ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਆ ਪਟੇਲ ਅਤੇ ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ ਦੀ ਮੌਜੂਦਗੀ ਵਿੱਚ ਨੈਸ਼ਨਲ ਸਟੌਪ ਡਾਇਰੀਆ ਮੁਹਿੰਮ 2024 ਦੀ ਸ਼ੁਰੂਆਤ ਕੀਤੀ


ਸਟੌਪ ਡਾਇਰੀਆ ਮੁਹਿੰਮ ਦਾ ਉਦੇਸ਼ ਬਚਪਨ ਵਿੱਚ ਹੋਣ ਵਾਲੀ ਡਾਇਰੀਆ ਨਾਲ ਬੱਚਿਆਂ ਦੀ ਮੌਤ ਨੂੰ ਜ਼ੀਰੋ ਕਰਨਾ ਹੈ; ਇਸ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ ਓਆਰਐੱਸ ਪੈਕੇਟ ਅਤੇ ਜ਼ਿੰਕ ਦੀ ਪੂਰਵ-ਪੌਜੀਸ਼ਨਿੰਗ ਦੇ ਨਾਲ 2 ਮਹੀਨੇ ਦੀ ਮੁਹਿੰਮ ਸ਼ਾਮਲ ਹੈ

ਕੇਂਦਰ ਸਰਕਾਰ ਦੇ ਵੱਖ-ਵੱਖ ਪਹਿਲੂਆਂ ਜਿਵੇਂ ਰਾਸ਼ਟਰੀ ਜਲ ਜੀਵਨ ਮਿਸ਼ਨ, ਸਵੱਛ ਭਾਰਤ ਅਭਿਯਾਨ ਅਤੇ ਆਯੁਸ਼ਮਾਨ ਅਰੋਗਿਆ ਮੰਦਿਰ ਨੈੱਟਵਰਕ ਦੇ ਵਿਸਤਾਰ ਨੇ ਦਸਤ ਦੇ ਕਾਰਨ ਹੋਣ ਵਾਲੀ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਹੈ: ਸ਼੍ਰੀ ਜੇ ਪੀ ਨੱਡਾ

ਭਾਰਤ ਵਿੱਚ ਦਸਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਸਮਰੱਥਾ ਨਿਰਮਾਣ ਨਾਲ ਜੁੜੇ ਪ੍ਰਯਾਸਾਂ ਨੂੰ ਵਧਾਉਣ ਦੇ ਨਾਲ-ਨਾਲ ਸਿਹਤ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ

ਸ਼੍ਰੀ ਜਾਧਵ ਪ੍ਰਤਾਪਰਾਓ ਨੇ ਅਧਿਕਾਰੀਆਂ ਨੂੰ ਸਵੱਛਤਾ ਅਤੇ ਦਸਤ ਦੀ ਰੋਕਥਾਮ ਦੇ ਟੀਚੇ ਨਿਰਧਾਰਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ

ਦਸਤ ਦੇ ਕਾਰਨ ਹੋਣ ਵਾਲੀ ਬਾਲ ਮੌਤ ਨੂੰ ਜ਼ੀਰੋ ਕਰਨ ਦੇ ਟੀਤੇ ਤੱਕ ਪਹੁੰਚਣ ਦੇ ਪ੍ਰਯਾਸਾਂ ਨੂੰ ਫਿਰ ਤੋਂ ਸਰਗਰਮ ਕਰੋ ਅਤੇ ਜਾਗਰੂਕਤਾ ਵਧਾਓ: ਸ਼੍ਰੀਮਤੀ ਅਨੁਪ੍ਰਿਆ ਪਟੇਲ

