ਭਾਰਤ ਚੋਣ ਕਮਿਸ਼ਨ
azadi ka amrit mahotsav

ਚੋਣ ਕਮਿਸ਼ਨ ਨੇ ਹਰਿਆਣਾ, ਝਾਰਖੰਡ, ਮਹਾਰਾਸ਼ਟਰ ਅਤੇ ਜੰਮੂ ਅਤੇ ਕਸ਼ਮੀਰ ਲਈ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਦੀ ਸ਼ੁਰੂਆਤ ਕੀਤੀ


ਲੋਕ ਸਭਾ ਚੋਣਾਂ 2024 ਵਿੱਚ ਇਤਿਹਾਸਕ ਭਾਗੀਦਾਰੀ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ

ਗਰੁੱਪ ਹਾਊਸਿੰਗ ਸੋਸਾਇਟੀਆਂ, ਝੁੱਗੀ-ਝੌਂਪੜੀਆਂ, ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ਵਿੱਚ ਵੋਟਰਾਂ ਲਈ ਸਭ ਤੋਂ ਸੁਵਿਧਾਜਨਕ ਸਥਾਨਾਂ 'ਤੇ ਪੋਲਿੰਗ ਸਟੇਸ਼ਨ ਸਥਾਪਿਤ ਕਰਨ/ਤਰਕਸੰਗਤ ਬਣਾਉਣ ਲਈ ਪ੍ਰੀ-ਐੱਸਐੱਸਆਰ ਗਤੀਵਿਧੀਆਂ 25 ਜੂਨ, 2024 ਤੋਂ ਸ਼ੁਰੂ ਹੋ ਜਾਣਗੀਆਂ

ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਰਜਿਸਟਰ ਕਰਨ ਦੀ ਤਾਕੀਦ ਕੀਤੀ

Posted On: 21 JUN 2024 12:31PM by PIB Chandigarh

18ਵੀਂ ਲੋਕ ਸਭਾ ਦੀਆਂ ਆਮ ਚੋਣਾਂ ਦੇ ਸਫਲਤਾਪੂਰਵਕ ਸੰਪੰਨ ਹੋਣ ਤੋਂ ਬਾਅਦ ਭਾਰਤ ਦੇ ਚੋਣ ਕਮਿਸ਼ਨ ਨੇ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਰਾਜਾਂ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਰਾਜਾਂ ਵਿੱਚ ਵੋਟਰ ਸੂਚੀਆਂ ਨੂੰ 1 ਜੁਲਾਈ, 2024 ਯੋਗਤਾ ਮਿਤੀ ਵਜੋਂ ਅਪਡੇਟ ਕੀਤਾ ਜਾ ਰਿਹਾ ਹੈ। ਤਿੰਨਾਂ ਰਾਜਾਂ ਵਿੱਚ ਮੌਜੂਦਾ ਵਿਧਾਨ ਸਭਾਵਾਂ ਦਾ ਕਾਰਜਕਾਲ ਕ੍ਰਮਵਾਰ 03.11.2024, 26.11.2024 ਅਤੇ 05.01.2025 ਨੂੰ ਖ਼ਤਮ ਹੋਣ ਜਾ ਰਿਹਾ ਹੈ ਅਤੇ ਇਨ੍ਹਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਰਵਾਉਣੀਆਂ ਜ਼ਰੂਰੀ ਹਨ।

 

