ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਜੀਤਨ ਰਾਮ ਮਾਂਝੀ ਨੇ ਕਿਹਾ ਕਿ ਐੱਮਐੱਸਐੱਮਈ ਸੈਕਟਰ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਐੱਮਐੱਸਐੱਮਈ ਸੈਕਟਰ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੇਂਡੂ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਤਰਜੀਹ ਹੋਵੇਗੀ
ਸ਼੍ਰੀ ਜੀਤਨ ਰਾਮ ਮਾਂਝੀ ਅਤੇ ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਓਖਲਾ, ਨਵੀਂ ਦਿੱਲੀ ਵਿੱਚ ਐੱਨਐੱਸਆਈਸੀ ਤਕਨੀਕੀ ਸੇਵਾ ਕੇਂਦਰ (ਐੱਨਟੀਐੱਸਸੀ) ਵਿਖੇ ਨਵੇਂ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ
Posted On:
18 JUL 2024 8:06PM by PIB Chandigarh
ਹੁਨਰ ਵਿਕਾਸ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਐੱਮਐੱਸਐੱਮਈ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ ਅਤੇ ਰਾਜ ਮੰਤਰੀ (ਐੱਮਐੱਸਐੱਮਈ) ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਅੱਜ ਓਖਲਾ, ਨਵੀਂ ਦਿੱਲੀ ਵਿੱਚ ਐੱਨਐੱਸਆਈਸੀ ਤਕਨੀਕੀ ਸੇਵਾ ਕੇਂਦਰ (ਐੱਨਟੀਐੱਸਸੀ) ਵਿੱਚ ਨਵੇਂ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਸਮਾਗਮ ਵਿੱਚ ਸ਼੍ਰੀ ਐੱਸ ਸੀ ਐੱਲ ਦਾਸ, ਸਕੱਤਰ (ਐੱਮਐੱਸਐੱਮਈ), ਸ੍ਰੀਮਤੀ ਮਰਸੀ ਈਪਾਓ, ਜੇਐੱਸ-ਐੱਸਐੱਮਈ ਅਤੇ ਡਾ. ਐੱਸ ਐੱਸ ਅਚਾਰੀਆ, ਸੀਐੱਮਡੀ, ਐੱਨਐੱਸਆਈਸੀ ਮੌਜੂਦ ਰਹੇ। ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਡਾ. ਐੱਸ ਐੱਸ ਅਚਾਰੀਆ ਵਲੋਂ ਸੁਆਗਤ ਨਾਲ ਹੋਈ, ਜਿਨ੍ਹਾਂ ਨੇ ਐੱਮਐੱਸਐੱਮਈ ਸੈਕਟਰ ਨੂੰ ਹੁਲਾਰਾ ਦੇਣ ਲਈ ਹੁਨਰ ਵਿਕਾਸ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੌਜਵਾਨਾਂ ਅਤੇ ਉਭਰਦੇ ਉੱਦਮੀਆਂ ਨੂੰ ਸਸ਼ਕਤ ਕਰਨ ਲਈ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਲਈ ਐੱਨਐੱਸਆਈਸੀ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।
ਸਮਾਗਮ ਦਾ ਇੱਕ ਮਹੱਤਵਪੂਰਨ ਪਲ ਐੱਨਐੱਸਆਈਸੀ ਅਤੇ ਐੱਮ/ਐੱਸ ਡਰੋਨ ਡੈਸਟੀਨੇਸ਼ਨ ਵਿਚਕਾਰ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕਰਨਾ ਸੀ। ਇਸ ਐੱਮਓਯੂ ਦਾ ਉਦੇਸ਼ ਤਕਨੀਕੀ ਡ੍ਰੋਨ ਤਕਨਾਲੋਜੀ ਸਿਖਲਾਈ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਵਿੱਚ ਏਕੀਕ੍ਰਿਤ ਕਰਨਾ ਹੈ, ਜਿਸ ਨਾਲ ਐੱਮਐੱਸਐੱਮਈ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਲੈਂਡਸਕੇਪ ਵਿੱਚ ਇੱਕ ਮੁਕਾਬਲੇਬਾਜ਼ੀ ਦੀ ਪੇਸ਼ਕਸ਼ ਕੀਤੀ ਗਈ ਹੈ। ਐੱਮਐੱਸਐੱਮਈ ਲਈ ਸਮਰਥਨ ਨੂੰ ਹੋਰ ਮਜ਼ਬੂਤ ਕਰਨ ਲਈ, ਐੱਨਐੱਸਆਈਸੀ ਦੀ ਕ੍ਰੈਡਿਟ ਸਹੂਲਤ ਸਕੀਮ ਦੇ ਤਹਿਤ ਤਿੰਨ ਬੈਂਕਾਂ ਨਾਲ ਵੀ ਐਮਓਯੂ ਹਸਤਾਖ਼ਰ ਕੀਤੇ ਗਏ।
