ਪੇਂਡੂ ਵਿਕਾਸ ਮੰਤਰਾਲਾ
ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ ਦੇ ਤਹਿਤ ਜੀਓ ਟੈਗਡ ਨਿਯਮਾਂ ਵਿੱਚ ਬਦਲਾਅ
Posted On:
30 JUL 2024 4:59PM by PIB Chandigarh
ਵਿੱਤ ਵਰ੍ਹੇ 2021-22 ਵਿੱਚ ਨੈਸ਼ਨਲ ਮੋਬਾਈਲ ਮੌਨੀਟਰਿੰਗ ਸਿਸਟਮ (ਐੱਨਐੱਮਐੱਮਐੱਸ) ਸ਼ੁਰੂ ਕੀਤਾ ਗਿਆ ਸੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਹਾਤਮਾ ਗਾਂਧੀ ਨਰੇਗਾ) ਦੇ ਲਾਗੂਕਰਣ ਵਿੱਚ ਵਧੇਰੇ ਪਾਰਦਰਸ਼ਿਤਾ ਸੁਨਿਸ਼ਚਿਤ ਕਰਨ ਲਈ, 1 ਜਨਵਰੀ, 2023 ਦੇ ਸਾਰੇ ਕਾਰਜਾਂ (ਵਿਅਕਤੀਗਤ ਲਾਭਾਰਥੀ ਕਾਰਾਜਾਂ ਨੂੰ ਛੱਡ ਕੇ) ਲਈ ਨੈਸ਼ਨਲ ਮੋਬਾਈਲ ਮੌਨੀਟਰਿੰਗ ਸਿਸਟਮ (ਐੱਨਐੱਮਐੱਮਐੱਸ) ਐਪ ਰਾਹੀਂ ਵਰਕਰਾਂ ਦਾ ਜੀਓ-ਟੈਗਡ ਕੀਤਾ ਗਿਆ, ਟਾਈਮ-ਸਟੈਂਪ ਵਾਲੀਆਂ ਤਸਵੀਰਾਂ ਦੇ ਨਾਲ ਦਿਨ ਵਿੱਚ ਦੋ ਵਾਰ ਮੌਜੂਦਗੀ ਦਰਜ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਇਸ ਯੋਜਨਾ ਦੀ ਨਾਗਰਿਕ ਨਿਗਰਾਨੀ ਵਧਦੀ ਹੈ ਅਤੇ ਭੁਗਤਾਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਉਂਦੀ ਹੈ। ਐੱਨਐੱਮਐੱਮਐੱਸ ਐਪ ਰਾਹੀਂ ਵਰਕਰਾਂ ਦੀ ਜੀਓ-ਟੈਗਡ ਕੀਤੀਆਂ ਗਈਆਂ ਤਸਵੀਰਾਂ ਦੇ ਨਾਲ ਮੌਜੂਦਗੀ ਦਰਜ ਕਰਵਾਉਣ ਦਾ ਕੰਮ ਵਰਕਸਾਈਟ ਸੁਪਰਵਾਈਜ਼ਰ ਦੇ ਜ਼ਿੰਮੇ ਹੈ।
ਐੱਨਐੱਮਐੱਮਐੱਸ ਐਪ ਨੂੰ ਪਹਿਲੀ ਮੌਜੂਦਗੀ ਅਤੇ ਪਹਿਲੀ ਤਸਵੀਰ ਦੇ 4 ਘੰਟੇ ਬਾਅਦ ਦੂਸਰੀ ਤਸਵੀਰ ਅਪਲੋਡ ਕਰਨ ਵਿੱਚ ਸਮਰੱਥ ਬਣਾਉਣ ਲਈ ਸੰਸ਼ੋਧਿਤ ਕੀਤਾ ਗਿਆ ਹੈ। ਸਵੇਰ ਦੀ ਮੌਜੂਦਗੀ ਦੇ ਨਾਲ ਪਹਿਲੀ ਤਸਵੀਰ ਅਤੇ ਦੂਸਰੀ ਤਸਵੀਰ ਔਫਲਾਈਨ ਮੋਡ ਵਿੱਚ ਕੈਪਚਰ ਕੀਤੀ ਜਾ ਸਕਦੀ ਹੈ ਅਤੇ ਇੱਕ ਦਿਨ ਦੇ ਅੰਦਰ ਡਿਵਾਈਸ ਦੇ ਨੈਟਵਰਕ ਖੇਤਰਾਂ ਵਿੱਚ ਆਉਣ ‘ਤੇ ਅਪਲੋਡ ਕੀਤੀ ਜਾ ਸਕਦੀ ਹੈ। ਅਸਾਧਰਾਣ ਸਥਿਤੀਆਂ ਦੇ ਮਾਮਲੇ ਵਿੱਚ, ਜਿਸ ਦੇ ਕਾਰਨ ਮੌਜੂਦਗੀ ਅਪਲੋਡ ਨਹੀਂ ਕੀਤੀ ਜਾ ਸਕਦੀ ਹੈ, ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ(ਡੀਪੀਸੀ) ਨੂੰ ਮੈਨੂਅਲ ਮੌਜੂਦਗੀ ਅਪਲੋਡ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਵਰਕਸਾਈਟ ‘ਤੇ ਵਰਕਰਾਂ ਦੀ ਮੌਜੂਦਗੀ ਤਦ ਲਈ ਜਾ ਸਕਦੀ ਹੈ ਜਦੋਂ ਮੌਜੂਦਗੀ ਕੈਪਚਰ ਕਰਦੇ ਸਮੇਂ ਮੋਬਾਈਲ ਦੀ ਲੋਕੇਸ਼ਨ ਵਰਕਸਾਈਟ ਦੇ ਜੀਓ ਮਨਰੇਗਾ ਦੇ ਤਹਿਤ ਫੇਜ਼- I ਵਿੱਚ ਕੈਪਚਰ ਕੀਤੇ ਗਏ ਵਰਕਸਾਈਟ ਜੀਓ ਕੋਆਰਡੀਨੇਟਰ ਤੋਂ 10 ਮੀਟਰ ਦੀ ਦੂਰੀ ਦੇ ਅੰਦਰ ਹੋਵੇ।
ਇਹ ਜਾਣਕਾਰੀ ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਕਮਲੇਸ਼ ਪਾਸਵਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
******
ਐੱਸਐੱਸ/1292
(Release ID: 2040144)
Visitor Counter : 32