ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਦੇਸ਼ ਵਿੱਚ ਏਆਈ ਦੇ ਜ਼ਿੰਮੇਵਾਰ ਵਿਕਾਸ, ਤੈਨਾਤੀ ਅਤੇ ਅਪਣਾਉਣ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਨਾਲ ‘ਗਲੋਬਲ ਇੰਡੀਆ ਏਆਈ ਸਮਿਟ 2024’ ਦਾ ਆਯੋਜਨ ਕੀਤਾ ਜਾ ਰਿਹਾ ਹੈ


ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਗਲੋਬਲ ਪਾਰਟਨਰਸ਼ਿਪ (ਜੀਪੀਏਆਈ) ਦੇ ਮੁੱਖ ਚੇਅਰ ਵਜੋਂ ਮੈਂਬਰ ਦੇਸ਼ਾਂ ਅਤੇ ਮਾਹਿਰਾਂ ਦੀ ਮੇਜ਼ਬਾਨੀ ਕਰੇਗਾ

Posted On: 01 JUL 2024 9:58AM by PIB Chandigarh

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜ਼ਿੰਮੇਵਾਰ ਵਿਕਾਸ, ਤੈਨਾਤੀ ਅਤੇ ਅਪਣਾਉਣ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ ਨਵੀਂ ਦਿੱਲੀ ਵਿੱਚ 3 ਅਤੇ 4 ਜੁਲਾਈ, 2024 ਨੂੰ 'ਗਲੋਬਲ ਇੰਡੀਆਏਆਈ ਸਿਖਰ ਸੰਮੇਲਨ' ਦਾ ਆਯੋਜਨ ਕਰ ਰਿਹਾ ਹੈ। ਇਸ ਸੰਮੇਲਨ ਦਾ ਉਦੇਸ਼ ਏਆਈ ਟੈਕਨਾਲੋਜੀ ਦੇ ਨੈਤਿਕ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਸਮਰਪਣ ਨੂੰ ਦਰਸਾਉਂਦੇ ਹੋਏ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਹੈ।

ਗਲੋਬਲ ਇੰਡੀਆਏਆਈ ਸਿਖਰ ਸੰਮੇਲਨ 2024 

ਸਮਿਟ ਵਿਗਿਆਨ, ਉਦਯੋਗ, ਸਿਵਲ ਸੁਸਾਇਟੀ, ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਕਾਦਮਿਕ ਜਗਤ ਦੇ ਪ੍ਰਮੁੱਖ ਅੰਤਰਰਾਸ਼ਟਰੀ ਏਆਈ ਮਾਹਿਰਾਂ ਲਈ ਮੁੱਖ ਏਆਈ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਸੂਝ ਸਾਂਝੀ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ। ਇਹ ਈਵੈਂਟ ਏਆਈ ਦੀ ਜ਼ਿੰਮੇਵਾਰ ਤਰੱਕੀ, ਗਲੋਬਲ ਏਆਈ ਹਿਤਧਾਰਕਾਂ ਵਿਚਕਾਰ ਸਹਿਯੋਗ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਭਾਰਤ ਸਰਕਾਰ ਦੇ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ। ਗਲੋਬਲ ਇੰਡੀਆਏਆਈ ਸਮਿਟ 2024 ਦੇ ਜ਼ਰੀਏ ਭਾਰਤ ਆਪਣੇ ਆਪ ਨੂੰ ਏਆਈ ਇਨੋਵੇਸ਼ਨ ਵਿੱਚ ਇੱਕ ਗਲੋਬਲ ਲੀਡਰ ਵਜੋਂ ਸਥਾਪਿਤ ਕਰਨ ਦੀ ਇੱਛਾ ਰੱਖਦਾ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਏਆਈ ਲਾਭ ਸਾਰਿਆਂ ਲਈ ਪਹੁੰਚਯੋਗ ਹੋਣ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ।

