ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸ਼੍ਰੀ ਜੀਤਨ ਰਾਮ ਮਾਂਝੀ ਨੇ ਮਹਿਲਾ ਉੱਦਮੀਆਂ ਨੂੰ ਟਿਕਾਊ ਕਾਰੋਬਾਰ ਸਥਾਪਤ ਕਰਕੇ ਸ਼ਕਤੀਕਰਨ ਲਈ ਯਤਨ ਕਰਨ ਦਾ ਸੱਦਾ ਦਿੱਤਾ


ਸ਼੍ਰੀ ਮਾਂਝੀ ਨੇ ਕਿਹਾ ਕਿ ਵਿੱਤੀ-ਸੰਸਥਾਵਾਂ ਨੂੰ ਮਹਿਲਾ ਉੱਦਮੀਆਂ ਲਈ ਕਰਜ਼ੇ ਤੱਕ ਪਹੁੰਚ ਵਧਾਉਣ ਲਈ ਉਨ੍ਹਾਂ ਦੇ ਅਨੁਕੂਲ ਕ੍ਰੈਡਿਟ ਉਤਪਾਦ ਵਿਕਸਤ ਕਰਨੇ ਚਾਹੀਦੇ ਹਨ

ਜੈਪੁਰ, ਰਾਜਸਥਾਨ ਵਿੱਚ ਪਹਿਲੀ ਯਸ਼ਸਵਿਨੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ

Posted On: 19 JUL 2024 5:26PM by PIB Chandigarh

ਐੱਮਐੱਸਐੱਮਈ ਮੰਤਰਾਲੇ ਨੇ ਪੇਂਡੂ ਵਿਕਾਸ ਮੰਤਰਾਲੇ ਅਤੇ ਮਹਿਲਾ ਉੱਦਮਤਾ ਪਲੇਟਫਾਰਮ ਦੇ ਸਹਿਯੋਗ ਨਾਲ 19 ਜੁਲਾਈ 2024 ਨੂੰ ਰਾਜਸਥਾਨ ਇੰਟਰਨੈਸ਼ਨਲ ਸੈਂਟਰ, ਜੈਪੁਰ ਵਿਖੇ ਮਹਿਲਾ ਉੱਦਮੀਆਂ ਲਈ ਪਹਿਲੀ ਯਸ਼ਸਵਨੀ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ। ਸਮਾਗਮ ਦੀ ਪ੍ਰਧਾਨਗੀ ਮਾਨਯੋਗ ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਕੀਤੀ ਅਤੇ ਐੱਮਐੱਸਐੱਮਈ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਅਤੇ ਰਾਜਸਥਾਨ ਸਰਕਾਰ ਦੇ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਮੌਜੂਦ ਰਹੇ। ਮੀਟਿੰਗ ਵਿੱਚ ਰਾਜ ਸਰਕਾਰ, ਰਾਜ ਪੇਂਡੂ ਆਜੀਵਿਕਾ ਮਿਸ਼ਨ, ਸਿਡਬੀ, ਸੀਜੀਟੀਐੱਮਐੱਸਈ, ਬੈਂਕਾਂ, ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਆਦਿ ਦੀ ਪ੍ਰਤੀਨਿਧਤਾ ਵੀ ਦਰਜ ਕੀਤੀ ਗਈ। ਇਸ ਸਮਾਗਮ ਵਿੱਚ 650 ਤੋਂ ਵੱਧ ਮਹਿਲਾ ਉੱਦਮੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਜ਼ਿਆਦਾਤਰ ਗੈਰ-ਰਸਮੀ ਖੇਤਰ ਅਤੇ ਸਵੈ ਸਹਾਇਤਾ ਸਮੂਹਾਂ ਦੀਆਂ ਸਨ। ਸਮਾਗਮ ਦੀ ਵਿਸ਼ੇਸ਼ਤਾ ਉੱਦਮ ਰਜਿਸਟ੍ਰੇਸ਼ਨ, ਉੱਦਮ ਸਹਾਇਤਾ ਫੋਰਮ, ਪੀਐੱਮ ਵਿਸ਼ਵਕਰਮਾ ਸ਼ੁਰੂਆਤੀ ਰਜਿਸਟ੍ਰੇਸ਼ਨ ਆਦਿ ਲਈ ਮੌਕੇ 'ਤੇ ਰਜਿਸਟ੍ਰੇਸ਼ਨ ਲਈ ਏਜੰਸੀਆਂ ਵਲੋਂ ਪ੍ਰਦਾਨ ਕੀਤੀ ਗਈ ਸਹਾਇਤਾ ਸੀ। ਭਾਗ ਲੈਣ ਵਾਲੀਆਂ ਮਹਿਲਾ ਉੱਦਮੀਆਂ ਨੇ ਮੰਤਰਾਲੇ ਦੀ ਪਹਿਲਕਦਮੀ ਅਤੇ ਰਜਿਸਟ੍ਰੇਸ਼ਨ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਇਸ ਮੌਕੇ 'ਤੇ ਬੋਲਦਿਆਂ, ਮਾਨਯੋਗ ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਯੁੱਗਾਂ ਤੋਂ ਮਹਿਲਾਵਾਂ ਘਰ ਅਤੇ ਚੁੱਲ੍ਹੇ ਤੱਕ ਸੀਮਤ ਹਨ। ਉਹ ਅਕਸਰ ਬਿਨਾਂ ਭੁਗਤਾਨ ਕੀਤੇ ਅਤੇ ਅਣਜਾਣੇ ਕੰਮ ਕਰਦੀਆਂ ਹਨ। ਪਰ ਹੁਣ ਅਜਿਹਾ ਕੋਈ ਖੇਤਰ ਨਹੀਂ ਜਿੱਥੇ ਮਹਿਲਾਵਾਂ ਨੇ ਪ੍ਰਵੇਸ਼ ਨਾ ਕੀਤਾ ਹੋਵੇ। ਮਹਿਲਾਵਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਉਨ੍ਹਾਂ ਨੇ ਰਾਜਸਥਾਨ ਰਾਜ ਦੀਆਂ ਮਹਿਲਾ ਉੱਦਮੀਆਂ ਨੂੰ ਐੱਮਓਐੱਮਐੱਸਐੱਮਈ ਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਲੋਕਾਂ ਦੀ ਰਾਜਸਥਾਨੀ ਸੰਸਕ੍ਰਿਤੀ, ਪਕਵਾਨ, ਕਲਾ ਅਤੇ ਸ਼ਿਲਪਕਾਰੀ ਚੰਗੀ ਤਰ੍ਹਾਂ ਜਾਣੀ-ਪਛਾਣੀ ਹੈ। ਉਨ੍ਹਾਂ ਮਹਿਲਾਵਾਂ ਦੀ ਸਫਲਤਾ ਦੀਆਂ ਕਹਾਣੀਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਬਹੁਤ ਘੱਟ ਨਿਵੇਸ਼ ਨਾਲ ਬਹੁਤ ਛੋਟੇ ਉਦਯੋਗ ਸ਼ੁਰੂ ਕੀਤੇ, ਅਤੇ ਹੁਣ ਨਿਰਯਾਤ ਕਰ ਰਹੀਆਂ ਹਨ। ਅਜਿਹੀਆਂ ਸਫਲਤਾ ਦੀਆਂ ਕਹਾਣੀਆਂ ਬਹੁਤ ਪ੍ਰੇਰਨਾਦਾਇਕ ਹਨ ਅਤੇ ਟਿਕਾਊ ਕਾਰੋਬਾਰਾਂ ਦੀ ਸਥਾਪਨਾ ਕਰਕੇ ਹੋਰ ਮਹਿਲਾਵਾਂ ਨੂੰ ਸ਼ਕਤੀਕਰਨ ਦੀ ਭਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸੰਸਥਾਵਾਂ ਨੂੰ ਮਹਿਲਾ ਉੱਦਮੀਆਂ ਲਈ ਕਰਜ਼ੇ ਤੱਕ ਪਹੁੰਚ ਵਧਾਉਣ ਲਈ ਮਹਿਲਾ ਉੱਦਮੀਆਂ ਦੇ ਅਨੁਕੂਲ ਕ੍ਰੈਡਿਟ ਉਤਪਾਦ ਵਿਕਸਤ ਕਰਨੇ ਚਾਹੀਦੇ ਹਨ।

