ਕਬਾਇਲੀ ਮਾਮਲੇ ਮੰਤਰਾਲਾ

ਕਬਾਇਲੀ ਭਾਸ਼ਾਵਾਂ ਦੀ ਸੰਭਾਲ

Posted On: 08 AUG 2024 1:13PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ, ਭਾਰਤ ਸਰਕਾਰ, ‘ਟੀਆਰਆਈ ਨੂੰ ਸਹਾਇਤਾ ਯੋਜਨਾ’ ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਬਾਇਲੀ ਖੋਜ ਸੰਸਥਾਵਾਂ (ਟੀਆਰਆਈ) ਨੂੰ ਹੇਠਾਂ ਦਿੱਤੀਆਂ ਗਈਆਂ ਕਬਾਇਲੀ ਭਾਸ਼ਾਵਾਂ ਅਤੇ ਬੋਲੀਆਂ ਦੀ ਸੰਭਾਲ ਅਤੇ ਪ੍ਰਚਾਰ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ/ਗਤੀਵਿਧੀਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। 

I ਕਬਾਇਲੀ ਭਾਸ਼ਾਵਾਂ ਵਿੱਚ ਦੁਵੱਲੇ ਸ਼ਬਦਕੋਸ਼ ਅਤੇ ਤ੍ਰਿਭਾਸ਼ੀ ਨਿਪੁੰਨਤਾ ਮੌਡਿਊਲ ਤਿਆਰ ਕਰਨਾ।

II ਨਵੀਂ ਸਿੱਖਿਆ ਨੀਤੀ 2020 ਦੀ ਤਰਜ ‘ਤੇ ਬਹੁ-ਭਾਸ਼ੀ ਸਿੱਖਿਆ (ਐੱਮਐੱਲਈ) ਦਖਲਅੰਦਾਜ਼ੀ ਦੇ ਤਹਿਤ ਕਬਾਇਲੀ ਭਾਸ਼ਾਵਾਂ ਵਿੱਚ ਕਲਾਸ I, II ਅਤੇ III ਦੇ ਵਿਦਿਆਰਥੀਆਂ ਲਈ ਪ੍ਰਾਈਮਰਸ ਤਿਆਰ ਕਰਨਾ। ਕਬਾਇਲੀ ਭਾਸ਼ਾਵਾਂ ਵਿੱਚ ਵਰਣਮਾਲਾ, ਸਥਾਨਕ ਕਵਿਤਾਵਾਂ ਅਤੇ ਕਹਾਣੀਆਂ ਪ੍ਰਕਾਸ਼ਿਤ ਕਰਨਾ।

III ਕਬਾਇਲੀ ਸਾਹਿਤ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਕਬਾਇਲੀ ਭਾਸ਼ਾਵਾਂ ‘ਤੇ ਕਿਤਾਬਾਂ, ਪੱਤ੍ਰਿਕਾਵਾਂ ਪ੍ਰਕਾਸ਼ਿਤ ਕਰਨਾ।

IV ਕਬਾਇਲੀ ਲੋਕ ਪਰੰਪਰਾ ਦੀ ਸੰਭਾਲ ਅਤੇ ਪ੍ਰਚਾਰ ਲਈ ਵਿਭਿੰਨ ਕਬਾਇਲੀਆਂ ਦੀਆਂ ਲੋਕਕਥਾਵਾਂ ਅਤੇ ਲੋਕਕਥਾਵਾਂ ਦਾ ਦਸਤਾਵੇਜ਼ੀਕਰਣ ਕਰਨਾ। ਮੌਖਿਕ ਸਾਹਿਤ (ਗੀਤ, ਪਹੇਲੀਆਂ, ਗਾਥਾਵਾਂ ਆਦਿ) ਇਕੱਠਾ ਕਰਨਾ।

V ਸਥਾਨਕ ਕਬਾਇਲੀ ਬੋਲੀਆਂ ਵਿੱਚ ਸਿਕਲਸੈੱਲ ਅਨੀਮੀਆ ਰੋਗ ਜਾਗਰੂਕਤਾ ਮੌਡਿਊਲ। ਅਤੇ ਨਿਦਾਨ ਅਤੇ ਉਪਚਾਰ ਮੌਡਿਊਲ ।। ਬਾਰੇ ਟ੍ਰੇਨਿੰਗ ਮੌਡਿਊਲ ਦੀ ਟ੍ਰਾਂਸਲੇਸ਼ਨ ਅਤੇ ਪਬਲੀਕੇਸ਼ਨ।