ਬੁਲਾਰਿਆਂ ਦੀ ਸੂਚੀ ਅਤੇ ਸਮਿਟ ਦੇ ਏਜੰਡੇ ਤੱਕ ਪਹੁੰਚਣ ਲਈ ਇੱਥੇ ਕਲਿੱਕ ਕਰੋ।

ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਗਲੋਬਲ ਪਾਰਟਨਰਸ਼ਿਪ (ਜੀਪੀਏਆਈ) ਦੇ ਲੀਡ ਚੇਅਰ ਵਜੋਂ ਭਾਰਤ ਸੁਰੱਖਿਅਤ ਅਤੇ ਭਰੋਸੇਮੰਦ ਏਆਈ ਲਈ ਜੀਪੀਏਆਈ ਦੀ ਵਚਨਬੱਧਤਾ ਨੂੰ ਅੱਗੇ ਵਧਾਉਣ ਲਈ ਮੈਂਬਰ ਦੇਸ਼ਾਂ ਅਤੇ ਮਾਹਿਰਾਂ ਦੀ ਮੇਜ਼ਬਾਨੀ ਕਰੇਗਾ।

ਇੰਡੀਆਏਆਈ ਮਿਸ਼ਨ ਬਾਰੇ

ਇੰਡੀਆਏਆਈ ਮਿਸ਼ਨ ਦਾ ਉਦੇਸ਼ ਇੱਕ ਵਿਆਪਕ ਈਕੋਸਿਸਟਮ ਬਣਾਉਣਾ ਹੈ, ਜੋ ਕੰਪਿਊਟਿੰਗ ਪਹੁੰਚ ਦਾ ਲੋਕਤੰਤਰੀਕਰਨ, ਡੇਟਾ ਗੁਣਵੱਤਾ ਨੂੰ ਵਧਾਉਣ, ਸਵਦੇਸ਼ੀ ਏਆਈ ਸਮਰੱਥਾਵਾਂ ਨੂੰ ਵਿਕਸਿਤ ਕਰਨ, ਚੋਟੀ ਦੀ ਏਆਈ ਪ੍ਰਤਿਭਾ ਨੂੰ ਆਕਰਸ਼ਿਤ ਕਰਨ, ਉਦਯੋਗ ਦੇ ਸਹਿਯੋਗ ਨੂੰ ਸਮਰੱਥ ਬਣਾਉਣ, ਸ਼ੁਰੂਆਤੀ ਜੋਖਮ ਪੂੰਜੀ ਪ੍ਰਦਾਨ ਕਰਨ, ਸਮਾਜਿਕ ਤੌਰ 'ਤੇ ਪ੍ਰਭਾਵਸ਼ਾਲੀ ਏਆਈ ਪ੍ਰੋਜੈਕਟਾਂ ਨੂੰ ਯਕੀਨੀ ਬਣਾਉਣ ਅਤੇ ਨੈਤਿਕ ਏਆਈ ਨੂੰ ਉਤਸ਼ਾਹਿਤ ਕਰਨ ਦੁਆਰਾ ਏਆਈ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਮਿਸ਼ਨ ਹੇਠਾਂ ਦਿੱਤੇ ਸੱਤ ਥੰਮ੍ਹਾਂ ਰਾਹੀਂ ਭਾਰਤ ਦੇ ਏਆਈ ਵਾਤਾਵਰਣ ਪ੍ਰਣਾਲੀ ਦੇ ਜ਼ਿੰਮੇਵਾਰ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਂਦਾ ਹੈ, ਜੋ ਗਲੋਬਲ ਇੰਡੀਆਏਆਈ ਸਮਿਟ ਦਾ ਮੁੱਖ ਫੋਕਸ ਹੋਵੇਗਾ।

