ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਭੁਵਨੇਸ਼ਵਰ ਦੇ ਨੇੜੇ ਹਰਿਦਮਦਾ ਪਿੰਡ ਵਿੱਚ ਬ੍ਰਹਮਾਕੁਮਾਰੀਜ਼ ਦੇ ਦਿਵਯ ਰਿਟ੍ਰੀਟ ਸੈਂਟਰ ਦਾ ਉਦਘਾਟਨ ਕੀਤਾ ਅਤੇ ਰਾਸ਼ਟਰੀ ਮੁਹਿੰਮ ‘ਲਾਇਫ ਸਟਾਇਲ ਫਾਰ ਸਸਟੇਨੇਬਿਲਿਟੀ’ ਦਾ ਸ਼ੁਭਆਰੰਭ ਕੀਤਾ

Posted On: 08 JUL 2024 7:39PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਜੁਲਾਈ, 2024) ਓਡੀਸ਼ਾ ਦੇ ਭੁਵਨੇਸ਼ਵਰ ਦੇ ਨੇੜੇ ਹਰਿਦਮਦਾ ਪਿੰਡ ਵਿੱਚ ਬ੍ਰਹਮਾਕੁਮਾਰੀਜ਼ ਦੇ ਦਿਵਯ ਰਿਟ੍ਰੀਟ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਬ੍ਰਹਮਾਕੁਮਾਰੀਜ਼ ਦੀ ਰਾਸ਼ਟਰੀ ਮੁਹਿੰਮ ‘ਲਾਇਫ ਸਟਾਇਲ ਫਾਰ ਸਸਟੇਨੇਬਿਲਿਟੀ’ ਦਾ ਵੀ ਸ਼ੁਭਆਰੰਭ ਕੀਤਾ।

 

