ਉਪ ਰਾਸ਼ਟਰਪਤੀ ਸਕੱਤਰੇਤ

ਰਾਜ ਸਭਾ ਦੇ 265ਵੇਂ ਸੈਸ਼ਨ ਵਿੱਚ ਚੇਅਰਮੈਨ ਦੇ ਉਦਘਾਟਨੀ ਭਾਸ਼ਣ ਦਾ ਮੂਲ ਪਾਠ

Posted On: 22 JUL 2024 12:22PM by PIB Chandigarh

ਰਾਜ ਸਭਾ ਦਾ ਇਹ 265ਵਾਂ ਸੈਸ਼ਨ ਛੇ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ ਚੁਣੀ ਗਈ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪਹਿਲੇ ਬਜਟ 'ਤੇ ਵਿਚਾਰ ਕਰਨ ਲਈ ਇੱਕ ਮਹੱਤਵਪੂਰਨ ਸੈਸ਼ਨ ਹੈ। 
ਮਾਣਯੋਗ ਮੈਂਬਰ ਸਾਹਿਬਾਨ, ਮੈਨੂੰ ਭਰੋਸਾ ਹੈ ਕਿ ਇਹ ਸਨਮਾਨਯੋਗ ਸਦਨ ਪੱਖਪਾਤੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲੈਂਦੇ ਹੋਏ ਵਾਦ-ਵਿਵਾਦ ਵਿੱਚ ਸੰਜਮ ਵਰਤ ਕੇ ਦਰਸਾਏ ਗਏ ਰਾਜਨੀਤਿਕ ਮਾਰਗ ਨੂੰ ਅੱਗੇ ਵਧਾਉਣ ਲਈ ਉਦਾਹਰਨ ਦੇ ਕੇ ਰਾਸ਼ਟਰ ਦੀ ਅਗਵਾਈ ਕਰੇਗਾ। 

ਬਿਨਾਂ ਸ਼ੱਕ ਸਾਡੀ ਸਿਆਸਤ ਦਾ ਤਾਪਮਾਨ ਘੱਟ ਕਰਨ ਦੀ ਲੋੜ ਹੈ। ਇਸ ਸਦਨ ਨੂੰ ਸੰਸਦੀ ਪਰੰਪਰਾਵਾਂ, ਸੰਸਦ ਦੀ ਪਵਿੱਤਰਤਾ ਅਤੇ ਮਰਿਆਦਾ ਦੇ ਉੱਚੇ ਮਾਪਦੰਡਾਂ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ, ਜੋ ਇਸ ਸਭ ਤੋਂ ਵੱਡੇ ਲੋਕਤੰਤਰ ਦੀਆਂ ਵਿਧਾਨ ਸਭਾਵਾਂ ਅਤੇ ਹੋਰ ਦੇਸ਼ਾਂ ਲਈ ਵੀ ਪ੍ਰੇਰਨਾ ਸਰੋਤ ਹੋਵੇਗਾ। ਦੁਨੀਆ ਸਾਡੇ ਵੱਲ ਦੇਖ ਰਹੀ ਹੈ; ਆਓ ਅਸੀਂ ਉਸ ਦੀਆਂ ਉਮੀਦਾਂ 'ਤੇ ਖਰੇ ਉਤਰੀਏ।

ਮਾਣਯੋਗ ਮੈਂਬਰ ਸਾਹਿਬਾਨ, ਮੈਂ ਪੂਰੀ ਉਮੀਦ ਕਰਦਾ ਹਾਂ ਕਿ ਸਦਨ ਦੀ ਕਾਰਵਾਈ ਸਮ੍ਰਿੱਧ ਅਤੇ ਜਾਣਕਾਰੀਪੂਰਨ ਚਰਚਾਵਾਂ ਨਾਲ ਭਰਪੂਰ ਰਹੇਗੀ ਅਤੇ ਵੱਧ ਤੋਂ ਵੱਧ ਸਮਾਂ ਰਾਸ਼ਟਰੀ ਲਾਭ ਲਈ ਵਰਤਿਆ ਜਾਵੇਗਾ।