ਇਸ ਤੋਂ ਇਲਾਵਾ, ਹਲਕਿਆਂ ਦੀ ਹੱਦਬੰਦੀ ਤੋਂ ਬਾਅਦ ਨਵੇਂ ਸਦਨ ਦੇ ਗਠਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਵਿਧਾਨ ਸਭਾ ਦੀਆਂ ਆਮ ਚੋਣਾਂ ਵੀ ਕਰਵਾਈਆਂ ਜਾਣੀਆਂ ਹਨ। ਹਾਲ ਹੀ ਵਿੱਚ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਵਿੱਚ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੀ ਵੱਡੀ ਭਾਗੀਦਾਰੀ ਨੂੰ ਦੇਖਦੇ ਹੋਏ, ਕਮਿਸ਼ਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਵੋਟਰ ਸੂਚੀਆਂ ਨੂੰ 1 ਜੁਲਾਈ, 2024 ਨੂੰ ਯੋਗਤਾ ਮਿਤੀ ਵਜੋਂ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਗ਼ੌਰਤਲਬ ਹੈ ਕਿ ਸੀਈਸੀ ਸ੍ਰੀ ਰਾਜੀਵ ਕੁਮਾਰ ਨੇ ਪਿਛਲੀ ਪ੍ਰੈੱਸ ਕਾਨਫ਼ਰੰਸ ਵਿੱਚ ਟਿੱਪਣੀ ਕੀਤੀ ਸੀ ਕਿ “ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੁਆਰਾ ਲੋਕ ਸਭਾ ਚੋਣਾਂ ਵਿੱਚ ਭਾਰੀ ਭਾਗੀਦਾਰੀ ਦੀ ਕਹਾਣੀ ਬਹੁਤ ਆਸਵੰਦ ਅਤੇ ਪ੍ਰੇਰਨਾਦਾਇਕ ਹੈ, ਜੋ ਦਰਸਾਉਂਦੀ ਹੈ ਕਿ ਲੋਕ ਲੋਕਤੰਤਰ ਵਿੱਚ ਹਿੱਸਾ ਲੈਣ ਲਈ ਕਿੰਨੇ ਉਤਸੁਕ ਹਨ। ਲੋਕਾਂ ਲਈ ਸ਼ਾਂਤੀਪੂਰਨ ਅਤੇ ਇਕਜੁੱਟ ਰਹਿਣਾ, ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨਾ ਅਤੇ ਆਪਣੇ ਭਵਿੱਖ ਅਤੇ ਸ਼ਾਸਨ ਦਾ ਫੈਸਲਾ ਕਰਨਾ ਮਹੱਤਵਪੂਰਨ ਹੈ। ਕਮਿਸ਼ਨ ਅਜਿਹਾ ਕਰਨ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਅਤੇ ਸੰਤੁਸ਼ਟ ਹੈ ਅਤੇ ਛੇਤੀ ਹੀ ਜੰਮੂ-ਕਸ਼ਮੀਰ ਵਿੱਚ ਵਿਧਾਨ ਸਭਾ ਚੋਣ ਪ੍ਰਕਿਰਿਆ ਸ਼ੁਰੂ ਕਰੇਗਾ।” 

 

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀਆਂ ਦੀ ਆਖ਼ਰੀ ਵਿਸ਼ੇਸ਼ ਸੰਖੇਪ ਸੋਧ 1 ਜਨਵਰੀ, 2024 ਨੂੰ ਯੋਗਤਾ ਮਿਤੀ ਵਜੋਂ ਕੀਤੀ ਗਈ ਸੀ। ਚੋਣ ਕਾਨੂੰਨ (ਸੋਧ) ਐਕਟ, 2021 ਦੁਆਰਾ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 14 ਵਿੱਚ ਸੋਧ ਤੋਂ ਬਾਅਦ ਹੁਣ ਇੱਕ ਸਾਲ ਵਿੱਚ ਚਾਰ ਯੋਗਤਾ ਮਿਤੀਆਂ ਦੀ ਵਿਵਸਥਾ ਉਪਲਬਧ ਹੈ। ਇਸ ਅਨੁਸਾਰ ਕਮਿਸ਼ਨ ਨੇ ਸਾਰੇ ਯੋਗ ਅਤੇ ਗ਼ੈਰ-ਨਾਮਜ਼ਦ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਅਤੇ ਇਸ ਤਰ੍ਹਾਂ ਆਉਣ ਵਾਲੀਆਂ ਚੋਣਾਂ ਵਿੱਚ ਵੋਟ ਪਾਉਣ ਦਾ ਮੌਕਾ ਪ੍ਰਦਾਨ ਕਰਨ ਦੇ ਉਦੇਸ਼ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਹਰਿਆਣਾ, ਝਾਰਖੰਡ, ਮਹਾਰਾਸ਼ਟਰ ਰਾਜਾਂ ਵਿੱਚ ਵੋਟਰ ਸੂਚੀਆਂ ਵਿੱਚ 01.07.2024 ਤੋਂ ਦੂਜਾ ਵਿਸ਼ੇਸ਼ ਸੰਖੇਪ ਸੰਸ਼ੋਧਨ (ਐੱਸਐੱਸਆਰ) ਕਰਵਾਉਣ ਦਾ ਫੈਸਲਾ ਕੀਤਾ ਹੈ।

