ ਤੋਂ ਲੈ ਕੇ  ਰਾਜ ਪੱਧਰ ਤੱਕ ਦੇ ਸਾਰੇ ਚਾਰ ਪੱਧਰਾਂ ਦੇ ਹਿਤਧਾਰਕਾਂ ਅਤੇ ਸਾਰੀਆਂ ਡਰੱਗ ਲਾਅ ਇਨਫੋਰਸਮੈਂਟ ਏਜੰਸੀਆਂ (ਡੀਐੱਲਈਏ) ਸਮੇਤ ਕੇਂਦਰੀ ਮੰਤਰਾਲਿਆਂ ਲਈ ਸਾਰੇ ਨਸ਼ੀਲੇ ਪਦਾਰਥਾਂ ਅਤੇ ਨਾਰਕੋਟਿਕਸ ਕੰਟ੍ਰੋਲ ਬਿਊਰੋ (ਐੱਨਸੀਬੀ) ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਨੂੰ ਲੈ ਕੇ ਇੱਕ ਸਰੋਤ ਹੈ।

ਜਾਂਚ ਅਤੇ ਸਰਗਰਮ ਪੁਲਿਸਿੰਗ ਦੇ ਲਈ ਸਾਰੀਆਂ ਡੀਐੱਲਈਏ/ਹੋਰ ਜਾਂਚ ਏਜੰਸੀਆਂ ਦੀ ਸਹਾਇਤਾ ਲਈ  ਗ੍ਰਿਫਤਾਰ ਨਾਰਕੋ-ਅਪਰਾਧੀਆਂ ‘ਤੇ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (NIDAAN) ਪੋਰਟਲ ਵਿਕਸਿਤ ਕੀਤਾ ਗਿਆ ਹੈ। ਇਹ ਨਾਰਕੋਟਿਕਸ ਡਰੱਗਸ ਅਤੇ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਬੀਐੱਸ) ਐਕਟ-1985 ਤੇ ਤਹਿਤ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਅਪਰਾਧਾਂ ਵਿੱਚ ਸ਼ਾਮਲ ਨਾਰਕੋ-ਅਪਰਾਧੀਆਂ ਦਾ ਡੇਟਾ ਪ੍ਰਦਾਨ ਕਰਦਾ ਹੈ।

ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ  ਸਿਸਟਮ (ਸੀਸੀਟੀਐੱਨਐੱਸ) ਦਾ ਉਦੇਸ਼ ਜਾਂਚ, ਡੇਟਾ ਵਿਸ਼ਲੇਸ਼ਣ, ਖੋਜ, ਨੀਤੀ ਨਿਰਮਾਣ ਅਤੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਜਿਹੀਆਂ ਸ਼ਿਕਾਇਤਾਂ ਦੀ ਰਿਪੋਰਟਿੰਗ ਅਤੇ ਟ੍ਰੈਕਿੰਗ ਪੂਰਵ ਤਸਦੀਕ ਲਈ ਬੇਨਤੀ ਆਦਿ ਦੇ ਉਦੇਸ਼ ਨਾਲ ਸਾਰੇ ਪੁਲਿਸ ਸਟੇਸ਼ਨਾਂ ਨੂੰ ਇੱਕ  ਸਾਂਝੇ ਐਪਲੀਕੇਸ਼ਨ ਸੌਫਟਵੇਅਰ ਦੇ ਤਹਿਤ ਆਪਸ ਵਿੱਚ ਜੋੜਨਾ ਹੈ।

ਮਲਟੀ ਏਜੰਸੀ ਸੈਂਟਰ (ਐੱਮਏਸੀ) ਵਿਧੀ ਦੇ ਤਹਿਤ ਡਾਰਕਨੈੱਟ ਅਤੇ ਕ੍ਰਿਪਟੋ-ਕਰੰਸੀ ‘ਤੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਹ ਪ੍ਰਮੁੱਖ ਤੌਰ ‘ਤੇ ਨਾਰਕੋ-ਤਸਕਰੀ ਨੂੰ ਸੁਵਿਧਾਜਨਕ ਬਣਾਉਣ ਵਾਲੇ ਸਾਰੇ ਪਲੈਟਫਾਰਮਾਂ ਦੀ ਨਿਗਰਾਨੀ ਕਰਨ, ਏਜੰਸੀਆਂ ਐੱਮਏਸੀ ਮੈਂਬਰਾਂ ਦੇ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਇਨਪੁਟ ਸਾਂਝਾ ਕਰਨ, ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ‘ਤੇ ਰੋਕ ਲਗਾਉਣ, ਨਿਯਮਿਤ ਡੇਟਾਬੇਸ ਅੱਪਡੇਟ ਦੇ ਨਾਲ ਰੁਝਾਨਾਂ, ਕਾਰਜ ਪ੍ਰਣਾਲੀ ਅਤੇ ਨੋਡਸ ਨੂੰ ਲਗਾਤਾਰ ਕੈਪਚਰ ਕਰਨ ਅਤੇ ਸਬੰਧਿਤ ਨਿਯਮਾਂ ਅਤੇ ਕਾਨੂੰਨਾਂ ਦੀ ਸਮੀਖਿਆ ਕਰਨ ‘ਤੇ ਕੇਂਦ੍ਰਿਤ ਹੈ।