Posted On: 24 JUN 2024 6:49PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਇੱਥੇ ਨੈਸ਼ਨਲ ਸਟੌਪ ਡਾਇਰੀਆ ਮੁਹਿੰਮ 2024 ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਅਤੇ ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ ਮੌਜੂਦ ਸਨ। ਪਤਵੰਤਿਆਂ ਨੇ ਮੁਹਿੰਮ ਲਈ ਲੋਗੋ, ਪੋਸਟਰ, ਰੇਡੀਓ ਸਪੌਟਸ ਅਤੇ ਆਡੀਓ ਵਿਜ਼ੁਅਲ ਵਰਗੀ ਆਈਈਸੀ ਸਮਗੱਰੀ ਵੀ ਜਾਰੀ ਕੀਤੀ ਅਤੇ ਬੱਚਿਆਂ ਨੂੰ ਓਰਲ ਰੀਹਾਈਡ੍ਰੇਸ਼ਨ ਸਾਲਟ (ਓਆਰਐੱਸ) ਅਤੇ ਜ਼ਿੰਕ ਦੀਆਂ ਗੋਲੀਆਂ ਵੰਡੀਆਂ।

 

ਸਟੌਪ ਡਾਇਰੀਆ ਮੁਹਿੰਮ 2024 ਦਾ ਟੀਚਾ ਬੱਚਿਆਂ ਨੂੰ ਹੋਣ ਵਾਲੇ ਡਾਇਰੀਆ ਦੇ ਕਾਰਨ ਹੋਣ ਵਾਲੀ ਮੌਤ ਦੀ ਸੰਖਿਆ ਨੂੰ ਘੱਟ ਕਰਦੇ ਹੋਏ ਜ਼ੀਰੋ ਬਾਲ ਮੌਤ ਦਰ ਤੱਕ ਪਹੁੰਚਣਾ ਹੈ। ਜਦਕਿ ਮੌਜੂਦਾ ਡਾਇਰੀਆ ਰਣਨੀਤੀ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਓਆਰਐੱਸ ਦੀ ਪਹਿਲੇ ਤੋਂ ਉਪਲਬਧਤਾ ਅਤੇ ਸੀਮਤ ਆਈਈਸੀ ਦੇ ਨਾਲ 2 ਸਪਤਾਹ ਦੀ ਮੁਹਿੰਮ ਸ਼ਾਮਲ ਸੀ, ਨਵੀਂ ਰਣਨੀਤੀ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋ-ਪੈਕੇਜਿੰਗ ਦੇ ਰੂਪ ਵਿੱਚ 2 ਓਆਰਐੱਸ ਪੈਕੇਟ ਅਤੇ ਜ਼ਿੰਕ ਦੀ ਉਪਲਬਧਤਾ ਦੇ ਨਾਲ 2 ਮਹੀਨੇ ਦੀ ਮੁਹਿੰਮ ਸ਼ਾਮਲ ਹੈ। ਇਸ ਵਿੱਚ ਸਿਹਤ, ਜਲ ਅਤੇ ਸਵੱਛਤਾ, ਸਿੱਖਿਆ ਅਤੇ ਗ੍ਰਾਮੀਣ ਵਿਕਾਸ ਸਮੇਤ ਕਈ ਖੇਤਰਾਂ ਵਿੱਚ ਵੱਖ-ਵੱਖ ਪਲੈਟਫਾਰਮਾਂ ਅਤੇ ਸਹਿਯੋਗ ਰਾਹੀਂ ਵਿਆਪਕ ਆਈਈਸੀ ਵੀ ਸ਼ਾਮਲ ਹੋਵੇਗਾ।

ਇਸ ਮੌਕੇ ‘ਤੇ ਸ਼੍ਰੀ ਜੇ ਪੀ ਨੱਡਾ ਨੇ ਕਿਹਾ, “ਮਿਸ਼ਨ ਇੰਦਰਧਨੁਸ਼, ਰੋਟਾਵਾਇਰਸ ਵੈਕਸੀਨ ਅਤੇ ਇਸ ਸਟੌਪ ਡਾਇਰੀਆ ਮੁਹਿੰਮ ਦੇ ਦਰਮਿਆਨ ਇੱਕ ਵਿਲੱਖਣ ਸਬੰਧ ਹੈ ਕਿਉਂਕਿ ਇਹ ਸਾਰੇ ਸਿਹਤ ਮੰਤਰੀ ਦੇ ਰੂਪ ਵਿੱਚ ਮੇਰੇ ਪਿਛਲੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਪਹਿਲਾਂ ਵਿੱਚੋਂ ਸਨ।” ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਨੇ ਡਾਇਰੀਆ ਦੇ ਕਾਰਨ ਬਾਲ ਮੌਤ ਦਰ ਨੂੰ ਘੱਟ ਕਰਨ ਵਿੱਚ ਕੁੱਲ ਮਿਲਾ ਕੇ ਮਦਦ ਕੀਤੀ ਹੈ। ਇਸੇ ਪ੍ਰਕਾਰ, ਰਾਸ਼ਟਰੀ ਜਲ ਜੀਵਨ ਮਿਸ਼ਨ, ਸਵੱਛ ਭਾਰਤ ਅਭਿਯਾਨ ਅਤੇ ਆਯੁਸ਼ਮਾਨ ਅਰੋਗਿਆ ਮੰਦਿਰ ਨੈੱਟਵਰਕ ਦੇ ਵਿਸਤਾਰ ਨੇ ਦੇਸ਼ ਵਿੱਚ ਡਾਇਰੀਆ ਦੇ ਮਾਮਲਿਆਂ ਅਤੇ ਮੌਤ ਦਰ ਵਿੱਚ ਕਮੀ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

