ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

“ਭਾਰਤ ਅੱਜ ਜ਼ਿਆਦਾਤਰ ਗਲੋਬਲ ਮਾਪਦੰਡਾਂ ਵਿੱਚ ਅੱਗੇ ਹੈ, ਕੁਝ ਖੇਤਰਾਂ ਵਿੱਚ ਇਹ ਹੋਰ ਵੱਡੇ ਦੇਸ਼ਾਂ ਦੇ ਬਰਾਬਰ ਹੈ, ਜਦਕਿ ਕੁਝ ਹੋਰ ਖੇਤਰਾਂ ਵਿੱਚ ਇਹ ਉਨ੍ਹਾਂ ਤੋਂ ਭੀ ਅੱਗੇ ਹੈ”: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ


ਜਨਤਕ ਖੇਤਰ ਦੀਆਂ ਇਕਾਈਆਂ (ਪੀਐੱਸਯੂ) ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅੰਮ੍ਰਿਤ ਕਾਲ 2047 ਦੇ ਵਿਜ਼ਨ ਨੂੰ ਪੂਰਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ: ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਸਿੰਘ

Posted On: 22 JUN 2024 4:23PM by PIB Chandigarh

 ‘ਇਕਨੌਮਿਕ ਟਾਈਮਸ’ ਦੁਆਰਾ ਆਯੋਜਿਤ ਪਹਿਲੇ “ਈਟੀ ਗਵਰਨਮੈਂਟ ਪੀਐੱਸਯੂ ਅਵਾਰਡ” ਸਮਾਰੋਹ ਵਿੱਚ ਹਿੱਸਾ ਲੈਂਦੇ ਹੋਏ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, “ਭਾਰਤ ਅੱਜ ਜ਼ਿਆਦਾਤਰ ਗਲੋਬਲ ਮਾਪਦੰਡਾਂ ਵਿੱਚ ਅੱਗੇ ਹੈ, ਕੁਝ ਖੇਤਰਾਂ ਵਿੱਚ ਇਹ ਹੋਰ ਵੱਡੇ ਦੇਸ਼ਾਂ ਦੇ ਬਰਾਬਰ ਹੈ, ਜਦਕਿ ਹੋਰ ਖੇਤਰਾਂ ਵਿੱਚ ਇੱਹ ਉਨ੍ਹਾਂ ਤੋਂ ਬਹੁਤ ਅੱਗੇ ਹੈ।”

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਭਾਰਤੀ ਅਰਥਵਿਵਸਥਾ ਵਿੱਚ ਉਨ੍ਹਾਂ ਦੇ ਨਿਰੰਤਰ ਯੋਗਾਦਨ ਤੇ ਵਾਧੇ ਅਤੇ ਵਿਕਾਸ ਦੇ ਇੰਜਣ ਹੋਣ ਲਈ ਜਨਤਕ ਖੇਤਰ ਦੀਆਂ ਇਕਾਈਆਂ (ਪੀਐੱਸਯੂ) ਦੀ ਪ੍ਰਸ਼ੰਸਾ ਕੀਤੀ।

ਜਿਤੇਂਦਰ ਸਿੰਘ ਨੇ ਕਿਹਾ, “ਮੌਜੂਦਾ ਸਮੇਂ ਵਿੱਚ 10ਵੇਂ ਸਥਾਨ ਤੋਂ 5ਵੇਂ ਸਥਾਨ ‘ਤੇ ਪਹੁੰਚੀ ਭਾਰਤੀ ਅਰਥਵਿਵਸਥਾ ਦਾ ਵਿਕਾਸ ਪੀਐੱਸਯੂ ਦੇ ਯੋਗਦਾਨ ਦੇ ਕਾਰਨ ਹੀ ਸੰਭਵ ਹੋਇਆ ਹੈ।”

ਪੀਐੱਸਯੂ ਅੱਜ ਗਲੋਬਲ ਮਾਪਦੰਡਾਂ ਅਤੇ ਮਿਆਰਾਂ ‘ਤੇ ਖਰੇ ਉਤਰੇ ਹਨ। ਉਨ੍ਹਾਂ ਦੇ ਬੇਮਿਸਾਲ ਪ੍ਰਯਾਸਾਂ ਦੇ ਕਾਰਨ ਹੀ ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਉੱਚੇ ਪਾਏਦਾਨ ‘ਤੇ ਪਹੁੰਚਿਆ ਹੈ। ਅੱਜ, ਉਹ ਵਿਸ਼ਵ ਵਿੱਚ 40ਵੇਂ ਸਥਾਨ ‘ਤੇ ਹੈ, ਜੋ ਤੁਲਨਾ ਯੋਗ ਕਈ ਹੋਰ ਅਰਥਵਿਵਸਥਾਵਾਂ ਤੋਂ ਅੱਗੇ ਹੈ, ਜਦਕਿ 2014 ਵਿੱਚ ਇਹ 81ਵੇਂ ਸਥਾਨ ‘ਤੇ ਸੀ।

