ਪ੍ਰਧਾਨ ਮੰਤਰੀ ਦਫਤਰ

ਲੋਕ ਸਭਾ ਸਪੀਕਰ ਦੀ ਚੋਣ ਦੇ ਬਾਅਦ ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕੀਤਾ


“17ਵੀਂ ਲੋਕ ਸਭਾ ਵਿੱਚ ਕਈ ਪਰਿਵਰਤਨਕਾਰੀ ਵਿਧਾਨਕ ਪਹਿਲਾਂ ਦੇਖੀਆਂ ਗਈਆਂ”

“ਸੰਸਦ ਸਿਰਫ਼ ਦੀਵਾਰਾਂ ਨਹੀਂ ਬਲਕਿ 140 ਕਰੋੜ ਨਾਗਰਿਕਾਂ ਦੀ ਆਕਾਂਖਿਆ ਦਾ ਕੇਂਦਰ ਹੈ”

Posted On: 26 JUN 2024 12:11PM by PIB Chandigarh

ਸ਼੍ਰੀ ਓਮ ਬਿਰਲਾ ਨੂੰ ਸਦਨ ਦਾ ਸਪੀਕਰ ਚੁਣੇ ਜਾਣ ਦੇ ਬਾਅਦ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਬਿਰਲਾ ਦੇ ਲਗਾਤਾਰ ਦੂਸਰੇ ਕਾਰਜਕਾਲ ਦੇ ਲਈ ਸਪੀਕਰ ਦਾ ਪਦ ਸੰਭਾਲਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਪੀਕਰ ਨੂੰ ਸਦਨ ਦੀ ਤਰਫ਼ੋਂ ਸ਼ੁਭਕਾਮਨਾਵਾਂ ਦਿੱਤੀਆਂ। ਅੰਮ੍ਰਿਤ ਕਾਲ (Amrit Kaal) ਦੇ ਦੌਰਾਨ ਸ਼੍ਰੀ ਬਿਰਲਾ ਦੇ ਦੂਸਰੀ ਵਾਰ ਕਾਰਜਭਾਰ ਸੰਭਾਲਣ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਸ਼੍ਰੀ ਬਿਰਲਾ ਨੂੰ ਉਨ੍ਹਾਂ ਦੇ ਪਿਛਲੇ ਪੰਜ ਸਾਲ ਦੇ ਅਨੁਭਵ ਅਤੇ ਉਨ੍ਹਾਂ ਦੇ ਨਾਲ ਸੰਸਦ ਮੈਂਬਰਾਂ ਦੇ ਅਨੁਭਵ ਨਾਲ ਇਸ ਮਹੱਤਵਪੂਰਨ ਸਮੇਂ ਵਿੱਚ ਸਦਨ ਦਾ ਮਾਰਗਦਰਸ਼ਨ ਕਰਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਪੀਕਰ ਦੀ ਨਿਮਰਤਾ ਅਤੇ ਨਿਮਰ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਜੇਤੂ ਮੁਸਕਾਨ ਨਾਲ ਉਨ੍ਹਾਂ ਨੂੰ ਸਦਨ ਦਾ ਸੰਚਾਲਨ ਕਰਨ ਵਿੱਚ ਮਦਦ ਮਿਲਦੀ ਹੈ।

ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਲੋਕ ਸਭਾ ਦੇ ਦੁਬਾਰਾ ਚੁਣੇ ਗਏ ਸਪੀਕਰ ਨਵੀਂ ਸਫ਼ਲਤਾ ਹਾਸਲ ਕਰਦੇ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੀ ਬਲਰਾਮ ਜਾਖੜ ਲਗਾਤਾਰ ਪੰਜ ਵਰ੍ਹਿਆਂ ਦੇ ਬਾਅਦ ਫਿਰ ਤੋਂ ਇਸ ਪਦ (ਅਹੁਦੇ) ਤੇ ਬਿਰਾਜਮਾਨ ਹੋਣ ਵਾਲੇ ਪਹਿਲੇ ਸਪੀਕਰ ਸਨ, ਅਤੇ ਅੱਜ ਸ਼੍ਰੀ ਓਮ ਬਿਰਲਾ ਹਨ ਜਿਨ੍ਹਾਂ ਨੂੰ 17ਵੀਂ ਲੋਕ ਸਭਾ ਦੇ ਸਫ਼ਲ ਸਮਾਪਨ ਦੇ ਬਾਅਦ 18ਵੀਂ ਲੋਕ ਸਭਾ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਮਿਲੀ ਹੈ। ਉਨ੍ਹਾਂ ਨੇ ਵਿਚਕਾਰ 20 ਸਾਲ ਦੀ ਅਵਧੀ ਦੇ ਰੁਝਾਨ ਦੀ ਤਰਫ਼ ਭੀ ਇਸ਼ਾਰਾ ਕੀਤਾ ਜਿਸ ਦੌਰਾਨ ਲੋਕ ਸਭਾ ਦਾ ਸਪੀਕਰ ਚੁਣੇ ਗਏ ਲੋਕ ਜਾਂ ਤਾਂ ਚੋਣਾਂ ਨਹੀਂ ਲੜੇ ਜਾਂ ਸਪੀਕਰ ਦੇ ਆਪਣੇ ਕਾਰਜਕਾਲ ਦੇ ਬਾਅਦ ਚੋਣਾਂ ਜਿੱਤ ਨਹੀਂ ਸਕੇ, ਲੇਕਿਨ ਇਹ ਸ਼੍ਰੀ ਓਮ ਬਿਰਲਾ ਹਨ ਜਿਨ੍ਹਾਂ ਨੇ ਚੋਣਾਂ ਵਿੱਚ ਫਿਰ ਤੋਂ ਜੇਤੂ ਹੋਣ ਦੇ ਬਾਅਦ ਸਪੀਕਰ ਦੇ ਰੂਪ ਵਿੱਚ ਵਾਪਸੀ ਕਰਕੇ ਇਤਿਹਾਸ ਰਚਿਆ ਹੈ।

ਪ੍ਰਧਾਨ ਮੰਤਰੀ ਨੇ ਇੱਕ ਸਾਂਸਦ ਦੇ ਰੂਪ ਵਿੱਚ ਸਪੀਕਰ ਦੇ ਕੰਮਕਾਜ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀ ਓਮ ਬਿਰਲਾ ਦੇ ਸੰਸਦੀ ਖੇਤਰ ਵਿੱਚ ਸਵਸਥ ਮਾਂ ਅਤੇ ਸਵਸਥ ਬੱਚੇ (Healthy Mother and Healthy Child) ਦੇ ਜ਼ਿਕਰਯੋਗ ਅਭਿਯਾਨ ਦਾ ਉਲੇਖ ਕੀਤਾ। ਉਨ੍ਹਾਂ ਨੇ ਸੰਸਦੀ ਚੋਣ ਖੇਤਰ ਕੋਟਾ (Kota) ਦੇ ਗ੍ਰਾਮੀਣ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਸ਼੍ਰੀ ਬਿਰਲਾ ਦੇ ਕੀਤੇ ਗਏ ਅੱਛੇ ਕਾਰਜਾਂ ਤੇ ਭੀ ਟਿੱਪਣੀ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਬਿਰਲਾ ਦੀ ਇਸ ਬਾਤ ਦੇ ਲਈ ਭੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਆਪਣੇ ਸੰਸਦੀ ਚੋਣ ਖੇਤਰ ਵਿੱਚ ਖੇਡਾਂ ਨੂੰ ਭਰਪੂਰ ਹੁਲਾਰਾ ਦਿੱਤਾ।

