ਕਾਨੂੰਨ ਤੇ ਨਿਆਂ ਮੰਤਰਾਲਾ
ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਰੇਖਾਂਕਿਤ ਕੀਤਾ ਕਿ ਮਨੁੱਖ ਦੂਜਿਆਂ ਲਈ ਜਿਉਂਦਾ ਹੈ ਅਤੇ ਨਿੱਜੀ ਜੀਵਨ ਅਤੇ ਕੰਮਕਾਜੀ ਮਾਹੌਲ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ
ਸ਼੍ਰੀ ਮੇਘਵਾਲ ਨੇ ਜ਼ੋਰ ਦਿੱਤਾ ਕਿ ਸਰੀਰ, ਮਨ, ਬੁੱਧੀ ਅਤੇ ਆਤਮਾ ਨੂੰ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਮਝਣਾ ਸਫਲਤਾ ਦੀ ਕੁੰਜੀ ਹੈ
ਇੱਕ ਪ੍ਰੇਰਣਾਦਾਇਕ ਭਾਸ਼ਣ ਦਿੰਦੇ ਹੋਏ ਡਾ. ਨੰਦਿਤੇਸ਼ ਨਿਲੇਯ ਨੇ ਸਾਰਿਆਂ ਨੂੰ ਆਤਮ-ਪੜਚੋਲ ਕਰਨ ਅਤੇ ਕਿਸੇ ਦੇ ਅੰਤਰਮਨ ਨੂੰ ਸੁਣਨ ਅਤੇ ਕਿਸੇ ਵੀ ਸਥਿਤੀ ਦਾ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦਾ ਸੱਦਾ ਦਿੱਤਾ
Posted On:
15 JUL 2024 7:16PM by PIB Chandigarh
ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਨੇ ਅੱਜ ਇੱਥੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਟਾਫ ਲਈ 'ਖੁਸ਼ੀ - ਮਨੁੱਖੀ ਕਦਰਾਂ-ਕੀਮਤਾਂ ਦੀ ਸਥਿਤੀ' 'ਤੇ ਇੱਕ ਪ੍ਰੇਰਣਾਤਮਕ ਲੈਕਚਰ ਦਾ ਆਯੋਜਨ ਕੀਤਾ। ਇਹ ਪ੍ਰੇਰਣਾਦਾਇਕ ਲੈਕਚਰ ਇੱਕ ਲੇਖਕ, ਮਨੁੱਖੀ ਕਦਰਾਂ-ਕੀਮਤਾਂ ਦੇ ਹਾਮੀ ਅਤੇ ਲੀਡਰਸ਼ਿਪ ਅਤੇ ਜੀਵਨ ਹੁਨਰ ਕੋਚ ਡਾ. ਨੰਦਿਤੇਸ਼ ਨਿਲੇਯ ਵਲੋਂ ਦਿੱਤਾ ਗਿਆ। ਇਸ ਮੌਕੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਅਰਜੁਨ ਰਾਮ ਮੇਘਵਾਲ ਵੀ ਹਾਜ਼ਰ ਹੋਏ।
