ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਇਨਫਰਮੇਸ਼ਨ ਟੈਕਨੋਲੋਜੀ ਦੇ ਉਪਯੋਗ ਰਾਹੀਂ ਕੌਸ਼ਲ ਵਿਕਾਸ ਟ੍ਰੇਨਿੰਗ ਨੂੰ ਉਤਸ਼ਾਹਿਤ ਕਰਨ ਦੀ ਪਹਿਲ
ਸਥਾਨਕ ਉੱਦਮੀਆਂ ਲਈ ਇੰਟਰਨੈੱਟ ਟ੍ਰੇਨਿੰਗ
Posted On:
07 AUG 2024 2:06PM by PIB Chandigarh
ਸਰਕਾਰ ਨੇ ਛੋਟੇ ਅਤੇ ਸਥਾਨਕ ਉੱਦਮੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਵਿੱਚ ਇਨਫਰਮੇਸ਼ਨ ਟੈਕਨੋਲੋਜੀ ਦੇ ਉਪਯੋਗ ਰਾਹੀਂ ਕੌਸ਼ਲ ਵਿਕਾਸ ਟ੍ਰੇਨਿੰਗ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪਹਿਲਾਂ ਕੀਤੀਆਂ ਹਨ ਜਿਸ ਨਾਲ ਉਹ ਆਪਣੇ ਕਾਰੋਬਾਰਾਂ ਲਈ ਇੰਟਰਨੈੱਟ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰ ਸਕਣ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਆਪਣਿਆਂ ਖੁਦਮੁਖਤਿਆਰ ਸੰਸਥਾਵਾਂ ਯਾਨੀ ਨੈਸ਼ਨਲ ਇੰਸਟੀਟਿਊਟ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ (ਐੱਨਆਈਈਐੱਸਬੀਯੂਡੀ) ਅਤੇ ਇੰਡੀਅਨ ਇੰਸਟੀਟਿਊਟ ਆਫ ਐਂਟਰਪ੍ਰਨਿਓਰਸ਼ਿਪ (ਆਈਆਈਈ) ਰਾਹੀਂ ਇਸ ਦਿਸ਼ਾ ਵਿੱਚ ਵੱਖ-ਵੱਖ ਪਹਿਲਾਂ ਕਰ ਰਿਹਾ ਹੈ।
ਨੈਸ਼ਨਲ ਇੰਸਟੀਟਿਊਟ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ (ਐੱਨਆਈਈਐੱਸਬੀਯੂਡੀ) ਨੇ ਇੰਡੀਅਨ ਐਂਟਰਪ੍ਰਨਿਓਰਸ਼ਿਪ ਈਕੌਸਿਸਟਮ ਦਾ ਸਮਰਥਨ ਕਰਨ ਲਈ 4 ਸਤੰਬਰ, 2023 ਨੂੰ ਮੇਟਾ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। ਇਸ ਦਾ ਉਦੇਸ਼ ਮਹੱਤਵਅਕਾਂਖੀ ਅਤੇ ਮੌਜੂਦਾ ਛੋਟੇ ਕਾਰੋਬਾਰ ਮਾਲਕਾਂ ਨੂੰ ਅੱਜ ਦੇ ਗਤੀਸ਼ੀਲ ਬਜ਼ਾਰ ਦੇ ਮਾਹੌਲ ਵਿੱਚ ਸਫ਼ਲ ਹੋਣ ਲਈ ਜ਼ਰੂਰੀ ਉਪਕਰਣ, ਗਿਆਨ ਅਤੇ ਸੰਸਾਧਨ ਪ੍ਰਦਾਨ ਕਰਨਾ ਅਤੇ ਫੇਸਬੁੱਕ, ਵ੍ਹਟਸਐੱਪ ਅਤੇ ਇੰਸਟਾਗ੍ਰਾਮ ਜਿਹੇ ਮੇਟਾ ਪਲੈਟਫਾਰਮ ਰਾਹੀਂ ਸੱਤ ਖੇਤਰੀ ਭਾਸ਼ਾਵਾਂ ਵਿੱਚ ਡਿਜੀਟਲ ਮਾਰਕੀਟਿੰਗ ਕੌਸ਼ਲ ਵਿੱਚ ਉਭਰਦੇ ਅਤੇ ਮੌਜੂਦਾ ਉੱਦਮੀਆਂ ਨੂੰ ਟ੍ਰੇਂਡ ਕਰਨਾ ਹੈ। ਐੱਨਆਈਈਐੱਸਬੀਯੂਡੀ ਵੱਖ-ਵੱਖ ਲਕਸ਼ਿਤ ਸਮੂਹਾਂ ਲਈ ਉੱਦਮਤਾ ਵਿਕਾਸ ਪ੍ਰੋਗਰਾਮ (ਈਡੀਪੀ) ਆਯੋਜਿਤ ਕਰਦਾ ਹੈ, ਜੋ ਆਤਮਨਿਰਭਰ ਬਣਨਾ ਚਾਹੁੰਦੇ ਹਨ ਅਤੇ ਆਪਣੇ ਲਘੂ ਅਤੇ ਸੂਖਮ ਉੱਦਮ ਸ਼ੁਰੂ ਕਰਨਾ ਚਾਹੁੰਦੇ ਹਨ। ਡਿਜੀਟਲ ਸਾਖਰਤਾ ਅਤੇ ਡਿਜੀਟਲ ਮਾਰਕੀਟਿੰਗ ਦਾ ਮੌਡਿਊਲ (ਈਡੀਪੀ) ਦੇ ਕੋਰਸ ਵਿੱਚ ਸ਼ਾਮਲ ਕੀਤਾ ਗਿਆ ਹੈ। ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਡਿਜੀਟਲ ਸਾਖਰਤਾ ‘ਤੇ ਟ੍ਰੇਨਿੰਗ ਪ੍ਰਾਪਤ ਲਾਭਾਰਥੀਆਂ ਦਾ ਵੇਰਵਾ ਅਨੁਬੰਧ—I ਵਿੱਚ ਦਿੱਤਾ ਗਿਆ ਹੈ।
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ) ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਖੁਦਮੁਖਤਿਆਰ ਸੰਸਥਾ ਇੰਡੀਅਨ ਇੰਸਟੀਟਿਊਟ ਆਫ ਐਂਟਰਪ੍ਰਨਿਓਰਸ਼ਿਪ, ਗੁਵਾਹਾਟੀ ਨੇ ਛੋਟੇ ਅਤੇ ਸਥਾਨਕ ਉੱਦਮੀਆਂ ਨੂੰ ਆਪਣੇ ਕਾਰੋਬਾਰਾਂ, ਜਿਵੇਂ ਔਨਲਾਈਨ ਲੈਣ-ਦੇਣ, ਵਸਤੂਆਂ ਦੀ ਔਨਲਾਈਨ ਖਰੀਦ-ਵਿਕਰੀ ਆਦਿ ਲਈ ਇੰਟਰਨੈੱਟ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕਰਨ ਵਿੱਚ ਮਦਦ ਕਰਨ ਲਈ ਵੱਖ-ਵੱਖ ਕੌਸ਼ਲ ਵਿਕਾਸ ਪ੍ਰੋਗਰਾਮ ਆਯੋਜਿਤ ਕੀਤੇ ਹਨ। ਆਈਆਈਈ ਨੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਨਾਲ-ਨਾਲ ਰਾਜ ਸਰਕਾਰ ਦੇ ਵਿਭਾਗਾਂ ਦੇ ਅਧੀਨ ਵੱਖ-ਵੱਖ ਉੱਦਮਤਾ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਹਨ, ਜਿਵੇਂ ਕਿ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੁਆਰਾ ਸਪਾਂਸਰ ਡਿਜੀ-ਬੁਣਾਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ, ਰਾਸ਼ਟਰੀ ਪਿਛੜਾ ਵਰਗ ਵਿੱਤ ਅਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ), ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਦੁਆਰਾ ਸਪਾਂਸਰ ਪੀਐੱਮ-ਦਕਸ਼ ਯੋਜਨਾ ਦੇ ਤਹਿਤ ਉੱਦਮਤਾ ਵਿਕਾਸ ਟ੍ਰੇਨਿੰਗ, ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ (ਐੱਮਐੱਸਡੀਈ) ਦੁਆਰਾ ਸਪਾਂਸਰ ਉਦਯੋਗਿਕਵੈਲਿਊ ਵਧਾਉਣ ਲਈ ਕੌਸ਼ਲ ਮਜ਼ਬੂਤੀਕਰਣ (ਸਟ੍ਰਾਈਵ) ਪ੍ਰੋਜੈਕਟ। ਆਈਆਈਈ ਨੇ ਡਿਜੀਟਲ ਸਾਖਰਤਾ ਦੇ ਨਾਲ-ਨਾਲ ਉੱਦਮਤਾ ਵਿਕਾਸ ਦੇ ਵੱਖ-ਵੱਖ ਵਿਸ਼ਿਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕੋਰਸ ਦੀ ਇੱਕ ਲੜੀ ਵਿਕਸਿਤ ਕੀਤੀ ਹੈ, ਤਾਕਿ ਛੋਟੇ ਜਾਂ ਸਥਾਨਕ ਉੱਦਮੀ ਆਪਣੇ ਕਾਰੋਬਾਰ ਦੇ ਵਿਕਾਸ ਲਈ ਡਿਜੀਟਲ ਮਾਰਕੀਟਿੰਗ ਪਲੈਟਫਾਰਮ, ਇੰਟਰਨੈੱਟ, ਡਿਜੀਟਲ ਲੈਣ-ਦੇਣ ਪਲੈਟਫਾਰਮ ਦਾ ਉਪਯੋਗ ਕਰਨ ਵਿੱਚ ਯੋਗ ਹੋਣ।
ਉਭਰਦੀਆਂ ਹੋਈਆਂ ਟੈਕਨੋਲੋਜੀਆਂ ਵਿੱਚ ਕੌਸ਼ਲ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਮੌਜੂਦਾ ਵਪਾਰਕ ਟ੍ਰੇਨਿੰਗ ਢਾਂਚੇ ਦੇ ਨਾਲ ਏਕੀਕ੍ਰਿਤ ਕਰਨ ਲਈ, ਇਨਫਰਮੇਸ਼ਨ ਟੈਕਨੋਲੋਜੀ- ਇਨਫਰਮੇਸ਼ਨ ਟੈਕਨੋਲੋਜੀ ਸੈਕਟਰ ਸਕਿੱਲ ਕੌਂਸਲ ਨੇ ਆਰਟੀਫੀਸ਼ਿਅਲ ਇੰਟੈਲੀਜੈਂਸ, ਬਿਗ ਡੇਟਾ ਐਨਾਲਿਟਿਕਸ, ਇੰਟਰਨੈੱਟ ਆਵ੍ ਥਿੰਗਸ,ਕਲਾਉਡ ਕੰਪਿਊਟਿੰਗ, ਰੋਬੋਟਿਕ ਪ੍ਰੋਸੈੱਸ ਆਟੋਮੇਸ਼ਨ, ਬਲਾਕ ਚੇਨ ਅਤ ਆਗਮੈਂਟਿਂਡ ਰਿਐਲਿਟੀ ਅਤੇ ਵਰਚੁਅਲ ਰਿਐਲਟੀ ਜਿਹੇ ਖੇਤਰਾਂ ਵਿੱਚ 54 ਐੱਨਐੱਸਕਿਊਐੱਫ (ਰਾਸ਼ਟਰੀ ਕੌਸ਼ਲ ਯੋਗਤਾ ਢਾਂਚਾ) ਵਿਕਸਿਤ ਕੀਤੀਆਂ ਹਨ।
