ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਨੂੰ ਆਪਣੀ ਮਜ਼ਬੂਤ ਲੋਨ ਭੁਗਤਾਨ ਯੋਜਨਾ (Debt Payment Plan) ਦੁਆਰਾ ਲਗਭਗ 1,000 ਕਰੋੜ ਦਾ ਰੁਪਏ ਦੇ ਵਿਆਜ ਦੀ ਬੱਚਤ ਹੋਈ


ਇਨਵਿਟ (InvIT) ਦੇ ਜ਼ਰੀਏ ਵਿੱਤ ਵਰ੍ਹੇ 2023-24 ਦੌਰਾਨ 15,700 ਕਰੋੜ ਰੁਪਏ ਦੀ ਰਾਸ਼ੀ ਹਾਸਲ ਕੀਤੀ ਗਈ

Posted On: 06 AUG 2024 3:05PM by PIB Chandigarh

ਆਪਣੀ ਸਮੁੱਚੀ ਲੋਨ ਦੇਣਦਾਰੀ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੇ ਕਦਮ ਦੇ ਰੂਪ ਵਿੱਚ, ਐੱਨਐੱਚਏਆਈ ਨੇ 15,700 ਕਰੋੜ ਰੁਪਏ ਦੇ ਬੈਂਕ ਲੋਨ ਦੇ ਸਫ਼ਲ ਪੂਰਵ-ਭੁਗਤਾਨ (pre-payment) ਦੇ ਨਾਲ ਇੱਕ ਮਹੱਤਵਪੂਰਨ ਵਿੱਤੀ ਉਪਲਬਧੀ ਹਾਸਲ ਕੀਤੀ। ਇਸ ਲੋਨ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਚੁਕਾਉਣ ਨਾਲ ਲਗਭਗ 1,000 ਕਰੋੜ ਰੁਪਏ ਦੀ ਅਨੁਮਾਨਿਤ ਵਿਆਜ ਦੀ ਬੱਚਤ ਹੋਵੇਗੀ। ਇਸ ਪੂਰਵ-ਭੁਗਤਾਨ ਦੇ ਨਾਲ, ਐੱਨਐੱਚਏਆਈ ਦੀ ਬਕਾਇਆ ਲੋਨ ਦੇਣਦਾਰੀ ਘਟ ਕੇ ਲਗਭਗ 3,20,000 ਕਰੋੜ ਰੁਪਏ ਰਹਿ ਗਈ ਹੈ। 

ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ, ਇਨਵਿਟ ਮੁਦ੍ਰੀਕਰਣ (InvIT monetization) ਨਾਲ ਪ੍ਰਾਪਤ ਆਮਦਨ ਦਾ ਉਪਯੋਗ ਵਿਸ਼ੇਸ਼ ਤੌਰ ‘ਤੇ ਐੱਨਐੱਚਏਆਈ ਦੇ ਲੋਨ ਪੁਨਰ-ਭੁਗਤਾਨ ਲਈ ਕੀਤਾ ਜਾਣਾ ਹੈ। ਵਿੱਤੀ ਵਰ੍ਹੇ 2023-24 ਦੌਰਾਨ ਇਨਵਿਟ ਦੇ ਜ਼ਰੀਏ 15,700 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ ਗਈ। ਵਿੱਤੀ ਵਰ੍ਹੇ 2024-25 ਦੇ ਦੌਰਾਨ, ਐੱਨਐੱਚਏਆਈ ਦਾ ਇਰਾਦਾ ਇਨਵਿਟ ਦੇ ਜ਼ਰੀਏ 15,000-20,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਮੁਦ੍ਰੀਕਰਣ ਕਰਨ ਦਾ ਹੈ। ਇਸ ਦੇ ਨਾਲ, ਵਿੱਤੀ ਵਰ੍ਹੇ 2025 ਦੇ ਅੰਤ ਵਿੱਚ ਐੱਨਐੱਚਏਆਈ ਦੀ ਕੁੱਲ ਲੋਨ ਦੇਣਦਾਰੀ ਅਤੇ ਘੱਟ ਹੋ ਕੇ ਲਗਭਗ 3,00,000 ਕਰੋੜ ਰੁਪਏ ਹੋ ਜਾਣ ਦੀ ਉਮੀਦ ਹੈ। 

