ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਨਵੀਂ ਦਿੱਲੀ ਵਿੱਚ ਦਿੱਲੀ ਹਾਟ ਵਿਖੇ ‘ਲੋਕ ਸੰਵਰਧਨ ਪਰਵ’ ਦਾ ਉਦਘਾਟਨ ਕੀਤਾ
Posted On:
18 JUL 2024 8:53PM by PIB Chandigarh
ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਆਪਣੇ 100 ਦਿਨਾਂ ਦੇ ਪ੍ਰੋਗਰਾਮ ਦੇ ਹਿੱਸੇ ਵਜੋਂ ਆਪਣੀਆਂ ਯੋਜਨਾਵਾਂ, ਪ੍ਰੋਗਰਾਮਾਂ ਅਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨ ਲਈ "ਲੋਕ ਸੰਵਰਧਨ ਪਰਵ" ਦਾ ਆਯੋਜਨ ਕਰ ਰਿਹਾ ਹੈ ਅਤੇ ਇਸ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਭਾਈਵਾਲ ਸੰਗਠਨਾਂ ਅਤੇ ਸਫਲਤਾ ਦੀਆਂ ਕਹਾਣੀਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਵੀ ਉਜਾਗਰ ਕਰ ਰਿਹਾ ਹੈ।
ਲੋਕ ਸੰਵਰਧਨ ਪਰਵ ਦਾ ਉਦਘਾਟਨ ਅੱਜ (18 ਜੁਲਾਈ, 2024) ਸ਼੍ਰੀ ਕਿਰੇਨ ਰਿਜਿਜੂ, ਕੇਂਦਰੀ ਘੱਟ ਗਿਣਤੀ ਮਾਮਲਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਵਲੋਂ ਕੀਤਾ ਗਿਆ। ਮੰਤਰੀ ਨੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀਆਂ ਯੋਜਨਾਵਾਂ ਅਤੇ ਪ੍ਰਾਪਤੀਆਂ ਬਾਰੇ ਇੱਕ ਕੌਫੀ ਟੇਬਲ ਬੁੱਕ ਜਾਰੀ ਕੀਤੀ। ਇਸ ਤੋਂ ਇਲਾਵਾ, ਮੰਤਰੀ ਵਲੋਂ 2024-25 ਦੌਰਾਨ 2.5 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 1000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਦੇਣ ਲਈ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਦੀ ਇੱਕ ਕ੍ਰੈਡਿਟ ਯੋਜਨਾ ਵੀ ਜਾਰੀ ਕੀਤੀ ਗਈ।
ਉਦਘਾਟਨੀ ਸਮਾਗਮ ਦੌਰਾਨ, ਐੱਨਐੱਮਡੀਐੱਫਸੀ ਅਤੇ ਇੰਡੀਅਨ ਬੈਂਕ, ਯੂਨੀਅਨ ਬੈਂਕ ਆਫ ਇੰਡੀਆ ਅਤੇ ਪੰਜਾਬ ਗ੍ਰਾਮੀਣ ਬੈਂਕ ਵਿਚਕਾਰ ਇਨ੍ਹਾਂ ਬੈਂਕਾਂ ਰਾਹੀਂ ਐੱਨਐੱਮਡੀਐੱਫਸੀ ਦੀਆਂ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨ ਲਈ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ। ਇਸ ਤੋਂ ਇਲਾਵਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਰਾਜਾਂ ਦੇ ਹੁਨਰ ਵਿਕਾਸ ਮਿਸ਼ਨਾਂ ਵਿਚਕਾਰ ਐੱਨਐੱਮਡੀਐੱਫਸੀ ਦੀਆਂ ਚੈਨਲਾਈਜ਼ਿੰਗ ਏਜੰਸੀਆਂ ਜਿਵੇਂ ਰਾਜਸਥਾਨ ਘੱਟ ਗਿਣਤੀ ਵਿੱਤ ਅਤੇ ਵਿਕਾਸ ਸਹਿਕਾਰੀ ਨਿਗਮ (ਆਰਐੱਮਐੱਫਡੀਸੀਸੀ), ਹਿਮਾਚਲ ਪ੍ਰਦੇਸ਼ ਘੱਟ ਗਿਣਤੀ ਵਿੱਤ ਅਤੇ ਵਿਕਾਸ ਨਿਗਮ (ਐੱਚਪੀਐੱਮਐੱਫਡੀਸੀ) ਅਤੇ ਮੌਲਾਨਾ ਆਜ਼ਾਦ ਅਲਪਸੰਖਯੰਕ ਆਰਥਿਕ ਵਿਕਾਸ ਮਹਾਮੰਡ, ਮੁੰਬਈ ਦੇ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਸਨ।
'ਲੋਕ ਸੰਵਰਧਨ ਪਰਵ' ਪੋਸਟਰ ਪ੍ਰਦਰਸ਼ਨੀ ਰਾਹੀਂ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਤੇ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। 'ਲੋਕ ਸੰਵਰਧਨ ਪਰਵ' ਵਿੱਚ ਐੱਨਐੱਮਡੀਐੱਫਸੀ ਦੇ ਰਾਜ ਚੈਨਲਿੰਗ ਭਾਈਵਾਲਾਂ ਦੀਆਂ ਵਿਲੱਖਣ ਯੋਜਨਾਵਾਂ ਅਤੇ ਸਫਲਤਾ ਦੀਆਂ ਕਹਾਣੀਆਂ ਤੋਂ ਇਲਾਵਾ ਪ੍ਰਦਰਸ਼ਿਤ ਕੀਤਾ ਗਿਆ ਹੈ।
ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰਮੁੱਖ ਗਿਆਨ ਭਾਗੀਦਾਰ ਜਿਵੇਂ ਕਿ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ), ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ (ਐੱਨਆਈਡੀ) ਹਿੱਸਾ ਲੈ ਰਹੇ ਹਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਕਾਰੀਗਰਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਬਾਰੇ ਜਾਣਕਾਰੀ ਦੇ ਰਹੇ ਹਨ। ਮੰਤਰਾਲਾ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ ਹੈਂਡੀਕ੍ਰਾਫਟ (ਈਪੀਸੀਐੱਚ) ਰਾਹੀਂ ਨਿਰਯਾਤ ਮਾਰਕੀਟਿੰਗ ਦੇ ਵੱਖ-ਵੱਖ ਪਹਿਲੂਆਂ 'ਤੇ ਰੋਜ਼ਾਨਾ ਵਰਕਸ਼ਾਪਾਂ ਦਾ ਆਯੋਜਨ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ਼) ਯੁਵਾ (YuWaah) ਨੌਜਵਾਨਾਂ ਅਤੇ ਉਨ੍ਹਾਂ ਦੇ ਸਾਥੀ ਸੰਗਠਨਾਂ ਦੁਆਰਾ ਕਾਰੀਗਰਾਂ ਦੇ ਕੰਮ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਤੋਂ ਇਲਾਵਾ, ਯੁਵਾ ਯੂਨੀਸੇਫ, ਯੁਵਾ ਹੱਬ, ਪਾਸਪੋਰਟ ਟੂ ਅਰਨਿੰਗ ਆਦਿ ਵਰਗੇ ਪਲੇਟਫਾਰਮਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜੋ ਨੌਜਵਾਨਾਂ ਲਈ ਸਮਾਜਿਕ-ਆਰਥਿਕ ਅਤੇ ਬਦਲ ਦੇ ਮੌਕੇ ਪ੍ਰਦਾਨ ਕਰਦੇ ਹਨ ਅਤੇ ਇਵੈਂਟ ਵਿੱਚ ਮੰਤਰਾਲੇ ਦੇ ਨਾਲ ਇੱਕ ਸਹਿ-ਬ੍ਰਾਂਡਡ ਫੋਟੋ ਬੂਥ ਵੀ ਹੋਵੇਗਾ। ਮਾਰਕੀਟਿੰਗ ਸੰਸਥਾਵਾਂ ਅਰਥਾਤ ਗਵਰਨਮੈਂਟ ਈ ਮਾਰਕਿਟਪਲੇਸ (ਜੀਈਐੱਮ) ਅਤੇ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐਨਡੀਸੀ) ਨੂੰ ਵੀ ਕਾਰੀਗਰਾਂ ਲਈ ਮਾਰਕੀਟਿੰਗ ਲਿੰਕੇਜ ਵਧਾਉਣ ਲਈ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐੱਨਐੱਮਡੀਐੱਫਸੀ ਦੇ ਗਿਆਨ ਭਾਗੀਦਾਰ ਜਿਵੇਂ ਕਿ ਅੰਬੇਡਕਰ ਯੂਨੀਵਰਸਿਟੀ, ਦਿੱਲੀ 'ਲੋਕ ਸੰਵਰਧਨ ਪਰਵ' ਵਿੱਚ ਹਿੱਸਾ ਲੈ ਰਹੀ ਹੈ।
ਮੰਤਰਾਲਾ ਸਾਰੇ ਘੱਟ-ਗਿਣਤੀ ਭਾਈਚਾਰਿਆਂ ਜਿਵੇਂ ਕਿ ਸਿੰਘੀ ਚਾਮ (ਸ਼ੇਰ ਨ੍ਰਿਤ), ਮਨੀਪੁਰੀ ਨ੍ਰਿਤ, ਭੰਗੜਾ, ਲੰਗਾ ਅਤੇ ਮਾਂਗਨਾਰ, ਮੰਡੋ, ਸਿੱਧੀ ਗੋਮਾ, ਕਰਾਗੱਟਮ, ਫਾਗ ਨ੍ਰਿਤ ਅਤੇ ਕੇਰਲ ਦੇ ਲੋਕ ਨਾਚਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਸੱਭਿਆਚਾਰਕ ਸ਼ਾਮਾਂ ਦਾ ਆਯੋਜਨ ਕਰ ਰਿਹਾ ਹੈ। ਨੌਜਵਾਨਾਂ ਅਤੇ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਮੰਤਰਾਲਾ ਤਜਰਬੇ ਕਰਕੇ ਸਿੱਖਣ ਲਈ ਵੱਖ-ਵੱਖ ਸ਼ਿਲਪਕਾਰੀ ਦੇ ਪ੍ਰਦਰਸ਼ਨ ਕਰ ਰਿਹਾ ਹੈ।
ਲੋਕ ਸੰਵਰਧਨ ਪਰਵ ਵੱਖ-ਵੱਖ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ 162 ਕਾਰੀਗਰਾਂ ਵਲੋਂ ਬਣਾਏ ਗਏ ਵੱਖ-ਵੱਖ ਰਾਜਾਂ ਦੇ 70 ਤੋਂ ਵੱਧ ਸ਼ਾਨਦਾਰ ਦਸਤਕਾਰੀ ਅਤੇ ਹੱਥਕਰਘਾ ਉਤਪਾਦਾਂ ਦਾ ਜਸ਼ਨ ਮਨਾ ਰਿਹਾ ਹੈ ਅਤੇ ਪ੍ਰਦਰਸ਼ਨ ਕਰ ਰਿਹਾ ਹੈ। ਇਨ੍ਹਾਂ ਭਾਗੀਦਾਰਾਂ ਵਿੱਚ ਨਿਫਟ, ਨਿਡ ਅਤੇ ਹੋਰ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਪ੍ਰਮੋਟ ਕੀਤੇ ਕਾਰੀਗਰ ਸ਼ਾਮਲ ਹਨ। ਇਸ ਤੋਂ ਇਲਾਵਾ ਕਾਰੀਗਰਾਂ ਨੂੰ ਐੱਨਐੱਮਡੀਐੱਫਸੀ ਦੀਆਂ ਸਬੰਧਤ ਰਾਜ ਚੈਨਲਿੰਗ ਏਜੰਸੀਆਂ ਵਲੋਂ ਵੀ ਨਾਮਜ਼ਦ ਕੀਤਾ ਗਿਆ ਹੈ।
ਲੋਕ ਸੰਵਰਧਨ ਪਰਵ ਮੰਤਰਾਲੇ ਦੇ ਸਮਾਵੇਸ਼ੀ ਵਿਕਾਸ ਪ੍ਰੋਗਰਾਮ ਦਾ ਪ੍ਰਮਾਣ ਹੈ, ਜਿਸ ਨੇ ਭਾਈਵਾਲ ਸੰਗਠਨ ਨਾਲ ਮੇਲ-ਜੋਲ ਕਰਕੇ ਸਾਰੇ ਘੱਟ-ਗਿਣਤੀ ਭਾਈਚਾਰਿਆਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਮੰਤਰਾਲਾ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ" ਦੇ ਮੰਤਰ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।
****
ਐੱਸਐੱਸ/ਐੱਮਐੱਸ
(Release ID: 2039005)
Visitor Counter : 32