ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਹੁਲਾਰਾ ਦੇਣਾ ਸਾਡੇ ਸੱਭਿਆਚਾਰ ਦਾ ਹਿੱਸਾ: ਹਰਦੀਪ ਐੱਸ.ਪੁਰੀ


ਤੇਲ/ਗੈਸ ਪੀਐੱਸਯੂ ਦੀ ਸਾਡੇ ਐਥਲੀਟਾਂ ਨੂੰ ਹਰ ਸੰਭਵ ਤਿਆਰੀ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ: ਪੁਰੀ

ਪੈਰਿਸ ਜਾਣ ਵਾਲੇ ਭਾਰਤੀ ਐਥਲੀਟ ਭਾਰਤੀ ਓਲੰਕਪਿਕ ਸੰਘ ਦੇ ਰਸਮੀ ਵਿਦਾਈ ਸਮਾਰੋਹ ਵਿੱਚ ਉਤਸ਼ਾਹਿਤ

Posted On: 30 JUN 2024 7:33PM by PIB Chandigarh

ਪੈਰਿਸ 2024 ਓਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੰਦੇ  ਹੋਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਓਲੰਪਿਕ ਮਨੁੱਖੀ ਉਪਲਬਧੀਆਂ ਦਾ ਸਿਖਰ ਹੈ। 2024 ਐਡੀਸ਼ਨ ਲਈ ਕੁਆਲੀਫਾਈ ਕਰਨ ਵਾਲੇ ਸਾਰੇ ਚੈਂਪੀਅਨ ਐਥਲੀਟਾਂ ਨੂੰ ਮੈਂ 1.4 ਅਰਬ ਭਾਰਤੀਆਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ! ਇਨ੍ਹਾਂ ਦੀਆਂ ਉਪਲਬਧੀਆਂ ‘ਤੇ ਅਸੀਂ ਇਸ ਤੋਂ ਜ਼ਿਆਦਾ ਸੰਤੋਸ਼ ਨਹੀਂ ਕਰ ਸਕਦੇ।”

 ਸ਼੍ਰੀ ਪੁਰੀ ਅੱਜ ਅਸ਼ੋਕਾ ਹੋਟਲ ਵਿੱਚ ਭਾਰਤੀ ਓਲੰਪਿਕ ਸੰਘ (ਆਈਓਏ) ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਯਾ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਅਤੇ ਸਾਂਸਦ ਡਾ. ਪੀ.ਟੀ.ਉਸ਼ਾ ਵੀ ਮੌਜੂਦ ਸਨ।

 

ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੁਰੀ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਇਸ ਤਰ੍ਹਾਂ ਦੇ ਆਯੋਜਨ ਸੀਮਿਤ ਉਮੀਦਾਂ ਦੇ ਨਾਲ ਕੀਤੇ ਜਾਂਦੇ ਸਨ। ਸਾਨੂੰ ਮਾਣ ਸੀ ਕਿ ਸਾਡੇ ਖਿਡਾਰੀ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਮੀਦ ਸੀ ਕਿ ਸਾਡੀ ਹਾਕੀ ਟੀਮ ਮੈਡਲ ਜਿੱਤੇਗੀ। ਕਦੇ-ਕਦੇ ਸਾਡੇ ਕੋਲ ਪੀ.ਟੀ. ਉਸ਼ਾ ਜੀ ਜਿਹੀ ਦਿੱਗਦ ਖਿਡਾਰੀ ਹੁੰਦੀ ਸੀ, ਜੋ ਸਾਨੂੰ ਹੋਰ ਖੇਡਾਂ ਵਿੱਚ ਵੀ ਮੌਕਾ ਦਿੰਦੀ ਸੀ।” ਉਨ੍ਹਾਂ ਨੇ ਕਿਹਾ, ਲੇਕਿਨ ਹੁਣ, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਮਿਲੀ ਹਾਲੀਆ ਸਫ਼ਲਤਾਵਾਂ ਦੇ ਕਾਰਨ ਉਮੀਦਾਂ ਬਹੁਤ ਅਧਿਕ ਵੱਧ ਗਈਆਂ ਹਨ।