VI ਸੰਮੇਲਨ, ਸੈਮੀਨਾਰ, ਵਰਕਸ਼ਾਪਸ ਅਤੇ ਕਾਵਿ ਗੋਸ਼ਟੀਆਂ ਆਯੋਜਿਤ ਕਰਨਾ।

 

ਇਨ੍ਹਾਂ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਲਈ, ਕਬਾਇਲੀ ਭਾਈਚਾਰਿਆਂ ਨੂੰ ਸੰਮੇਲਨਾਂ, ਸੈਮੀਨਾਰਾਂ, ਵਰਕਸ਼ਾਪਸ ਅਤੇ ਅਦਾਨ-ਪ੍ਰਦਾਨ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਸਰਕਾਰੀ ਆਸ਼ਰਮ ਸਕੂਲਾਂ ਦੇ ਅਧਿਆਪਕਾਂ ਦੇ ਨਾਲ-ਨਾਲ ਸਬੰਧਿਤ ਭਾਈਚਾਰਿਆਂ ਦੇ ਭਾਸ਼ਾ ਮਾਹਿਰਾਂ ਨੂੰ ਕਬਾਇਲੀ ਬੋਲੀਆਂ ਅਤੇ ਭਾਸ਼ਾ ਵਿੱਚ ਸ਼ਬਦਕੋਸ਼ ਅਤੇ ਪ੍ਰਾਈਮਰਸ ਵਿਕਸਿਤ ਕਰਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਜੋ ਨਾ ਸਿਰਫ ਕਬਾਇਲੀ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਕਰਦਾ ਹੈ ਬਲਕਿ ਕਲਾਸ । ਅਤੇ ।।। ਤੱਕ ਆਦਿਵਾਸੀ ਵਿਦਿਆਰਥੀਆਂ ਨੂੰ ਬੁਨਿਆਦੀ ਸਿੱਖਣ ਵਿੱਚ ਮਦਦ ਕਰਦਾ ਹੈ ਅਤੇ ਜਦੋਂ ਉਹ ਉੱਚ ਕਲਾਸਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਹਿਜ ਸੰਕ੍ਰਮਣ ਵਿੱਚ ਮਦਦ ਕਰਦਾ ਹੈ। ਟੀਆਰਆਈ ਖੇਤਰ ਦੇ ਕਾਰਜਕਰਤਾਵਾਂ (ਫ੍ਰੰਟ-ਲਾਈਨ ਕਾਰਜਕਰਤਾਵਾਂ) ਲਈ ਕਬਾਇਲੀ ਭਾਸ਼ਾ ਟ੍ਰੇਨਿੰਗ ਪ੍ਰੋਗਰਾਮ ਵੀ ਆਯੋਜਿਤ ਕਰਦਾ ਹੈ।

 

ਇਸ ਤੋਂ ਇਲਾਵਾ, ਨਵੀਂ ਸਿੱਖਿਆ ਨੀਤੀ ਇਹ ਵੀ ਨਿਰਧਾਰਿਤ ਕਰਦੀ ਹੈ ਕਿ ਛੋਟੇ ਬੱਚੇ ਆਪਣੀ ਘਰੇਲੂ ਭਾਸ਼ਾ ਅਤੇ ਮਾਤ੍ਰਭਾਸ਼ਾ ਵਿੱਚ ਜਲਦੀ ਸਿੱਖਣ ਅਤੇ ਸਮਝਣ। ਇਸੇ ਅਨੁਸਾਰ, ਕੇਂਦਰ ਅਤੇ ਰਾਜ ਸਰਕਾਰਾਂ ਸਿੱਖਿਆ ਪ੍ਰਦਾਨ ਕਰਨ ਅਤੇ ਭਾਸ਼ਾ ਦੀ ਸੰਭਾਲ ਲਈ ਬਹੁਭਾਸ਼ੀ ਨੀਤੀ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ। ਸਿੱਖਿਆ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਮੰਤਰਾਲੇ ਨੇ 2013 ਵਿੱਚ ਕੇਂਦਰੀ ਭਾਰਤੀ ਭਾਸ਼ਾ ਸੰਸਥਾਨ (ਸਾਆਈਆਈਐੱਲ), ਮੈਸੂਰ ਦੇ ਤਹਿਤ ‘ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਦੀ ਸੰਭਾਲ ਅਤੇ ਪ੍ਰਚਾਰ ਯੋਜਨਾ (ਐੱਸਪੀਪੀਐੱਲ)’ ਸ਼ੁਰੂ ਕੀਤੀ ਸੀ। ਇਹ ਪ੍ਰੋਜੈਕਟ ਪ੍ਰਾਈਮਰਸ, ਦੁਵੱਲੀ/ਤ੍ਰਿਭਾਸ਼ੀ ਸ਼ਬਦਕੋਸ਼ਾਂ (ਇਲੈਕਟ੍ਰੋਨਿਕ ਅਤੇ ਪ੍ਰਿੰਟ ਫਾਰਮੈੱਟ), ਵਿਆਕਰਣਿਕ ਸਕੈੱਚ, ਚਿੱਤਰ ਸਹਿਤ ਸ਼ਬਦਾਵਲੀਆਂ ਅਤੇ ਭਾਈਚਾਰੇ ਦੀ ਜਾਤੀ-ਭਾਸ਼ਾਈ ਪ੍ਰੋਫਾਈਲ ਦੇ ਰੂਪ ਵਿੱਚ 10,000 ਤੋਂ ਘੱਟ ਬੁਲਾਰਿਆਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਰਤ ਦੀਆਂ ਮਾਤ੍ਰਭਾਸ਼ਾਵਾਂ/ਭਾਸ਼ਾਵਾਂ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਦਸਤਾਵੇਜ਼ੀਕਰਣ ਕਰ ਰਹੀ ਹੈ।

 

 ‘ਕਬਾਇਲੀ ਖੋਜ ਸੰਸਥਾਨਾਂ ਨੂੰ ਸਮਰਥਨ’ ਯੋਜਨਾ ਦੇ ਤਹਿਤ, ਕਬਾਇਲੀ ਖੋਜ ਸੰਸਥਾਨਾਂ ਤੋਂ ਪ੍ਰਾਪਤ ਸਲਾਨਾ ਪ੍ਰਸਤਾਵਾਂ ਦੇ ਅਧਾਰ ‘ਤੇ, ਅਪੈਕਸ ਕਮੇਟੀ ਪ੍ਰੋਜੈਕਟਸ/ਗਤੀਵਿਧੀਆਂ ਨੂੰ ਮਨਜ਼ੂਰੀ ਦਿੰਦੀ ਹੈ। ਯੋਜਨਾ ਦੇ ਤਹਿਤ ਪਿਛਲੇ 3 ਵਰ੍ਹਿਆਂ ਲਈ ਬਜਟ ਐਲੋਕੇਸ਼ਨ (ਬੀਈ) ਹੇਠ ਲਿਖੇ ਅਨੁਸਾਰ ਹੈ। 

 

ਯੋਜਨਾ ਦਾ ਨਾਮ

2021-22 ਲਈ ਬਜਟ ਐਲੋਕੇਸ਼ਨ 

2022-23 ਲਈ ਬਜਟ ਐਲੋਕੇਸ਼ਨ

2023-24 ਲਈ ਬਜਟ ਐਲੋਕੇਸ਼ਨ

'ਕਬਾਇਲੀ ਖੋਜ ਸੰਸਥਾਵਾਂ ਨੂੰ ਸਮਰਥਨ'

120 ਕਰੋੜ

121 ਕਰੋੜ

118.64 ਕਰੋੜ

 

 