ਸਰਕਾਰ ਨੇ 1933-ਮਾਨਸ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿਸ ਨੂੰ ਨਾਗਰਿਕਾਂ ਲਈ ਵੱਖ-ਵੱਖ ਸੰਚਾਰ ਮਾਧਿਅਮਾਂ ਰਾਹੀਂ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਮੁੱਦਿਆਂ ਦੀ ਰਿਪੋਰਟ ਕਰਨ ਲਈ ਇੱਕ ਏਕੀਕ੍ਰਿਤ ਪਲੈਟਫਾਰਮ ਵਜੋਂ ਡਿਜ਼ਾਈਨ ਕੀਤਾ ਗਿਆ ਹੈ।

 NIDAAN ਪੋਰਟਲ ਵਿਸ਼ੇਸ਼ ਤੌਰ ‘ਤੇ ਡਰੱਗਜ਼ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਉਪਯੋਗ ਲਈ ਹੈ। ਇਹ ਪੋਰਟਲ ਡਰੱਗਜ਼ ਲਾਅ ਇਨਫੋਰਸਮੈਂਟ ਏਜੰਸੀਆਂ ਲਈ ਇੱਕ ਪ੍ਰਭਾਵੀ ਉਪਕਰਣ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਇਸ ਨਾਲ ਉਨ੍ਹਾਂ ਨੂੰ ਬਿੰਦੂਆਂ ਨੂੰ ਜੋੜਨ, ਪਿਛਲੀ ਸ਼ਮੂਲੀਅਤ, ਫਿੰਗਰਪ੍ਰਿੰਟ ਸਰਚ, ਅੰਤਰ-ਸਬੰਧਾਂ ‘ਤੇ ਕੰਮ ਕਰਨ, ਨੈੱਟਵਰਕ ਨੂੰ ਨਸ਼ਟ ਕਰਨ, ਆਦਤਨ ਅਪਰਾਧੀਆਂ ਦੀ ਨਿਗਰਾਨੀ ਕਰਨ, ਵਿੱਤੀ ਜਾਂਚ ਕਰਨ ਅਤੇ ਨਾਰਕੋਟਿਕ ਡਰੱਗ ਅਤੇ ਸਾਈਕੋਟ੍ਰੋਪਿਕ ਪਦਾਰਥਾਂ ਵਿੱਚ ਗੈਰ-ਕਾਨੂੰਨੀ ਤਸਕਰੀ ਦੀ ਰੋਕਥਾਮ (ਪੀਆਈਟੀਐੱਨਡੀਪੀਐੱਸ) ਦੇ ਤਹਿਤ ਨਜ਼ਰਬੰਦੀ ਲਈ ਪ੍ਰਸਤਾਵ ਬਣਾਉਣ ਵਿੱਚ ਸਹਾਇਤਾ ਪ੍ਰਾਪਤ ਹੋਈ ਹੈ। ਇਸ ਦੇ ਇਲਾਵਾ ਇਹ ਮੌਜੂਦਾ ਮਾਮਲਿਆਂ, ਜ਼ਮਾਨਤ, ਪੈਰੋਲ, ਹੈਂਡਲਰਾਂ ਆਦਿ ਦੀ ਸਥਿਤੀ ਦੀ ਨਿਗਰਾਨੀ ਵਿੱਚ ਵੀ ਸਹਾਇਤਾ ਕਰਦਾ ਹੈ।

ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਤ ਦਿੱਤੀ।

*****

ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ/1837


(Release ID: 2044390) Visitor Counter : 30