ਖਿਡਾਰੀਆਂ ਨੂੰ ਤੇਲ/ਗੈਸ ਜਨਤਕ ਉਪਕ੍ਰਮਾਂ ਦੁਆਰਾ ਪ੍ਰਦਾਨ ਕੀਤੇ ਗਏ ਸਹਿਯੋਗ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਮੈਨੂੰ ਵੱਖ-ਵੱਖ ਤੇਲ ਅਤੇ ਗੈਸ ਜਨਤਕ ਉਪਕ੍ਰਮਾਂ ਦੀ ਸੰਭਾਲ਼ ਦੇ ਰੂਪ ਵਿੱਚ ਆਪਣੀ ਸਮਰੱਥਾ ਵਿੱਚ ਇੱਥੇ ਆ ਕੇ ਖੁਸ਼ੀ ਹੋ ਰਹੀ ਹੈ, ਜੋ ਸਾਡੇ ਐਥਲੀਟਾਂ ਦੇ ਲਈ ਹਰ ਸੰਭਵ ਤਿਆਰੀ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਾਡੇ ਖਿਡਾਰੀਆਂ ਨੂੰ ਹੁਲਾਰਾ ਦੇਣ ਸਾਡੀ ਸੰਸਕ੍ਰਿਤੀ ਦਾ ਹਿੱਸਾ ਰਿਹਾ ਹੈ।”

ਸ਼੍ਰੀ ਪੁਰੀ ਨੇ ਕਿਹਾ, “ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਇੰਡੀਅਨ ਆਇਲ ਦੁਆਰਾ ਸਪਾਂਸਰ 12 ਖਿਡਾਰੀ ਇਸ ਵਾਰ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਹੋਰ 5 ਨੂੰ ਓਐੱਨਜੀਸੀ ਦਾ ਸਹਿਯੋਗ ਮਿਲ ਰਿਹਾ ਹੈ।” ਉਨ੍ਹਾਂ ਨੇ ਕਿਹਾ, “ਇਕੱਲੇ ਬੀਪੀਸੀਐੱਲ ਨੇ 250 ਤੋਂ ਅਧਿਕ ਖਿਡਾਰੀਆਂ ਦੀ ਸਹਾਇਤਾ ਕੀਤੀ ਹੈ। ਮੈਨੂੰ ਮਾਣ ਹੈ ਕਿ ਭਾਰਤੀ ਓਲੰਪਿਕ ਸੰਘ ਦੇ ਨਾਲ ਬੀਪੀਸੀਐੱਲ ਦੀ ਸਾਂਝੇਦਾਰੀ ਹੁਣ ਹੋਰ ਵੀ ਗਹਿਰੀ ਹੋਵੇਗੀ। 2028 ਲਾਸ ਏਂਜਲਸ ਓਲੰਪਿਕ ਤੱਕ ਦੇ ਚਾਰ ਵਰ੍ਹਿਆਂ ਵਿੱਚ, ਬੀਪੀਸੀਐੱਲ ਓਲੰਪਿਕ, ਏਸ਼ਿਆਈ ਖੇਡਾਂ, ਰਾਸ਼ਟਰ ਮੰਡਲ ਖੇਡਾਂ ਅਤੇ ਪੈਰਾ ਓਲੰਪਿਕ ਖੇਡਾਂ ਵਿੱਚ ਭਾਰਤ ਦਲ ਦਾ ਪ੍ਰਮੁੱਖ ਭਾਗੀਦਾਰ ਹੋਵੇਗਾ।”