 

ਕੇਂਦਰੀ ਸਿਹਤ ਮੰਤਰੀ ਨੇ ਭਾਰਤ ਵਿੱਚ ਡਾਇਰੀਆ ਪ੍ਰਬੰਧਨ ਪ੍ਰਯਾਸਾਂ ‘ਤੇ ਜ਼ੋਰ ਦੇਣ ਦੇ ਲਈ ਸਮਰੱਥਾ ਨਿਰਮਾਣ ਦੇ ਪ੍ਰਯਾਸਾਂ ਨੂੰ ਵਧਾਉਣ ਦੇ ਨਾਲ-ਨਾਲ ਸਿਹਤ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਰਾਜਾਂ ਦੀ ਤਿਆਰੀ ਦੇ ਪੱਧਰ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਜੇ ਪੀ ਨੱਡਾ ਨੇ ਉਨ੍ਹਾਂ ਨੂੰ ਜਨਤਾ ਦੇ ਵਿੱਚ ਜਾਗਰੂਕਤਾ ਵਧਾਉਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਜੇਕਰ ਸਾਡੇ ਸਿਹਤ ਸੰਭਾਲ਼ ਕਰਮਚਾਰੀ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਪਹੁੰਚ ਸਕਦੇ ਹਨ ਅਤੇ ਕੋਵਿਡ ਦੇ ਟੀਕਿਆਂ ਦੀਆਂ 220 ਕਰੋੜ ਖੁਰਾਕਾਂ ਲੱਗਾ ਸਕਦੇ ਹਨ, ਤਾਂ ਮੈਨੂੰ ਯਕੀਨ ਹੈ ਕਿ ਸਾਡੇ ਫਰੰਟਲਾਈਨ ਹੈਲਥਕੇਅਰ ਵਰਕਰ ਡਾਇਰੀਆ ਮੁਹਿੰਮ ਦੌਰਾਨ ਵੀ ਉਸੇ ਤਰ੍ਹਾਂ ਦੀ ਮਜ਼ਬੂਤ ਡਿਲੀਵਰੀ ਵਿਧੀ ਬਣਾ ਸਕਦੇ ਹਨ।”

 

 

ਸ਼੍ਰੀ ਜਾਧਵ ਪ੍ਰਤਾਪਰਾਓ ਨੇ ਕਿਹਾ, “ਸਿਰਫ਼ ਸਵਸਥ ਬੱਚੇ ਹੀ ਸਵਸਥ ਰਾਸ਼ਟਰ ਦਾ ਨਿਰਮਾਣ ਕਰਦੇ ਹਨ”। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲੇ ਡਾਇਰੀਆ ਦੀ ਰੋਕਥਾਮ ਲਈ ਅਣਥੱਕ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੱਚਿਆਂ ਨੂੰ ਓਆਰਐੱਸ ਅਤੇ ਜ਼ਿੰਕ ਦੀਆਂ ਗੋਲੀਆਂ ਉਪਲਬਧ ਕਰਵਾਉਣ ਦੇ ਇਲਾਵਾ ਸਵੱਛਤਾ ਅਤੇ ਡਾਇਰੀਆ ਰੋਕਥਾਮ ਨਾਲ ਜੁੜੇ ਟੀਚੇ ਨਿਰਧਾਰਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।

ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਕਿਹਾ, “ਇਹ ਦੁਖਦਾਈ ਹੈ ਕਿ ਬਚਪਨ ਵਿੱਚ ਹੋਣ ਵਾਲਾ ਡਾਇਰੀਆ, ਜੋ ਰੋਕਥਾਮ ਯੋਗ ਅਤੇ ਇਲਾਜ ਯੋਗ ਦੋਨੋਂ ਹਨ, ਫਿਰ ਵੀ ਇਸ ਬਿਮਾਰੀ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਚੱਲੀਆਂ ਜਾਂਦੀਆਂ ਹਨ।” ਉਨ੍ਹਾਂ ਨੇ ਰਾਜਾਂ ਅਤੇ ਹੋਰ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ “ਆਪਣੇ ਪ੍ਰਯਾਸਾਂ ਨੂੰ ਫਿਰ ਤੋਂ ਸਰਗਰਮ ਕਰਨ ਅਤੇ ਡਾਇਰੀਆ ਬਾਰੇ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ, ਤਾਕਿ ਡਾਇਰੀਆ ਦੇ ਕਾਰਨ ਬੱਚਿਆਂ ਦੀ ਮੌਤ ਨੂੰ ਜ਼ੀਰੋ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।”

ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਕਿਹਾ ਕਿ “ਡਾਇਰੀਆ ਬੱਚਿਆਂ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ। ਪਹਿਲੇ ਸਰਕਾਰ ਡਾਇਰੀਆ ਨੂੰ ਘੱਟ ਕਰਨ ਲਈ ਹਰ ਪਖਵਾੜਾ ਮੁਹਿੰਮ ਚਲਾਉਂਦੀ ਸੀ, ਜਿਸ ਨੂੰ ਹੁਣ ਇੱਕ ਵਿਆਪਕ ਅਤੇ ਵੱਡੀ ਮੁਹਿੰਮ ਵਿੱਚ ਬਦਲ ਦਿੱਤਾ ਗਿਆ ਹੈ।”

ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼ ਡਾ. ਅਤੁਲ ਗੋਇਲ ਨੇ ਕਿਹਾ ਕਿ ਡਾਇਰੀਆ ਬੱਚਿਆਂ ਵਿੱਚ ਹੋਣ ਵਾਲੀ ਇੱਕ ਆਮ ਲੇਕਿਨ ਰੋਕਥਾਮ ਯੋਗ ਬਿਮਾਰੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਮੁਹਿੰਮ ਦੇਸ਼ ਵਿੱਚ ਡਾਇਰੀਆ ਪ੍ਰਬੰਧਨ ਨਾਲ ਜੁੜੀ ਰਣਨੀਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ।

ਇਸ ਮੌਕੇ ‘ਤੇ ਮੌਜੂਦ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੁਹਿੰਮ ‘ਤੇ ਆਪਣੇ ਵਿਚਾਰ ਅਤੇ ਫੀਡਬੈਕ ਸਾਂਝੇ ਕੀਤੇ। ਉਨ੍ਹਾਂ ਨੇ ਆਪਣੀਆਂ ਤਿਆਰੀਆਂ ਦੇ ਪੱਧਰ ‘ਤੇ ਅਪਡੇਟ ਵੀ ਦਿੱਤਾ ਅਤੇ ਇਸ ‘ਤੇ ਆਪਣੀਆਂ ਕੁਝ ਬਿਹਤਰੀਨ ਕਾਰਜ ਪ੍ਰਣਾਲੀਆਂ ਵੀ ਸਾਂਝੀਆਂ ਕੀਤੀਆਂ।

 

ਪਿਛੋਕੜ:

