ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ 5 ਤੋਂ 11 ਜੁਲਾਈ 2024 ਤੱਕ ਭੁਵਨੇਸ਼ਵਰ ਵਿੱਚ ਦਿਵਯ ਕਲਾ ਮੇਲਾ, ਦਿਵਯ ਕਲਾ ਸ਼ਕਤੀ ਅਤੇ ਦਿਵਿਯਾਂਗਜਨ ਰੋਜ਼ਗਾਰ ਮੇਲਾ ਦਾ ਆਯੋਜਨ ਕਰੇਗਾ
ਪ੍ਰਤਿਸ਼ਠਿਤ ਦਿਵਯ ਕਲਾ ਮੇਲਾ ਅਤੇ ਦਿਵਯ ਕਲਾ ਸ਼ਕਤੀ ਮੇਲੇ ਦਾ ਕੱਲ੍ਹ ਉਦਘਾਟਨ ਹੋਵੇਗਾ
ਇਸ ਪ੍ਰੋਗਰਾਮ ਵਿੱਚ ਦਿਵਿਯਾਂਗਜਨਾਂ ਦੀਆਂ ਪ੍ਰਤਿਭਾਵਾਂ ਅਤੇ ਸਮਰੱਥਾਵਾਂ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ ਜਾਵੇਗਾ
Posted On:
04 JUL 2024 5:36PM by PIB Chandigarh
ਭਾਰਤ ਸਰਕਾਰ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਰਾਸ਼ਟਰੀ ਦਿਵਿਯਾਂਗਜਨ ਵਿੱਤ ਅਤੇ ਵਿਕਾਸ ਨਿਗਮ (ਐੱਨਡੀਐੱਫਡੀਸੀ) ਦੇ ਨਾਲ ਮਿਲ ਕੇ ਇੱਕ ਜ਼ਿਕਰਯੋਗ ਪ੍ਰੋਗਰਾਮ ਆਯੋਜਿਤ ਕਰਨ ਦੀ ਤਿਆਰੀ ਕੀਤੀ ਹੈ, ਜਿਸ ਵਿੱਚ ਦੇਸ਼ ਭਰ ਦੇ ਦਿਵਿਯਾਂਗ ਉੱਦਮੀਆਂ ਅਤੇ ਕਾਰੀਗਰਾਂ ਦੀ ਪ੍ਰਤਿਭਾ ਅਤੇ ਸ਼ਿਲਪ ਕੌਸ਼ਲ਼ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਦਿਵਯ ਕਲਾ ਮੇਲਾ ਅਤੇ ਦਿਵਯ ਕਲਾ ਸ਼ਕਤੀ ਦਾ ਆਯੋਜਨ 5 ਤੋਂ 11 ਜੁਲਾਈ 2024 ਤੱਕ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਕਲਿੰਗਾ ਇੰਸਟੀਟਿਊਟ ਆਵ੍ ਇੰਡਸਟ੍ਰੀਅਲ ਟੈਕਨੋਲੋਜੀ (ਕੇਆਈਆਈਟੀ) ਕੈਂਪਸ ਵਿੱਚ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਦਾ ਉਦਘਾਟਨ 5 ਜੁਲਾਈ 2024 ਨੂੰ ਦੁਪਹਿਰ ਇੱਕ ਵਜੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਦੁਆਰਾ ਕੀਤਾ ਜਾਵੇਗਾ। ਉੱਤਰ ਪ੍ਰਦੇਸ਼, ਪੱਛਮ ਬੰਗਾਲ, ਬਿਹਾਰ, ਝਾਰਖੰਡ, ਉੱਤਰਾਖੰਡ ਅਤੇ ਓਡੀਸ਼ਾ ਸਮੇਤ ਛੇ ਰਾਜਾਂ ਦੇ ਦਿਵਿਯਾਂਗਜਨਾਂ ਦੇ ਲਈ ਕੰਮ ਕਰਨ ਵਾਲੇ ਪ੍ਰਮੁੱਖ ਗੈਰ ਸਰਕਾਰੀ ਸੰਗਠਨ ਅਤੇ ਹੋਰ ਪਤਵੰਤੇ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣਗੇ।
ਪ੍ਰਤਿਸ਼ਠਿਤ ਸੱਭਿਆਚਾਰਕ ਪ੍ਰੋਗਰਾਮ “ਦਿਵਯ ਕਲਾ ਸ਼ਕਤੀ” ਵਿੱਚ ਉਪਰੋਕਤ ਛੇ ਰਾਜਾਂ ਦੇ ਦਿਵਿਯਾਂਗਜਨ ਕਲਾਕਾਰ ਪੇਸ਼ਕਾਰੀ ਕਰਨਗੇ। ਕੇਆਈਆਈਟੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਆਯੋਜਿਤ “ਦਿਵਯ ਕਲਾ ਸ਼ਕਤੀ” ਦਿਵਿਯਾਂਗਜਨਾਂ ਦੀ ਪ੍ਰਤਿਭਾ ਅਤੇ ਸਮਰੱਥਾਵਾਂ ਨੂੰ ਦਰਸਾਉਂਦਾ ਹੈ, ਨਾਲ ਹੀ ਕਲਾ ਅਤੇ ਸੱਭਿਆਚਾਰ ਰਾਹੀਂ ਸਮਾਜ ਵਿੱਚ ਉਨ੍ਹਾਂ ਦੇ ਸਮਾਵੇਸ਼ ਨੂੰ ਹੁਲਾਰਾ ਦਿੰਦਾ ਹੈ।
