ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਭਾਰਤ-ਮੌਰੀਸ਼ਸ ਪਰਸੋਨਲ ਮੈਨੇਜਮੈਂਟ ਐਂਡ ਗਵਰਨੈਂਸ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਕਾਇਮ ਕਰਨ ਦੇ ਪ੍ਰਤੀ ਇਛੁੱਕ


ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਮੌਰੀਸ਼ਸ ਦੇ ਸਿਵਿਲ ਸੇਵਕਾਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰੇਗਾ

ਸਹਿਯੋਗ ਦੀ ਰੂਪ-ਰੇਖਾ ਤਿਆਰ ਕਰਨ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਿਤ ਵਿਭਾਗ ਦੇ ਸਕੱਤਰ ਅਤੇ ਮੌਰੀਸ਼ਸ ਪਬਲਿਕ ਸਰਵਿਸ ਪਬਲਿਕ ਦੇ ਸੈਕ੍ਰੇਟਰੀ ਦਰਮਿਆਨ ਦੁਵੱਲੀ ਮੀਟਿੰਗ

Posted On: 08 AUG 2024 3:47PM by PIB Chandigarh

ਭਾਰਤ ਦੇ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ ਨੇ 16 ਤੋਂ 17 ਜੁਲਾਈ, 2024 ਤੱਕ ਮੌਰੀਸ਼ਸ ਗਣਰਾਜ ਦਾ ਸਰਕਾਰੀ ਦੌਰਾ ਕੀਤਾ।

 ਆਪਣੀ ਯਾਤਰਾ ਦੇ ਦੌਰਾਨ, ਵਿਦੇਸ਼ ਮੰਤਰੀ ਨੇ ਰਾਸ਼ਟਰੀ ਸੁਸ਼ਾਸਨ ਕੇਂਦਰ (ਐੱਨਸੀਜੀਜੀ) ਵਿੱਚ ਮੌਰੀਸ਼ਸ ਸਿਵਿਲ ਸੇਵਾ ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕਰਨ ਦੀ ਵਿਵਹਾਰਤਾ ਦਾ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ਤੇ ਅਮਲ ਕਰਦੇ ਹੋਏ 6 ਅਗਸਤ, 2024 ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਮੌਰੀਸ਼ਸ ਗਣਰਾਜ ਦੇ ਪਬਲਿਕ ਸਰਵਿਸ ਮੰਤਰਾਲੇ ਦਰਮਿਆਨ ਦੁਵੱਲੀ ਮੀਟਿੰਗ ਹੋਈ।

 ਡੀਏਆਰਪੀਜੀ ਦੇ ਸਕੱਤਰ, ਸ਼੍ਰੀ ਵੀ ਸ੍ਰੀਨਿਵਾਸ ਨੇ ਭਾਰਤੀ ਪ੍ਰਤੀਨਿਧੀਮੰਡਲ ਦੀ ਅਗਵਾਈ ਕੀਤੀ ਅਤੇ ਮੌਰੀਸ਼ਸ ਪਬਲਿਕ ਸਰਵਿਸ ਸੈਕ੍ਰੇਟਰੀ ਸ਼੍ਰੀ ਕੇ. ਕੋਨ੍ਹੇ ਨੇ ਮੌਰੀਸ਼ਸ ਦੇ ਪ੍ਰਤੀਨਿਧੀਮੰਡਲ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਦੋਨੋਂ ਧਿਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਪਰਸੋਨਲ ਮੈਨੇਜਮੈਂਟ ਅਤੇ ਗਵਰਨੈਂਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਜਤਾਈ।

 ਮੀਟਿੰਗ ਦੇ ਦੌਰਾਨ ਐੱਨਸੀਜੀਜੀ ਵਿੱਚ ਮੌਰੀਸ਼ਸ ਸਿਵਿਲ ਸੇਵਾ ਅਧਿਕਾਰੀਆਂ ਦੇ ਲਈ ਪਰਸੋਨਲ ਪ੍ਰਸ਼ਾਸਨ, ਸ਼ਾਸਨ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਸਹਿਯੋਗ ਦੀ ਰੂਪ-ਰੇਖਾ ਤੇ ਚਰਚਾ ਕੀਤੀ ਗਈ। ਸਹਿਯੋਗ ਦੇ ਖੇਤਰਾਂ ਵਿੱਚ ਸੁਸ਼ਾਸਨ ਸਬੰਧੀ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨਾ, ਪਰਸੋਨਲ ਮੈਨੇਜਮੈਂਟ ਐਂਡ ਗਵਰਨੈਂਸ ਵਿੱਚ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਨਾ ਅਤੇ ਮੌਰੀਸ਼ਸ ਸਿਵਿਲ ਸੇਵਾ ਅਧਿਕਾਰੀਆਂ ਦੇ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਸ਼ਾਮਲ ਹੈ।

 ਭਾਰਤੀ ਪੱਖ ਨੇ ਸੀਪੀਜੀਆਰਐੱਮਐੱਸ ਸੁਧਾਰਾਂ, ਰਾਸ਼ਟਰੀ ਈ-ਸੇਵਾ ਵੰਡ ਮੁਲਾਂਕਣ ਦਾ ਉਪਯੋਗ ਕਰਕੇ ਈ-ਸੇਵਾਵਾਂ ਦੀ ਬੈਂਚਮਾਰਕਿੰਗ, ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰਾਂ ਦੇ ਮਾਧਿਅਮ ਨਾਲ ਯੋਗਤਾ ਨੂੰ ਮਾਣਤਾ ਦੇਣ, ਸੰਸਥਾਵਾਂ ਦੇ ਡਿਜੀਟਲ ਪਰਿਵਰਤਨ ਅਤੇ ਨਾਗਰਿਕਾਂ ਦੇ ਡਿਜੀਟਲ ਸਸ਼ਕਤੀਕਰਣ ਜਿਹੀਆਂ ਵਿਭਿੰਨ ਪਹਿਲਾਂ ਦੇ ਮਾਧਿਅਮ ਨਾਲ ਮੈਕਸੀਮਮ ਗਵਰਨੈਂਸ- ਮਿਨੀਮਮ ਗਵਰਨਮੈਂਟ ਦੀ ਨੀਤੀ ਨੂੰ ਲਾਗੂ ਕਰਨ ਵਿੱਚ ਭਾਰਤ ਸਰਕਾਰ ਦੁਆਰਾ ਕੀਤੀ ਗਈ ਪ੍ਰਗਤੀ ਨੂੰ ਪ੍ਰਦਰਸ਼ਿਤ ਕੀਤਾ।

 ਚਰਚਾ ਮੌਰੀਸ਼ਸ ਸਿਵਿਲ ਸੇਵਾ ਦੀ ਸਮਰੱਥਾ ਨਿਰਮਾਣ ਸਬੰਧੀ ਜ਼ਰੂਰਤਾਂ ਤੇ ਕੇਂਦ੍ਰਿਤ ਸੀ ਅਤੇ ਅੰਤਰਰਾਸ਼ਟਰੀ ਸਿਵਿਲ ਸੇਵਕਾਂ ਦੇ ਲਈ ਭਾਰਤ ਦੀ ਸਭ ਤੋਂ ਵੱਡੀ ਸਮਰੱਥਾ ਨਿਰਮਾਣ ਸੰਸਥਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਐੱਨਸੀਜੀਜੀ ਦੀ ਤਾਕਤ ਤੇ ਚਾਨਣਾ ਪਾਇਆ। ਮੌਰੀਸ਼ਸ ਪੱਖ ਨੇ ਸੀਪੀਜੀਆਰਏਐੱਮਐੱਸ ਦੇ ਮਾਧਿਅਮ ਨਾਲ ਸ਼ਿਕਾਇਤ ਨਿਵਾਰਣ ਵਿੱਚ ਏਆਈ/ਐੱਮਐੱਲਆਈ ਦਾ ਉਪਯੋਗ ਕਰਨ ਵਿੱਚ ਰੂਚੀ ਵਿਅਕਤ ਕੀਤੀ।

 ਸਹਿਯੋਗ ਨੂੰ ਅੱਗੇ ਵਧਾਉਣ ਦੇ ਲਈ ਮੌਰੀਸ਼ਸ ਤੋਂ ਇੱਕ ਸੀਨੀਅਰ-ਪੱਧਰ ਪ੍ਰਤੀਨਿਧੀਮੰਡਲ ਦੇ ਸਤੰਬਰ 2024 ਵਿੱਚ ਭਾਰਤ ਆਉਣ ਦੀ ਉਮੀਦ ਹੈ।

*****

ਕੇਐੱਸਵਾਈ/ਪੀਐੱਸਐੱਮ



(Release ID: 2043770) Visitor Counter : 4