ਕੋਲਾ ਮੰਤਰਾਲਾ
“ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨਾਲ ਯੋਗ ਦਾ ਸਾਡਾ ਪ੍ਰਾਚੀਨ ਅਭਿਆਸ ਦੁਨੀਆ ਭਰ ਵਿੱਚ ਸਰਬ-ਪੱਖੀ ਭਲਾਈ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ”: ਕੇਂਦਰੀ ਮੰਤਰੀ ਸ੍ਰੀ ਜੀ ਕਿਸ਼ਨ ਰੈੱਡੀ
ਕੋਲਾ ਮੰਤਰਾਲੇ ਨੇ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
Posted On:
21 JUN 2024 2:41PM by PIB Chandigarh
ਕੇਂਦਰੀ ਕੋਲਾ ਅਤੇ ਖਾਣਾਂ ਬਾਰੇ ਮੰਤਰੀ ਸ੍ਰੀ ਜੀ ਕਿਸ਼ਨ ਰੈੱਡੀ ਨੇ ਬਸ਼ੀਰਬਾਗ਼, ਹੈਦਰਾਬਾਦ ਵਿਖੇ ਏਬੀਵੀ ਫਾਊਂਡੇਸ਼ਨ ਅਤੇ ਨਿਜ਼ਾਮ ਕਾਲਜ ਵੱਲੋਂ ਆਯੋਜਿਤ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਭਾਗ ਲਿਆ।
ਸ੍ਰੀ ਰੈੱਡੀ ਨੇ ਕਿਹਾ, “ਮੈਂ ਲੋਕਾਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ ਖ਼ੁਦ ਦੇ ਜੀਵਨ ਵਿੱਚ ਯੋਗ ਨੂੰ ਅਪਣਾਉਂਦੇ ਦੇਖ ਕੇ ਬਹੁਤ ਖ਼ੁਸ਼ ਹਾਂ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਨਾਲ ਸਾਡਾ ਪ੍ਰਾਚੀਨ ਯੋਗ ਅਭਿਆਸ ਦੁਨੀਆ ਭਰ ਵਿੱਚ ਸੰਪੂਰਨ ਤੰਦਰੁਸਤੀ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ।"
ਕੋਲਾ ਮੰਤਰਾਲੇ ਦੇ ਅਧਿਕਾਰੀਆਂ ਨੇ ਸ਼ਾਸਤਰੀ ਭਵਨ, ਨਵੀਂ ਦਿੱਲੀ ਵਿਖੇ ‘ਖ਼ੁਦ ਅਤੇ ਸਮਾਜ ਲਈ ਯੋਗ’ ਵਿਸ਼ੇ ਨਾਲ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਇਸ ਮੌਕੇ ਮਿਸ ਵਿਸਮਿਤਾ ਤੇਜ, ਏਐੱਸ; ਮਿਸ ਰੁਪਿੰਦਰ ਬਰਾੜ, ਏਐੱਸ; ਸ੍ਰੀ ਬੀ ਪੀ ਪੱਤੀ, ਜੇਐੱਸ; ਸ੍ਰੀ ਸੰਜੀਵ ਕੁਮਾਰ ਕਾਸੀ, ਜੇਐੱਸ ਸਮੇਤ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਧੀਕ ਸਕੱਤਰ ਵਿਸਮਿਤਾ ਤੇਜ ਨੇ ਰੋਜ਼ਾਨਾ ਜੀਵਨ ਵਿੱਚ ਯੋਗ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਭਾਗੀਦਾਰਾਂ ਨੂੰ ਯੋਗ ਨੂੰ ਨਿਯਮਤ ਅਭਿਆਸ ਬਣਾਉਣ ਲਈ ਪ੍ਰੇਰਿਤ ਕੀਤਾ। ਬ੍ਰਹਮਾ ਕੁਮਾਰੀਆਂ ਤੋਂ ਯੋਗ ਇੰਸਟ੍ਰਕਟਰ ਆਮ ਯੋਗ ਪ੍ਰੋਟੋਕੋਲ ਅਤੇ ਧਿਆਨ ਅਭਿਆਸਾਂ ਦਾ ਪ੍ਰਦਰਸ਼ਨ ਕਰਨ ਲਈ ਮੌਜੂਦ ਸਨ। ਸਮਾਗਮ ਵਿੱਚ 100 ਤੋਂ ਵੱਧ ਅਧਿਕਾਰੀਆਂ ਨੇ ਭਾਗ ਲਿਆ।
ਸੰਯੁਕਤ ਰਾਸ਼ਟਰ ਮਹਾਸਭਾ 2014 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਾਲ 2015 ਤੋਂ ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ।
************
ਬੀਨਾ ਯਾਦਵ
(Release ID: 2028304)
Visitor Counter : 47