ਆਓ ਅਸੀਂ 'ਸੰਵਾਦ, ਚਰਚਾ, ਵਿਚਾਰ-ਵਟਾਂਦਰਾ ਅਤੇ ਬਹਿਸ' ਦੇ ਸਿਧਾਂਤ ਨੂੰ ਕਾਇਮ ਰੱਖੀਏ, ਮਜ਼ਬੂਤ ​​ਸੰਸਦੀ ਸੰਵਾਦ ਲਈ ਅਨੁਕੂਲ ਮਾਹੌਲ ਸਿਰਜੀਏ ਅਤੇ ਦੇਸ਼ ਲਈ ਇੱਕ ਮਿਸਾਲ ਕਾਇਮ ਕਰੀਏ।

 ਮਾਣਯੋਗ ਮੈਂਬਰ ਸਾਹਿਬਾਨ, ਮੈਂ ਤੁਹਾਡਾ ਧਿਆਨ ਇਕ ਹੋਰ ਮਹੱਤਵਪੂਰਨ ਅਤੇ ਚਿੰਤਾਜਨਕ ਪਹਿਲੂ ਵੱਲ ਖਿੱਚਣਾ ਚਾਹੁੰਦਾ ਹਾਂ - ਕਈ ਵਾਰ, ਮੈਂਬਰਾਂ ਵੱਲੋਂ ਚੇਅਰਮੈਨ ਨੂੰ ਲਿਖੇ ਸੰਦੇਸ਼ ਪਬਲਿਕ ਡੋਮੇਨ ਵਿੱਚ ਪਹੁੰਚ ਜਾਂਦੇ ਹਨ ਅਤੇ ਕਈ ਵਾਰ ਇਹ ਸੰਦੇਸ਼ ਪ੍ਰਾਪਤਕਰਤਾ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਜਿਹਾ ਹੋ ਜਾਂਦਾ ਹੈ। ਲੋਕਾਂ ਦਾ ਧਿਆਨ ਖਿੱਚਣ ਵਾਲੀ ਇਸ ਅਨੁਚਿਤ ਪ੍ਰਥਾ ਤੋਂ ਬਚਿਆ ਜਾਣਾ ਚਾਹੀਦਾ ਹੈ।

ਮਾਣਯੋਗ ਮੈਂਬਰ ਸਾਹਿਬਾਨ, ਭਾਰਤ ਤੋਂ ਪਰੇ ਕੁਝ ਵੀ ਨਹੀਂ ਹੈ ਜੋ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਆਓ ਅਸੀਂ ਹਮੇਸ਼ਾ ਰਾਸ਼ਟਰ ਨੂੰ ਸਰਬਉੱਚ (ਨੇਸ਼ਨ ਫਸਟ) ਰੱਖਣ ਲਈ ਸਮਰਪਿਤ ਰਹੀਏ ਅਤੇ ਪੱਖਪਾਤੀ ਹਿੱਤਾਂ ਨੂੰ ਪਾਸੇ ਰੱਖੀਏ। ਇਸ ਦੀ ਸ਼ੁਰੂਆਤ ਕਰਨ ਲਈ ਲੋਕਤੰਤਰ ਦੇ ਇਸ ਮੰਦਰ ਤੋਂ ਬਿਹਤਰ ਕੋਈ ਥਾਂ ਨਹੀਂ ਹੈ। ਆਓ ਅਸੀਂ ਸਾਰੇ ਮਿਲ ਕੇ ਆਪਣੇ ਲੋਕਾਂ ਦੀ ਭਲਾਈ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟ ਕਰੀਏ।

 

*******************

 

ਐੱਮਐੱਸ/ਆਰਸੀ/ਜੇਕੇ



(Release ID: 2035205) Visitor Counter : 7