ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਅਤੇ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਨੇ ਵਿਸ਼ਾਖਾਪਟਨਮ ਸਟੀਲ ਪਲਾਂਟ ਦਾ ਦੌਰਾ ਕੀਤਾ

Posted On: 11 JUL 2024 5:00PM by PIB Chandigarh

ਕੇਂਦਰੀ ਸਟੀਲ ਅਤੇ ਹੈਵੀ ਇੰਡਸਟਰੀ ਮੰਤਰੀ ਸ਼੍ਰੀ ਐੱਚ.ਡੀ.ਕੁਮਾਰਸਵਾਮੀ, ਨੇ ਅੱਜ ਰਾਜ ਮੰਤਰੀ ਸ਼੍ਰੀ ਭੂਪਤੀਰਾਜੂ ਸ੍ਰੀਨਿਵਾਸ ਵਰਮਾ ਦੇ ਨਾਲ ਵਿਸ਼ਾਖਾਪਟਨਮ ਸਟੀਲ ਪਲਾਂਟ (ਰਾਸ਼ਟਰੀਯ ਇਸਪਾਤ ਨਿਗਮ ਲਿਮਿਟਿਡ- RINL) ਦਾ ਦੌਰਾ ਕੀਤਾ।

ਦੌਰੇ ਦੇ ਦੌਰਾਨ ਮਾਣਯੋਗ ਮੰਤਰੀ ਨੇ ਪਲਾਂਟ ਦੀਆਂ ਕਈ ਪ੍ਰਮੁੱਖ ਪ੍ਰੋਡਕਸ਼ਨ ਯੂਨਿਟਾਂ ਨੂੰ ਦੇਖਿਆ। ਉਨ੍ਹਾਂ ਨੇ ਆਰਆਈਐੱਨਐੱਲ (RINL's) ਦੇ ਟੌਪ ਮੈਨੇਜਮੈਂਟ ਦੇ ਨਾਲ ਵਿਸਤ੍ਰਿਤ ਚਰਚਾ ਕੀਤੀ ਅਤੇ ਪਲਾਂਟ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ। ਨਿਰੀਖਣ ਦੇ ਬਾਅਦ ਮੰਤਰੀ ਨੇ ਪਲਾਂਟ ਦੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ।

ਇਸ ਮੌਕੇ ‘ਤੇ ਆਰਆਈਐੱਨਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਤੁਲ ਭੱਟ, ਸੰਯੁਕਤ ਸਕੱਤਰ ਸ਼੍ਰੀ ਸੰਜੈ ਰਾਏ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਸਨ। 

https://twitter.com/PibSteel/status/1811335769073524766 

*******

ਬੀਨਾ ਯਾਦਵ/ਸ਼ੀਤਲ ਅੰਗਰਾਲ 


(Release ID: 2032641) Visitor Counter : 64