ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਸੀਪੀਜੀਆਰਏਐੱਮਐੱਸ ਵਿੱਚ ਜ਼ਿਕਰਯੋਗ ਸਫ਼ਲਤਾ ਦੀਆਂ ਕਹਾਣੀਆਂ ਦੇ ਨਾਲ ਨਿਪਟਾਈਆਂ ਗਈਆਂ ਸ਼ਿਕਾਇਤਾਂ ਦੀ ਪੰਦਰਵਾੜਾ ਅੱਪਡੇਟ ਸਥਿਤੀ
ਜੂਨ, 2024 ਦੇ ਪਹਿਲੇ 15 ਦਿਨਾਂ ਵਿੱਚ ਕੁੱਲ 69,166 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ
ਗ੍ਰਾਮੀਣ ਵਿਕਾਸ ਮੰਤਰਾਲੇ ਨੇ 21,614 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਉਸ ਤੋਂ ਬਾਅਦ ਕਿਰਤ ਅਤੇ ਰੋਜ਼ਗਾਰ ਮੰਤਰਾਲੇ (7324), ਵਿੱਤੀ ਸੇਵਾਵਾਂ ਵਿਭਾਗ (6206) ਅਤੇ ਇਨਕਮ ਟੈਕਸ ਵਿਭਾਗ (2890) ਦਾ ਸਥਾਨ ਰਿਹਾ
प्रविष्टि तिथि:
08 JUL 2024 11:09AM by PIB Chandigarh
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਨੇ ਜੂਨ 2024 ਦੇ ਪਹਿਲੇ 15 ਦਿਨਾਂ ਦੇ ਲਈ ਨਿਪਟਾਈਆਂ ਗਈਆਂ ਸ਼ਿਕਾਇਤਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਅਨੁਸਾਰ ਇਸ ਮਿਆਦ ਵਿੱਚ 69,166 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। 1 ਤੋਂ 15 ਜੂਨ, 2024 ਦੀ ਮਿਆਦ ਦੇ ਲਈ ਸ਼ਿਕਾਇਤ ਨਿਪਟਾਰੇ ਦੇ ਲਈ ਭਾਰਤ ਸਰਕਾਰ ਦੇ ਟੌਪ 5 ਮੰਤਰਾਲੇ/ਵਿਭਾਗ ਇਸ ਪ੍ਰਕਾਰ ਹਨ:
|
ਲੜੀ ਨੰਬਰ
|
ਸੰਗਠਨ ਦਾ ਨਾਮ
|
ਨਿਪਟਾਰਾ
|
|
1
|
ਗ੍ਰਾਮੀਣ ਵਿਕਾਸ ਵਿਭਾਗ
|
21614
|
|
2
|
ਕਿਰਤ ਅਤੇ ਰੋਜ਼ਗਾਰ ਮੰਤਰਾਲਾ
|
7324
|
|
3
|
ਵਿੱਤੀ ਸੇਵਾਵਾਂ ਦਾ ਵਿਭਾਗ (ਬੈਂਕਿੰਗ ਡਿਵੀਜ਼ਨ)
|
6206
|
|
4
|
ਕੇਂਦਰੀ ਪ੍ਰਤੱਖ ਕਰ (ਟੈਕਸ)ਬੋਰਡ (ਇਨਕਮ ਟੈਕਸ)
|
2890
|
|
5
|
ਰੇਲਵੇ ਮੰਤਰਾਲਾ (ਰੇਲਵੇ ਬੋਰਡ)
|
2296
|