ਪਿਛਲੀ ਲੋਕ ਸਭਾ ਦੇ ਦੌਰਾਨ ਸ਼੍ਰੀ ਬਿਰਲਾ ਦੀ ਅਗਵਾਈ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਅਵਧੀ ਨੂੰ ਸਾਡੇ ਸੰਸਦੀ ਇਤਿਹਾਸ ਦਾ ਸਵਰਣਿਮ (ਸੁਨਹਿਰੀ) ਕਾਲ (golden period) ਦੱਸਿਆ। ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੇ  ਦੌਰਾਨ ਲਏ ਗਏ ਪਰਿਵਰਤਨਕਾਰੀ ਫ਼ੈਸਲਿਆਂ ਨੂੰ ਯਾਦ ਕਰਦੇ ਹੋਏ ਸਪੀਕਰ ਸਾਹਿਬ ਦੀ ਅਗਵਾਈ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ, ਜੰਮੂ ਕਸ਼ਮੀਰ ਪੁਨਰਗਠਨ, ਭਾਰਤੀਯ ਨਯਾਯ ਸੰਹਿਤਾ, ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ, ਸਮਾਜਿਕ ਸੁਰਕਸ਼ਾ ਸੰਹਿਤਾ, ਪਰਸਨਲ ਡੇਟਾ ਪ੍ਰੋਟੈਕਸ਼ਨ ਬਿਲ, ਮੁਸਲਿਮ ਮਹਿਲਾ ਵਿਵਾਹ ਅਧਿਕਾਰ ਸੰਰਕਸ਼ਣ ਵਿਧੇਅਕ, ਟ੍ਰਾਂਸਜੈਂਡਰ ਪਰਸਨਸ ਪ੍ਰੋਟੈਕਸ਼ਨ ਆਵ੍ ਰਾਇਟਸ ਬਿਲ, ਕੰਜ਼ਿਊਮਰ ਪ੍ਰੋਟੈਕਸ਼ਨ ਬਿਲ, ਡਾਇਰੈਕਟ ਟੈਕਸ- ਵਿਵਾਦ ਸੇ ਵਿਸ਼ਵਾਸ ਵਿਧੇਅਕ (Nari Shakti Vandan Adhiniyam, Jammu Kashmir Reorganization, Bhartiya Nyay Samhita, Bhartiya Nagrik Suraksha Samhita, Samajik Suraksha Samhita, Personal Data Protection Bill, Muslim Mahila Vivah Adhikar Sanrakshan Vidheyak, Transgender Persons Protection of Rights Bill, Consumer Protection Bill, Direct Tax - Vivad se Vishwas Vidheyak) ਜਿਹੇ ਸਾਰੇ ਇਤਿਹਾਸਿਕ ਅਧਿਨਿਯਮਾਂ ਦਾ ਉਲੇਖ ਕੀਤਾ ਜਿਨ੍ਹਾਂ ਨੂੰ ਸ਼੍ਰੀ ਓਮ ਬਿਰਲਾ ਦੀ ਸਪੀਕਰਸ਼ਿਪ ਵਿੱਚ ਪਾਸ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਲੰਬੀ ਯਾਤਰਾ ਵਿਭਿੰਨ ਪੜਾਵਾਂ ਦਾ ਗਵਾਹ ਬਣਦੀ ਹੈ ਜੋ ਨਵੇਂ ਰਿਕਾਰਡ ਬਣਾਉਣ ਦਾ ਅਵਸਰ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਲੋਕ ਭਵਿੱਖ ਵਿੱਚ ਭੀ 17ਵੀਂ ਲੋਕ ਸਭਾ ਨੂੰ ਉਸ ਦੀਆਂ ਉਪਲਬਧੀਆਂ ਦੇ ਲਈ ਸਰਾਹੁੰਦੇ ਰਹਿਣਗੇ। ਉਨ੍ਹਾਂ ਨੇ ਭਾਰਤ ਨੂੰ ਇੱਕ ਆਧੁਨਿਕ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ 17ਵੀਂ ਲੋਕ ਸਭਾ ਵਿੱਚ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਨਵਾਂ ਸੰਸਦ ਭਵਨ ਮਾਣਯੋਗ ਸਪੀਕਰ ਦੇ ਮਾਰਗਦਰਸ਼ਨ ਵਿੱਚ ਅੰਮ੍ਰਿਤ ਕਾਲ ਦੇ ਭਵਿੱਖ (Amrit Kaal’s future) ਦਾ ਮਾਰਗ ਪੱਧਰਾ ਕਰੇਗਾ। ਸ਼੍ਰੀ ਮੋਦੀ ਨੇ ਵਰਤਮਾਨ ਸਪੀਕਰ ਦੀ ਪ੍ਰਧਾਨਗੀ ਵਿੱਚ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਯਾਦ ਕੀਤਾ ਅਤੇ ਲੋਕਤੰਤਰੀ ਪੱਧਤੀਆਂ ਦੀ ਨੀਂਹ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਉਠਾਏ ਗਏ ਕਦਮਾਂ ਦੀ ਭੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਦਨ ਵਿੱਚ ਚਰਚਾ ਨੂੰ ਹੁਲਾਰਾ ਦੇਣ ਦੇ ਲਈ ਸਪੀਕਰ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ ਪੇਪਰਲੈੱਸ ਵਰਕਫਲੋ ਅਤੇ ਵਿਵਸਥਿਤ ਬ੍ਰੀਫਿੰਗ ਪ੍ਰਕਿਰਿਆ (paperless workflow and the systematic briefing process) ਦੀ ਭੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਜੀ-20 ਦੇਸ਼ਾਂ ਦੀਆਂ ਵਿਧਾਨਕ ਸੰਸਥਾਵਾਂ ਦੇ ਮੁਖੀਆਂ ਦੀ ਬੇਹੱਦ ਸਫ਼ਲ ਪੀ-20 ਕਾਨਫਰੰਸ ਦੇ ਲਈ ਭੀ ਸਪੀਕਰ ਦੀ ਸ਼ਲਾਘਾ ਕੀਤੀ, ਜਿਸ ਵਿੱਚ ਬੜੀ ਸੰਖਿਆ ਵਿੱਚ ਦੇਸ਼ਾਂ ਨੇ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਭਵਨ ਸਿਰਫ਼ ਦੀਵਾਰਾਂ ਦਾ ਜਮਾਵੜਾ ਨਹੀਂ ਬਲਕਿ 140 ਕਰੋੜ ਦੇਸ਼ਵਾਸੀਆਂ ਦੀ ਆਕਾਂਖਿਆ ਦਾ ਕੇਂਦਰ ਹੈ। ਉਨ੍ਹਾਂ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਸਦਨ ਦੀ ਕਾਰਜਪ੍ਰਣਾਲੀ, ਆਚਰਣ ਅਤੇ ਜਵਾਬਦੇਹੀ ਸਾਡੇ ਦੇਸ਼ ਵਿੱਚ ਲੋਕਤੰਤਰ ਦੀ ਨੀਂਹ ਨੂੰ ਮਜ਼ਬੂਤ ਕਰਦੇ ਹਨ। ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੀ ਰਿਕਾਰਡ ਉਤਪਾਦਕਤਾ ਦਾ ਉਲੇਖ ਕੀਤਾ ਜੋ 97 ਪ੍ਰਤੀਸ਼ਤ ਰਹੀ। ਸ਼੍ਰੀ ਮੋਦੀ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਦਨ ਦੇ ਮੈਂਬਰਾਂ ਦੇ ਪ੍ਰਤੀ ਸਪੀਕਰ ਦੇ ਵਿਅਕਤੀਗਤ ਸਬੰਧ ਅਤੇ ਚਿੰਤਾ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਬਿਰਲਾ ਦੀ ਇਸ ਬਾਤ ਦੇ ਲਈ ਭੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਭੀ ਸਦਨ ਦੀ ਕਾਰਵਾਈ ਨੂੰ ਰੁਕਣ ਨਹੀਂ ਦਿੱਤਾ। ਉਸ ਦੌਰਾਨ ਸੰਸਦ ਦੀ ਉਤਪਾਦਕਤਾ 170 ਪ੍ਰਤੀਸ਼ਤ ਤੱਕ ਪਹੁੰਚ ਗਈ ਸੀ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਦਨ ਦੀ ਗਰਿਮਾ ਨੂੰ ਬਣਾਈ ਰੱਖਣ ਵਿੱਚ ਸਪੀਕਰ ਦੁਆਰਾ ਦਿਖਾਏ ਗਏ ਸੰਤੁਲਨ ਦੀ ਸ਼ਲਾਘਾ ਕੀਤੀ ਜਿਸ ਦੌਰਾਨ ਕਈ ਕਠੋਰ ਨਿਰਣੇ ਲੈਣਾ ਭੀ ਸ਼ਾਮਲ ਸੀ। ਉਨ੍ਹਾਂ ਨੇ ਪਰੰਪਰਾਵਾਂ ਨੂੰ ਬਣਾਈ ਰੱਖਦੇ ਹੋਏ ਸਦਨ ਦੀਆਂ ਕਦਰਾਂ-ਕੀਮਤਾਂ ਨੂੰ ਬਣਾ ਬਣਾਈ ਰੱਖਣ ਦਾ ਵਿਕਲਪ ਚੁਣਨ ਦੇ ਲਈ ਸਪੀਕਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

ਪ੍ਰਧਾਨ ਮੰਤਰੀ ਨੇ ਲੋਕਾਂ ਦੀ ਸੇਵਾ ਕਰਕੇ ਅਤੇ ਉਨ੍ਹਾਂ ਦੇ ਸੁਪਨਿਆਂ ਅਤੇ ਆਕਾਂਖਿਆਵਾਂ ਨੂੰ ਸਾਕਾਰ ਕਰਕੇ 18ਵੀਂ ਲੋਕ ਸਭਾ ਦੇ ਸਫ਼ਲ ਹੋਣ ਤੇ ਅਤਿਅਧਿਕ ਵਿਸ਼ਵਾਸ ਵਿਅਕਤ ਕੀਤਾ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼੍ਰੀ ਓਮ ਬਿਰਲਾ ਨੂੰ ਦਿੱਤੀ ਗਈ ਮਹੱਤਵਪੂਰਨ ਜ਼ਿੰਮੇਦਾਰੀ ਅਤੇ ਦੇਸ਼ ਨੂੰ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਤੇ ਲਿਜਾਣ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

 

***************

 

ਡੀਐੱਸ/ਟੀਐੱਸ/ਆਰਟੀ



(Release ID: 2028916) Visitor Counter : 12