 

ਕਮਿਸ਼ਨ ਦਾ ਪੱਕਾ ਵਿਸ਼ਵਾਸ ਹੈ ਕਿ ਸ਼ੁੱਧ, ਸੰਮਲਿਤ ਅਤੇ ਅਪਡੇਟ ਕੀਤੀਆਂ ਵੋਟਰ ਸੂਚੀਆਂ ਆਜ਼ਾਦ, ਨਿਰਪੱਖ ਅਤੇ ਭਰੋਸੇਯੋਗ ਚੋਣਾਂ ਦੀ ਬੁਨਿਆਦ ਹਨ। ਵੋਟਰ ਸੂਚੀ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਡਰਾਫ਼ਟ  ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਪਹਿਲਾਂ ਡੂੰਘਾਈ ਨਾਲ ਪੂਰਵ-ਸੁਧਾਈ ਗਤੀਵਿਧੀਆਂ ਕਰਨ 'ਤੇ ਵਿਸ਼ੇਸ਼ ਜ਼ੋਰ ਦੇ ਰਿਹਾ ਹੈ।

 

ਪੂਰਵ-ਸੰਸ਼ੋਧਨ ਗਤੀਵਿਧੀਆਂ ਵਿੱਚ ਮੁੱਖ ਤੌਰ 'ਤੇ ਸ਼ਾਮਲ ਹੋਣਗੇ:

 

ਏ. ਬੀ.ਐੱਲ.ਓਜ਼ ਵੱਲੋਂ ਘਰ-ਘਰ ਸਰਵੇਖਣ: ਬੂਥ ਲੈਵਲ ਅਫ਼ਸਰ ਆਪਣੇ ਅਧਿਕਾਰ ਖੇਤਰ ਵਿੱਚ ਘਰ-ਘਰ ਜਾ ਕੇ ਹੇਠ ਜਾਣਕਾਰੀ ਇਕੱਠੀ ਕਰਨਗੇ:

  • ਗ਼ੈਰ-ਨਾਮਾਂਕਿਤ ਯੋਗ ਨਾਗਰਿਕ (01.07.2024 ਨੂੰ ਯੋਗ)

  • ਮਲਟੀਪਲ ਐਂਟਰੀਆਂ/ਮ੍ਰਿਤ ਵੋਟਰ/ਸਥਾਈ ਤੌਰ 'ਤੇ ਸ਼ਿਫਟ ਹੋਏ ਵੋਟਰ

  • ਈਆਰ ਐਂਟਰੀਆਂ ਵਿੱਚ ਸੁਧਾਰ

  • ਬੀ. ਪੋਲਿੰਗ ਸਟੇਸ਼ਨਾਂ ਦੀ ਤਰਕਸ਼ੀਲਤਾ/ਪੁਨਰ-ਵਿਵਸਥਾ:

 

