ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਪਤਕਾਰ ਮਾਮਲੇ ਵਿਭਾਗ, ਭਾਰਤ ਸਰਕਾਰ ਨੇ ਕਾਨੂੰਨੀ ਮਾਪ ਵਿਗਿਆਨ (ਪੈਕ ਕੀਤੀਆਂ ਵਸਤੂਆਂ) ਨਿਯਮ, 2011 ਵਿੱਚ ਸੋਧ ਕਰਨ ਲਈ ਪ੍ਰਸਤਾਵ ਰੱਖਿਆ


ਸੋਧ ਵਿੱਚ ਪਰਚੂਨ ਵਿਕਰੀ ਲਈ ਪਹਿਲਾਂ ਤੋਂ ਪੈਕ ਕੀਤੀਆਂ ਵਸਤੂਆਂ ਬਾਰੇ ਸਾਰੀ ਜਾਣਕਾਰੀ ਲਾਜ਼ਮੀ ਤੌਰ 'ਤੇ ਘੋਸ਼ਿਤ ਕਰਨ ਦਾ ਪ੍ਰਸਤਾਵ ਹੈ

ਇਹ ਸੋਧ ਕਿਸੇ ਵੀ ਮਾਤਰਾ ਵਿੱਚ ਪਰਚੂਨ ਵਿਕਰੀ ਲਈ ਪੈਕ ਕੀਤੇ ਸਾਮਾਨ ਦੇ ਨਿਰਮਾਤਾਵਾਂ/ਪੈਕਰਾਂ/ਆਯਾਤਕਾਰਾਂ ਲਈ ਘੋਸ਼ਣਾ ਕਰਨ ਵਿੱਚ ਸਪਸ਼ਟਤਾ ਲਿਆਵੇਗੀ

ਇਹ ਨਿਯਮ ਉਦਯੋਗਿਕ ਖਪਤਕਾਰਾਂ ਜਾਂ ਸੰਸਥਾਗਤ ਖਪਤਕਾਰਾਂ ਲਈ ਪੈਕ ਕੀਤੇ ਸਮਾਨ 'ਤੇ ਲਾਗੂ ਨਹੀਂ ਹੋਣਗੇ

ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਪ੍ਰਸਤਾਵਿਤ ਕਾਨੂੰਨੀ ਮਾਪ ਵਿਗਿਆਨ ਸੋਧ 'ਤੇ 29.7.2024 ਤੱਕ ਫੀਡਬੈਕ ਮੰਗੀ

Posted On: 14 JUL 2024 12:52PM by PIB Chandigarh

ਆਫ਼ਲਾਈਨ ਅਤੇ ਆਨਲਾਈਨ ਪਲੇਟਫਾਰਮਾਂ ਸਮੇਤ ਮਾਰਕੀਟ ਦੇ ਵਧਦੇ ਘੇਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦਾ ਖਪਤਕਾਰ ਮਾਮਲੇ ਵਿਭਾਗ, ਪੈਕਡ ਵਸਤੂਆਂ ਲਈ ਇਕਸਾਰਤਾ ਸਥਾਪਿਤ ਕਰਨ ਲਈ ਕਾਨੂੰਨੀ ਮਾਪ ਵਿਗਿਆਨ (ਪੈਕ ਕੀਤੀਆਂ ਵਸਤੂਆਂ) ਨਿਯਮ, 2011 ਵਿੱਚ ਇੱਕ ਸੋਧ ਕਰਨ 'ਤੇ ਵਿਚਾਰ ਕਰ ਰਿਹਾ ਹੈ।  ਸੋਧਿਆ ਹੋਇਆ ਉਪਬੰਧ ਇਹ ਪ੍ਰਦਾਨ ਕਰੇਗਾ ਕਿ ਇਹ ਨਿਯਮ ਉਦਯੋਗਿਕ ਖਪਤਕਾਰਾਂ ਜਾਂ ਸੰਸਥਾਗਤ ਖਪਤਕਾਰਾਂ ਲਈ ਪੈਕ ਕੀਤੀਆਂ ਵਸਤੂਆਂ ਨੂੰ ਛੱਡ ਕੇ ਰਿਟੇਲ ਵਿੱਚ ਬੈਗਾਂ ਵਿੱਚ ਵੇਚੀਆਂ ਸਾਰੀਆਂ ਪੈਕ ਕੀਤੀਆਂ ਵਸਤੂਆਂ 'ਤੇ ਲਾਗੂ ਹੋਣਗੇ। 

ਇਹ ਸੋਧਿਆ ਹੋਇਆ ਪ੍ਰਬੰਧ ਪੈਕ ਕੀਤੀਆਂ ਵਸਤੂਆਂ ਲਈ ਇਕਸਾਰ ਮਾਪਦੰਡ/ਲੋੜਾਂ ਸਥਾਪਿਤ ਕਰਨ, ਵੱਖ-ਵੱਖ ਬ੍ਰਾਂਡਾਂ ਅਤੇ ਉਤਪਾਦਾਂ ਵਿੱਚ ਇਕਸਾਰਤਾ ਅਤੇ ਨਿਰਪੱਖਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ ਅਤੇ ਖਪਤਕਾਰਾਂ ਨੂੰ ਪੂਰੀ ਜਾਣਕਾਰੀ ਦੇ ਅਧਾਰ 'ਤੇ ਸੂਚਿਤ ਚੋਣਾਂ ਕਰਨ ਵਿੱਚ ਮਦਦ ਕਰੇਗਾ। 

