ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗ੍ਰੀਨ ਹਾਈਵੇਅਜ਼ ਪਾਲਿਸੀ
Posted On:
07 AUG 2024 1:04PM by PIB Chandigarh
ਗ੍ਰੀਨ ਹਾਈਵੇਅਜ਼ ਪਾਲਿਸੀ ( ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਸੁੰਦਰੀਕਰਣ ਅਤੇ ਰੱਖ-ਰਖਾਅ), 2015 ਦੇ ਉਦੇਸ਼ ਹੇਠ ਲਿਖੇ ਸਨ:
-
ਨੈਸ਼ਨਲ ਹਾਈਵੇਅਜ਼ ਦੇ ਕਿਨਾਰੇ ਪੌਦੇ ਲਗਾਉਣ ਲਈ ਨੀਤੀਗਤ ਢਾਂਚਾ ਵਿਕਸਿਤ ਕਰਨਾ।
-
ਹਵਾ ਪ੍ਰਦੂਸ਼ਨ ਅਤੇ ਧੂੜ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਕਿਉਂਕਿ ਰੁੱਖਾਂ ਅਤੇ ਝਾੜੀਆਂ ਨੂੰ ਹਵਾ ਪ੍ਰਦੂਸ਼ਨਾਂ ਲਈ ਕੁਦਰਤੀ ਸਿੰਕ ਵਜੋਂ ਜਾਣਿਆ ਜਾਂਦਾ ਹੈ।
-
ਗਰਮੀਆਂ ਦੌਰਾਨ ਚਮਕਦੀਆਂ ਗਰਮ ਸੜਕਾਂ ‘ਤੇ ਲੋੜੀਂਦੀ ਛਾਂ ਪ੍ਰਦਾਨ ਕਰਨਾ।
-
ਵਾਹਨਾਂ ਦੀ ਵਧਦੀ ਸੰਖਿਆ ਦੇ ਕਾਰਨ ਲਗਾਤਾਰ ਵਧਦੇ ਸ਼ੋਰ ਪ੍ਰਦੂਸ਼ਨ ਦੇ ਪ੍ਰਭਾਵ ਨੂੰ ਘੱਟ ਕਰਨਾ;
-
ਕਢੇ ਦੀਆਂ ਢਲਾਣਾਂ ‘ਤੇ ਮਿੱਟੀ ਦੀ ਕਟੌਤੀ ਨੂੰ ਰੋਕਣਾ।
-
ਆਉਣ ਵਾਲੇ ਵਾਹਨਾਂ ਦੀ ਹੈੱਡਲਾਈਟ ਦੀ ਲਿਸ਼ਕ (Glare) ਨੂੰ ਰੋਕਣ ਲਈ।
-
ਹਵਾ ਅਤੇ ਆਉਣ ਵਾਲੇ ਰੈਡੀਏਸ਼ਨ ਦੇ ਪ੍ਰਭਾਵ ਨੂੰ ਘੱਟ ਕਰਨਾ।
-
ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਅਵਸਰ ਪੈਦਾ ਕਰਨਾ।
ਐੱਨਐੱਚਏਆਈ ਨੇ ਗ੍ਰੀਨ ਹਾਈਵੇਅਜ਼ ਪਾਲਿਸੀ 2015 ਦੇ ਅਨੁਸਾਰ ਨੈਸ਼ਨਲ ਹਾਈਵੇਅਜ਼ ‘ਤੇ ਹੁਣ ਤੱਕ 402.28 ਲੱਖ ਪੌਦੇ ਸਫ਼ਲਤਾਪੂਰਵਕ ਲਗਾਏ ਹਨ।
ਹੁਣ ਤੱਕ (2023-24 ਤੱਕ) ਕੀਤੇ ਗਏ ਪਲਾਂਟੇਸ਼ਨ ਦਾ ਬਿਊਰਾ ਅਨੁਬੰਧ ਵਿੱਚ ਨੱਥੀ ਹੈ।
ਪਲਾਂਟੇਸ਼ਨ ਦਾ ਕੰਮ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ), ਨਿੱਜੀ ਏਜੰਸੀਆਂ, ਰਾਜ ਵਣ ਵਿਭਾਗ ਅਤੇ ਵਣ ਨਿਗਮ ਅਤੇ ਸਵੀਕ੍ਰਿਤ ਕੰਮ ਦੇ ਦਾਇਰੇ ਦੇ ਅਨੁਸਾਰ ਠੇਕੇਦਾਰਾਂ ਦੁਆਰਾ ਕੀਤਾ ਜਾ ਰਿਹਾ ਹੈ।
ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ, ਐੱਨਐੱਚਏਆਈ ਅਤੇ ਐੱਨਐੱਚਆਈਡੀਸੀਐੱਲ ਲਈ ਜੀਐੱਚਪੀ (ਪਲਾਂਟੇਸ਼ਨ, ਟ੍ਰਾਂਸਪਲਾਂਟੇਸ਼ਨ, ਸੁੰਦਰੀਕਰਣ ਅਤੇ ਰੱਖ-ਰਖਾਅ) ਦੀ ਯੋਜਨਾ, ਲਾਗੂਕਰਨ ਅਤੇ ਨਿਗਰਾਨੀ ਲਈ ਐੱਨਐੱਚਏਆਈ, ਐੱਨਐੱਚਆਈਡੀਸੀਐੱਲ ਅਤੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੀਆਂ ਹੋਰ ਏਜੰਸੀਆਂ ਦੇ ਖੇਤਰੀ ਦਫ਼ਤਰਾਂ ਰਾਹੀਂ ਪਲਾਂਟੇਸ਼ਨ ਦੇ ਸਾਰੇ ਪ੍ਰੋਜੈਕਟਾਂ ਦੀ ਸਮੁੱਚੀ ਨਿਗਰਾਨੀ ਲਈ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਵਿੱਚ ਇੱਕ ਪਲਾਂਟੇਸ਼ਨ ਸੈੱਲ ਦੀ ਸਥਾਪਨਾ ਕੀਤੀ ਗਈ ਹੈ।
ਇਹ ਮੰਤਰਾਲਾ ਮੁੱਖ ਤੌਰ ‘ਤੇ ਨੈਸ਼ਨਲ ਹਾਈਵੇਅਜ਼ ਦੇ ਵਿਕਾਸ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ। ਹਾਲਾਂਕਿ, ਨੈਸ਼ਨਲ ਹਾਈਵੇਅਜ਼ ਦੇ ਇਲਾਵਾ ਹੋਰ ਰਾਜਾਂ ਨਾਲ ਸਬੰਧਿਤ ਨੀਤੀਆਂ ਉਨ੍ਹਾਂ ਕੋਲ ਹਨ।
ਅਨੁਬੰਧ

ਇਹ ਜਾਣਕਾਰੀ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਮਜੇਪੀਐੱਸ/ਜੀਐੱਸ
(Release ID: 2043213)