ਕਮਿਸ਼ਨ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਲਈ ਯਤਨ ਕਰ ਰਿਹਾ ਹੈ ਤਾਂ ਜੋ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ਨੂੰ ਛੋਟੀਆਂ ਬਸਤੀਆਂ ਦੇ ਨੇੜੇ ਲਿਆਂਦਾ ਜਾ ਸਕੇ ਅਤੇ ਇਸਦੇ ਨਾਲ ਹੀ ਡਰ ਜਾਂ ਧਮਕਾਉਣ ਦੀ ਗੁੰਜਾਇਸ਼ ਨੂੰ ਵੀ ਖ਼ਤਮ ਕੀਤਾ ਜਾ ਸਕੇ ਜੋ ਵੋਟਿੰਗ ਅਧਿਕਾਰ ਦੀ ਸੁਤੰਤਰ ਵਰਤੋਂ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ। ਇਸੇ ਇਰਾਦੇ ਨਾਲ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਮਿਸ਼ਨ ਨੇ 22 ਸਤੰਬਰ, 2023 ਦੀਆਂ ਆਪਣੀਆਂ ਹਦਾਇਤਾਂ ਰਾਹੀਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਫ਼ਸਰਾਂ ਨੂੰ ਹਾਈ ਰਾਈਜ਼/ਗਰੁੱਪ ਹਾਊਸਿੰਗ ਸੁਸਾਇਟੀਆਂ, ਸ਼ਹਿਰੀ ਖੇਤਰ ਵਿੱਚ ਝੁੱਗੀ-ਝੌਂਪੜੀ ਵਾਲੇ ਕਲੱਸਟਰ ਅਤੇ ਇਹ ਵੀ ਜਿੱਥੇ ਫੈਲ ਰਹੇ ਸ਼ਹਿਰੀ/ਅਰਧ-ਸ਼ਹਿਰੀ/ਪੇਂਡੂ ਖੇਤਰਾਂ ਵਿੱਚ ਵਾਧਾ ਹੋਇਆ ਹੈ, ਦੇ ਖੇਤਰਾਂ ਵਿੱਚ ਵੋਟਰਾਂ ਲਈ ਸਭ ਤੋਂ ਸੁਵਿਧਾਜਨਕ ਸਥਾਨਾਂ 'ਤੇ ਪੋਲਿੰਗ ਸਟੇਸ਼ਨ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ, ਇਹ ਅਨੁਭਵ ਹੋਇਆ ਹੈ ਕਿ ਅਜਿਹੇ ਪੋਲਿੰਗ ਸਟੇਸ਼ਨਾਂ 'ਤੇ ਵੋਟ ਪ੍ਰਤੀਸ਼ਤਤਾ ਰਿਹਾਇਸ਼ੀ ਸੁਸਾਇਟੀਆਂ ਆਦਿ ਤੋਂ ਵੱਖਰੇ ਤੌਰ 'ਤੇ ਸਥਾਪਤ ਪੋਲਿੰਗ ਸਟੇਸ਼ਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਇਸ ਲਈ, ਕਮਿਸ਼ਨ ਨੇ ਇੱਕ ਵਾਰ ਫਿਰ ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਇੱਕ ਵਿਆਪਕ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਸ਼ਹਿਰੀ ਖੇਤਰਾਂ ਦੀ ਪਛਾਣ ਕੀਤੀ ਜਾ ਸਕੇ ਜਿੱਥੇ ਸਮੂਹ ਹਾਊਸਿੰਗ ਸੋਸਾਇਟੀਆਂ ਅਤੇ ਉੱਚੀਆਂ ਰਿਹਾਇਸ਼ੀ ਇਮਾਰਤਾਂ ਸਥਿਤ ਹਨ, ਜੋ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਨ ਤੋਂ ਬਾਅਦ, ਨਿਵਾਸੀ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨ ਸਥਾਪਤ ਕਰਨ ਦੇ ਉਦੇਸ਼ ਲਈ ਲੋੜੀਂਦੇ ਕਮਰੇ/ਆਮ ਸੁਵਿਧਾ ਵਾਲੇ ਖੇਤਰ/ਕਮਿਊਨਿਟੀ ਹਾਲ/ਸਕੂਲ ਹੋਣ।

 