ਡਾ. ਜਿਤੇਂਦਰ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਦੁਨੀਆ ਵਿੱਚ ਕੁਆਂਟਮ ਮਿਸ਼ਨ ਦੇ ਖੇਤਰ ਵਿੱਚ ਮੋਹਰੀ ਹੈ ਅਤੇ ਇਸ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਵਿਸ਼ਵ ਦੇ ਪੰਜ ਜਾਂ ਛੇ ਦੇਸ਼ਾਂ ਵਿੱਚੋਂ ਇੱਕ ਹੈ। ਰਾਸ਼ਟਰੀ ਕੁਆਂਟਮ ਮਿਸ਼ਨ ਸਰਕਾਰ ਦੀਆਂ ਪ੍ਰਾਥਮਿਕਤਾ ਵਾਲੀ ਪ੍ਰਮੁੱਖ ਪਹਿਲਾਂ ਵਿੱਚੋਂ ਇੱਕ ਹੈ, ਜਿਸ ਦੇ ਪੁਲਾੜ ਤੋਂ ਲੈ ਕੇ ਕ੍ਰਿਪਟੋਗ੍ਰਾਫੀ ਤੱਕ ਕਈ ਐਪਲੀਕੇਸ਼ਨਾਂ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, “ਮੌਜੂਦਾ ਸਮੇਂ  ਵਿੱਚ ਭਾਰਤੀ ਜਨਤਕ ਉਪਕ੍ਰਮਾਂ ਨੇ ਜੋ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਹੈ, ਉਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਨਿੱਜੀ ਕੰਪਨੀਆਂ ਨੂੰ ਸ਼ਾਮਲ ਕਰਨ ਦੇ ਪ੍ਰਤੀ ਆਪਣੀ ਝਿਝਕ ਛੱਡ ਦਿੱਤੀ ਹੈ।”

ਉਨ੍ਹਾਂ ਦੇ ਪ੍ਰਯਾਸਾਂ ਨੂੰ ਮਾਨਤਾ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਵੱਖ-ਵੱਖ ਸ਼੍ਰੇਣੀਆਂ ਲਈ ਜਨਤਕ ਉਪਕ੍ਰਮਾਂ ਨੂੰ ਪੁਰਸਕ੍ਰਿਤ ਵੀ ਕੀਤਾ। ਕੌਸ਼ਲ ਵਿਕਾਸ ਦੀ ਸ਼੍ਰੇਣੀ ਵਿੱਚ, ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ (ਐੱਚਏਐੱਲ) ਨੂੰ ਗੋਲਡ ਅਵਾਰਡ ਮਿਲਿਆ, ਜਦਕਿ ਏਆਈ ਅਤੇ ਪੂਰਵ ਅਨੁਮਾਨਿਤ ਟੈਕਨੋਲੋਜੀ ਅਪਣਾਉਣ ਦੀ ਸ਼੍ਰੇਣੀ ਵਿੱਚ ਭਾਸ਼ਿਣੀ ਨੂੰ ਗੋਲਡ ਅਵਾਰਡ ਮਿਲਿਆ। ਕਰਮਚਾਰੀ ਸਵੈ-ਸੇਵਾ ਸ਼੍ਰੇਣੀ ਵਿੱਚ ਐੱਚਪੀਸੀਐੱਲ ਨੂੰ ਗੋਲਡ ਅਵਾਰਡ ਮਿਲਿਆ, ਜਦਕਿ ਸਵਦੇਸ਼ੀ ਟੈਕਨੋਲੋਜੀ ਅਪਣਾਉਣ ਵਿੱਚ ਭੇਲ ਨੂੰ ਗੋਲਡ ਅਵਾਰਡ ਦਿੱਤਾ ਗਿਆ। ਸੀ-ਡੈਕ, ਈਈਐੱਸਐੱਲ ਆਦਿ ਹੋਰ ਜੇਤੂ ਰਹੇ।

ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲੇ ਡਾ. ਜਿਤੇਂਦਰ ਸਿੰਘ ਨੂੰ ਇਕਨੌਮਿਕ ਟਾਈਮਸ ਦੁਆਰਾ ਸਨਮਾਨਿਤ ਕੀਤਾ ਗਿਆ। ਡਾ. ਸਿੰਘ ਦੇ ਮਾਰਗਦਰਸ਼ਨ ਅਤੇ ਸਲਾਹ ਦੇ ਲਈ ਧੰਨਵਾਦ ਪ੍ਰਸਤਾਵ ਦੇ ਨਾਲ ਪ੍ਰੋਗਰਾਮ ਸਮਾਪਤ ਹੋਇਆ।

 

****

ਪੀਕੇ/ਪੀਐੱਸਐੱਮ/ਏਡੀ



(Release ID: 2028308) Visitor Counter : 10