“ਦਿਵਯ ਕਲਾ ਮੇਲਾ” ਵਿੱਚ 190 ਤੋਂ ਅਧਿਕ ਦਿਵਿਯਾਂਗ ਕਾਰੀਗਰਾਂ, ਕਲਾਕਾਰਾਂ ਅਤੇ ਉੱਦਮੀਆਂ ਦੁਆਰਾ ਤਿਆਰ ਕੀਤੇ ਗਏ ਜੀਵੰਤ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਵਿਜ਼ਿਟਰ ਘਰ ਦੀ ਸਜਾਵਟ ਅਤੇ ਜੀਵਨ ਸ਼ੈਲੀ, ਕਪੜੇ, ਸਟੇਸ਼ਨਰੀ, ਵਾਤਾਵਰਣ ਦੇ ਅਨੁਕੂਲ ਉਤਪਾਦ, ਪੈਕਡ ਫੂਡ, ਜੈਵਿਕ ਉਤਪਾਦ, ਖਿਡੌਣੇ, ਤੋਹਫ਼ੇ, ਨਿੱਜੀ ਸਮਾਨ ਜਿਹੇ ਗਹਿਣੇ ਅਤੇ ਕਲਚ ਬੈਗ, ਪੇਟਿੰਗ ਆਦਿ ਸਮੇਤ ਵਿਭਿੰਨ ਪ੍ਰਕਾਰ ਦੇ ਉਤਪਾਦਾਂ ਨੂੰ ਪ੍ਰਾਪਤ ਕਰ ਸਕਦੇ ਹਨ।
ਇਹ ਪ੍ਰੋਗਰਾਮ “ਵੋਕਲ ਫਾਰ ਲੋਕਲ” ਪਹਿਲ ਨੂੰ ਪ੍ਰੋਤਸਾਹਿਤ ਕਰਦਾ ਹੈ, ਜਿਸ ਵਿੱਚ ਵਿਜ਼ੀਟਰਸ ਨੂੰ ਦਿਵਿਯਾਂਗ ਕਾਰੀਗਰਾਂ ਦੁਆਰਾ ਅਥਾਹ ਦ੍ਰਿੜ੍ਹ ਸੰਕਲਪ ਦੇ ਨਾਲ ਬਣਾਈ ਗਈ ਵਿਲੱਖਣ ਵਸਤੂਆਂ ਨੂੰ ਖਰੀਦਣ ਦਾ ਮੌਕਾ ਪ੍ਰਾਪਤ ਹੋਵੇਗਾ।
6 ਦਿਨਾਂ ਪ੍ਰੋਗਰਾਮ 5 ਜੁਲਾਈ ਤੋਂ 11 ਜੁਲਾਈ ਤੱਕ ਕੈਂਪਸ-6 ਵਿੱਚ ਸਵੇਰੇ 9:00 ਵਜੇ ਤੋਂ ਰਾਤ 9:30 ਵਜੇ ਤੱਕ ਚਲੇਗਾ। ਇਸ ਵਿੱਚ ਦਿਵਿਯਾਂਗ ਕਲਾਕਾਰਾਂ ਅਤੇ ਜਾਣੇ-ਪਹਿਚਾਣੇ ਪੇਸ਼ਵਰਾਂ ਦੁਆਰਾ ਪ੍ਰਸਤੂਤੀਆਂ ਦੇਣ ਸਮੇਤ ਸੱਭਿਆਚਾਰਕ ਗਤੀਵਿਧੀਆਂ ਦੀ ਇੱਕ ਲੜੀ ਹੋਵੇਗੀ। ਇਸ ਦੇ ਇਲਾਵਾ, ਵਿਜ਼ਿਟਰ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤਰੀ ਪਕਵਾਨਾਂ ਦਾ ਸੁਆਦ ਵੀ ਲੈ ਸਕਦੇ ਹਨ।
ਓਡੀਸ਼ਾ ਦੇ ਸਵਾਮੀ ਵਿਵੇਕਾਨੰਦ ਨੈਸ਼ਨਲ ਇੰਸਟੀਟਿਊਟ ਆਵ੍ ਰੀਹੈਬਲੀਟੇਸ਼ਨ ਟ੍ਰੇਨਿੰਗ ਐਂਡ ਰਿਸਰਚ (ਐੱਸਵੀਐੱਨਆਈਆਰਟੀਏਆਰ) ਦੁਆਰਾ ਆਰਟੀਫੀਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਏਐੱਲਆਈਐੱਮਸੀਓ) ਦੇ ਸਹਿਯੋਗ ਨਾਲ ਦਿਵਿਯਾਂਗਜਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵੱਖ-ਵੱਖ ਮੁਲਾਂਕਣ ਕੈਂਪ ਆਯੋਜਿਤ ਕੀਤੇ ਜਾਣਗੇ।
ਦਿਵਿਯਾਂਗਜਨ ਰੋਜ਼ਗਾਰ ਮੇਲੇ ਦੇ ਨਾਲ-ਨਾਲ ਦਿਵਯ ਕਲਾ ਮੇਲਾ ਤੇ ਦਿਵਯ ਕਲਾ ਸ਼ਕਤੀ ਇੱਕ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਦਿਵਿਯਾਂਗਜਨਾਂ ਦਾ ਸਨਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਅਧਿਕਾਰ ਸੰਪੰਨ ਬਣਾਉਂਦਾ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ ਸਾਵਧਾਨੀਪੂਰਵਕ ਯੋਜਨਾਬੱਧ ਅਤੇ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਪੂਰੇ ਦੇਸ਼ ਵਿੱਚ ਦਿਵਿਯਾਂਗਜਨਾਂ ਸਸ਼ਕਤੀਕਰਣ ਦੀ ਧਾਰਨਾ ਨੂੰ ਉਤਸ਼ਾਹਿਤ ਕਰਨਾ ਹੈ।
******
ਐੱਸਐੱਸ/ਐੱਮਜੀ
(Release ID: 2031026)
Visitor Counter : 42