ਸਮਾਗਮ ਦੌਰਾਨ ਨਵੇਂ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਗਰਾਮ ਉਦਮੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਪ੍ਰਫੁੱਲਤ ਹੋਣ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਲੈਸ ਕਰਨ ਲਈ ਸਾਵਧਾਨੀ ਨਾਲ ਤਿਆਰ ਕੀਤੇ ਗਏ ਹਨ।
ਸ਼੍ਰੀ ਜੀਤਨ ਰਾਮ ਮਾਂਝੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਐੱਮਐੱਸਐੱਮਈ ਸੈਕਟਰ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਅੱਜ ਦਾ ਸਮਾਗਮ ਇੱਕ ਹੁਨਰਮੰਦ ਅਤੇ ਸਸ਼ਕਤ ਭਾਰਤ ਵੱਲ ਸਾਡੀ ਯਾਤਰਾ ਵਿੱਚ ਇੱਕ ਨਵੇਂ ਅਧਿਆਏ ਦੀ ਨਿਸ਼ਾਨਦੇਹੀ ਕਰਦਾ ਹੈ। ਸਮੁੱਚੇ ਤੌਰ ਉੱਤੇ ਐੱਮਐੱਸਐੱਮਈ ਸੈਕਟਰ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੇਂਡੂ ਉੱਦਮੀਆਂ ਨੂੰ ਸਸ਼ਕਤ ਕਰਨਾ ਵੀ ਤਰਜੀਹ ਹੋਵੇਗੀ।
ਸੁਸ਼੍ਰੀ ਸ਼ੋਭਾ ਕਰੰਦਲਾਜੇ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਸਾਡਾ ਫੋਕਸ ਇੱਕ ਮਜ਼ਬੂਤ ਈਕੋਸਿਸਟਮ ਬਣਾਉਣਾ ਹੈ ਜੋ ਪ੍ਰਤਿਭਾ ਦਾ ਪੋਸ਼ਣ ਕਰੇ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰੇ। ਇਹ ਸਿਖਲਾਈ ਪ੍ਰੋਗਰਾਮ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੈ।"
ਸਕੱਤਰ (ਐੱਮਐੱਸਐੱਮਈ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਕਨਾਲੋਜੀ ਖੇਤਰ ਵਿੱਚ ਐੱਮਐੱਸਐੱਮਈ ਪ੍ਰਮੁੱਖ ਉੱਦਮ ਹਨ, ਜੋ ਭਾਰਤ ਨੂੰ ਵਿਸ਼ਵ ਦਾ ਡਰੋਨ-ਹੱਬ ਬਣਾਉਣ ਵਿੱਚ ਯੋਗਦਾਨ ਪਾਉਣਗੇ ਅਤੇ ਇਸ ਯਾਤਰਾ ਵਿੱਚ ਮੰਤਰਾਲੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਸਥਾਨ 'ਤੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਐੱਨਐੱਸਆਈਸੀ ਤੋਂ ਪਾਸ ਹੋਏ ਸਿਖਿਆਰਥੀ, ਮੌਜੂਦਾ ਉੱਦਮੀਆਂ ਨੇ ਆ ਕੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਦੋਵਾਂ ਮੰਤਰੀਆਂ ਨੇ ਸਟਾਲਾਂ 'ਤੇ ਉੱਦਮੀਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਨੂੰ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।
*****
ਐੱਮਜੇਪੀਐੱਸ
(Release ID: 2039001)
Visitor Counter : 41