ਬੱਚਿਆਂ ਵਿੱਚ ਦਸਤ ਦੀ ਲਗਾਤਾਰ ਵਧਦੀ ਸਮੱਸਿਆ ਨਾਲ ਨਜਿੱਠਣ ਅਤੇ ਜ਼ੀਰੋ ਬਾਲ ਮੌਤ ਦਰ ਨੂੰ ਲੈ ਕੇ ਪ੍ਰਯਾਸ ਕਰਨ ਦੇ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਆਪਣੇ ਲੰਬੇ ਸਮੇਂ ਤੋਂ ਚਲ ਰਹੇ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪਖਵਾੜੇ (ਆਈਡੀਸੀਐੱਫ) ਨੂੰ ਸਟੌਪ ਡਾਇਰੀਆ ਮੁਹਿੰਮ ਦੇ ਰੂਪ ਵਿੱਚ ਪੁਨਰ: ਬ੍ਰਾਂਡ ਕੀਤਾ ਹੈ। 2014 ਵਿੱਚ ਸ਼ੁਰੂ ਹੋਈ ਇਹ ਪਹਿਲ ਰੋਕਥਾਮ, ਸੁਰੱਖਿਆ ਅਤੇ ਇਲਾਜ (ਪੀਪੀਟੀ) ਰਣਨੀਤੀ ਨੂੰ ਵਧਾਉਣ ਅਤੇ ਓਰਲ ਰੀਹਾਈਡ੍ਰੇਸ਼ਨ ਸਲਿਊਸ਼ਨ (ਓਆਰਐੱਸ) ਅਤੇ ਜ਼ਿੰਕ ਦੇ ਉਪਯੋਗ ਨੂੰ ਵਧਾਉਣ ‘ਤੇ ਕੇਂਦ੍ਰਿਤ ਹੈ। ਮੁਹਿੰਮ 2024 ਦਾ ਸਲੋਗਨ, “ਡਾਇਰੀਆ ਦੀ ਰੋਕਥਾਮ, ਸਫ਼ਾਈ ਅਤੇ ਓਆਰਐੱਸ ਸੇ ਰੱਖੇ ਆਪਣਾ ਧਿਆਨ” ਹੈ, ਜੋ ਰੋਕਥਾਮ, ਸਵੱਛਤਾ ਅਤੇ ਉੱਚਿਤ ਇਲਾਜ ਦੇ ਮਹੱਤਵ ‘ਤੇ ਜ਼ੋਰ ਦਿੰਦਾ ਹੈ।

ਸਟੌਪ ਡਾਇਰੀਆ ਮੁਹਿੰਮ ਦੋ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗੀ: 14 ਤੋਂ 30 ਜੂਨ, 2024 ਤੱਕ ਸ਼ੁਰੂਆਤੀ ਪੜਾਅ ਅਤੇ 1 ਜੁਲਾਈ ਤੋਂ 31 ਅਗਸਤ, 2024 ਤੱਕ ਮੁਹਿੰਮ ਪੜਾਅ। ਇਸ ਮਿਆਦ ਦੌਰਾਨ ਪ੍ਰਮੁੱਖ ਗਤੀਵਿਧੀਆਂ ਵਿੱਚ ਆਸ਼ਾ ਕਾਰਜਕਰਤਾਵਾਂ ਦੁਆਰਾ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਘਰਾਂ ਵਿੱਚ ਓਆਰਐੱਸ ਅਤੇ ਜ਼ਿੰਕ ਦੇ ਕੋ-ਪੈਕੇਜ ਦੀ ਵੰਡ ਕਰਨਾ, ਸਿਹਤ ਸੁਵਿਧਾਵਾਂ ਅਤੇ ਆਂਗਣਵਾੜੀ ਕੇਂਦਰਾਂ ‘ਤੇ ਓਆਰਐੱਸ-ਜ਼ਿੰਕ ਕਾਰਨਰ ਸਥਾਪਿਤ ਕਰਨਾ ਅਤੇ ਡਾਇਰੀਆ ਦੇ ਪ੍ਰਭਾਵੀ ਪ੍ਰਬੰਧਨ ਲਈ ਪਹਿਲ ਅਤੇ ਜਾਗਰੂਕਤਾ ਦੇ ਪ੍ਰਯਾਸਾਂ ਨੂੰ ਤੇਜ਼ ਕਰਨਾ ਸ਼ਾਮਲ ਹੈ। ਇਸ ਦੇ ਇਲਾਵਾ, ਮੁਹਿੰਮ ਵਿਆਪਕ ਦੇਖਭਾਲ ਅਤੇ ਰੋਕਥਾਮ ਸੁਨਿਸ਼ਚਿਤ ਕਰਨ ਲਈ ਡਾਇਰੀਆ ਮਾਮਲੇ ਦੇ ਪ੍ਰਬੰਧਨ ਲਈ ਸੇਵਾ ਪ੍ਰਾਵਧਾਨ ਨੂੰ ਮਜ਼ਬੂਤ ਕਰੇਗੀ।

