ਟੈਕਸਟਾਈਲ ਮੰਤਰਾਲਾ

ਮੁੱਲ ਲੜੀ ਦੇ ਹਰੇਕ ਪੱਧਰ ‘ਤੇ “ਜ਼ੀਰੋ ਇਫੈਕਟ: ਜ਼ੀਰੋ ਡਿਫੈਕਟ” ਦੇ ਨਾਲ “ਮੇਕ ਇਨ ਇੰਡੀਆ” ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਵਿਸ਼ਵ ਪੱਧਰੀ ਨਿਰਮਾਣ ਸੁਵਿਧਾਵਾਂ ਦਾ ਵਿਕਾਸ ਜ਼ਰੂਰੀ ਹੈ: ਸ਼੍ਰੀ ਗਿਰੀਰਾਜ ਸਿੰਘ


ਟੈਕਸਟਾਈਲ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਲਈ ਉਦਯੋਗ ਨੂੰ ਹੱਬ ਅਤੇ ਸਪੋਕ ਮਾਡਲ ਵਿੱਚ ਕੰਮ ਕਰਨਾ ਚਾਹੀਦਾ ਹੈ: ਟੈਕਸਟਾਈਲ ਮੰਤਰੀ

ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ 71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (IIGF) ਦਾ ਉਦਘਾਟਨ ਕੀਤਾ

Posted On: 25 JUN 2024 5:40PM by PIB Chandigarh

ਕੇਂਦਰੀ ਟੈਕਸਟਾਈਲ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਨੇ ਅੱਜ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਵਿਖੇ  71ਵੇਂ ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ (ਆਈਆਈਜੀਐੱਫ) ਦਾ ਉਦਘਾਟਨ ਕੀਤਾ।ਆਪਣੇ ਉਦਘਾਟਨੀ ਭਾਸ਼ਣ ਵਿੱਚ ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਈਆਈਜੀਐੱਫ ਸੂਖਮ, ਛੋਟੇ ਅਤੇ ਦਰਮਿਆਨੇ ਨਿਰਯਾਤਕਾਂ ਦੇ ਲਈ ਇੱਕ ਵਿਲੱਖਣ ਮਾਰਕੀਟਿੰਗ ਪਲੈਟਫਾਰਮ ਪ੍ਰਦਾਨ ਕਰਦਾ ਹੈ, ਜੋ ਭਾਰਤ ਦੇ ਨਵੀਨਤਮ ਰੁਝਾਨਾਂ ਅਤੇ ਵਿਭਿੰਨ ਪੇਸ਼ਕਸ਼ਾਂ ਨੂੰ ਦੁਨੀਆ ਦੇ ਬਾਕੀ ਹਿੱਸਿਆਂ ਦੇ ਸਾਹਮਣੇ ਪ੍ਰਦਰਸ਼ਿਤ ਕਰਦਾ ਹੈ। ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ “ਮੇਕ ਇਨ ਇੰਡੀਆ” ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਵਿਸ਼ਵ ਪੱਧਰੀ ਨਿਰਮਾਣ ਸੁਵਿਧਾਵਾਂ ਦਾ ਵਿਕਾਸ ਕਰਨਾ ਜ਼ਰੂਰੀ ਹੈ, ਜਿਸ ਵਿੱਚ ਮੁੱਲ ਲੜੀ ਦੇ ਹਰੇਕ ਪੱਧਰ ‘ਤੇ “ਜ਼ੀਰੋ ਇਫੈਕਟ: ਜ਼ੀਰੋ ਡਿਫੈਕਟ” ਹੋਵੇ।