ਪੈਰਿਸ 2024 ਓਲੰਪਿਕ ਵਿੱਚ ਹਿੱਸਾ ਲੈਣ ਜਾ ਰਹੇ ਭਾਰਤੀ ਐਥਲੀਟ ਇੱਕ ਰਸਮੀ ਵਿਦਾਈ ਸਮਾਰੋਹ ਵਿੱਚ ਆਪਣੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਸਨ। ਡਾ. ਮਨਸੁਖ ਮਾਂਡਵੀਯਾ, ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਸਾਂਸਦ ਡਾ. ਪੀ.ਟੀ.ਉਸ਼ਾ ਨੇ ਭਾਰਤੀ ਟੀਮ ਦੀ ਤਿੰਨ ਕਿੱਟਾਂ ਦਾ ਉਦਘਾਟਨ ਕੀਤਾ। ਜੇਐੱਸਡਬਲਿਊ ਇੰਸਪਾਇਰ ਦੁਆਰਾ ਤਿਆਰ ਕੀਤੀ ਗਈ ਖੇਡ ਕਿੱਟ, ਤਰੁਣ ਤਾਹਿਲਿਆਨੀ ਦੀ ਮਲਕੀਅਤ ਵਾਲੀ ਟੀਏਐੱਸਵੀਏ ਦੁਆਰਾ ਡਿਜ਼ਾਈਨ ਕੀਤੀ ਗਈ ਰਸਮੀ ਪੋਸ਼ਾਕ ਅਤੇ ਪਿਊਮਾ ਦਾ ਜੁੱਤਾ ਅਤੇ ਟ੍ਰੈਵਲ ਗੇਅਰ ਸਮਿਤ ਕਿੱਟ ਆਤਮਵਿਸ਼ਵਾਸ ਨਾਲ ਭਰੇ ਐਥਲੀਟਾਂ ਨੇ ਰੈਂਪ-ਵਾਕ ਦੌਰਾਨ ਪ੍ਰਦਰਸ਼ਿਤ ਕੀਤੇ।

ਡਾ. ਮਨਸੁਖ ਮਾਂਡਵੀਯਾ ਨੇ ਕਿਹਾ ਕਿ ਦੇਸ਼ ਦੇ ਐਥਲੀਟਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਅਟੁੱਟ ਭਾਵਨਾ ਦਾ ਸਾਰੇ ਭਾਰਤੀ ਜਸ਼ਨ ਮਨਾਉਂਦੇ ਹਨ, ਜਿਨ੍ਹਾਂ ਨੇ ਸਭ ਤੋਂ ਵੱਡੇ ਮੰਚ ‘ਤੇ ਭਾਰਤ ਦਾ ਪ੍ਰਤੀਨਿਧੀਤਵ ਕਰਨ ਦਾ ਸਨਮਾਨ ਅਰਜਿਤ ਕੀਤਾ ਹੈ। ਉਨ੍ਹਾਂ ਨੇ ਕਿਹਾ, “ਇਹ ਪ੍ਰੋਗਰਾਮ ਕੇਵਲ ਵਰਦੀ ਅਤੇ ਰਸਮੀ ਪੌਸ਼ਾਕ ਦੇ ਉਦਘਾਟਨ ਦਾ ਨਹੀਂ ਹੈ, ਬਲਕਿ ਉਨ੍ਹਾਂ ਅਰਬਾਂ ਭਾਰਤੀਆਂ ਦੇ ਸੁਪਨਿਆਂ ਅਤੇ ਉਮੀਦਾਂ ਦਾ ਪ੍ਰਤੀਕ ਹੈ, ਜੋ ਐਥਲੀਟਾਂ ਦੇ ਪਿੱਛੇ ਇਕਜੁੱਟ ਹਨ।”

ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਹ ਦਲ ਖੇਡਾਂ ਵਿੱਚ ਅੱਗੇ ਵਧਣ ਦੀ ਭਾਰਤ ਦੀ ਗਤੀ ਬਣਾਏ ਰੱਖੇਗਾ। ਅਸੀਂ ਰੀਓ 2016 ਵਿੱਚ ਦੋ ਮੈਡਲਾਂ ਤੋਂ ਲੈ ਕੇ ਟੋਕੀਓ 2020 ਵਿੱਚ ਸੱਤ ਮੈਡਲਾਂ ਤੱਕ ਦੀ ਛਾਲ ਦੇਖੀ, ਕਿਉਂਕਿ ਭਾਰਤ 67ਵੇਂ ਸਥਾਨ ਤੋਂ 48ਵੇਂ ਸਥਾਨ ‘ਤੇ ਪਹੁੰਚ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਨੀਰਜ ਚੋਪੜਾ ਦੇ ਜੈਵਲਿਨ ਥਰੋਅ ਗੋਲਡ ਮੈਡਲ ਨੇ ਮਦਦ ਕੀਤੀ। ਮੈਨੂੰ ਉਮੀਦ ਹੈ ਕਿ ਸਾਡੇ ਐਥਲੀਟ ਇਸ ਵਾਰ ਸਾਨੂੰ ਮੈਡਲ ਟੇਬਲ ਵਿੱਚ ਹੋਰ ਵੀ ਉੱਪਰ ਲੈ ਕੇ ਜਾਣਗੇ”।

ਆਪਣੇ ਸੁਆਗਤੀ ਭਾਸ਼ਣ ਵਿੱਚ, ਡਾ. ਉਸ਼ਾ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਐਥਲੀਟ ਦੇ ਰੂਪ ਵਿੱਚ ਆਪਣੇ ਅਨੁਭਵ ਦਾ ਉਪਯੋਗ ਇਹ ਸੁਨਿਸ਼ਚਿਤ ਕਰਨ ਵਿੱਚ ਕੀਤਾ ਹੈ ਕਿ ਭਾਰਤ ਦੇ ਐਥਲੀਟਾਂ ਨੂੰ ਪੈਰਿਸ 2024 ਵਿੱਚ ਖੇਡ ਵਿਗਿਆਨ ਸਹਾਇਤਾ ਦੀ ਕਮੀ ਨਾ ਹੋਵੇ। ਉਨ੍ਹਾਂ ਨੇ ਕਿਹਾ, “ਅਸੀਂ ਆਪਣੇ ਐਥਲੀਟਾਂ ਨੂੰ ਪੈਰਿਸ ਵਿੱਚ ਆਪਣੇ ਸਿਖਰ ‘ਤੇ ਪ੍ਰਦਰਸ਼ਨ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਬਹੁਤ ਹੀ ਐਥਲੀਟ-ਕੇਂਦ੍ਰਿਤ ਯੋਜਨਾ ਤਿਆਰ ਕੀਤੀ ਹੈ।”

ਡਾ. ਉਸ਼ਾ ਨੇ ਕਿਹਾ, “ਅਸੀਂ ਡਾ. ਦਿਨਸ਼ਾ ਪਾਰਦੀਵਾਲਾ (Dr. Dinshaw Pardiwala’s) ਦੀ ਅਗਵਾਈ ਵਿੱਚ ਇੱਕ ਮਜ਼ਬੂਤ ਟੀਮ ਬਣਾਈ ਹੈ। ਇਸ ਵਿੱਚ ਸਪੋਰਟਸ ਮੈਡੀਸਨ ਐਕਸਪਰਟ, ਵੈੱਲਨੈਸ ਸਪੈਸ਼ਲਲਿਸਟ, ਪੋਸ਼ਣ ਮਾਹਿਰ, ਫਿਜ਼ੀਓਥੈਰੇਪਿਸਟ ਅਚੇ ਇੱਕ ਨੀਂਦ ਵਿਗਿਆਨੀ ਸ਼ਾਮਲ ਹਨ।” “ਪਹਿਲੀ ਵਾਰ, ਆਈਓਏ ਐਥਲੀਟਾਂ ਅਤੇ ਕੋਚਿੰਗ ਅਤੇ ਸਹਾਇਕ ਕਰਮਚਾਰੀਆਂ ਨੂੰ ਭਾਗੀਦਾਰੀ ਭੱਤਾ ਵੀ ਦੇਵੇਗਾ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਪੈਰਿਸ ਤੋਂ ਕਿਸੇ ਵੀ ਓਲੰਪਿਕ ਵਿੱਚ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਕੇ ਵਾਪਸ ਆਵੇਗਾ।”