ਸੀ. ਚਿੱਤਰ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਚੰਗੀ ਗੁਣਵੱਤਾ ਵਾਲੀਆਂ ਤਸਵੀਰਾਂ ਨੂੰ ਯਕੀਨੀ ਬਣਾਉਣਾ, ਰੋਲ ਵਿੱਚ ਧੁੰਦਲੀ, ਮਾੜੀ ਗੁਣਵੱਤਾ, ਗ਼ੈਰ-ਵਿਸ਼ੇਸ਼ ਅਤੇ ਗ਼ੈਰ-ਮਨੁੱਖੀ ਚਿੱਤਰਾਂ ਨੂੰ ਬਦਲਣਾ, ਜਿੱਥੇ ਵੀ ਲੋੜ ਹੋਵੇ।

 

ਐੱਸਐੱਸਆਰ ਲਈ ਅਨੁਸੂਚੀ ਹੇਠ ਲਿਖੇ ਅਨੁਸਾਰ ਹੋਵੇਗੀ:

 

ਲੜੀ ਨੰ.

ਗਤੀਵਿਧੀ

ਮਿਆਦ

ਪ੍ਰੀ-ਰਿਵਿਜ਼ਨ ਗਤੀਵਿਧੀਆਂ

1.

ੳ.  ਬੀਐੱਲਓਜ਼ ਦੁਆਰਾ ਐੱਚ2ਐੱਚ ਤਸਦੀਕ

ਅ.  ਪੋਲਿੰਗ ਸਟੇਸ਼ਨਾਂ ਦੀ ਤਰਕਸ਼ੀਲਤਾ/ਪੁਨਰ-ਵਿਵਸਥਾ

25.06.2024 (ਮੰਗਲਵਾਰ) ਤੋਂ

24.07.2024 (ਬੁੱਧਵਾਰ)

 

 

ੲ.     ਵੋਟਰ ਸੂਚੀ/ਈਪੀਆਈਸੀ ਵਿੱਚ ਵਿਸੰਗਤੀਆਂ ਨੂੰ ਦੂਰ ਕਰਨਾ।

ਸ.    ਚਿੱਤਰ ਦੀ ਗੁਣਵੱਤਾ ਵਿੱਚ ਸੁਧਾਰ, ਜਿੱਥੇ ਵੀ ਲੋੜ ਹੋਵੇ, ਰੋਲ ਵਿੱਚ ਧੁੰਦਲੀ, ਮਾੜੀ ਕੁਆਲਿਟੀ ਅਤੇ ਨਿਰਧਾਰਨ ਅਤੇ ਗ਼ੈਰ-ਮਨੁੱਖੀ ਚਿੱਤਰਾਂ ਨੂੰ ਬਦਲ ਕੇ ਚੰਗੀ ਗੁਣਵੱਤਾ ਵਾਲੀਆਂ ਤਸਵੀਰਾਂ ਨੂੰ ਯਕੀਨੀ ਬਣਾਉਣਾ।

ਹ.    ਸੈਕਸ਼ਨ/ਭਾਗਾਂ ਦਾ ਪੁਨਰਗਠਨ ਕਰਨਾ ਅਤੇ ਪੋਲਿੰਗ ਸਟੇਸ਼ਨਾਂ ਦੇ ਸੈਕਸ਼ਨ/ਭਾਗ ਦੀਆਂ ਸੀਮਾਵਾਂ ਦੇ ਸਥਾਨ ਦੇ ਪ੍ਰਸਤਾਵਿਤ ਪੁਨਰਗਠਨ ਨੂੰ ਅੰਤਿਮ ਰੂਪ ਦੇਣਾ ਅਤੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਦੀ ਪ੍ਰਵਾਨਗੀ ਪ੍ਰਾਪਤ ਕਰਨਾ।

 

ਕ. ਨਿਯੰਤਰਨ ਸਾਰਨੀ ਦਾ ਨਵੀਨੀਕਰਨ

ਖ.        ਫਾਰਮੈੱਟ 1 ਤੋਂ 8 ਦੀ ਤਿਆਰੀ

ਗ.      ਯੋਗਤਾ ਮਿਤੀ ਵਜੋਂ 01.07.2024 ਦੇ ਹਵਾਲੇ ਨਾਲ ਏਕੀਕ੍ਰਿਤ ਡਰਾਫ਼ਟ ਰੋਲ ਦੀ ਤਿਆਰੀ

 

ਰੀਵਿਜ਼ਨ ਗਤੀਵਿਧੀਆਂ

2.

