ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਖਾਦੀ ਯੋਗ ਵਸਤਰ ਅਤੇ ਚਟਾਈਆਂ ਦੀ ਬੰਪਰ ਵਿਕਰੀ


ਕੇਵੀਆਈਸੀ ਨੇ ਕਈ ਸਰਕਾਰੀ ਵਿਭਾਗਾਂ ਨੂੰ 8.67 ਕਰੋੜ ਰੁਪਏ ਦੇ ਖਾਦੀ ਯੋਗ ਵਸਤਰ ਅਤੇ ਚਟਾਈਆਂ ਸਪਲਾਈ ਕੀਤੀਆਂ

55 ਖਾਦੀ ਸੰਸਥਾਵਾਂ ਰਾਹੀਂ 63,700 ਯੋਗ ਵਸਤਰ ਅਤੇ 1,09,022 ਯੋਗ ਚਟਾਈਆਂ ਸਪਲਾਈ ਕੀਤੀਆਂ ਗਈਆਂ

Posted On: 26 JUN 2024 5:55PM by PIB Chandigarh

ਅੰਤਰਰਾਸ਼ਟਰੀ ਯੋਗ ਦਿਵਸ ਇਸ ਵਾਰ ਭਾਰਤ ਦੇ ਪੇਂਡੂ ਖੇਤਰਾਂ ਵਿੱਚ ਲੱਖਾਂ ਖਾਦੀ ਕਾਰੀਗਰਾਂ ਲਈ ਵਿਸ਼ੇਸ਼ ਖੁਸ਼ੀਆਂ ਲੈ ਕੇ ਆਇਆ। 21 ਜੂਨ ਨੂੰ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ 'ਤੇ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (ਕੇਵੀਆਈਸੀ) ਨੇ ਦੇਸ਼ ਭਰ ਵਿੱਚ 55 ਖਾਦੀ ਅਦਾਰਿਆਂ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ 8,67,87,380 ਰੁਪਏ ਦੀਆਂ 1,09,022 ਯੋਗ ਚਟਾਈਆਂ ਅਤੇ 63,700 ਯੋਗ ਵਸਤਰਾਂ ਦੀ ਵਿਕਰੀ ਕੀਤੀ। ਅੰਕੜੇ ਜਾਰੀ ਕਰਦੇ ਹੋਏ, ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 'ਬ੍ਰਾਂਡ ਪਾਵਰ' ਨੇ ਯੋਗ ਦੇ ਨਾਲ-ਨਾਲ ਖਾਦੀ ਨੂੰ ਵੀ ਪ੍ਰਸਿੱਧ ਬਣਾਇਆ ਹੈ। ਖਾਦੀ ਪਰਿਵਾਰ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਸਾਡੇ ਖਾਦੀ ਕਾਰੀਗਰਾਂ ਦੁਆਰਾ ਬਣਾਏ ਵਿਸ਼ੇਸ਼ ਯੋਗ ਵਸਤਰਾਂ ਅਤੇ ਚਟਾਈਆਂ ਦੀ ਰਿਕਾਰਡ ਤੋੜ ਵਿਕਰੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਾਰ ਯੋਗ ਦਿਵਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਨਗਰ ਵਿੱਚ ਯੋਗ ਕੀਤਾ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਖਾਦੀ ਯੋਗ ਵਸਤਰ ਪਾਅ ਕੇ ਯੋਗ ਕੀਤਾ। ਖਾਦੀ ਕਾਰੀਗਰਾਂ ਲਈ ਇਹ ਮਾਣ ਵਾਲੀ ਗੱਲ ਹੈ।

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਅੱਗੇ ਕਿਹਾ ਕਿ ਯੋਗ ਵਸਤਰ ਅਤੇ ਖਾਦੀ ਦੇ ਬਣੇ ਮੈਟ ਸਿਹਤ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਹ ਬਿਨਾਂ ਰਸਾਇਣ ਅਤੇ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਨਾਲ ਬਣਾਏ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਖਾਦੀ ਯੋਗ ਵਸਤਰਾਂ ਅਤੇ ਚਟਾਈ ਦੀ ਵਿਕਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਆਪਣੀ ਵਿਰਾਸਤੀ ਖਾਦੀ ਦੀ ਸੰਭਾਲ ਦੇ ਨਾਲ ਵਾਤਾਵਰਣ ਦੀ ਰਾਖੀ ਲਈ ਦ੍ਰਿੜ ਸੰਕਲਪ ਹੈ। ਇਸ ਨਾਲ ਵੋਕਲ ਫਾਰ ਲੋਕਲ ਅਤੇ ਆਤਮਨਿਰਭਰ ਭਾਰਤ ਅਭਿਆਨ ਨੂੰ ਵੀ ਨਵੀਂ ਤਾਕਤ ਮਿਲ ਰਹੀ ਹੈ।

ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਇਸ ਵਾਰ ਕੇਵੀਆਈਸੀ ਨੇ ਆਯੁਸ਼ ਮੰਤਰਾਲੇ ਦੀ ਮੰਗ 'ਤੇ ਵਿਸ਼ੇਸ਼ ਖਾਦੀ ਯੋਗ ਕੁੜਤੇ (ਟੀ-ਸ਼ਰਟ ਸ਼ੈਲੀ ਵਿੱਚ) ਤਿਆਰ ਕੀਤੇ ਹਨ। ਇਨ੍ਹਾਂ ਨੂੰ ਖਾਸ ਤੌਰ 'ਤੇ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਸੀ। ਯੋਗ ਦਿਵਸ ਦੇ ਮੌਕੇ 'ਤੇ, ਕਨਾਟ ਪਲੇਸ, ਦਿੱਲੀ ਵਿਖੇ ਸਥਿਤ ਕੇਵੀਆਈਸੀ ਦੇ ਖਾਦੀ ਭਵਨ ਨੇ ਇਕੱਲੇ ਆਯੁਸ਼ ਮੰਤਰਾਲੇ ਨੂੰ 50,000 ਯੋਗ ਮੈਟ ਅਤੇ 50,000 ਯੋਗ ਵਸਤਰਾਂ ਦੀ ਸਪਲਾਈ ਕੀਤੀ। ਇਸ ਵਿੱਚ 300 ਪ੍ਰੀਮੀਅਮ ਕੁਆਲਿਟੀ ਯੋਗ ਮੈਟ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਮੰਤਰਾਲੇ ਦੀ ਮੰਗ ਅਨੁਸਾਰ ਸ੍ਰੀਨਗਰ ਵਿੱਚ 25,000 ਖਾਦੀ ਯੋਗ ਮੈਟ ਅਤੇ ਵਸਤਰ ਅਤੇ 10,000 ਮੈਟ ਅਤੇ ਯੋਗ ਵਸਤਰ ਸ੍ਰੀਨਗਰ ਵਿੱਚ ਸਪਲਾਈ ਕੀਤੇ ਗਏ ਸਨ। ਸ਼੍ਰੀਨਗਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਨੇ ਖਾਦੀ ਵਸਤਰ ਪਾ ਕੇ ਯੋਗ ਅਭਿਆਸ ਵਿੱਚ ਹਿੱਸਾ ਲਿਆ।

ਆਯੁਸ਼ ਮੰਤਰਾਲੇ ਤੋਂ ਇਲਾਵਾ, ਕੇਵੀਆਈਸੀ ਨੇ ਯੋਗ ਅਭਿਆਸ ਲਈ ਖਾਦੀ ਦੇ ਬਣੇ ਯੋਗ ਵਸਤਰ ਅਤੇ ਯੋਗ ਮੈਟ ਵੀ ਮੁੱਖ ਤੌਰ 'ਤੇ ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ, ਰਾਸ਼ਟਰੀ ਆਯੁਰਵੇਦ ਸੰਸਥਾਨ ਜੈਪੁਰ ਅਤੇ ਪੰਚਕੂਲਾ, ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਓਐੱਨਜੀਸੀ ਅਤੇ ਨਾਲਕੋ ਨੂੰ ਸਪਲਾਈ ਕੀਤੇ। ਕੁੱਲ 8,67,87,380 ਰੁਪਏ ਦੀ ਸਪਲਾਈ ਵਿੱਚ ਖਾਦੀ ਯੋਗ ਵਸਤਰਾਂ ਦੀ ਵਿਕਰੀ 3,86,65,900 ਰੁਪਏ ਅਤੇ ਚਟਾਈਆਂ ਦੀ ਵਿਕਰੀ 4,81,21,480 ਰੁਪਏ ਰਹੀ। ਮੰਗ ਦੇ ਅਨੁਸਾਰ, ਕੇਵੀਆਈਸੀ ਨੇ ਪਹਿਲਾਂ ਹੀ ਦੇਸ਼ ਭਰ ਵਿੱਚ ਖਾਦੀ ਸੰਸਥਾਵਾਂ ਨੂੰ ਸਪਲਾਈ ਲਈ ਸੂਚਿਤ ਕਰ ਦਿੱਤਾ ਸੀ, ਜਿਸ ਵਿੱਚ ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਅਤੇ ਦਿੱਲੀ ਵਿੱਚ 55 ਸੰਸਥਾਵਾਂ ਸ਼ਾਮਲ ਹਨ। ਇਸ ਰਾਹੀਂ ਖਾਦੀ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਬੁਣਕਰਾਂ, ਜੁਲਾਹਿਆਂ ਅਤੇ ਖਾਦੀ ਕਾਮਿਆਂ ਨੂੰ ਵਾਧੂ ਮਜ਼ਦੂਰੀ ਦੇ ਨਾਲ-ਨਾਲ ਰੁਜ਼ਗਾਰ ਦੇ ਵਾਧੂ ਮੌਕੇ ਵੀ ਮਿਲੇ ਹਨ।

****

ਐੱਮਜੇਪੀਐੱਸ/ਐੱਨਐੱਸਕੇ


(Release ID: 2029990) Visitor Counter : 46