ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ ਦੇ ਤਹਿਤ ਪ੍ਰਵਾਨਿਤ ਪ੍ਰੋਜੈਕਟਾਂ ਦੇ ਅਮਲ ਦੀ ਸਮੀਖਿਆ ਕੀਤੀ ਅਤੇ ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਕਾਰਜਕ੍ਰਮ ਦੇ ਤਹਿਤ ਭਵਿੱਖੀ ਯੋਜਨਾਵਾਂ ਦੀ ਰੂਪ-ਰੇਖਾ ਬਣਾਈ
Posted On:
09 JUL 2024 6:29PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲਿਆਂ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਕਿਰਨ ਰਿਜਿਜੂ ਨੇ ਅੱਜ ਅਰੁਣਾਚਲ ਪ੍ਰਦੇਸ਼ ਰਾਜ ਲਈ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ (ਪੀਐੱਮਜੇਵੀਕੇ) ਅਧੀਨ ਮਨਜ਼ੂਰ ਕੀਤੇ ਪ੍ਰੋਜੈਕਟਾਂ ਦੀ ਕਾਰਜਕ੍ਰਮ ਤਹਿਤ ਭੌਤਿਕ ਅਤੇ ਵਿੱਤੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਲਈ ਰੂਪ-ਰੇਖਾ ਤਿਆਰ ਕੀਤੀ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਉਪ ਮੁੱਖ ਮੰਤਰੀ ਸ਼੍ਰੀ ਚੋਵਨਾ ਮੇਂ, ਅਰੁਣਾਚਲ ਪ੍ਰਦੇਸ਼ ਦੇ ਸਮਾਜਿਕ ਨਿਆਂ ਸ਼ਕਤੀਕਰਨ ਅਤੇ ਕਬਾਇਲੀ ਮਾਮਲੇ (ਐੱਸਜੇਟੀਏ) ਮੰਤਰੀ ਸ਼੍ਰੀ ਕੇਂਟੋ ਜੀਨੀ ਅਤੇ ਵਿਧਾਇਕ ਤੇ ਮੰਤਰੀ (ਐੱਸਜੇਟੀਏ) ਸਲਾਹਕਾਰ ਸ਼੍ਰੀ ਰੋਡੇ ਬੁਈ ਸਮੀਖਿਆ ਮੀਟਿੰਗ ਦੌਰਾਨ ਹਾਜ਼ਰ ਹੋਏ।
ਸ਼੍ਰੀ ਰਿਜਿਜੂ ਨੇ ਕਾਰਜਕ੍ਰਮ ਅਧੀਨ ਚੱਲ ਰਹੇ ਪ੍ਰੋਜੈਕਟਾਂ ਲਈ ਰਾਜ ਨੂੰ ਕੇਂਦਰੀ ਹਿੱਸੇ ਵਜੋਂ 35 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕਰਨ ਦਾ ਵੀ ਐਲਾਨ ਕੀਤਾ। ਮੰਤਰੀ ਨੇ ਦਿਉਨ ਸਰਕਲ ਦੇ ਕੁਮਚੈਖਾ ਅਤੇ ਪਕਪੂ ਮਲਿੰਗ ਲਈ ਦੋ ਨਵੇਂ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ।
ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਮੁੱਖ ਤੌਰ 'ਤੇ ਦੂਰ-ਦੁਰਾਡੇ ਦੇ ਸਰਹੱਦੀ ਖੇਤਰਾਂ ਵਿੱਚ ਬੋਧੀ ਭਾਈਚਾਰਿਆਂ 'ਤੇ ਵਿਸ਼ੇਸ਼ ਧਿਆਨ ਕੇਂਦ੍ਰਤ ਕਰਦੇ ਹੋਏ ਅਤੇ ਰਵਾਇਤੀ ਧਰਮ ਸ਼ਾਸਤਰੀ ਸਿੱਖਿਆ ਨੂੰ ਧਰਮ ਨਿਰਪੱਖ ਬਣਾਉਣ ਦੇ ਮੁੱਖ ਉਦੇਸ਼ ਨਾਲ ਘੱਟ ਗਿਣਤੀਆਂ ਦੇ ਵਿਕਾਸ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਨ੍ਹਾਂ ਖੇਤਰਾਂ ਵਿੱਚ ਨੌਜਵਾਨ ਬੋਧੀ ਆਬਾਦੀ ਲਈ ਆਧੁਨਿਕ ਸਿੱਖਿਆ ਅਤੇ ਪੇਸ਼ੇਵਰ/ਕਿੱਤਾਮੁਖੀ ਤੇ ਹੁਨਰ ਵਿਕਾਸ ਕੋਰਸਾਂ ਦੇ ਵਾਧੂ ਪ੍ਰਬੰਧਾਂ ਦੇ ਨਾਲ, ਪਹਿਲਾਂ ਤੋਂ ਹੀ ਪ੍ਰਵਾਨਿਤ 10 ਪ੍ਰੋਜੈਕਟਾਂ (41.07 ਕਰੋੜ ਰੁਪਏ ਦੀ ਕੁੱਲ ਅਨੁਮਾਨਿਤ ਲਾਗਤ ਨਾਲ) ਨੂੰ ਛੇਤੀ ਲਾਗੂ ਕਰਨ ਲਈ ਅੱਗੇ ਵਧਣ ਲਈ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਬੁੱਧ ਵਿਕਾਸ ਯੋਜਨਾ (ਬੀਡੀਪੀ) ਦੇ ਰੋਡਮੈਪ ਤਹਿਤ ਵੀ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਮੰਤਰਾਲੇ ਦੀਆਂ ਵੱਖ-ਵੱਖ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਪੀਐੱਮਜੇਵੀਕੇ, ਪੀਐੱਮ-ਵਿਕਾਸ, ਸਕਾਲਰਸ਼ਿਪ ਦੇ ਨਾਲ-ਨਾਲ ਪ੍ਰੋਗਰਾਮਾਂ ਅਤੇ ਰਾਸ਼ਟਰੀ ਘੱਟ ਗਿਣਤੀ ਵਿਕਾਸ ਵਿੱਤ ਕਾਰਪੋਰੇਸ਼ਨ ਲਿਮਟਿਡ (ਐੱਨਐੱਮਡੀਐੱਫਸੀ) ਵਲੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਯੋਜਨਾਵਾਂ ਦਾ ਸੁਮੇਲ ਬਣਾਉਣਾ ਹੈ।
*********
ਬੀਨਾ ਯਾਦਵ/ਸ਼ੁਹੈਬ ਟੀ
(Release ID: 2032746)
Visitor Counter : 49