ਮਜ਼ਬੂਤ ਲੋਨ ਭੁਗਤਾਨ ਯੋਜਨਾ ਦੇ ਇੱਕ ਹਿੱਸੇ ਦੇ ਰੂਪ ਵਿੱਚ ਅਤੇ ਇਨਵਿਟ ਮੁਦ੍ਰੀਕਰਣ ਤੋਂ ਪ੍ਰਾਪਤ ਆਮਦਨ ਦਾ ਉਪਯੋਗ ਕਰਦੇ ਹੋਏ, ਐੱਨਐੱਚਏਆਈ ਵਿਆਜ ਦਰਾਂ ਨੂੰ ਘੱਟ ਕਰਨ ਲਈ ਰਿਣਦਾਤਾ ਬੈਂਕਾਂ (lender banks) ਦੇ ਨਾਲ ਸਰਗਰਮ ਤੌਰ ‘ਤੇ ਸੰਵਾਦ ਕਰ ਰਿਹਾ ਹੈ। ਸਿੱਟੇ ਵਜੋਂ, ਬੈਂਕਾਂ ਨੇ ਆਪਣੀ ਵਿਆਜ ਦਰ 8.00-8.10 ਫੀਸਦੀ ਤੋਂ ਘਟਾ ਕੇ 7.58-7.59 ਫੀਸਦੀ ਕਰ ਦਿੱਤੀ ਹੈ। ਇਸ ਪ੍ਰਕਿਰਿਆ ਵਿੱਚ, ਜਿੱਥੇ ਵਿਆਜ ਦਰਾਂ ਨੂੰ ਘੱਟ ਨਹੀਂ ਕੀਤਾ ਜਾ ਸਕਿਆ, ਬੈਂਕ ਲੋਨ ਦੇ ਲਈ 15,700 ਕਰੋੜ ਰੁਪਏ ਚੁਕਾਏ ਗਏ ਹਨ ਅਤੇ ਇਸ ਦੇ ਸਿੱਟੇ ਵਜੋਂ ਲਗਭਗ 1,000 ਕਰੋੜ ਰੁਪਏ ਦੀ ਮਹੱਤਵਪੂਰਨ ਵਿਆਜ ਦੀ ਬੱਚਤ ਹੋਵੇਗੀ। 

 

ਐੱਨਐੱਚਏਆਈ ਭਾਰਤ ਦੇ ਨੈਸ਼ਨਲ ਹਾਈਵੇਅ ਨਾਲ ਸਬੰਧਿਤ ਇਨਫ੍ਰਾਸਟ੍ਰਕਚਰ ਦੀ ਕੁਸ਼ਲਤਾ ਨੂੰ ਵਧਾਉਣ ਦੇ ਆਪਣੇ ਮਿਸ਼ਨ ਪ੍ਰਤੀ ਦ੍ਰਿੜ੍ਹ ਹੈ। ਪ੍ਰਭਾਵੀ ਵਿੱਤੀ ਯੋਜਨਾ ਨਾਲ ਮਜ਼ਬੂਤ ਸੰਪਤੀ ਮੁਦ੍ਰੀਕਰਣ ਤੋਂ ਪ੍ਰਾਪਤ ਆਮਦਨ ਐੱਨਐੱਚਏਆਈ ਦੇ ਮਜ਼ਬੂਤ ਵਿੱਤੀ ਪ੍ਰਦਰਸ਼ਨ ਦਾ ਸੰਕੇਤ ਦਿੰਦੀ ਹੈ। ਇਸ ਲੋਨ ਕਟੌਤੀ ਤੋਂ ਪ੍ਰਾਪਤ ਬੱਚਤ ਨੈਸ਼ਨਲ ਹਾਈਵੇਅ ਨਾਲ ਸਬੰਧਿਤ ਵਰਤਮਾਨ ਵਿੱਚ ਜਾਰੀ ਅਤੇ ਭਵਿੱਖ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

****

ਐੱਮਜੇਪੀਐੱਸ/ਜੀਐੱਸ


(Release ID: 2042407) Visitor Counter : 40