ਇੰਡੀਆਏਆਈ ਮਿਸ਼ਨ ਦੇ ਮੁੱਖ ਥੰਮ੍ਹ

  1. ਇੰਡੀਆਏਆਈ ਕੰਪਿਊਟਿੰਗ ਸਮਰੱਥਾ: ਪਬਲਿਕ-ਪ੍ਰਾਈਵੇਟ ਭਾਈਵਾਲੀ ਰਾਹੀਂ 10,000 ਤੋਂ ਵੱਧ ਜੀਪੀਯੂਜ਼ ਦੇ ਨਾਲ ਇੱਕ ਸਕੇਲੇਬਲ ਏਆਈ ਕੰਪਿਊਟਿੰਗ ਈਕੋਸਿਸਟਮ ਦੀ ਸਥਾਪਨਾ ਕਰਨਾ। ਇੱਕ ਏਆਈ ਮਾਰਕੀਟਪਲੇਸ ਏਆਈ ਨੂੰ ਇੱਕ ਸੇਵਾ ਅਤੇ ਪ੍ਰੀ-ਟ੍ਰੇਂਡ ਮਾਡਲ ਪ੍ਰਦਾਨ ਕਰੇਗਾ, ਜ਼ਰੂਰੀ ਏਆਈ ਸੰਸਾਧਨਾਂ ਲਈ ਇੱਕ ਕੇਂਦਰੀ ਹੱਬ ਵਜੋਂ ਕੰਮ ਕਰੇਗਾ।

  2. ਇੰਡੀਆਏਆਈ ਇਨੋਵੇਸ਼ਨ ਸੈਂਟਰ: ਸਵਦੇਸ਼ੀ ਵੱਡੇ ਮਲਟੀਮੋਡਲ ਮਾਡਲਾਂ (ਐੱਲਐੱਮਐੱਮਸ) ਅਤੇ ਡੋਮੇਨ-ਵਿਸ਼ੇਸ਼ ਫਾਊਂਡੇਸ਼ਨਲ ਮਾਡਲਾਂ ਨੂੰ ਵਿਕਸਿਤ ਕਰਨ ਅਤੇ ਲਾਗੂ ਕਰਨ 'ਤੇ ਕੇਂਦਰਿਤ ਹੈ। ਇਹ ਮਾਡਲ ਭਾਰਤ ਦੇ ਵਿਭਿੰਨ ਉਦਯੋਗਾਂ ਅਤੇ ਸੈਕਟਰਾਂ ਦੀਆਂ ਵਿਲੱਖਣ ਜ਼ਰੂਰਤਾਂ ਨੂੰ ਪੂਰਾ ਕਰਨਗੇ।

  3. ਇੰਡੀਆਏਆਈ ਡੇਟਾਸੇਟਸ ਪਲੇਟਫਾਰਮ: ਏਆਈ ਇਨੋਵੇਸ਼ਨ ਲਈ ਉੱਚ-ਗੁਣਵੱਤਾ ਦੇ ਗ਼ੈਰ-ਨਿੱਜੀ ਡੇਟਾਸੈਟਾਂ ਤੱਕ ਪਹੁੰਚ ਨੂੰ ਸੁਚਾਰੂ ਬਣਾਉਣਾ। ਇੱਕ ਯੂਨੀਫਾਈਡ ਡੇਟਾ ਪਲੇਟਫਾਰਮ ਭਾਰਤੀ ਸਟਾਰਟਅੱਪਸ ਅਤੇ ਖੋਜਕਰਤਾਵਾਂ ਲਈ ਨਿਰਵਿਘਨ ਪਹੁੰਚ ਪ੍ਰਦਾਨ ਕਰੇਗਾ, ਮਜ਼ਬੂਤ ​​​​ਏਆਈ ਮਾਡਲਾਂ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ।

  4. ਇੰਡੀਆਏਆਈ ਐਪਲੀਕੇਸ਼ਨ ਡਿਵੈਲਪਮੈਂਟ ਇਨੀਸ਼ੀਏਟਿਵ:   ਕੇਂਦਰੀ ਮੰਤਰਾਲਿਆਂ, ਰਾਜ ਵਿਭਾਗਾਂ ਅਤੇ ਹੋਰ ਸੰਸਥਾਵਾਂ ਤੋਂ ਸਮੱਸਿਆਵਾਂ ਨੂੰ ਹੱਲ ਕਰਕੇ ਨਾਜ਼ੁਕ ਖੇਤਰਾਂ ਵਿੱਚ ਏਆਈ ਐਪਲੀਕੇਸ਼ਨਾਂ ਨੂੰ ਉਤਸ਼ਾਹਿਤ ਕਰਨਾ। ਇਹ ਪਹਿਲਕਦਮੀ ਵੱਡੇ ਪੱਧਰ 'ਤੇ ਸਮਾਜਿਕ-ਆਰਥਿਕ ਪਰਿਵਰਤਨ ਲਈ ਪ੍ਰਭਾਵਸ਼ਾਲੀ ਏਆਈ ਹੱਲ ਵਿਕਸਿਤ ਕਰਨ 'ਤੇ ਕੇਂਦਰਿਤ ਹੈ।