ਵਿਭਾਗ ਨੇ 29 ਜੁਲਾਈ, 2024 ਤੱਕ 15 ਦਿਨਾਂ ਦੇ ਅੰਦਰ ਹਿਤਧਾਰਕਾ ਤੋਂ ਟਿੱਪਣੀਆਂ ਮੰਗੀਆਂ ਹਨ।

ਕਾਨੂੰਨੀ ਮਾਪ ਵਿਗਿਆਨ (ਪੈਕ ਕੀਤੀਆਂ ਵਸਤੂਆਂ) ਨਿਯਮ, 2011 ਦੇ ਤਹਿਤ ਖਪਤਕਾਰਾਂ ਦੇ ਹਿੱਤ ਵਿੱਚ ਸਾਰੀਆਂ ਪ੍ਰੀ-ਪੈਕ ਕੀਤੀਆਂ ਵਸਤੂਆਂ ਬਾਰੇ ਨਿਰਮਾਤਾ/ਪੈਕਰ/ਆਯਾਤ ਕਰਨ ਵਾਲੇ ਦਾ ਨਾਮ ਅਤੇ ਪਤਾ, ਮੂਲ ਦੇਸ਼, ਵਸਤੂ ਦਾ ਆਮ ਜਾਂ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਨਾਮ, ਸ਼ੁੱਧ ਮਾਤਰਾ, ਨਿਰਮਾਣ ਦਾ ਮਹੀਨਾ ਅਤੇ ਸਾਲ, ਐੱਮਆਰਪੀ, ਯੂਨਿਟ ਵੇਚਣ ਦੀ ਕੀਮਤ, ਮਨੁੱਖੀ ਖਪਤ ਲਈ ਵਸਤੂਆਂ ਦੇ ਅਯੋਗ ਹੋਣ ਦੀ ਸਥਿਤੀ ਵਿੱਚ ਸਰਬੋਤਮ ਵਰਤੋਂ ਦੀ ਮਿਤੀ, ਖਪਤਕਾਰ ਦੇਖਭਾਲ ਵੇਰਵੇ ਆਦਿ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ।

ਇਹ ਨਿਯਮ ਨਿਮਨਲਿਖਤ ਨੂੰ ਛੱਡ ਕੇ ਸਾਰੀਆਂ ਪ੍ਰੀ-ਪੈਕ ਕੀਤੀਆਂ ਵਸਤੂਆਂ 'ਤੇ ਲਾਗੂ ਹੁੰਦੇ ਹਨ: 

(ੳ) 25 ਕਿੱਲੋਗ੍ਰਾਮ ਜਾਂ 25 ਲੀਟਰ ਤੋਂ ਵੱਧ ਦੀ ਮਾਤਰਾ ਵਾਲੇ ਵਸਤੂਆਂ ਦੇ ਪੈਕੇਜ;

(ਅ) 50 ਕਿੱਲੋਗ੍ਰਾਮ ਤੋਂ ਵੱਧ ਪੈਕਜ ਵਿੱਚ ਵੇਚੇ ਜਾਣ ਵਾਲੇ ਸੀਮਿੰਟ, ਖਾਦ ਅਤੇ ਖੇਤੀ ਉਪਜ; ਅਤੇ

(ੲ) ਉਦਯੋਗਿਕ ਖਪਤਕਾਰਾਂ ਜਾਂ ਸੰਸਥਾਗਤ ਖਪਤਕਾਰਾਂ ਲਈ ਪੈਕ ਕੀਤੀਆਂ ਵਸਤੂਆਂ।

 ਇਹ ਨਿਯਮ 25 ਕਿੱਲੋਗ੍ਰਾਮ ਜਾਂ 25 ਲੀਟਰ ਤੋਂ ਵੱਧ ਦੀ ਮਾਤਰਾ ਵਾਲੀਆਂ ਪੈਕ ਕੀਤੀਆਂ ਵਸਤੂਆਂ ਲਈ ਲਾਗੂ ਨਹੀਂ ਹਨ ਸਿਵਾਏ ਸੀਮਿੰਟ, ਖਾਦ ਅਤੇ 50 ਕਿੱਲੋਗ੍ਰਾਮ ਤੋਂ ਵੱਧ ਦੇ ਥੈਲਿਆਂ ਵਿੱਚ ਵੇਚੇ ਜਾਣ ਵਾਲੇ ਖੇਤੀ ਉਤਪਾਦ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਪਰਚੂਨ ਵਿਕਰੀ ਲਈ ਪੈਕ ਕੀਤੀਆਂ ਵਸਤੂਆਂ 25 ਕਿੱਲੋ ਤੋਂ ਵੱਧ ਨਹੀਂ ਹਨ।  ਹਾਲਾਂਕਿ ਇਹ ਦੇਖਿਆ ਗਿਆ ਹੈ ਕਿ 25 ਕਿੱਲੋਗ੍ਰਾਮ ਤੋਂ ਵੱਧ ਵਜ਼ਨ ਵਾਲੀਆਂ ਪੈਕ ਕੀਤੀਆਂ ਵਸਤੂਆਂ ਵੀ ਪਰਚੂਨ ਵਿਕਰੀ ਲਈ ਬਜ਼ਾਰ ਵਿੱਚ ਉਪਲਬਧ ਹਨ, ਜੋ ਕਿ ਪਰਚੂਨ ਵਿਕਰੀ ਲਈ ਪਹਿਲਾਂ ਤੋਂ ਪੈਕ ਕੀਤੀਆਂ ਵਸਤੂਆਂ ਬਾਰੇ ਸਾਰੀਆਂ ਘੋਸ਼ਣਾਵਾਂ ਕਰਨ ਦੇ ਇਰਾਦੇ ਦੇ ਅਨੁਰੂਪ ਨਹੀਂ ਹਨ। 

 

 *** *** *** ***

 

ਏਡੀ/ਐੱਨਐੱਸ



(Release ID: 2033339) Visitor Counter : 18