ਸਟੌਪ ਡਾਇਰੀਆ ਮੁਹਿੰਮ ਦੇ ਫੋਕਸ ਖੇਤਰ:

  • ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ: ਸਿਹਤ ਸੁਵਿਧਾਵਾਂ ਦੀ ਸਹੀ ਸਾਂਭ-ਸੰਭਾਲ਼ ਅਤੇ ਉਪਯੋਗ ਸੁਨਿਸ਼ਚਿਤ ਕਰਨਾ ਅਤੇ ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਜ਼ਰੂਰੀ ਮੈਡੀਕਲ ਸਪਲਾਈ (ਓਆਰਐੱਸ, ਜ਼ਿੰਕ) ਦੀ ਉਪਲਬਧਤਾ ਸੁਨਿਸ਼ਚਿਤ ਕਰਨਾ।

  • ਸਵੱਛ ਜਲ ਅਤੇ ਸਵੱਛਤਾ ਤੱਕ ਪਹੁੰਚ ਵਿੱਚ ਸੁਧਾਰ: ਸੁਰੱਖਿਅਤ ਪੀਣ ਵਾਲੇ ਪਾਣੀ ਅਤੇ ਬਿਹਤਰ ਸਵੱਛਤਾ ਪ੍ਰਦਾਨ ਲਈ ਸਖ਼ਤ ਗੁਣਵੱਤਾ ਨਿਯੰਤਰਣ ਉਪਾਵਾਂ ਅਤੇ ਸਥਾਈ ਕਾਰਜ ਪ੍ਰਣਾਲੀਆਂ ਨੂੰ ਲਾਗੂ ਕਰਨਾ।

  • ਪੋਸ਼ਣ ਪ੍ਰੋਗਰਾਮਾਂ ਨੂੰ ਵਧਾਉਣਆ: ਬਿਹਤਰ ਪੋਸ਼ਣ ਪਹਿਲਾਂ ਰਾਹੀਂ ਦਸਤ ਰੋਗਾਂ ਦਾ ਇੱਕ ਪ੍ਰਮੁੱਖ ਕਾਰਨ ਕੁਪੋਸ਼ਣ ਨੂੰ ਦੂਰ ਕਰਨਾ।

  • ਸਵੱਛਤਾ ਸਿੱਖਿਆ ਨੂੰ ਉਤਸ਼ਾਹਿਤ ਕਰਨਾ: ਵਿਆਪਕ ਸਵੱਛਤਾ ਸਿੱਖਿਆ ਪ੍ਰੋਗਰਾਮਾਂ ਰਾਹੀਂ ਸਕੂਲਾਂ ਨੂੰ ਜ਼ਰੂਰੀ ਸੁਵਿਧਾਵਾਂ ਨਾਲ ਲੈਸ ਕਰਨਾ ਅਤੇ ਬੱਚਿਆਂ ਵਿੱਚ ਸਵਸਥ ਆਦਤਾਂ ਨੂੰ ਉਤਸ਼ਾਹਿਤ ਕਰਨਾ।