ਸਮਾਗਮ ਦੇ ਆਯੋਜਨ ਦੀ ਪਹਿਲਕਦਮੀ ਲਈ ਮੰਤਰਾਲੇ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਮੇਘਵਾਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਜੀਵਨ ਸਾਰ ਨੂੰ ਸਮਝਣ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕੰਮ ਸੌਂਪਿਆ ਜਾਂਦਾ ਹੈ, ਉਸ ਕੰਮ ਨੂੰ ਕੁਸ਼ਲਤਾ ਨਾਲ ਕਰਨ ਦਾ ਅਭਿਆਸ ਬਹੁਤ ਜ਼ਰੂਰੀ ਹੈ। ਆਤਮ ਨਿਰੀਖਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਰੀਰ, ਮਨ, ਬੁੱਧੀ ਅਤੇ ਆਤਮਾ ਨੂੰ ਪੋਸ਼ਣ ਦੀ ਲੋੜ ਹੁੰਦੀ ਹੈ ਅਤੇ ਸਫਲਤਾ ਲਈ ਇਨ੍ਹਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਰੀਰ ਲਈ ਕਸਰਤ, ਮਨ ਲਈ ਦੋਸਤੀ, ਬੁੱਧੀ ਲਈ ਗਿਆਨ, ਆਤਮਾ ਲਈ ਅਧਿਆਤਮਿਕਤਾ, ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਜ਼ਰੂਰੀ ਸ਼ਰਤਾਂ ਹਨ। ਉਨ੍ਹਾਂ ਨੇ ਤੰਦਰੁਸਤ ਸਰੀਰ ਨੂੰ ਬਣਾਈ ਰੱਖਣ ਦੇ ਨਾਲ-ਨਾਲ ਮਨ ਅਤੇ ਆਤਮਾ ਦੀ ਸਵੱਛਤਾ 'ਤੇ ਵੀ ਜ਼ੋਰ ਦਿੱਤਾ। ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਨਾਲ ਆਤਮਾ ਨੂੰ ਪੋਸ਼ਣ ਮਿਲਦਾ ਹੈ ਅਤੇ ਗਿਆਨ ਪ੍ਰਾਪਤੀ ਅਤੇ ਸਿੱਖਣ ਨਾਲ ਬੁੱਧੀ ਨੂੰ ਪੋਸ਼ਣ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਖੁਰਾਕ ਨੂੰ ਢੁਕਵੇਂ ਅਤੇ ਵਧੀਆ ਤਰੀਕੇ ਨਾਲ ਲੈਣਾ ਚਾਹੀਦਾ ਹੈ ਤਾਂ ਹੀ ਜੀਵਨ ਵਿੱਚ ਸਰਗਰਮੀ ਪ੍ਰਾਪਤ ਹੁੰਦੀ ਹੈ ਕਿਉਂਕਿ ਅਜਿਹੀ ਖੁਸ਼ੀ ਜੀਵਨ ਦਾ ਅੰਦਰੂਨੀ ਪਹਿਲੂ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ, ਸਮਾਜ ਅਤੇ ਸਮੁੱਚੇ ਦੇਸ਼ ਲਈ ਕੀ ਚੰਗਾ ਹੈ, ਇਸ ਨੂੰ ਸਮਝਣ ਲਈ ਆਤਮ-ਵਿਸ਼ਵਾਸ ਜ਼ਰੂਰੀ ਹੈ। ਦੂਸਰਿਆਂ ਦੀ ਸਮੱਸਿਆ ਨੂੰ ਹੱਲ ਕਰਨਾ ਖੁਸ਼ ਰਹਿਣ ਲਈ ਜ਼ਰੂਰੀ ਗੁਣ ਅਤੇ ਵਿਸ਼ੇਸ਼ਤਾ ਹੈ; ਜਿਸ ਤਹਿਤ ਦਫ਼ਤਰੀ ਕੰਮ ਸਮੇਤ ਸਾਰੀਆਂ ਸਥਿਤੀਆਂ ਨਾਲ ਨਜਿੱਠਣ ਲਈ ਸਾਰਿਆਂ ਦੇ ਤਾਲਮੇਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਉਹ ਹੁੰਦਾ ਹੈ ਜੋ ਨਿੱਜੀ ਜੀਵਨ ਅਤੇ ਕੰਮ ਦੇ ਮਾਹੌਲ ਵਿੱਚ ਦੂਜਿਆਂ ਲਈ ਜਿਉਂਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਭਾਈਚਾਰੇ ਲਈ ਸਮਾਜਿਕ ਕੰਮ ਹੈ ਅਤੇ ਕੰਮ ਦੇ ਮਾਹੌਲ ਵਿੱਚ ਅਧਿਕਾਰੀਆਂ ਸਮੇਤ ਪਰਿਵਾਰ ਦੇ ਕਿਸੇ ਮੈਂਬਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਮਨੁੱਖ ਦਾ ਇੱਕ ਜ਼ਰੂਰੀ ਪਹਿਲੂ ਹੈ।
ਆਪਣੇ ਭਾਸ਼ਣ ਵਿੱਚ ਡਾ. ਨੰਦਿਤੇਸ਼ ਨਿਲੇਯ ਨੇ ਹਾਜ਼ਰੀਨ ਨੂੰ ਆਪਣੇ ਜੀਵਨ ਦੇ ਤਜ਼ਰਬਿਆਂ ਤੋਂ ਜਾਣੂ ਕਰਵਾਉਂਦੇ ਹੋਏ, ਇਹ ਜਾਣਨ ਲਈ ਪ੍ਰੇਰਿਤ ਕੀਤਾ ਕਿ ਕਿਵੇਂ ਕੋਈ ਵਿਅਕਤੀ ਆਪਣੇ ਰੋਜ਼ਾਨਾ ਜੀਵਨ ਵਿੱਚ ਖੁਸ਼ ਰਹਿ ਸਕਦਾ ਹੈ। ਉਨ੍ਹਾਂ ਸਾਰਿਆਂ ਨੂੰ ਕੁਦਰਤ ਵਿੱਚ ਖੁਸ਼ੀਆਂ ਲੱਭਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਆਪ ਨੂੰ ਸਮਝਣ ਲਈ ਪ੍ਰੇਰਿਤ ਕੀਤਾ, ਕਿਸੇ ਨੂੰ ਆਪਣੇ ਅੰਦਰ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਕਿਸੇ ਵੀ ਸਥਿਤੀ ਦਾ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਸਰੋਤਿਆਂ ਨੂੰ ਜੀਵਨ ਵਿੱਚ ਖੁਸ਼ੀ ਨੂੰ ਸਮਝਣ ਲਈ ਪ੍ਰੇਰਿਤ ਕੀਤਾ; ਅਤੇ ਕਿਹਾ ਕਿ ਖੁਸ਼ੀ - ਮਨੁੱਖੀ ਕਦਰਾਂ-ਕੀਮਤਾਂ ਦੀ ਅਵਸਥਾ ਨੂੰ ਸਮਝਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ "ਮੈਂ ਕੌਣ ਹਾਂ?" ਆਪਣੀ ਨੌਕਰੀ ਦੀ ਜਿੰਮੇਵਾਰੀ ਅਤੇ ਟਕਰਾਅ ਦੇ ਹੱਲ ਬਾਰੇ ਸਮਝਾਉਂਦੇ ਹੋਏ, ਉਨ੍ਹਾਂ ਕਿਹਾ ਕਿ ਕੰਮ ਵਿੱਚ ਖੁਸ਼ੀ, ਉਦੇਸ਼ ਦੀ ਭਾਵਨਾ ਅਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਤੋਂ ਸਮਝਣਾ ਚਾਹੀਦਾ ਹੈ ਅਤੇ ਕੰਮ ਵਿੱਚ ਉੱਤਮਤਾ ਦੀ ਮਿਸਾਲ ਦੇ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, "ਸਭ ਤੋਂ ਮਹੱਤਵਪੂਰਨ ਹਿੱਸਾ ਜੀਵਨ ਦਾ ਉਦੇਸ਼ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਆਪਣੀ ਕੁਰਸੀ ਅਤੇ ਨੌਕਰੀ ਦੀ ਪ੍ਰੋਫਾਈਲ ਰਾਹੀਂ ਆਪਣੀ ਜਾਣ-ਪਛਾਣ ਨਹੀਂ ਕਰਾਉਣੀ ਚਾਹੀਦੀ। ਉਨ੍ਹਾਂ ਰੇਖਾਂਕਿਤ ਕੀਤਾ, “ਮੇਰੇ ਅੰਦਰਲੇ ਦਾਇਰੇ ਵਿੱਚ ਕੌਣ ਹਨ ਅਤੇ ਕਿਉਂ?” ਪੁੱਛਦਿਆਂ, ਇੱਕ ਚੰਗੇ ਮਨੁੱਖ ਦੀ ਸੰਗਤ ਵਿੱਚ ਰਹਿਣਾ ਖੁਸ਼ੀ ਅਤੇ ਜੀਵਨ ਦੇ ਉਦੇਸ਼ ਦਾ ਸਾਰ - ਮਨੁੱਖੀ ਕਦਰਾਂ-ਕੀਮਤਾਂ ਦੀ ਭਾਵਨਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਨਿਰਪੱਖਤਾ ਅਤੇ ਧਾਰਮਿਕਤਾ ਵਿਚਲਾ ਫਰਕ ਘਟ ਜਾਵੇਗਾ, ਧਾਰਮਿਕਤਾ ਨਿਮਰਤਾ ਦੇ ਅਭਿਆਸ ਵਿੱਚ ਹੈ, ਸ਼ੁਕਰਗੁਜ਼ਾਰੀ ਦੀਆਂ ਕਦਰਾਂ-ਕੀਮਤਾਂ ਨੂੰ ਧਾਰਨ ਕਰਨ ਵਿੱਚ ਹੈ, ਤਾਂ ਹੀ ਸਮਾਜ ਰਹਿਣ ਲਈ ਇੱਕ ਸ਼ਾਨਦਾਰ ਸਥਾਨ ਬਣੇਗਾ।
ਸ਼ੁਰੂਆਤ ਵਿੱਚ, ਕਾਨੂੰਨੀ ਮਾਮਲੇ ਵਿਭਾਗ ਦੇ ਸਕੱਤਰ ਡਾ. ਰਾਜੀਵ ਮਨੀ ਨੇ ਬੁਲਾਰੇ ਨਾਲ ਜਾਣ-ਪਛਾਣ ਕਰਵਾਈ ਅਤੇ ਇਸ ਭਾਸ਼ਣ ਦੇ ਆਯੋਜਨ ਦੇ ਉਦੇਸ਼ ਬਾਰੇ ਦੱਸਿਆ।
ਇਸ ਮੌਕੇ 'ਤੇ ਕਾਨੂੰਨੀ ਮਾਮਲਿਆਂ ਬਾਰੇ ਵਿਭਾਗ, ਕਾਨੂੰਨ ਅਤੇ ਨਿਆਂ ਮੰਤਰਾਲਾ, ਪੱਤਰ ਸੂਚਨਾ ਦਫ਼ਤਰ ਅਤੇ ਮੀਡੀਆ ਭਾਈਚਾਰਾ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਤਣਾਅ-ਮੁਕਤ ਕੰਮ ਦੇ ਮਾਹੌਲ ਨੂੰ ਯਕੀਨੀ ਬਣਾਉਣ ਦੇ ਆਪਣੇ ਸਮੁੱਚੇ ਉਦੇਸ਼ ਦੇ ਹਿੱਸੇ ਵਜੋਂ, ਜੋ ਨਾ ਸਿਰਫ਼ ਸਾਰੇ ਹਿੱਸੇਦਾਰਾਂ ਨੂੰ ਪ੍ਰੇਰਿਤ ਕਰਦਾ ਹੈ, ਸਗੋਂ ਉਤਪਾਦਨ ਦੀ ਗੁਣਵੱਤਾ ਅਤੇ ਮਾਤਰਾ ਨੂੰ ਵੀ ਵਧਾਉਂਦਾ ਹੈ, ਜਿਸ ਲਈ ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ।
***************
ਪੀਕੇ/ਐੱਸਬੀ/ਡੀਪੀ
(Release ID: 2034019)
Visitor Counter : 54