ਰੱਖਿਆ ਮੰਤਰਾਲਾ
azadi ka amrit mahotsav

ਆਈਐੱਨਐੱਸ ਸ਼ਾਲਕੀ ਦਾ ਕੋਲੰਬੋ ਦੌਰਾ

Posted On: 03 AUG 2024 7:57PM by PIB Chandigarh

ਭਾਰਤੀ ਜਲ ਸੈਨਾ ਦੀ ਪਣਡੁੱਬੀ ਆਈਐੱਨਐੱਸ ਸ਼ਾਲਕੀ ਦੋ ਦਿਨਾਂ ਦੇ ਦੌਰੇ ’ਤੇ ਸ੍ਰੀਲੰਕਾ ਦੇ ਕੋਲੰਬੋ ਵਿੱਚ ਹੈ। ਸ੍ਰੀਲੰਕਾ ਦੀ ਜਲ ਸੈਨਾ ਵੱਲੋਂ ਪਣਡੁੱਬੀ ਦਾ 02 ਅਗਸਤ 24 ਨੂੰ ਰਸਮੀ ਸਵਾਗਤ ਕੀਤਾ ਗਿਆ ਸੀ।

 

ਇਸ ਯਾਤਰਾ ਦੌਰਾਨ ਕਮਾਂਡਿੰਗ ਅਫ਼ਸਰ ਦਾ ਪੱਛਮੀ ਜਲ ਸੈਨਾ ਖੇਤਰ ਦੇ ਕਮਾਂਡਰ ਰੀਅਰ ਐਡਮਿਰਲ ਡਬਲਯੂਡੀਸੀਯੂ ਕੁਮਾਰਸਿੰਘੇ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਇਸ ਤੋਂ ਬਾਅਦ ਜਹਾਜ਼ ਵਿੱਚ ਸ੍ਰੀਲੰਕਾ ਜਲ ਸੈਨਾ ਦੇ ਕਰਮਚਾਰੀਆਂ ਦਾ ਦੌਰਾ ਹੋਵੇਗਾ ਅਤੇ ਬ੍ਰੀਫਿੰਗ ਕੀਤੀ ਜਾਵੇਗੀ। ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਸ੍ਰੀਲੰਕਾ ਰੱਖਿਆ ਬਲਾਂ ਦੇ ਕਰਮਚਾਰੀਆਂ ਦਾ ਵੀ ਪਣਡੁੱਬੀ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। 

ਆਈਐੱਨਐੱਸ ਸ਼ਾਲਕੀ ਇੱਕ ਸ਼ਿਸ਼ੂਮਾਰ ਸ਼੍ਰੇਣੀ ਦੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀ ਹੈ, ਜੋ 07 ਫਰਵਰੀ, 1992 ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤੀ ਗਈ ਸੀ। ਇਹ ਭਾਰਤ ਵਿੱਚ ਬਣਾਈ ਜਾਣ ਵਾਲੀ ਪਹਿਲੀ ਪਣਡੁੱਬੀ ਹੈ। 

ਇਸ ਤੋਂ ਪਹਿਲਾਂ ਕਲਵਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਆਈਐੱਨਐੱਸ ਕਰੰਜ ਅਤੇ ਆਈਐੱਨਐੱਸ ਵਾਗੀਰ ਨੇ ਫਰਵਰੀ 2024 ਅਤੇ ਜੂਨ 2023 ਵਿੱਚ (ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ) ਕੋਲੰਬੋ ਦਾ ਦੌਰਾ ਕੀਤਾ ਸੀ।

 

 

************

ਵੀਐੱਮ/ਐੱਸਕੇਵਾਈ  


(Release ID: 2041625) Visitor Counter : 26