  5. ਇੰਡੀਆਏਆਈ ਫਿਊਚਰ ਸਕਿਲਸ: ਵੱਖ-ਵੱਖ ਅਕਾਦਮਿਕ ਪੱਧਰਾਂ 'ਤੇ ਏਆਈ ਕੋਰਸਾਂ ਨੂੰ ਵਧਾ ਕੇ ਅਤੇ ਟੀਅਰ 2 ਅਤੇ 3 ਸ਼ਹਿਰਾਂ ਵਿੱਚ ਡੇਟਾ ਅਤੇ ਏਆਈ ਲੈਬਾਂ ਦੀ ਸਥਾਪਨਾ ਕਰਕੇ ਏਆਈ ਸਿੱਖਿਆ ਵਿੱਚ ਰੁਕਾਵਟਾਂ ਨੂੰ ਘਟਾਉਣਾ। ਇਹ ਦੇਸ਼ ਭਰ ਵਿੱਚ ਹੁਨਰਮੰਦ ਏਆਈ ਪੇਸ਼ੇਵਰਾਂ ਦੀ ਇੱਕ ਸਥਿਰ ਪਾਈਪਲਾਈਨ ਨੂੰ ਯਕੀਨੀ ਬਣਾਉਂਦਾ ਹੈ।

  6. ਇੰਡੀਆਏਆਈ ਸਟਾਰਟਅਪ ਫਾਈਨੈਂਸਿੰਗ:   ਫੰਡਿੰਗ ਤੱਕ ਸੁਚਾਰੂ ਪਹੁੰਚ ਦੇ ਨਾਲ ਡੂੰਘੀ-ਤਕਨੀਕੀ ਏਆਈ ਸਟਾਰਟਅਪਸ ਦਾ ਸਮਰਥਨ ਕਰਨਾ। ਜੋਖਮ ਪੂੰਜੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ, ਮਿਸ਼ਨ ਦਾ ਉਦੇਸ਼ ਤਕਨੀਕੀ ਤਰੱਕੀ ਅਤੇ ਆਰਥਿਕ ਵਿਕਾਸ ਨੂੰ ਚਲਾਉਣ ਵਾਲੇ ਏਆਈ ਸਟਾਰਟਅੱਪਸ ਦੇ ਇੱਕ ਜੀਵੰਤ ਈਕੋਸਿਸਟਮ ਦਾ ਪੋਸ਼ਣ ਕਰਨਾ ਹੈ।

  7. ਸੁਰੱਖਿਅਤ ਅਤੇ ਭਰੋਸੇਮੰਦ ਏਆਈ: ਜ਼ਿੰਮੇਵਾਰ ਏਆਈ ਪ੍ਰੋਜੈਕਟਾਂ ਨੂੰ ਲਾਗੂ ਕਰਨ, ਸਵਦੇਸ਼ੀ ਟੂਲ ਅਤੇ ਫਰੇਮਵਰਕ ਵਿਕਸਿਤ ਕਰਨ ਅਤੇ ਨੈਤਿਕ, ਪਾਰਦਰਸ਼ੀ ਅਤੇ ਭਰੋਸੇਮੰਦ ਏਆਈ ਤਕਨਾਲੋਜੀਆਂ ਲਈ ਦਿਸ਼ਾ-ਨਿਰਦੇਸ਼ ਸਥਾਪਿਤ ਕਰਕੇ ਜ਼ਿੰਮੇਵਾਰ ਏਆਈ ਵਿਕਾਸ ਨੂੰ ਯਕੀਨੀ ਬਣਾਉਣਾ।

 

 ***************

 

ਵਾਈਬੀ/ਕੇਐੱਸ



(Release ID: 2030229) Visitor Counter : 6