ਟੀਆਰਆਈ ਨੂੰ ਸਵਿਕ੍ਰਿਤ ਪ੍ਰੋਜੈਕਟਸ ਦੇ ਵੇਰਵੇ ਲਈ, ਮੰਤਰਾਲੇ ਦੀ ਵੈੱਬਸਾਈਟ (tribal.nic.in) ‘ਤੇ ਅਪੈਕਸ ਕਮੇਟੀ ਦੇ ਕਾਰਜਕਾਲ ਦੇਖੇ ਜਾ ਸਕਦੇ ਹਨ।

 

ਇਸ ਤੋਂ ਇਲਾਵਾ, ਇੱਕ ਹੋਰ ਯੋਜਨਾ ‘ਕਬਾਇਲੀ ਖੋਜ, ਸੂਚਨਾ, ਸਿੱਖਿਆ, ਸੰਚਾਰ ਅਤੇ ਪ੍ਰੋਗਰਾਮ (ਟੀਆਰਆਈ-ਈਸੀਈ) ਦੇ ਤਹਿਤ ਪ੍ਰਸਿੱਧ ਸੰਸਥਾਨਾਂ ਨੂੰ ਕਬਾਇਲੀ ਭਾਸ਼ਾਵਾਂ ਦੇ ਦਸਤਾਵੇਜ਼ੀਕਰਣ ਅਤੇ ਅੰਗ੍ਰੇਜ਼ੀ/ਹਿੰਦੀ ਟੈਕਸਟ/ਭਾਸ਼ਣ ਦੀ ਚੋਣ ਕਬਾਇਲੀ ਭਾਸ਼ਾਵਾਂ ਵਿੱਚ ਪਰਿਵਰਤਿਤ ਕਰਨ ਲਈ ਏਆਈ ਅਧਾਰਿਤ ਟ੍ਰਾਂਸਲੇਸ਼ਨ ਟੂਲਸ ਵਿਕਸਿਤ ਕਰਨ ਸਹਿਤ ਖੋਜ ਅਧਿਐਨ ਪ੍ਰੋਗਰਾਮ ਚਲਾਉਣ ਲਈ ਧਨ ਦਿੱਤਾ ਜਾਂਦਾ ਹੈ। ਪ੍ਰੋਜੈਕਟਾਂ ਦਾ ਵੇਰਵਾ ਇਸ ਪ੍ਰਕਾਰ ਹੈ। 

 

 

ਸੰਗਠਨ ਦਾ ਨਾਮ

ਸਵੀਕ੍ਰਿਤ ਪ੍ਰੋਜੈਕਟਾਂ ਦਾ ਨਾਮ

ਕੁੱਲ ਸਵੀਕ੍ਰਿਤ ਲਾਗਤ

ਭਾਸ਼ਾ ਖੋਜ ਅਤੇ ਪ੍ਰਕਾਸ਼ਨ ਕੇਂਦਰ, ਵਡੋਦਰਾ 

ਕਬਾਇਲੀ ਭਾਸ਼ਾਵਾਂ, ਸੱਭਿਆਚਾਰ ਅਤੇ ਜੀਵਨ-ਕੌਸ਼ਲ ਦਾ ਅਧਿਐਨ ਅਤੇ ਦਸਤਾਵੇਜ਼ੀਕਰਣ 

ਵਿੱਤ ਵਰ੍ਹੇ : 2019-20

58.70 ਲੱਖ ਰੁਪਏ 

ਬਿਟਸ (BITS), ਪਿਲਾਨੀ ਅਤੇ ਆਈਆਈਟੀ ਅਤੇ ਭਾਸ਼ਿਣੀ ਦਾ ਕੰਸੋਰਟੀਅਮ

ਕਬਾਇਲੀ ਭਾਸ਼ਾਵਾਂ, ਸੱਭਿਆਚਾਰ ਅਤੇ ਜੀਵਨ-ਕੌਸ਼ਲ ਦਾ ਅਧਿਐਨ ਅਤੇ ਦਸਤਾਵੇਜ਼ੀਕਰਣ 

ਵਿੱਤ ਵਰ੍ਹੇ : 2019-20

  3.122 ਕਰੋੜ ਰੁਪਏ

 

 

ਕੇਂਦਰੀ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਦੁਰਗਾਦਾਸ ਓਈਕੇ (DURGADAS UIKEY) ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਵੀਐੱਮ



(Release ID: 2043734) Visitor Counter : 12