ਇਸ ਮੌਕੇ ‘ਤੇ ਆਪਣੇ  ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਕ੍ਰਿਤੀ ਮਾਂ ਦੇ ਕੋਲ ਭਰਪੂਰ ਸੰਪਦਾ ਹੈ। ਜੰਗਲ, ਪਹਾੜ, ਨਦੀਆਂ, ਝੀਲਾਂ, ਸਮੁੰਦਰ, ਬਾਰਿਸ਼, ਹਵਾ –ਇਹ ਸਾਰੇ ਜੀਵਾਂ ਦੇ ਜੀਵਤ ਰਹਿਣ ਦੇ ਲਈ ਜ਼ਰੂਰੀ ਹੈ। ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਮਨੁੱਖ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੁਦਰਤ ਵਿੱਚ ਪ੍ਰਚੁਰਤਾ ਉਸ ਦੀਆਂ ਜ਼ਰੂਰਤਾਂ ਦੇ ਲਈ ਹੈ, ਉਸ ਦੇ ਲਾਲਚ ਦੇ ਲਈ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੁੱਖ ਆਪਣੇ ਭੋਗ-ਵਿਲਾਸ ਦੇ ਲਈ ਕੁਦਰਤ ਦਾ ਦੋਹਨ ਕਰ ਰਿਹਾ ਹੈ ਅਤੇ ਅਜਿਹਾ ਕਰਕੇ ਕੁਦਰਤ ਦੇ ਪ੍ਰਕੋਪ ਦਾ ਸ਼ਿਕਾਰ ਹੋ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੁਦਰਤ ਦੇ ਨਾਲ ਤਾਲਮੇਲ ਸਥਾਪਿਤ ਕਰਨਾ ਅਤੇ ਕੁਦਰਤ ਦੇ ਅਨੁਕੂਲ ਜੀਵਨ ਜਿਉਣਾ ਸਮੇਂ ਦੀ ਮੰਗ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੱਭਿਆਚਾਰ ਨੇ ਸਦਾ ਕੁਦਰਤ ਦੇ ਅਨੁਕੂਲ ਜੀਵਨ ਸ਼ੈਲੀ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਫਿਲਾਸਫੀ ਵਿੱਚ ਧਰਤੀ ਨੂੰ ਮਾਤਾ ਅਤੇ ਅਸਮਾਨ ਨੂੰ ਪਿਤਾ ਕਿਹਾ ਗਿਆ ਹੈ। ਸ਼੍ਰੀਮਤੀ ਮੁਰਮੂ ਨੇ ਇਹ ਵੀ ਦੱਸਿਆ ਕਿ ਨਦੀ ਨੂੰ ਵੀ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲ ਨੂੰ ਜੀਵਨ ਕਿਹਾ ਗਿਆ ਹੈ ਅਤੇ ਅਸੀਂ ਵਰਖਾ ਨੂੰ ਭਗਵਾਨ ਇੰਦਰ ਅਤੇ ਸਮੁੰਦਰ ਨੂੰ ਭਗਵਾਨ ਵਰੂਣ ਦੇ ਰੂਪ ਵਿੱਚ ਪੁਜਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਨਹੀਂ, ਸਾਡੀਆਂ ਕਹਾਣੀਆਂ ਵਿੱਚ ਪਹਾੜ ਅਤੇ ਪੇੜ ਹਿਲਦੇ ਹਨ ਅਤੇ ਜਾਨਵਰ ਵੀ ਆਪਸ ਵਿੱਚ ਗੱਲਾਂ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਕੁਦਰਤ ਜੜ ਨਹੀਂ ਹੈ, ਉਸ ਦੇ ਅੰਦਰ ਵੀ ਚੇਤਨਾ ਦੀ ਸ਼ਕਤੀ ਹੈ ਅਤੇ ਇਹ ਸਾਰੇ ਕੁਦਰਤ ਦੀ ਸੰਭਾਲ਼ ਲਈ ਭਾਰਤੀ ਦਾਰਸ਼ਨਿਕਾਂ ਦੇ ਸੁੰਦਰ ਵਿਚਾਰ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ ਅਤੇ ਮੌਸਮ ਦੀ ਅਨਿਸ਼ਚਿਤਤਾ ਅੱਜ ਦੁਨੀਆ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ, ਜ਼ਮੀਨ ਖਿਸਕਣ, ਲੈਂਡ ਸਲਾਈਡ, ਭੂਚਾਲ, ਜੰਗਲ ਦੀ ਅੱਗ ਅਤੇ ਸੁਨਾਮੀ ਜਿਹੀਆਂ ਕੁਦਰਤੀ ਆਫਤਾਂ ਹੁਣ ਕਦੇ –ਕਦਾਈਂ ਹੋਣ ਵਾਲੀਆਂ ਘਟਨਾਵਾਂ ਨਹੀਂ ਰਹਿ ਗਈਆਂ ਹਨ। ਹੁਣ ਇਹ ਲਗਾਤਾਰ ਹੋਣ ਵਾਲੀਆਂ ਘਟਨਾਵਾਂ ਬਣ ਗਈਆਂ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੈਨਿਕ ਜੀਵਨ ਵਿੱਚ ਛੋਟੇ-ਛੋਟੇ ਬਦਲਾਅ ਸਮਾਜ ਵਿੱਚ ਵੱਡੇ ਬਦਲਾਅ ਦਾ ਰਾਹ ਪੱਧਰਾ ਕਰਦੇ ਹਨ। ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਸਾਨੂੰ ਕੁਦਰਤੀ ਸੰਸਾਧਨਾਂ ਦੀ ਨਿਊਨਤਮ ਵਰਤੋਂ ਸੁਨਿਸ਼ਚਿਤ ਕਰਨ ਦੇ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਹੋਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਅਕਸਰ ਨਲ ਖੁੱਲੇ ਰਹਿਣ ਨਾਲ ਪੀਣ ਦਾ ਪਾਣੀ ਬਰਬਾਦ ਹੋ ਜਾਂਦਾ ਹੈ। ਉਨ੍ਹਾਂ ਨੇ ਧਿਆਨ ਦਿਲਾਉਂਦੇ ਹੋਏ ਕਿਹਾ ਕਿ ਦਿਨ ਵਿੱਚ ਵੀ ਲਾਈਟ ਜਲਦੀ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਘਰ ਹੋਵੇ ਜਾਂ ਦਫਤਰ, ਅਸੀਂ ਪੱਖੇ ਜਾਂ ਲਾਈਟ ਬੰਦ ਕਰਨ ‘ਤੇ ਧਿਆਨ ਨਹੀਂ ਦਿੰਦੇ। ਰਾਸ਼ਟਰਪਤੀ ਨੇ ਕਿਹਾ ਕਿ ਪਲੇਟ ਵਿੱਚ ਕੁਝ ਖਾਣਾ ਛੱਡ ਦੇਣ ਦੀ ਆਦਤ ਤੋਂ ਵੀ ਅਸੀਂ ਹੁਣ ਤੱਕ ਆਜ਼ਾਦ ਨਹੀਂ ਹੋ ਪਾਏ ਹਾਂ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੁਦਰਤ ਦੇ ਅਨੁਕੂਲ ਜੀਵਨਸ਼ੈਲੀ ‘ਤੇ ਸਿਰਫ਼ ਚਰਚਾ ਕਰਨਾ ਹੀ ਕਾਫੀ ਨਹੀਂ ਹੈ, ਸਾਨੂੰ ਇਸ ਨੂੰ ਆਪਣੇ ਦੈਨਿਕ ਜੀਵਨ ਦਾ ਹਿੱਸਾ ਬਣਾਉਣਾ ਹੋਵੇਗਾ। ਉਨ੍ਹਾਂ ਨੇ ਸਾਰਿਆਂ ਨੂੰ ਕੁਦਰਤੀ ਸੰਸਾਧਨਾਂ ਨੂੰ ਸੁਰੱਖਿਅਤ ਕਰਨ ਦੀ ਆਦਤ ਪਾਉਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਰਾਸ਼ਟਰੀ ਮੁਹਿੰਮ ‘ਲਾਇਫ ਸਟਾਇਲ ਫਾਰ ਸਸਟੇਨੇਬਿਲਿਟੀ’ ਨਾਲ ਜੁੜੇ ਸਾਰੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਕੁਦਰਤ ਨਾਲ ਜੋੜਨ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮੁਹਿੰਮ ਸਿਰਫ ਬੈਠਕਾਂ, ਕਮੇਟੀਆਂ, ਜਾਂ ਸੰਮੇਲਨਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਨੇ ਮੁਹਿੰਮ ਨਾਲ ਜੁੜੇ ਸਾਰੇ ਲੋਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ, ਖਾਸ ਕਰਕੇ ਗ੍ਰਾਮੀਣ ਲੋਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨ ਦੀ ਤਾਕੀਦ ਕੀਤੀ।

*****

ਡੀਐੱਸ



(Release ID: 2031667) Visitor Counter : 17