ਨਾਲ ਹੀ ਐੱਮਐੱਸਡੀਈ ਦੇ ਤਹਿਤ ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ (ਡੀਜੀਟੀ) ਨੇ ਆਰਟੀਫੀਸ਼ਿਅਲ ਇੰਟੈਲੀਜੈਂਸ (ਏਆਈ) ਸਮੇਤ ਨਵੇਂ ਯੁਗ ਦੀਆਂ ਟੈਕਨੋਲੋਜੀਆਂ ਵਿੱਚ ਛੋਟੀ ਮਿਆਦ ਟ੍ਰੇਨਿੰਗ ਕੋਰਸਾਂ ਲਈ ਆਈਬੀਐੱਮ, ਸਿਸਕੋ, ਕੁਐਸਟ ਅਲਾਇੰਸ ਅਤੇ ਮਾਈਕ੍ਰੋਸੋਫਟ ਜਿਹੀਆਂ ਵੱਡੀਆਂ ਕੰਪਨੀਆਂ ਦੇ ਨਾਲ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਕੋਰਸ ਸਮੱਗਰੀ ਭਾਰਤ ਕੌਸ਼ਲ ਪੋਰਟਲ ‘ਤੇ ਔਨਲਾਈਨ ਉਪਲਬਧ ਹੈ।
ਨੈਸ਼ਨਲ ਇੰਸਟੀਟਿਊਟ ਆਵ੍ ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ (NIELIT), ਇਲੈਕਟ੍ਰੌਨਿਕਸ ਐਂਡ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਇੱਕ ਖੁਦਮੁਖਤਿਆਰ ਵਿਗਿਆਨਿਕ ਸੰਸਥਾ ਹੈ, ਜੋ ਆਪਣੇ ਖੁਦ ਦੇ ਕੇਂਦਰਾਂ ਅਤੇ ਸਬੰਧਿਤ ਟ੍ਰੇਨਿੰਗ ਭਾਗੀਦਾਰਾਂ ਰਾਹੀਂ ਐੱਮਈਆਈਟੀਵਾਈ ਦੁਆਰਾ ਵਿਤਪੋਸ਼ਿਤ ਵੱਖ-ਵੱਖ ਕੌਸ਼ਲ ਵਿਕਾਸ ਅਤੇ ਸਮਰੱਥਾ ਨਿਰਮਾਣ ਪ੍ਰੋਜੈਕਟਾਂ/ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਇਸ ਦੇ ਲਾਭਾਰਥੀਆਂ ਵਿੱਚ ਛੋਟੇ ਜਾਂ ਸਥਾਨਕ ਉੱਦਮੀ ਸ਼ਾਮਲ ਹਨ। ਅਜਿਹੇ ਪ੍ਰੋਜੈਕਟਾਂ/ਯੋਜਨਾਵਾਂ ਦਾ ਵੇਰਵਾ ਅਨੁਬੰਧ-II ਵਿੱਚ ਦਿੱਤਾ ਗਿਆ ਹੈ।
ਇਲੈਕਟ੍ਰੌਨਿਕ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਨੇ ਡਿਜੀਟਲ ਮਾਰਕੀਟਿੰਗ, ਐਨੀਮੇਸ਼ਨ, ਡਿਜ਼ਾਈਨਿੰਗ, ਸੰਪਾਦਨ ਆਦਿ ਵਿੱਚ ਟ੍ਰੇਨਿੰਗ ਲਈ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਅਤੇ ਉੱਦਮਸ਼ੀਲਤਾ ਸਮਰਥਾਵਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਨੌਜਵਾਨਾਂ ਨੂੰ ਵੱਖ-ਵੱਖ ਆਈਟੀ ਅਤੇ ਆਈਟੀਈਐੱਸ-ਸਬੰਧਿਤ ਟੈਕਨੋਲੋਜੀਆਂ ਵਿੱਚ ਕੌਸ਼ਲ-ਅਧਾਰਿਤ ਟ੍ਰੇਨਿੰਗ ਲਈ “ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਟੀਅਰ- II ਅਤੇ ਟੀਅਰ – III ਸ਼ਹਿਰਾਂ ਵਿੱਚ ਡਿਜੀਟਲ ਟੈਕਨੋਲੋਜੀਆਂ ਵਿੱਚ ਨੌਜਵਾਨਾਂ ਦਾ ਕੌਸ਼ਲ ਵਿਕਾਸ” ਨਾਮਕ ਪ੍ਰੋਜੈਕਟ ਨੂੰ ਲਾਗੂ ਕੀਤਾ। ਹੁਣ ਤੱਕ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 800 ਉਮੀਦਵਾਰਾਂ ਨੂੰ ਡਿਜੀਟਲ (ਮਾਰਕੀਟਿੰਗ/ਐਡਵਰਟਾਈਜ਼ਿੰਗ ਸੇਲਜ਼/ਟ੍ਰੈਫਿਕ) ਵਿੱਚ ਟ੍ਰੇਂਡ ਕੀਤਾ ਗਿਆ ਹੈ। ਪ੍ਰੋਜੈਕਟ ਦਾ ਵੇਰਵਾ ਅਨੁਬੰਧ-III ਵਿੱਚ ਦਿੱਤਾ ਗਿਆ ਹੈ।
ਅਨੁਬੰਧ -I
-
ਆਜੀਵਿਕਾ (ਰੋਜ਼ੀ-ਰੋਟੀ) ਪ੍ਰੋਤਸਾਹਨ ਦੇ ਕੌਸ਼ਲ ਪ੍ਰਾਪਤੀ ਅਤੇ ਗਿਆਨ ਜਾਗਰੂਕਤਾ (ਸੰਕਲਪ) ਪ੍ਰੋਗਰਾਮ ਦੇ ਤਹਿਤ 2021-24 ਦੌਰਾਨ ਪ੍ਰੋਜੈਕਟ ਦੇ ਅਧੀਨ ਟ੍ਰੇਨਿੰਗ ਦਿੱਤੇ ਗਏ ਟ੍ਰੇਨਰਾਂ ਦੀ ਰਾਜ ਵਾਰ ਸੰਖਿਆ।
ਲੜੀ ਨੰਬਰ
|
ਰਾਜ
|
ਟ੍ਰੇਨਰਾਂ ਦੀ ਸੰਖਿਆ
|
-
|
ਆਂਧਰਾ ਪ੍ਰਦੇਸ਼
|
515
|
-
|
ਬਿਹਾਰ
|
2504
|
-
|
ਛੱਤੀਸਗੜ੍ਹ
|
1012
|
-
|
ਗੋਆ
|
335
|
-
|
ਗੁਜਰਾਤ
|
509
|
-
|
ਹਰਿਆਣਾ
|
1000
|
-
|
ਹਿਮਾਚਲ ਪ੍ਰਦੇਸ਼
|
509
|
-
|
ਜੰਮੂ ਅਤੇ ਕਸ਼ਮੀਰ
|
548
|
-
|
ਝਾਰਖੰਡ
|
2000
|
-
|
ਕਰਨਾਟਕ
|
500
|
-
|
ਕੇਰਲ
|
201
|
-
|
ਮੱਧ ਪ੍ਰਦੇਸ਼
|
1944
|
-
|
ਮਹਾਰਾਸ਼ਟਰ
|
1616
|
-
|
ਓਡੀਸ਼ਾ
|
1635
|
-
|
ਪੰਜਾਬ
|
1024
|
-
|
ਰਾਜਸਥਾਨ
|
1239
|
-
|
ਤਮਿਲ ਨਾਡੂ
|
516
|
-
|
ਤੇਲੰਗਾਨਾ
|
928
|
-
|
ਉੱਤਰ ਪ੍ਰਦੇਸ਼
|
2653
|
-
|
ਉੱਤਰਾਖੰਡ
|
1875
|
-
|
ਪੱਛਮ ਬੰਗਾਲ
|
900
|
|
|
23963
|
-
2022-23 ਦੌਰਾਨ ਉੱਦਮਤਾ ਵਿਕਾਸ ਪ੍ਰੋਗਰਾਮ (ਈਡੀਪੀ) ਟ੍ਰੇਨਿੰਗ ਪ੍ਰਦਾਨ ਕਰਨ ਵਾਲੇ ਜਨ ਸ਼ਿਕਸ਼ਨ ਸੰਸਥਾਨ (ਜੇਐੱਸਐੱਸ) ਟ੍ਰੇਨਰਾਂ ਦੀ ਰਾਜ ਵਾਰ ਸੰਖਿਆ