ਇਨ੍ਹਾਂ ਫੋਕਸ ਖੇਤਰਾਂ ਦਾ ਉਦੇਸ਼ ਦਸਤ ਦੇ ਪ੍ਰਬੰਧਨ ਅਤੇ ਰੋਕਥਾਮ ਲਈ ਇੱਕ ਸਮੁੱਚਾ ਦ੍ਰਿਸ਼ਟੀਕੋਣ  ਬਣਾਉਣਾ ਹੈ, ਜਿਸ ਦੇ ਅੰਤ ਵਿੱਚ ਬਾਲ ਮੌਤ ਦਰ ਵਿਚ ਕਮੀ ਆਵੇ ਅਤੇ ਸਮੁੱਚੀ ਜਨਤਕ ਸਿਹਤ ਵਿੱਚ ਸੁਧਾਰ ਹੋਵੇ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਪੀਣ ਵਾਲੇ ਪਾਣੀ, ਸਵੱਛਤਾ, ਮਹਿਲਾ ਅਤੇ ਬਾਲ ਵਿਕਾਸ, ਸਕੂਲ ਸਿੱਖਿਆ, ਗ੍ਰਾਮੀਣ ਵਿਕਾਸ ਅਤੇ ਸ਼ਹਿਰੀ ਵਿਕਾਸ ਜਿਹੇ ਵੱਖ-ਵੱਖ ਸਬੰਧਿਤ ਮੰਤਰਾਲਿਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਬਹੁ-ਖੇਤਰੀ ਦ੍ਰਿਸ਼ਟੀਕੋਣ ਸਟੌਪ ਡਾਇਰੀਆ ਮੁਹਿੰਮ ਦੇ ਬਿਹਤਰ ਤਾਲਮੇਲ ਅਤੇ ਲਾਗੂਕਰਣ ਨੂੰ ਸੁਨਿਸ਼ਚਿਤ ਕਰਦਾ ਹੈ, ਜਿਸ ਦਾ ਟੀਚਾ ਬਾਲ ਮੌਤ ਦਰ ਵਿੱਚ ਕਮੀ ਲਿਆਉਣਾ ਅਤੇ ਜਨਤਕ ਸਿਹਤ ਵਿੱਚ ਸੁਧਾਰ ਲਿਆਉਣ ਲਈ ਇੱਕ ਵਿਆਪਕ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਨੂੰ ਸਾਕਾਰ ਕਰਨਾ ਹੈ।

ਸਬੰਧਿਤ ਮੰਤਰਾਲਿਆਂ ਦੇ ਸਕੱਤਰ (ਪੀਣ ਵਾਲੇ ਪਾਣੀ ਅਤੇ ਸਵੱਛਤਾ; ਮਹਿਲਾ ਅਤੇ ਬਾਲ ਵਿਕਾਸ; ਸਕੂਲ ਸਿੱਖਿਆ; ਗ੍ਰਾਮੀਣ ਵਿਕਾਸ; ਸ਼ਹਿਰੀ ਵਿਕਾਸ); ਮੀਟਿੰਗ ਵਿੱਚ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀਮਤੀ ਰੋਲੀ ਸਿੰਘ, ਸਿਹਤ ਮੰਤਰਾਲੇ ਦੀ ਸੰਯੁਕਤ ਸੱਕਤਰ (ਆਰਸੀਐੱਚ) ਸ਼੍ਰੀਮਤੀ ਮੀਰਾ ਸ੍ਰੀਵਾਸਤਵ, ਮੱਧ ਪ੍ਰਦੇਸ਼, ਤਮਿਲ ਨਾਡੂ ਅਤੇ ਰਾਜਸਥਾਨ ਤੋਂ ਵਧੀਕ ਮੁੱਖ ਸਕੱਤਰ, ਪ੍ਰਧਾਨ ਸਕੱਤਰ (ਸਿਹਤ), ਪ੍ਰਧਾਨ ਸਕੱਤਰ (ਮੈਡੀਕਲ ਐਜੂਕੇਸ਼ਨ), ਰਾਜਾਂ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਵਿਕਾਸ ਨਾਲ ਜੁੜੇ ਭਾਗੀਦਾਰਾਂ (ਯੂਨੀਸੇਫ, ਊਐੱਸਏਆਈਡੀ, ਬੀਐੱਮਜੀਐੱਫ, ਐੱਨਆਈਪੀਆਈ, ਨਿਊਟ੍ਰੀਸ਼ਨ ਇੰਟਰਨੈਸ਼ਨਲ, ਜੌਨ ਸਨੋ ਇੰਡੀਆ ਅਤੇ ਡਬਲਿਊਐੱਚਓ) ਦੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

****

ਐੱਮਵੀ



(Release ID: 2028519) Visitor Counter : 31