ਡੀਏਆਰਪੀਜੀ ਦੁਆਰਾ ਸੀਪੀਜੀਆਰਏਐੱਮਐੱਸ ਪੋਰਟਲ ਦਾ ਉਪਯੋਗ ਕਰਨ ਵਾਲੇ ਨਾਗਰਿਕਾਂ ਦੀਆਂ ਸਫ਼ਲਤਾ ਦੀਆਂ ਪੰਜ ਕਹਾਣੀਆਂ ਦਾ ਵੀ ਜ਼ਿਕਰ ਕੀਤਾ ਗਿਆ। ਡੀਏਆਰਪੀਜੀ ਦੁਆਰਾ ਸੀਪੀਜੀਆਰਏਐੱਮਐੱਸ ਪੋਰਟਲ ਦੇ ਨਾਗਰਿਕ ਉਪਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਸਫ਼ਲਤਾ ਦੀਆਂ ਇਨ੍ਹਾਂ ਕਹਾਣੀਆਂ ਨੂੰ ਸਪਤਾਹਿਕ ਤੌਰ ‘ਤੇ ਜਾਰੀ ਕੀਤਾ ਜਾਵੇਗਾ। ਸਫ਼ਲਤਾ ਦੀਆਂ ਇਨ੍ਹਾਂ ਕਹਾਣੀਆਂ ਵਿੱਚ ਪੈਨਸ਼ਨ, ਵਿਕਲਾਂਗਤਾ ਕਾਰਡਾਂ, ਇਨਕਮ ਟੈਕਸ ਰਿਫੰਡ ਆਦਿ ਜਿਹੇ ਮੁੱਦੇ ਸ਼ਾਮਲ ਹਨ।
ਸਫ਼ਲਤਾ ਦੀਆਂ ਕਹਾਣੀਆਂ ਦੀ ਸੂਚੀ:
-
ਸ਼੍ਰੀ ਰਾਕੇਸ਼ ਗਰਗ ਦੀ ਸ਼ਿਕਾਇਤ- ਵਿਆਜ ਵਿੱਚ ਸੁਧਾਰ ਅਤੇ ਰਿਫੰਡ ਰਾਸ਼ੀ ਜਾਰੀ ਕਰਨਾ
ਸ਼੍ਰੀ ਰਾਕੇਸ਼ ਗਰਗ ਨੇ ਧਾਰਾ 234ਸੀ ਦੇ ਤਹਿਤ ਵਿਆਜ ਦੀ ਗਲਤ ਗਣਨਾ ਦੇ ਸਬੰਧ ਵਿੱਚ ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਕੋਲ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ। ਸਮੱਸਿਆ ਦਾ ਸਮਾਧਾਨ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 3,65,365 ਰੁਪਏ ਦਾ ਰਿਫੰਡ ਜਾਰੀ ਹੋਇਆ, ਇਸ ਦੀ ਪੁਸ਼ਟੀ ਟੈਕਸਪੇਅਰ ਦੁਆਰਾ ਕੀਤੀ ਗਈ।
-
ਸ਼੍ਰੀ ਵਿਦਿਆਧਰ ਸਿੰਘ ਦੀ ਸ਼ਿਕਾਇਤ- ਵਨ ਰੈਂਕ ਵਨ ਪੈਨਸ਼ਨ- II ਦੇ ਤਹਿਤ 4 ਕਿਸ਼ਤਾਂ ਦੀ ਪ੍ਰਾਪਤੀ ਨਾ ਹੋਣਾ
ਨਾਇਕ ਵਿਦਿਆਧਰ ਸਿੰਘ ਨੂੰ - ਵਨ ਰੈਂਕ ਵਨ ਪੈਨਸ਼ਨ- II ਦੇ ਤਹਿਤ ਮਿਲਣ ਵਾਲੀਆਂ 4 ਕਿਸ਼ਤਾਂ 4 ਅਪ੍ਰੈਲ, 2024 ਤੱਕ ਪ੍ਰਾਪਤ ਨਹੀਂ ਹੋਈਆਂ ਸਨ। ਉਨ੍ਹਾਂ ਨੇ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਸ਼ਿਕਾਇਤ ਦਰਜ ਕਰਵਾਈ ਅਤੇ 49 ਦਿਨਾਂ ਦੇ ਅੰਦਰ ਉਨ੍ਹਾਂ ਦੀ 30,806/- ਰੁਪਏ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।
3. ਸ਼੍ਰੀ ਐੱਸਪੀਆਰ ਸ਼ੋਵ ਅਹਿਮਦ ਦੀ ਸ਼ਿਕਾਇਤ-1,03,412/- ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣਾ
ਸੇਵਾਮੁਕਤ ਸੈਨਿਕ ਸ਼੍ਰੀ ਐੱਸ.ਪੀ.ਆਰ. ਸ਼ੋਵ ਅਹਿਮਦ ਨੇ 1,03,412/- ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕੀਤੇ ਜਾਣ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ। ਸੀਪੀਜੀਆਰਏਐੱਮਐੱਸ ‘ਤੇ ਸ਼ਿਕਾਇਤ ਦਰਜ ਹੋਣ ਦੇ 8 ਦਿਨਾਂ ਦੇ ਅੰਦਰ ਉਨ੍ਹਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਗਿਆ। ਇਹ ਰਾਸ਼ੀ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਗਈ।
-
ਸ਼੍ਰੀ ਲਵਜੀਤ ਸਿੰਘ ਦੀ ਸ਼ਿਕਾਇਤ-ਵਿਕਲਾਂਗਤਾ ਪੈਨਸ਼ਨ ਤੋਂ ਗਲਤ ਵਸੂਲੀ
ਸ਼੍ਰੀ ਲਵਜੀਤ ਸਿੰਘ ਨੇ ਆਪਣੇ ‘ਸਪਰਸ਼’ ਪੈਨਸ਼ਨ ਖਾਤੇ ਤੋਂ ਗਲਤ ਕਟੌਤੀ ਬਾਰੇ ਸੀਪੀਜੀਆਰਏਐੱਮਐੱਸ ‘ਤੇ ਸ਼ਿਕਾਇਤ ਦਰਜ ਕਰਵਾਈ। ਕਟੌਤੀ ਰੋਕ ਦਿੱਤੀ ਗਈ, ਅਤੇ 3 ਮਹੀਨੇ ਦੀ ਮਿਆਦ ਦੇ ਲਈ ਕਟੌਤੀ ਕੀਤੇ ਗਏ 27,411/- ਰੁਪਏ ਦੀ ਵਾਪਸੀ ਪ੍ਰਦਾਨ ਕੀਤੀ ਗਈ।
-
ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਦੀ ਸ਼ਿਕਾਇਤ-ਮੰਗ ਦੇ ਵਿਰੁੱਧ ਰਿਫੰਡ
ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਨੇ ਆਪਣੀ ਰਿਫੰਡ ਰਾਸ਼ੀ ਨੂੰ ਮੰਗ ਦੇ ਵਿਰੁੱਧ ਐਡਜਸਟ ਕੀਤੇ ਜਾਣ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸੀਪੀਜੀਆਰਏਐੱਮਐੱਸ ਪੋਰਟਲ ਨੇ ਉਨ੍ਹਾਂ ਨੂੰ ਵਿੱਤੀ ਵਰ੍ਹੇ 2023-24 ਦੇ ਲਈ 31,710/- ਰੁਪਏ ਅਤੇ ਵਿੱਤੀ ਵਰ੍ਹੇ 2012-13 ਦੇ ਲਈ 40,779 ਰੁਪਏ ਦੀ ਰਿਫੰਡ ਰਾਸ਼ੀ ਦਿਵਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ।
|
ਸੀਪੀਜੀਆਰਏਐੱਮਐੱਸ ਸਥਿਤੀ 1.6.2024 ਤੋਂ 15.6.2024 ਤੱਕ
|

ਨਾਗਰਿਕ www.pgportal.gov.in ਪੋਰਟਲ ‘ਤੇ ਲੌਗਇਨ ਕਰਕੇ ਸੀਪੀਜੀਆਰਏਐੱਮਐੱਸ ‘ਤੇ ਰਜਿਸਟਰ ਅਤੇ ਸ਼ਿਕਾਇਤ ਦਰਜ ਕਰ ਸਕਦੇ ਹਨ।
*******
ਪੀਕੇ/ਪੀਐੱਸਐੱਮ
(रिलीज़ आईडी: 2031538)
आगंतुक पटल : 117