ਭਾਰਤ ਓਲੰਪਿਕ ਵਿੱਚ ਕਰੀਬ 120 ਐਥਲੀਟਾਂ ਦਾ ਦਲ ਭੇਜੇਗਾ, ਜਿਸ ਵਿੱਚ ਪੁਰਸ਼ਾਂ ਦੀ ਜੈਵਲਿਨ ਥਰੋਅ ਈਵੈਂਟ ਵਿੱਚ ਡਿਫੈਂਡਿੰਗ ਚੈਂਪੀਅਨ ਨੀਰਜ ਚੋਪੜਾ ਦੀ ਅਗਵਾਈ ਵਾਲੀ ਐਥਲੈਟਿਕਸ ਟੀਮ, 21 ਮੈਂਬਰੀ ਨਿਸ਼ਾਨੇਬਾਜ਼ੀ ਟੀਮ ਅਤੇ 16 ਮੈਂਬਰੀ ਪੁਰਸ਼ ਹਾਕੀ ਟੀਮ ਸ਼ਾਮਲ ਹੈ।

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ), ਰਿਲਾਇੰਸ ਫਾਊਂਡੇਸ਼ਨ, ਅਡਾਨੀ ਅਤੇ ਆਦਿਤਾ ਬਿਰਲਾ ਕੈਪੀਟਲ ਪੈਰਿਸ ਓਲੰਪਿਕ ਵਿੱਚ ਟੀਮ ਇੰਡੀਆ ਦੇ ਮੁੱਖ ਸਪਾਂਸਰ ਹਨ। ਯੈਸ ਬੈਂਕ ਬੈਂਕਿੰਗ ਪਾਰਟਨਰ ਦੇ ਰੂਪ ਵਿੱਚ ਸ਼ਾਮਲ ਹੋਇਆ ਹੈ ਜਦਕਿ ਡ੍ਰੀਮ ਸੈੱਟ ਗੋ ਅਤੇ ਹਰਬਲ ਲਾਈਫ ਕ੍ਰਮਵਾਰ: ਅਧਿਕਾਰਤ ਟ੍ਰੈਵਲ ਪਾਰਟਨਰ ਅਤੇ ਨਿਊਟ੍ਰੀਸ਼ਨ ਪਾਰਟਨਰ ਹੋਣਗੇ। ਈਬੀਸੀਓ, ਬੋਰੋਸਿਲ, ਅਮੂਲ ਅਤੇ ਇਨੋਕਸ ਲੇਜ਼ਰ ਸਹਿਯੋਗੀ ਭਾਗੀਦਾਰ ਹਨ। ਜੇਐੱਸਡਬਲਿਊ ਇੰਸਪਾਇਰ ਅਧਿਕਾਰਤ ਸਪੋਰਟਸ ਵੀਅਰ ਪਾਰਟਨਰ ਹੈ ਜਦਕਿ ਪਿਊਮਾ ਸਪੋਰਟਸ ਫੁਟਵੀਅਰ ਪਾਰਟਨਰ ਹੈ, ਟੀਏਐੱਸਵੀਏ ਭਾਰਤੀ ਦਲ ਲਈ ਰਸਮੀ ਕਿੱਟ ਉਪਲਬਧ ਕਰਵਾ ਰਿਹਾ ਹੈ। ਆਈਓਐੱਸ ਸਪੋਰਟਸ ਐਂਡ ਐਂਟਰਟੇਨਮੈਂਟ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਅਧਿਕਾਰਤ ਮਾਰਕਟਿੰਗ ਏਜੰਸੀ ਹੈ।

****

ਆਰਕੇਜੇ/ਐੱਮ


(Release ID: 2029981) Visitor Counter : 52