ਲੜੀ ਨੰਬਰ
|
ਰਾਜ
|
ਟ੍ਰੇਨਰਾਂ ਦੀ ਸੰਖਿਆ
|
1
|
ਬਿਹਾਰ
|
457
|
2
|
ਚੰਡੀਗੜ੍ਹ
|
35
|
3
|
ਛੱਤੀਸਗੜ੍ਹ
|
398
|
4
|
ਹਰਿਆਣਾ
|
128
|
5
|
ਹਿਮਾਚਲ ਪ੍ਰਦੇਸ਼
|
348
|
6
|
ਝਾਰਖੰਡ
|
723
|
7
|
ਮੱਧ ਪ੍ਰਦੇਸ਼
|
31
|
8
|
ਮਹਾਰਾਸ਼ਟਰ
|
547
|
9
|
ਓਡੀਸ਼ਾ
|
505
|
10
|
ਪੰਜਾਬ
|
70
|
11
|
ਉੱਤਰ ਪ੍ਰਦੇਸ਼
|
593
|
12
|
ਉੱਤਰਾਖੰਡ
|
237
|
ਕੁੱਲ
|
4072
|
2022-24 (ਮਈ 2024 ਤੱਕ) ਦੌਰਾਨ ਉਦਯੋਗਿਕ ਵੈਲਿਊ ਵਧਾਉਣ ਲਈ ਕੌਸ਼ਲ ਮਜ਼ਬੂਤੀਕਰਣ (ਸਟ੍ਰਾਈਵ) ਪ੍ਰੋਜੈਕਟ ਦੇ ਤਹਿਤ ਟ੍ਰੇਨਿੰਗ ਦਿੱਤੇ ਗਏ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟਸ (ਐੱਨਐੱਸਟੀਆਈ)/ ਉਦਯੋਗਿਕ ਟ੍ਰੇਨਿੰਗ ਸੰਸਥਾਵਾਂ (ਆਈਟੀਆਈ) ਦੇ ਟ੍ਰੇਨਰਾਂ ਦੀ ਰਾਜ ਵਾਰ ਸੰਖਿਆ ਹੇਠਾਂ ਦਿੱਤੀ ਹੈ:
ਲੜੀ ਨੰਬਰ
|
ਰਾਜ
|
ਟ੍ਰੇਨਰਾਂ ਦੀ ਸੰਖਿਆ
|
-
|
ਬਿਹਾਰ
|
2111
|
-
|
ਚੰਡੀਗੜ੍ਹ
|
126
|
-
|
ਛੱਤੀਸਗੜ੍ਹ
|
2899
|
-
|
ਦਿੱਲੀ
|
711
|
-
|
ਗੋਆ
|
252
|
-
|
ਗੁਜਰਾਤ
|
4252
|
-
|
ਹਰਿਆਣਾ
|
781
|
-
|
ਹਿਮਾਚਲ ਪ੍ਰਦੇਸ਼
|
709
|
-
|
ਜੰਮੂ ਅਤੇ ਕਸ਼ਮੀਰ
|
562
|
-
|
ਝਾਰਖੰਡ
|
1909
|
-
|
ਕਰਨਾਟਕ
|
1013
|
-
|
ਮੱਧ ਪ੍ਰਦੇਸ਼
|
1965
|
-
|
ਮਹਾਰਾਸ਼ਟਰ
|
1390
|
-
|
ਓਡੀਸ਼ਾ
|
709
|
-
|
ਪੰਜਾਬ
|
324
|
-
|
ਰਾਜਸਥਾਨ
|
1099
|
-
|
ਤੇਲੰਗਾਨਾ
|
1245
|
-
|
ਉੱਤਰ ਪ੍ਰਦੇਸ਼
|
6106
|
-
|
ਉੱਤਰਾਖੰਡ
|
433
|
-
|
ਪੱਛਮ ਬੰਗਾਲ
|
418
|
|
ਕੁੱਲ
|
29014
|
ਅਨੁਬੰਧ II
ਲੜੀ ਨੰਬਰ
|
ਰਾਜ
|
NIELIT ਕੇਂਦਰਾਂ ਨੂੰ ਲਾਗੂ ਕਰਨਾ
|
ਪ੍ਰੋਜੈਕਟ ਦਾ ਨਾਮ
|
ਟਿੱਪਣੀਆਂ
|
1.