ਸ਼੍ਰੀ ਸਿੰਘ ਨੇ ਘਰੇਲੂ ਨਿਰਮਾਣ ਨੂੰ ਵਧਾਉਣ ਲਈ ‘ਹੱਬ ਅਤੇ ਸਪੋਕ’ ਮਾਡਲ ਨੂੰ ਅਪਣਾਉਣ ਦਾ ਸੱਦਾ ਦਿੱਤਾ, ਉਦਯੋਗ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ ਅਤੇ ਭਾਰਤੀ ਬ੍ਰਾਂਡਾਂ ਦੀ ਸਥਾਪਨਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਮੰਤਰਾਲਾ ਅੰਤਰਰਾਸ਼ਟਰੀ ਪੱਧਰ ‘ਤੇ ਮਿਆਰੀ ਪਾਰਕ ਬਣਾਉਣ ਲਈ ਏਕੀਕ੍ਰਿਤ ਟੈਕਸਟਾਈਲ ਪਾਰਕ (ਐੱਸਆਈਟੀਪੀ) ਯੋਜਨਾ ਨੂੰ ਮੁੜ ਸੁਰਜੀਤ ਕਰਨ ਲਈ ਵੀ ਤਿਆਰ ਹੈ।

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ, “ਅੱਜ, ਭਾਰਤ 7.2 ਪ੍ਰਤੀਸ਼ਤ ਦੀ ਜੀਡੀਪੀ ਵਾਧਾ ਦਰ ਦੇ ਨਾਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ 2027-28 ਤੱਕ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ।” ਵਿਕਾਸ-ਮੁਖੀ ਰਾਜਨੀਤਕ ਪ੍ਰਤਿਸ਼ਠਾਨ ਦੇ ਨਾਲ ਸਕਾਰਾਤਮਕ ਘਰੇਲੂ ਦ੍ਰਿਸ਼ਟੀਕੋਣ ਦੇ ਬਲ ‘ਤੇ ਭਾਰਤ ਵਿੱਚ ਵਪਾਰ ਲਈ ਅਨੁਕੂਲ ਈਕੋ-ਸਿਸਟਮ ਉਪਲਬਧ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਵਧਾਉਣ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਕਈ ਉਪਾਅ ਕੀਤੇ ਗਏ ਹਨ।

ਇਸ ਤੋਂ ਇਲਾਵਾ, ਮੰਤਰੀ ਮਹੋਦਯ ਨੇ ਟੈਕਸਟਾਈਲ ਉਦਯੋਗ ਜਗਤ ਨੂੰ ਕਿਹਾ ਕਿ ਭਾਰਤੀ ਲਿਬਾਸ ਅਤੇ ਕੱਪੜਾ ਬਾਜ਼ਾਰ ਦਾ ਆਕਾਰ 165 ਬਿਲੀਅਨ  ਅਮਰੀਕੀ ਡਾਲਰ ਹੈ, ਜਿਸ ਨੂੰ 350 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣਾ ਹੈ; ਇਹ ਇੱਕ ਟੀਚਾ ਹੈ, ਜਿਸ ਨੂੰ ਤੁਹਾਡੀ ਸਹਿਮਤੀ ਨਾਲ ਤੈਅ ਕੀਤਾ ਗਿਆ ਹੈ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ 2030 ਤੱਕ 50 ਬਿਲੀਅਨ ਅਮਰੀਕੀ ਡਾਲਰ ਤੱਕ ਲੈ ਜਾਓ। ਪ੍ਰਧਾਨ ਮੰਤਰੀ ਨੇ ਤਕਨੀਕੀ ਫਾਈਬਰ ਅਤੇ ਜੀਓ ਟੈਕਸਟਾਈਲ ਨੂੰ ਹੁਲਾਰਾ ਦੇਣ ਲਈ ਇੱਕ ਰੋਡਮੈਪ ਬਣਾਇਆ ਹੈ, ਜੋ ਵਿਕਾਸ ਲਈ ਵੱਡੇ ਵਿਕਲਪ ਪ੍ਰਦਾਨ ਕਰ ਰਿਹਾ ਹੈ।

 

ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ, “ਮੇਰਾ ਕਹਿਣਾ ਹੈ ਕਿ ਮੇਰੀ ਚੁਣੌਤੀ ਬੰਗਲਾਦੇਸ਼ ਨਹੀਂ ਹੈ। ਮੈਂ ਆਉਣ ਵਾਲੇ ਸਮੇਂ ਵਿੱਚ ਚੀਨ ਤੋਂ ਅੱਗੇ ਜਾਣਾ ਚਾਹਾਂਗਾ। ਬੰਗਲਾਦੇਸ਼ ਵਿੱਚ ਪਾਣੀ ਅਤੇ ਕੱਚੇ ਮਾਲ ਦਾ ਖਰਚ ਵਧ ਰਿਹਾ ਹੈ। ਅਸੀਂ ਆਰਐੱਮਜੀ ਨਿਰਯਾਤ ਨੂੰ ਹੁਲਾਰਾ ਦੇਣ ਲਈ ਭਾਰਤ ਵਿੱਚ ਛੋਟੇ ਖਿਡਾਰੀਆਂ ਲਈ ਛੋਟੇ ਕਲੱਸਟਰ ਬਣਾਵਾਂਗੇ।”

ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰੀਜ ਸਿੰਘ ਨੇ ਘਰੇਲੂ ਨਿਰਮਾਣ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਗਾਰਮੈਂਟ ਸੈਕਟਰ ਵਿੱਚ 10,000 ਕਰੋੜ ਰੁਪਏ ਦੀ ਪੀਐੱਲਆਈ ਯੋਜਨਾ ਦੇ ਵਿਸਤਾਰ ਦਾ ਐਲਾਨ ਕੀਤਾ। ਇੰਡੀਆ ਇੰਟਰਨੈਸ਼ਨਲ ਗਾਰਮੈਂਟ ਫੇਅਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿੰਘ ਨੇ ਜ਼ੋਰ ਦਿੱਤਾ ਕਿ ਟੈਕਸਟਾਈਲ ਪਾਰਕਾਂ ਨੂੰ ਨਵਾਂ ਰੂਪ ਦੇਣਾ ਅਤੇ ਗ੍ਰੀਨ ਟੈਕਸਟਾਈਲ ਨੂੰ ਹੁਲਾਰਾ ਦੇਣਾ ਸਾਡਾ ਫੋਕਸ ਹੋਵੇਗਾ।

ਏਈਪੀਸੀ ਦੇ ਚੇਅਰਮੈਨ ਸ਼੍ਰੀ ਸੁਧੀਰ ਸੇਖੜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਗਲੋਬਲ ਪ੍ਰਤੀਕੂਲ ਸਥਿਤੀਆਂ ਨੇ ਭਾਰਤੀ ਲਿਬਾਸ ਨਿਰਯਾਤ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਲੇਕਿਨ ਇਨ੍ਹਾਂ ਪ੍ਰਤੀਕੂਲ ਸਥਿਤੀਆਂ ਦੇ ਬਾਵਜੂਦ, ਭਾਰਤੀ ਲਿਬਾਸ ਨਿਰਯਾਤ ਉਦਯੋਗ ਆਪਣੀ ਸਥਿਤੀ ਬਣਾਏ ਰੱਖਣ ਅਤੇ ਨੁਕਸਾਨ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਸਮਰੱਥ ਰਿਹਾ।”

ਜਨਰਲ ਸਕੱਤਰ ਸ਼੍ਰੀ ਮਿਥਿਲੇਸ਼ਵਰ ਠਾਕੁਰ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਲਿਬਾਸ ਨਿਰਯਾਤਕਾਂ ਲਈ ਵਿਕਸਿਤ ਦੇਸ਼ਾਂ ਵਿੱਚ ਆਪਣਾ ਵਿਸਤਾਰ ਕਰਨ ਦੀ ਵਧੇਰੇ ਸੰਭਾਵਨਾ ਹੈ। ਭਾਰਤੀ ਲਿਬਾਸ ਉਦਯੋਗ ਨੂੰ ਇਸ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ।

25 ਅਤੇ 26 ਜੂਨ 2024 ਨੂੰ ਗਿਆਨ ਸੈਸ਼ਨ ਵੀ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਵੇਂ ਗਲੋਬਲ ਵਪਾਰ ਨੂੰ ਨੈਵੀਗੇਟ ਕਰਨਾ; ਉਦਯੋਗ ਲਈ ਚੁਣੌਤੀਆਂ ਅਤੇ ਮੌਕੇ; ਕੁਸ਼ਲਤਾ ਲਾਭ: ਡਰਾਈਵਿੰਗ ਮੈਨੂਫੈਕਚਰਿੰਗ-ਲਿਬਾਸ ਅਤੇ ਟਿਕਾਊ ਫੈਸ਼ਨ ਵਿੱਚ ਉਤਕ੍ਰਿਸ਼ਟਤਾ: ਸੰਕਲਪ ਤੋਂ ਲੈ ਕੇ ਅਸਲੀਅਤ ਤੱਕ।

ਇਹ ਮੇਲਾ ਐਪਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏਈਪੀਸੀ) ਦੁਆਰਾ  ਇੰਟਰਨੈਸ਼ਨਲ ਗਾਰਮੈਂਟ ਫੇਅਰ ਐਸੋਸੀਏਸ਼ਨ (ਆਈਜੀਐੱਫਏ) ਰਾਹੀਂ ਭਾਰਤ ਦੇ ਤਿੰਨ ਪ੍ਰਮੁੱਖ ਗਾਰਮੈਂਟ ਐਸੋਸੀਏਸ਼ਨਾਂ, ਕਲੋਥਿੰਗ ਮੈਨੂਫੈਕਚਰਿੰਗ ਐਸੋਸੀਏਸ਼ਨ ਆਫ ਇੰਡੀਆ (ਸੀਐੱਮਏਆਈ), ਗਾਰਮੈਂਟ ਐਕਸਪੋਰਟਰਜ਼ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ (ਜੀਈਐੱਮਏ) ਅਤੇ ਗਾਰਮੈਂਟ ਐਕਸਪੋਰਟਰਜ਼ ਐਸੋਸੀਏਸ਼ਨ ਆਫ ਰਾਜਸਥਾਨ (ਜੀਈਏਆਰ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਇਨ੍ਹਾਂ ਐਸੋਸੀਏਸ਼ਨਾਂ ਦੁਆਰਾ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਣਾਈ ਗਈ ਸਮੂਹਿਕ ਭਾਵਨਾ, ਟੀਮ ਵਰਕ ਅਤੇ ਤਾਲਮੇਲ ਦਾ ਪ੍ਰਮਾਣ ਹੈ। ਇਸ ਆਯੋਜਨ ਵਿੱਚ 50 ਦੇਸ਼ਾਂ ਦੇ 600 ਤੋਂ ਵੱਧ ਖਰੀਦਦਾਰਾਂ ਨੇ ਹਿੱਸਾ ਲਿਆ। 71ਵੇਂ ਐਡੀਸ਼ਨ ਵਿੱਚ 25 ਤੋਂ 27 ਜੂਨ 2024 ਤੱਕ ਹਰ ਦਿਨ ਦੋ ਫੈਸ਼ਨ ਸ਼ੋਅ ਵੀ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਸ਼ੋਅ ਦੌਰਾਨ ਪ੍ਰਦਰਸ਼ਿਤ ਕੀਤੇ ਗਏ ਸਭ ਤੋਂ ਵਧੀਆ ਸੰਗ੍ਰਹਿ ਪ੍ਰਦਰਸ਼ਿਤ ਕੀਤੇ ਜਾਣਗੇ।

************

ਸੁਨੀਲ ਕੁਮਾਰ ਤਿਵਾੜੀ



(Release ID: 2028755) Visitor Counter : 25