ਬਿਜਲੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ 2400 ਮੈਗਾਵਾਟ ਟਿਹਰੀ ਹਾਈਡ੍ਰੋ ਪਾਵਰ ਕੰਪਲੈਕਸ ਦਾ ਦੌਰਾ ਕੀਤਾ
ਟਿਹਰੀ ਡੈਮ ਦਾ ਨਿਰਮਾਣ ਕਿਸੇ ਅਚੰਭੇ ਅਤੇ ਇੰਜੀਨੀਅਰਿੰਗ ਚਮਤਕਾਰ ਤੋਂ ਘੱਟ ਨਹੀਂ ਹੈ: ਸ਼੍ਰੀ ਮਨੋਹਰ ਲਾਲ
ਕੇਂਦਰੀ ਬਿਜਲੀ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਉੱਤਰਾਖੰਡ ਦੇ ਟਿਹਰੀ ਗੜਵਾਲ ਵਿੱਚ 2400 ਮੈਗਾਵਾਟ ਟਿਹਰੀ ਪਾਵਰ ਕੰਪਲੈਕਸ ਵਿੱਚ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ।
प्रविष्टि तिथि:
15 JUL 2024 1:37PM by PIB Chandigarh



ਆਪਣੀ ਇਸ ਯਾਤਰਾ ਦੇ ਦੌਰਾਨ ਸ਼੍ਰੀ ਮਨੋਹਰ ਲਾਲ ਨੇ 1000 ਮੈਗਾਵਾਟ ਦੇ ਟਿਹਰੀ ਪੰਪ ਸਟੋਰੇਜ ਪਲਾਂਟ (TPSP) ਵਿੱਚ ਚਲ ਰਹੀਆਂ ਨਿਰਮਾਣ ਗਤੀਵਿਧੀਆਂ ਦਾ ਨਿਰੀਖਣ ਕੀਤਾ। ਇਹ ਟੀਐੱਚਡੀਸੀਆਈਐੱਲ (THDCIL) ਦੇ ਤਹਿਤ ਇੱਕ ਫਲੈਗਸ਼ਿਪ ਪ੍ਰੋਜੈਕਟ ਹੈ ਜੋ ਕਿ ਭਾਰਤ ਦੇ ਰਿਨਿਊਏਬਲ ਐਨਰਜੀ ਇਨਫ੍ਰਾਸਟ੍ਰਕਚਰ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਕੇਂਦਰੀ ਮੰਤਰੀ ਨੇ ਬਟਰਫਲਾਈ ਵਾਲਵ ਚੈਂਬਰ, ਮਸ਼ੀਨ ਹਾਲ ਅਤੇ ਟਿਹਰੀ ਪੀਐੱਸਪੀ ਦੇ ਆਊਟਫਾਲ ਸਮੇਤ ਕਈ ਪ੍ਰਮੁੱਖ ਖੇਤਰਾ ਦਾ ਵਿਸਤ੍ਰਿਤ ਨਿਰੀਖਣ ਕੀਤਾ। ਉਨ੍ਹਾਂ ਨੇ ਨਦੀ ਨੂੰ ਜੋੜਣ ਦੇ ਕੰਮ ਦੀ ਸਮੀਖਿਆ ਕੀਤੀ, ਜੋ ਕਿ ਪੀਐੱਸਪੀ ਨੂੰ ਮੌਜੂਦਾ ਵਾਟਰ ਮੈਨੇਜਮੈਂਟ ਸਿਸਟਮਸ ਵਿੱਚ ਏਕੀਕ੍ਰਿਤ ਕਰਨ ਦਾ ਇੱਕ ਮਹੱਤਵਪੂਰਨ ਪਹਿਲੂ ਹੈ।
ਮੌਜੂਦਾ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮਨੋਹਰ ਲਾਲ ਨੇ ਟੀਐੱਚਡੀਸੀ ਦੀ ਪੂਰੀ ਟੀਮ ਨੂੰ ਰਿਨਿਊਏਬਲ ਅਤੇ ਭਰੋਸੇਯੋਗ ਹਾਈਡ੍ਰੋਪਾਵਰ ਜੈਨਰੇਸ਼ਨ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਅਣਥੱਕ ਸਮਰਪਣ ਅਤੇ ਸਖਤ ਮਿਹਨਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟੀਮ ਦੀਆਂ ਮਹੱਤਵਪੂਰਨ ਉਪਲਬਧੀਆਂ ਅਤੇ 2400 ਮੈਗਾਵਾਟ ਟਿਹਰੀ ਪਾਵਰ ਕੰਪਲੈਕਸ ਦੇ ਵਿਕਾਸ ਵਿੱਚ ਸਥਾਪਿਤ ਕੀਤੇ ਗਏ ਉੱਚ ਮਿਆਰਾਂ ਨੂੰ ਸਵੀਕਾਰ ਕਰਦੇ ਹੋਏ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਵੇਂ ਹਾਈਡ੍ਰੋਪਾਵਰ ਪ੍ਰੋਜੈਕਟਸ ਵਿੱਚ ਟੀਐੱਚਡੀਸੀ ਦਾ ਯੋਗਦਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਵਾਸਤਵਿਕ ਰੂਪ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟਿਹਰੀ ਡੈਮ ਟੀਐੱਚਡੀਸੀਆਈਐੱਲ ਦੇ ਲਈ ਇੱਕ ਜ਼ਿਕਰਯੋਗ ਉਪਲਬਧੀ ਹੈ, ਜੋ ਅਜਿਹੇ ਸਮੇਂ ਵਿੱਚ ਪੂਰਾ ਹੋਇਆ ਹੈ, ਜਦੋਂ ਇੰਨੇ ਵੱਡੇ ਡੈਮ ਦਾ ਵਿਚਾਰ ਲਗਭਗ ਕਲਪਨਾਯੋਗ ਲੱਗ ਰਿਹਾ ਹੈ। ਟਿਹਰੀ ਡੈਮ ਦਾ ਵਿਕਾਸ ਆਪਣੇ ਆਪ ਵਿੱਚ ਕਿਸੇ ਅਚੰਭੇ ਅਤੇ ਇੰਜੀਨੀਅਰਿੰਗ ਚਮਤਕਾਰ ਤੋਂ ਘੱਟ ਨਹੀਂ ਹੈ।

ਟੀਐੱਚਡੀਸੀ (THDC) ਮੈਨੇਜਮੈਂਟ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਮਹੋਦਯ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਰਾਸ਼ਟਰ ਦੀ ਊਰਜਾ ਸੁਰੱਖਿਆ ਦਾ ਸਮਰਥਨ ਕਰਨ ਵਿੱਚ ਹਾਈਡ੍ਰੋਪਾਵਰ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੂਰੀ ਟੀਮ ਨੂੰ ਆਪਣੀ ਗਤੀ ਬਰਕਰਾਰ ਰੱਖਣ ਅਤੇ ਬਾਕੀ ਪ੍ਰੋਜੈਕਟ ਫੇਜਾਂ ਨੂੰ ਨਿਰਧਾਰਿਤ ਸਮੇਂ-ਸੀਮਾ ਵਿੱਚ ਪੂਰਾ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਹਾਈਡ੍ਰੋਪਾਵਰ ਟੈਕਨੋਲੋਜੀ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਵਿੱਚ ਟੀਐੱਚਡੀਸੀਆਈਐੱਲ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਟੀਮ ਨੂੰ ਉਤਕ੍ਰਿਸ਼ਟਤਾ ਲਈ ਆਪਣੇ ਪ੍ਰਯਾਸ ਜਾਰੀ ਰੱਖਣ ਦੀ ਤਾਕੀਦ ਕੀਤੀ।
ਟੀਐੱਚਡੀਸੀਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰ.ਕੇ. ਵਿਸ਼ਨੋਈ ਦੇ ਮੰਤਰੀ ਮਹੋਦਯ ਨੂੰ ਉਨ੍ਹਾਂ ਦੇ ਇਸ ਦੌਰੇ ਅਤੇ ਉਤਸ਼ਾਹਪੂਰਨ ਸ਼ਬਦਾਂ ਲਈ ਧੰਨਵਾਦ ਦਿੱਤਾ। ਉਨ੍ਹਾਂ ਨੇ ਭਾਰਤ ਲਈ ਇੱਕ ਟਿਕਾਊ ਊਰਜਾ ਭਵਿੱਖ ਵਿੱਚ ਯੋਗਦਾਨ ਦੇਣ ਦੇ ਵਿਆਪਕ ਮਿਸ਼ਨ ਦੇ ਹਿੱਸੇ ਦੇ ਰੂਪ ਵਿੱਚ ਟਿਹਰੀ ਪਾਵਰ ਕੰਪਲੈਕਸ ਅਤੇ ਹੋਰ ਰਿਨਿਊਏਬਲ ਪਾਵਰ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਲਈ ਟੀਐੱਚਡੀਸੀਆਈਐੱਲ (THDCIL) ਟੀਮ ਦੇ ਦਰਮਿਆਨ, ਉਦੇਸ਼ ਦੀ ਨਵੀਂ ਭਾਵਨਾ ਦੇ ਸੰਚਾਰ ਦੇ ਨਾਲ ਸੰਪੰਨ ਹੋਇਆ, ਜੋ ਕਿ ਭਾਰਤ ਦੇ ਹਾਈਡ੍ਰੋਪਾਵਰ ਸੈਕਟਰ ਦੇ ਭਵਿੱਖ ਲਈ ਮੰਤਰੀ ਮਹੋਦਯ ਦੇ ਵਿਜ਼ਨ ਦੇ ਨਾਲ-ਨਾਲ ਉਸ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਤੋਂ ਪ੍ਰੇਰਿਤ ਰਹੀ।
ਮੰਤਰੀ ਮਹੋਦਯ ਦੇ ਨਾਲ ਆਏ ਬਿਜਲੀ ਮੰਤਰਾਲੇ ਦੇ ਪ੍ਰਤਿਸ਼ਠਿਤ ਵਫਦ ਦੀ ਟੀਐੱਚਡੀਸੀ ਇੰਡੀਆ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟ, ਸ਼੍ਰੀ ਆਰ.ਕੇ. ਵਿਸ਼ਨੋਈ, ਡਾਇਰੈਕਟਰ, (ਪਰਸੋਨਲ) ਸ਼੍ਰੀ ਸ਼ਲਿੰਦਰ ਸਿੰਘ, ਡਾਇਰੈਕਟਰ (ਤਕਨੀਕੀ), ਸ਼੍ਰੀ ਭੂਪੇਂਦਰ ਗੁਪਤਾ ਅਤੇ ਟੀਐੱਚਡੀਸੀਆਈਐੱਲ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਟਿਹਰੀ ਹਾਈਡ੍ਰੋ ਪਾਵਰ ਕੰਪਲੈਕਸ ਬਾਰੇ ਜਾਰੀ:
ਟੀਐੱਚਪੀਸੀ ਗੰਗਾ ਨਦੀ (THPC) ਦੀ ਸਹਾਇਕ ਨਦੀ ਭਾਗੀਰਤੀ (Bhagirathi) ‘ਤੇ ਬਣੀ ਇੱਕ ਬਹੁਉਦੇਸ਼ੀ ਯੋਜਨਾ ਹੈ। ਇਸ ਨੂੰ ਮੌਨਸੂਨ ਦੌਰਾਨ ਭਾਗੀਰਥੀ ਨਦੀ ਦੇ ਵਾਧੂ ਪਾਣੀ ਦਾ ਸੰਗ੍ਰਹਿ ਕਰਨ ਅਤੇ ਗ਼ੈਰ-ਮੌਨਸੂਨ ਅਵਧੀ ਦੌਰਾਨ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਇਕੱਠੇ ਕੀਤੇ ਗਏ ਪਾਣੀ ਨੂੰ ਉਪਲਬਧ ਕਰਵਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨਾਲ 2400 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਕੀਤਾ ਜਾਂਦਾ ਹੈ।
ਟਿਹਰੀ ਐੱਚਪੀਸੀ ਵਿੱਚ ਹੇਠ ਲਿਖੇ ਪ੍ਰੋਜੈਕਟਸ ਸ਼ਾਮਲ ਹਨ:
1 ਟਿਹਰੀ ਹਾਈਡ੍ਰੋ ਪਾਵਰ ਪਲਾਂਟ (ਟਿਹਰੀ ਐੱਚਪੀਪੀ) -1000 ਮੈਗਾਵਾਟ (4×250 ਮੈਗਾਵਾਟ)
2 ਕੋਟੇਸ਼ਵਰ ਹਾਈਡ੍ਰੋ ਇਲੈਕਟ੍ਰਿਕ ਪ੍ਰੋਜੈਕਟ (ਕੋਟੇਸ਼ਵਰ ਐੱਚਈਪੀ) - 400 ਮੈਗਾਵਾਟ (4x100 ਮੈਗਾਵਾਟ)
3 ਟਿਹਰੀ ਪੰਪ ਸਟੋਰੇਜ ਪਲਾਂਟ (ਟਿਹਰੀ ਪੀਐੱਸਪੀ) - 1000 ਮੈਗਾਵਾਟ (4x250 ਮੈਗਾਵਾਟ)
************
ਕੇਐੱਸਵਾਈ/ਐੱਸਕੇ
(रिलीज़ आईडी: 2033667)
आगंतुक पटल : 92