ਰੱਖਿਆ ਮੰਤਰਾਲਾ
ਥਿੰਕ 2024-ਭਾਰਤੀ ਜਲ ਸੈਨਾ ਕੁਇਜ਼
Posted On:
16 JUL 2024 2:15PM by PIB Chandigarh
ਭਾਰਤੀ ਜਲ ਸੈਨਾ ਨੇ ਆਪਣੇ ਪ੍ਰਮੁੱਖ ਪ੍ਰੋਗਰਾਮ ਥਿੰਕ 2024 - ਭਾਰਤੀ ਜਲ ਸੈਨਾ ਕੁਇਜ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਇੱਕ ਵਿਲੱਖਣ ਰਾਸ਼ਟਰੀ ਪੱਧਰ ਦੀ ਕੁਇਜ਼ ਪ੍ਰਤੀਯੋਗਤਾ ਹੈ। ਇਹ ਪ੍ਰੋਗਰਾਮ ਸਾਡੇ ਅਮੀਰ ਸਭਿਆਚਾਰਕ ਵਿਰਸੇ ਉੱਪਰ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹੋਏ ਬੌਧਿਕ ਵਿਕਾਸ ਅਤੇ ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਪਹਿਲੇ ਦੋ ਸੰਸਕਰਨਾਂ ਜਿਵੇਂ ਕਿ ਥਿੰਕ-22 ਅਤੇ ਜੀ-20 ਥਿੰਕ (ਜਿਸ ਵਿੱਚ ਪਿਛਲੇ ਸਾਲ ਜੀ-20 ਦੇਸ਼ਾਂ ਦੀ ਭਾਗੀਦਾਰੀ ਦੇਖੀ ਗਈ ਸੀ) ਦੀ ਸ਼ਾਨਦਾਰ ਸਫਲਤਾ ਨੇ ਭਾਰਤੀ ਜਲ ਸੈਨਾ ਨੂੰ ਇਸ ਪਹਿਲਕਦਮੀ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਹੈ।
ਇਸ ਸਾਲ ਥਿੰਕ 2024 ਦਾ ਵਿਸ਼ਾ 'ਵਿਕਸਿਤ ਭਾਰਤ' ਹੈ, ਜੋ ਭਾਰਤ ਨੂੰ ਸੁਤੰਤਰਤਾ ਦੇ 100 ਸਾਲ ਪੂਰੇ ਹੋਣ 'ਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਮੁਤਾਬਿਕ ਹੈ। ਇਹ ਪ੍ਰਤੀਯੋਗਤਾ ਵਿਦਿਆਰਥੀਆਂ ਦੀ ਆਮ ਜਾਗਰੂਕਤਾ ਦੇ ਪ੍ਰੀਖਣ ਦੇ ਵਿਚਾਰ ਨੂੰ ਅੱਗੇ ਵਧਾਉਂਦੀ ਹੈ। ਇਹ ਨੌਜਵਾਨ ਦਿਮਾਗ਼ਾਂ ਨੂੰ ਗਿਆਨ ਨਾਲ ਭਰਪੂਰ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਵਧੇਰੇ ਉਚਾਈਆਂ ਤੱਕ ਪਹੁੰਚਾਉਣ ਲਈ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਵਾਲਾ ਇੱਕ ਮੰਚ ਹੈ।
ਇਹ ਪ੍ਰੋਗਰਾਮ ਹਜ਼ਾਰਾਂ ਨੌਜਵਾਨ ਦਿਮਾਗ਼ਾਂ ਨੂੰ ਇੱਕ ਪ੍ਰੇਰਕ ਬੌਧਿਕ ਅਨੁਭਵ ਕਰਾਉਣ ਦਾ ਵਾਅਦਾ ਕਰਦਾ ਹੈ। ਇਹ ਪ੍ਰਤੀਯੋਗਤਾ ਦੇਸ਼ ਭਰ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਖੁੱਲ੍ਹੀ ਹੈ। ਇਸ ਪ੍ਰਤੀਯੋਗਤਾ ਨੂੰ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਭਾਗੀਦਾਰਾਂ ਦੇ ਇੱਕ ਵਿਆਪਕ ਮੁਲਾਂਕਣ ਨੂੰ ਯਕੀਨੀ ਬਣਾਉਂਦਿਆਂ ਚਾਰ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲੇ ਦੋ ਪੜਾਅ ਆਨਲਾਈਨ ਮੋਡ ਵਿੱਚ ਸ਼ੁਰੂ ਹੋਣਗੇ, ਜਿਨ੍ਹਾਂ ਵਿੱਚ ਤਿੰਨ ਐਲੀਮੀਨੇਸ਼ਨ ਗੇੜਾਂ ਵਾਲੇ ਹੋਣਗੇ। ਇਸ ਤੋਂ ਬਾਅਦ ਇੱਕ ਜ਼ੋਨਲ ਚੋਣ ਗੇੜ ਆਯੋਜਿਤ ਕੀਤਾ ਜਾਵੇਗਾ। ਚੋਟੀ ਦੀਆਂ 16 ਟੀਮਾਂ ਜ਼ੋਨਲ ਚੋਣ ਗੇੜ ਲਈ ਕੁਆਲੀਫਾਈ ਕਰਨਗੀਆਂ ਅਤੇ ਉਸ ਤੋਂ ਬਾਅਦ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨਗੀਆਂ। ਸੈਮੀਫਾਈਨਲ ਦੀਆਂ ਅੱਠ ਟੀਮਾਂ ਗ੍ਰੈਂਡ ਫਿਨਾਲੇ ਲਈ ਕੁਆਲੀਫਾਈ ਕਰਨਗੀਆਂ। ਸੈਮੀਫਾਈਨਲ ਅਤੇ ਗ੍ਰੈਂਡ ਫਿਨਾਲੇ ਦੀਆਂ ਪ੍ਰਤੀਯੋਗਤਾਵਾਂ ਦੱਖਣੀ ਜਲ ਸੈਨਾ ਕਮਾਂਡ ਵਿਖੇ ਆਫਲਾਈਨ ਮੋਡ ਵਿੱਚ ਕਰਵਾਈਆਂ ਜਾਣਗੀਆਂ। ਇਸ ਵੱਕਾਰੀ ਮੁਕਾਬਲੇ ਦੇ ਜੇਤੂਆਂ ਨੂੰ ਰੋਮਾਂਚਕ ਇਨਾਮ ਪ੍ਰਦਾਨ ਕੀਤੇ ਜਾਣਗੇ।
ਸਕੂਲਾਂ ਲਈ ਨਿਰਵਿਘਨ ਰਜਿਸਟ੍ਰੇਸ਼ਨ ਨੂੰ ਸਮਰੱਥ ਅਤੇ ਸੁਵਿਧਾਜਨਕ ਬਣਾਉਣ ਅਤੇ ਆਯੋਜਨ ਸਬੰਧੀ ਵਿਆਪਕ ਜਾਣਕਾਰੀ ਪ੍ਰਦਾਨ ਕਰਨ ਲਈ 15 ਜੁਲਾਈ, 2024 ਨੂੰ ਥਿੰਕ 2024 ਦੀ ਇੱਕ ਸਮਰਪਿਤ ਵੈੱਬਸਾਈਟ www.indiannavythinq.in ਲਾਂਚ ਕੀਤੀ ਗਈ।
-2GYWU.PNG)
************
ਵੀਐੱਮ/ਐੱਸਕੇਵਾਈ
(Release ID: 2034006)
Visitor Counter : 100