ਸਵੈ-ਸਹਾਇਤਾ ਸਮੂਹਾਂ ਅਤੇ ਗੈਰ-ਰਸਮੀ ਖੇਤਰ ਦੀਆਂ ਮਹਿਲਾਵਾਂ ਦੀ ਵੱਡੀ ਗਿਣਤੀ ਨੂੰ ਸੰਬੋਧਨ ਕਰਦੇ ਹੋਏ, ਮਾਨਯੋਗ ਕੇਂਦਰੀ ਐੱਮਐੱਸਐੱਮਈ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ  ਨੇ ਭਾਰਤੀ ਅਰਥਵਿਵਸਥਾ ਵਿੱਚ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਟਿੱਪਣੀ ਕੀਤੀ ਕਿ ਭਾਰਤ ਵਿੱਚ ਸਵੈ ਸਹਾਇਤਾ ਸਮੂਹ ਅੰਦੋਲਨ ਦੇਸ਼ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅੰਦੋਲਨ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮਹਿਲਾਵਾਂ ਬਹੁ-ਕਾਰਜ ਕਰਨ ਦੇ ਸਮਰੱਥ ਹਨ ਅਤੇ ਵਿੱਤੀ ਅਨੁਸ਼ਾਸਨ ਬਣਾਈ ਰੱਖਦੀਆਂ ਹਨ। ਇਹ ਗੁਣ ਉਸ ਨੂੰ ਆਪਣਾ ਉੱਦਮ ਸ਼ੁਰੂ ਕਰਨ ਅਤੇ ਪ੍ਰਬੰਧਨ ਕਰਨ ਦੇ ਯੋਗ ਬਣਾਉਂਦੀਆਂ ਹਨ। ਭਾਰਤ ਸਰਕਾਰ ਦੀਆਂ ਪਹਿਲਕਦਮੀਆਂ ਦਾ ਉਦੇਸ਼ ਮਹਿਲਾ ਉੱਦਮੀਆਂ ਨੂੰ ਦਰਪੇਸ਼ ਚੁਣੌਤੀਆਂ ਜਿਵੇਂ ਕਿ ਕ੍ਰੈਡਿਟ, ਮਾਰਕੀਟ ਅਤੇ ਤਕਨਾਲੋਜੀ ਤੱਕ ਪਹੁੰਚ ਦੀ ਘਾਟ ਦਾ ਹੱਲ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਉੱਦਮਸ਼ੀਲਤਾ ਦੇਸ਼ ਨੂੰ ਵਿਕਸਿਤ ਭਾਰਤ ਵੱਲ ਲਿਜਾਣ ਲਈ ਪ੍ਰੇਰਕ ਸ਼ਕਤੀਹੈ।

ਰਾਜਸਥਾਨ ਸਰਕਾਰ ਦੇ ਮਾਨਯੋਗ ਉਦਯੋਗ ਅਤੇ ਵਣਜ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਜੈਪੁਰ ਵਿੱਚ ਪਹਿਲੀ ਯਸ਼ਸਵਨੀ ਮੁਹਿੰਮ ਆਯੋਜਿਤ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਦਯੋਗਿਕ ਵਿਕਾਸ, ਖਾਸ ਕਰਕੇ ਮਹਿਲਾ ਉੱਦਮੀਆਂ ਲਈ ਰਾਜਸਥਾਨ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ।

ਇਸ ਮੌਕੇ ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ, ਐੱਮਐੱਸਐੱਮਈ, ਡਾ. ਰੰਜੀਸ਼ ਨੇ ਵੀ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ ਮਹਿਲਾ ਉੱਦਮੀਆਂ ਦੀ ਕਰਜ਼ੇ, ਮਾਰਕੀਟ ਅਤੇ ਸਮਰੱਥਾ ਨਿਰਮਾਣ ਤੱਕ ਪਹੁੰਚ ਨੂੰ ਸੌਖਾ ਬਣਾਉਣ ਲਈ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ 'ਤੇ ਤਕਨੀਕੀ ਸੈਸ਼ਨ ਹੋਏ। ਇਵੈਂਟ ਵਿੱਚ ਉਦਯਮ ਰਜਿਸਟ੍ਰੇਸ਼ਨ, ਪੀਐੱਮ ਵਿਸ਼ਵਕਰਮਾ, ਜੀਈਐੱਮ ਆਦਿ ਲਈ ਰਜਿਸਟ੍ਰੇਸ਼ਨ ਲਈ ਮਹਿਲਾਵਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਸਿਡਬੀ ਅਤੇ ਬੈਂਕਾਂ, ਕੇਵੀਆਈਸੀ, ਅਤੇ ਐੱਨਐੱਸਆਈਸੀ ਦੇ ਸਟਾਲਾਂ ਨੇ ਸਾਰੇ ਭਾਗੀਦਾਰਾਂ ਦਾ ਧਿਆਨ ਖਿੱਚਿਆ।

**********

ਐੱਮਜੇਪੀਐੱਸ


(Release ID: 2039017) Visitor Counter : 46


Read this release in: English , Urdu , Hindi , Tamil