ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨਾਲ ਤਨਜ਼ਾਨੀਆ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਮੁਲਾਕਾਤ ਕੀਤੀ
Posted On:
24 JUL 2024 6:09PM by PIB Chandigarh
ਸੰਯੁਕਤ ਗਣਰਾਜ ਤਨਜ਼ਾਨੀਆ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਤੇ ਇੰਟਰ-ਪਾਰਲੀਮੈਂਟਰੀ ਯੂਨੀਅਨ ਦੇ ਪ੍ਰਧਾਨ ਡਾ. ਤੁਲੀਆ ਐਕਸਨ (Dr Tulia Ackson) ਨੇ ਅੱਜ (24 ਜੁਲਾਈ, 2024) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਡਾ. ਐਕਸਨ (Dr Ackson) ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਉਨ੍ਹਾਂ ਨੂੰ 2023-26 ਦੇ ਲਈ ਇੰਟਰ-ਪਾਰਲੀਮੈਂਟਰੀ ਯੂਨੀਅਨ (ਆਈਪੀਯੂ- IPU) ਦੇ ਪ੍ਰਧਾਨ ਚੁਣੇ ਜਾਣ ‘ਤੇ ਵਧਾਈਆਂ ਦਿੱਤੀਆਂ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਆਈਪੀਯੂ (IPU) ਦਾ ਮੈਂਬਰ ਹੈ। ਸਾਡੇ ਸੰਸਦ ਮੈਂਬਰ (parliamentarians) ਕਾਰਜਕਾਰੀ ਕਮੇਟੀ (Executive Committee) ਸਹਿਤ ਇਸ ਦੀਆਂ ਵਿਭਿੰਨ ਕਮੇਟੀਆਂ ਦੇ ਸਰਗਰਮ ਭਾਗੀਦਾਰ (active participants) ਹਨ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਮਹੱਤਵਪੂਰਨ ਆਲਮੀ ਮੁੱਦਿਆਂ ‘ਤੇ ਚਰਚਾ ਕਰਨ ਹਿਤ ਇੱਕ ਮੰਚ (ਪਲੈਟਫਾਰਮ) ਪ੍ਰਦਾਨ ਕਰਨ ਦੇ ਲਈ ਆਈਪੀਯੂ (IPU) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਈਪੀਯੂ ਪ੍ਰਧਾਨ ਦੇ ਤੌਰ ‘ਤੇ, ਡਾ. ਐਕਸਨ (as IPU President, Dr Ackson) ਮੈਂਬਰ ਦੇਸ਼ਾਂ ਦੇ ਦਰਮਿਆਨ ਸਮਝ ਅਤੇ ਸੰਵਾਦ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਆਈਪੀਯੂ (IPU) ਦੀਆਂ ਕਦਰਾਂ-ਕੀਮਤਾਂ ਅਤੇ ਉਦੇਸ਼ਾਂ ਨੂੰ ਬਣਾਈ ਰੱਖਣ ਦੀ ਦਿਸ਼ਾ ਵਿੱਚ ਕੰਮ ਕਰਨਗੇ, ਨਾਲ ਹੀ ਇਸ ਦਾ ਉਪਯੋਗ ਗਲੋਬਲ ਸਾਊਥ (Global South) ਦੇ ਪ੍ਰਾਸੰਗਿਕ ਮੁੱਦਿਆਂ ਨੂੰ ਉਠਾਉਣ ਦੇ ਲਈ ਇੱਕ ਮੰਚ (ਪਲੈਟਫਾਰਮ) ਦੇ ਰੂਪ ਵਿੱਚ ਕਰਨਗੇ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਤਨਜ਼ਾਨੀਆ ਦੇ ਰਵਾਇਤੀ ਤੌਰ ‘ਤੇ ਨਜ਼ਦੀਕੀ ਅਤੇ ਦੋਸਤਾਨਾ ਸਬੰਧ ਰਹੇ ਹਨ। ਤਨਜ਼ਾਨੀਆ ਵਿੱਚ ਭਾਰਤੀ ਸਮੁਦਾਇ ਭਾਰਤ-ਤਨਜ਼ਾਨੀਆ ਦੋਸਤੀ ਦੇ ਲਈ ਇੱਕ ਮਹੱਤਵਪੂਰਨ ਪੁਲ਼ ਦਾ ਕੰਮ ਕਰਦਾ ਹੈ। ਰਾਸ਼ਟਰਪਤੀ ਨੇ ਅਕਤੂਬਰ 2023 ਵਿੱਚ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ (President Samia Suluhu Hassan) ਨਾਲ ਹੋਏ ਵਿਆਪਕ ਵਿਚਾਰ-ਵਟਾਂਦਰਿਆਂ ਨੂੰ ਭੀ ਯਾਦ ਕੀਤਾ।
***
ਡੀਐੱਸ/ਐੱਸਆਰ
(Release ID: 2036783)