ਏਕੀਕ੍ਰਿਤ ਡਰਾਫ਼ਟ  ਵੋਟਰ ਸੂਚੀ ਦਾ ਪ੍ਰਕਾਸ਼ਨ

25.07.2024 (ਵੀਰਵਾਰ) ਨੂੰ

3.

ਦਾਅਵਿਆਂ ਅਤੇ ਇਤਰਾਜ਼ਾਂ ਦੇ ਦਾਇਰ ਕਰਨ ਦੀ ਮਿਆਦ

25.07.2024 (ਵੀਰਵਾਰ) ਤੋਂ

09.08.2024 (ਸ਼ੁੱਕਰਵਾਰ)

4.

ਵਿਸ਼ੇਸ਼ ਮੁਹਿੰਮ ਦੀਆਂ ਤਾਰੀਖ਼ਾਂ

ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੇ ਅੰਦਰ ਸ਼ਨੀਵਾਰ ਅਤੇ ਐਤਵਾਰ

(ਸੀਈਓ ਦੁਆਰਾ ਨਿਸ਼ਚਿਤ ਕੀਤਾ ਜਾਣਾ)

5.

(i.) ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ

(ii.) ਸਿਹਤ ਮਾਪਦੰਡਾਂ ਦੀ ਜਾਂਚ ਕਰਨਾ ਅਤੇ ਅੰਤਮ ਪ੍ਰਕਾਸ਼ਨ ਲਈ ਕਮਿਸ਼ਨ ਦੀ ਆਗਿਆ ਪ੍ਰਾਪਤ ਕਰਨਾ

(iii.)     ਡੇਟਾਬੇਸ ਨੂੰ ਅਪਡੇਟ ਕਰਨਾ ਅਤੇ ਪੂਰਕਾਂ ਦੀ ਛਪਾਈ

19.08.2024 (ਸੋਮਵਾਰ) ਤੱਕ

6.

ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ

20.08.2024 (ਮੰਗਲਵਾਰ) ਨੂੰ

 

 

ਕਮਿਸ਼ਨ ਦਾ ਡੂੰਘਾ ਅਤੇ ਨਿਰੰਤਰ ਫੋਕਸ ਵੋਟਰ ਸੂਚੀ ਦੀ ਸੰਮਿਲਨਤਾ, ਸ਼ੁੱਧਤਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਵਿੱਚ ਹਮੇਸ਼ਾ ਰਿਹਾ ਹੈ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਦੇ ਆਪਣੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਜਿੱਥੋਂ ਤੱਕ ਸੰਭਵ ਹੋਵੇ, ਬਿਨਾਂ ਕਿਸੇ ਡੁਪਲੀਕੇਟ ਅਤੇ ਅਯੋਗ ਐਂਟਰੀਆਂ ਦੇ ਗ਼ਲਤੀ ਰਹਿਤ ਵੋਟਰ ਸੂਚੀ ਨੂੰ ਬਣਾਈ ਰੱਖਿਆ ਜਾ ਸਕੇ। ਇਸ ਲਈ ਕਮਿਸ਼ਨ ਸਾਰੇ ਯੋਗ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਕਿ ਜੇਕਰ ਅਜੇ ਤੱਕ ਉਨ੍ਹਾਂ ਦਾ ਨਾਮ ਦਰਜ ਨਹੀਂ ਕੀਤਾ ਗਿਆ ਹੈ ਤਾਂ ਉਹ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਅੱਗੇ ਆਉਣ।

 

 ***************

 

ਕੇਐੱਸਵਾਈ/ਆਰਪੀ



(Release ID: 2028302) Visitor Counter : 67