ਸੱਭਿਆਚਾਰ ਮੰਤਰਾਲਾ
ਕਲਾਸੀਕਲ ਭਾਸ਼ਾਵਾਂ ਦਾ ਪ੍ਰਚਾਰ-ਪ੍ਰਸਾਰ
Posted On:
22 JUL 2024 1:48PM by PIB Chandigarh
ਛੇ ਭਾਰਤੀ ਭਾਸ਼ਾਵਾਂ ਯਾਨੀ ਤਾਮਿਲ, ਸੰਸਕ੍ਰਿਤ, ਕੰਨੜ, ਤੇਲਗੂ, ਮਲਿਆਲਮ ਅਤੇ ਉੜੀਆ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਭਾਸ਼ਾਵਾਂ ਨੂੰ ਜਿਸ ਸਾਲ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ, ਉਹ ਹੇਠਾਂ ਦਿੱਤਾ ਗਿਆ ਹੈ:
ਕਲਾਸੀਕਲ ਭਾਸ਼ਾ
|
ਨੋਟੀਫਿਕੇਸ਼ਨ ਦੀ ਮਿਤੀ
|
ਤਾਮਿਲ
|
12.10.2004
|
ਸੰਸਕ੍ਰਿਤ
|
25.11.2005
|
ਕੰਨੜ
|
31.10.2008
|
ਤੇਲਗੂ
|
31.10.2008
|
ਮਲਿਆਲਮ
|
08.08.2013
|
ਉੜੀਆ
|
11.03.2014
|
ਸਰਕਾਰ ਦੀ ਨੀਤੀ ਕਲਾਸੀਕਲ ਭਾਸ਼ਾਵਾਂ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦੀ ਹੈ। ਰਾਸ਼ਟਰੀ ਸਿੱਖਿਆ ਨੀਤੀ, 2020 ਸਾਰੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ 'ਤੇ ਕੇਂਦਰਿਤ ਹੈ। ਸੈਂਟਰਲ ਇੰਸਟੀਚਿਊਟ ਆਫ਼ ਇੰਡੀਅਨ ਲੈਂਗੂਏਜ਼ (ਸੀਆਈਆਈਐੱਲ) ਚਾਰ ਕਲਾਸੀਕਲ ਭਾਸ਼ਾਵਾਂ ਕੰਨੜ, ਤੇਲਗੂ, ਮਲਿਆਲਮ ਅਤੇ ਉੜੀਆ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਕੰਮ ਕਰਦਾ ਹੈ। ਕਲਾਸੀਕਲ ਤਮਿਲ ਦਾ ਵਿਕਾਸ ਅਤੇ ਪ੍ਰਚਾਰ-ਪ੍ਰਸਾਰ ਸੈਂਟਰਲ ਇੰਸਟੀਚਿਊਟ ਆਫ਼ ਕਲਾਸੀਕਲ ਤਮਿਲ (ਸੀਆਈਸੀਟੀ) ਵੱਲੋਂ ਕੀਤਾ ਜਾਂਦਾ ਹੈ। ਭਾਰਤ ਸਰਕਾਰ ਤਿੰਨ ਕੇਂਦਰੀ ਯੂਨੀਵਰਸਿਟੀਆਂ ਰਾਹੀਂ ਸੰਸਕ੍ਰਿਤ ਭਾਸ਼ਾ ਨੂੰ ਉਤਸ਼ਾਹਿਤ ਕਰ ਰਹੀ ਹੈ। ਇਨ੍ਹਾਂ ਯੂਨੀਵਰਸਿਟੀਆਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਅਧਿਆਪਨ ਅਤੇ ਖੋਜ ਲਈ ਫੰਡ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਡਿਗਰੀ, ਡਿਪਲੋਮਾ, ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਸੰਸਕ੍ਰਿਤ ਦੇ ਕਲਾਸੀਕਲ ਪਹਿਲੂ ਨਾਲ ਸਬੰਧਤ ਕੋਈ ਵੀ ਕੰਮ ਕਰਨ ਲਈ ਕੋਈ ਵੱਖਰਾ ਫੰਡ ਨਹੀਂ ਦਿੱਤਾ ਜਾਂਦਾ ਹੈ। ਪਿਛਲੇ 10 ਸਾਲਾਂ ਤੋਂ ਵੱਖ-ਵੱਖ ਕਲਾਸੀਕਲ ਭਾਸ਼ਾਵਾਂ ਲਈ ਮੁਹੱਈਆ ਕਰਵਾਏ ਗਏ ਫੰਡਾਂ ਦਾ ਵੇਰਵਾ ਅਨੁਬੰਧ-ਏ ਵਿੱਚ ਦਿੱਤਾ ਗਿਆ ਹੈ।
ਕਲਾਸੀਕਲ ਮਲਿਆਲਮ ਭਾਸ਼ਾ ਦੇ ਸਬੰਧ ਵਿੱਚ ਕਲਾਸੀਕਲ ਭਾਸ਼ਾ ਦੇ ਪ੍ਰੋਜੈਕਟਾਂ ਨਾਲ ਸਬੰਧਤ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਹੈ।
ਇਹ ਜਾਣਕਾਰੀ ਸਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ
****
ਬੀਨਾ ਯਾਦਵ
ਅਨੁਬੰਧ - ਏ
ਕਲਾਸੀਕਲ ਭਾਸ਼ਾਵਾਂ ਲਈ ਬਜਟ ਗ੍ਰਾਂਟ ਮਨਜ਼ੂਰ
(ਰੁਪਏ ਲੱਖਾਂ ਵਿੱਚ)
ਸਾਲ
|
ਕੰਨੜ
|
ਤੇਲਗੂ
|
ਉੜੀਆ
|
ਮਲਿਆਲਮ
|
ਤਾਮਿਲ
|
2014-15
|
100.00
|
100.00
|
|
|
8.80
|
2015-16
|
100.00
|
100.00
|
|
|
11.89
|
2016-17
|
100.00
|
100.00
|
|
|
5.02
|
2017-18
|
100.00
|
100.00
|
|
|
10.27
|
2018-19
|
99.00
|
100.00
|
|
|
5.46
|
2019-20
|
107.00
|
107.00
|
|
|
9.83
|
2020-21
|
108.00
|
147.00
|
8.00
|
8.00
|
1200
|
2021-22
|
106.50
|
103.00
|
58.38
|
63.97
|
1200
|
2022-23
|
171.75
|
171.75
|
176.75
|
186.75
|
1200
|
2023-24
|
154.50
|
154.50
|
138.50
|
112.50
|
1525
|
********
(Release ID: 2035203)
Visitor Counter : 41