|
ਅਰੁਣਾਚਲ ਪ੍ਰਦੇਸ਼
ਅਸਾਮ
ਮਣੀਪੁਰ
ਮੇਘਾਲਿਆ
ਮਿਜ਼ੋਰਮ
ਨਾਗਾਲੈਂਡ
ਸਿੱਕਿਮ
ਤ੍ਰਿਪੁਰਾ
|
ਈਟਾਨਗਰ
ਗੁਵਾਹਾਟੀ
ਇੰਫਾਲ
ਸ਼ਿਲੌਂਗ
ਆਈਜ਼ੌਲ
ਕੋਹਿਮਾ
ਗੰਗਟੋਕ
ਅਗਰਤਲਾ
|
ਉੱਤਰ-ਪੂਰਬੀ ਰਾਜਾਂ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਲਈ ਡਿਜੀਟਲ ਕੌਸ਼ਲ ਸੈੱਟਾਂ ਅਤੇ ਵਰਤਮਾਨ ਉਦਯੋਗ ਦੀਆਂ ਮੰਗ ਵਾਲੀਆਂ ਟੈਕਨੋਲੋਜੀਆਂ ਵਿੱਚ ਟ੍ਰੇਨਿੰਗ ਸਮੇਤ ਆਈਈਸੀਟੀ ਵਿੱਚ ਸਮਰੱਥਾ ਨਿਰਮਾਣ
|
ਟੀਚੇ ਦੇ ਅਨੁਸਾਰ 25 ਸਟਾਰਟਅੱਪਸ ਸਥਾਪਿਤ/ਸਮਰਥਿਤ ਕੀਤੇ ਗਏ ਹਨ
|
2.
|
ਸਿੱਕਿਮ
|
ਗੰਗਟੋਕ
|
ਨਵੇਂ ਯੁਗ ਦੀਆਂ ਡਿਜੀਟਲ ਟੈਕਨੋਲੋਜੀਆਂ ਵਿੱਚ ਸਮਰੱਥਾ ਨਿਰਮਾਣ ਰਾਹੀਂ ਟ੍ਰੈਵਲ ਅਤੇ ਟੂਰਿਜ਼ਮ (ਟੀਐਂਡਟੀ) ਉਦਯੋਗ ਵਿੱਚ ਆਈਸੀਟੀ ਦਖਲਅੰਦਾਜ਼ੀ
|
30.06.2024 ਤੱਕ 184 ਨੌਜਵਾਨਾਂ/ਹਿਤਧਾਰਕਾਂ ਨੂੰ ਟ੍ਰੇਂਡ ਕੀਤਾ ਗਿਆ ਹੈ
|
3.
|
ਨਾਗਾਲੈਂਡ
|
ਕੋਹਿਮਾ
|
ਉੱਤਰ-ਪੂਰਬੀ ਰਾਜਾਂ ਦੇ ਕਾਰੀਗਰਾਂ ਦੀ ਆਜੀਵਿਕਾ ਵਧਾਉਣ ਲਈ ਹੈਂਡਲੂਮ ਅਤੇ ਹੈਂਡੀਕ੍ਰਾਫਟ ਸੈਕਟਰ ਦੀ ਡਿਜੀਟਲ ਦਖਲਅੰਦਾਜ਼ੀ
|
31.07.2024 ਤੱਕ 5640 ਉਮੀਦਵਾਰਾਂ ਨੂੰ ਟ੍ਰੇਂਡ ਕੀਤਾ ਜਾ ਚੁੱਕਿਆ ਹੈ
|
ਅਨੁਬੰਧ-III
ਲੜੀ ਨੰਬਰ
|
ਰਾਜ
|
ਲਾਗੂ ਕਰਨ ਵਾਲੀ ਏਜੰਸੀ
|
ਪ੍ਰੋਜੈਕਟ ਦਾ ਨਾਮ
|
ਟਿੱਪਣੀਆਂ
|
1
|
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ
|
ਬਨਾਰਸ ਹਿੰਦੂ ਯੂਨੀਵਰਸਿਟੀ
|
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਟੀਅਰ-II ਅਤੇ ਟੀਅਰ-III ਸ਼ਹਿਰਾਂ ਵਿੱਚ ਡਿਜ਼ੀਟਲ ਟੈਕਨੋਲੋਜੀਆਂ ਵਿੱਚ ਨੌਜਵਾਨਾਂ ਦਾ ਕੌਸ਼ਲ ਵਿਕਾਸ
|
ਹੁਣ ਤੱਕ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 800 ਉਮੀਦਵਾਰਾਂ ਨੂੰ ਡਿਜੀਟਲ (ਮਾਰਕੀਟਿੰਗ/ਐਡਵਰਟਾਈਜ਼ਿੰਗ ਸੇਲਜ਼/ਟ੍ਰੈਫਿਕ) ਵਿੱਚ ਟ੍ਰੇਨਡ ਕੀਤਾ ਗਿਆ
|
ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਜਯੰਤ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਸਬੀ/
(Release ID: 2043223)
Visitor Counter : 45