ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ, ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਮਿਯਾਵਾਕੀ ਪਲਾਂਟੇਸ਼ਨਜ਼ (Miyawaki Plantations) ਵਿਧੀ ਅਪਣਾ ਕੇ ਗ੍ਰੀਨ ਕਵਰ ਨੂੰ ਵਧਾਵੇਗਾ
Posted On:
18 JUN 2024 3:42PM by PIB Chandigarh
ਰਾਸ਼ਟਰੀ ਰਾਜਮਾਰਗਾਂ ਨੂੰ ਗ੍ਰੀਨ ਕਵਰ ਨਾਲ ਪਰਿਪੂਰਨ ਕਰਨ ਦੇ ਟੀਚੇ ਨੂੰ ਸਾਕਾਰ ਕਰਨ ਦੇ ਲਈ, ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵੱਖ-ਵੱਖ ਸਥਾਨਾਂ ‘ਤੇ ਰਾਸ਼ਟਰੀ ਰਾਜਮਾਰਗਾਂ ਨਾਲ ਲਗਦੇ ਪਲਾਟਾਂ ‘ਤੇ ਮਿਯਾਵਾਕੀ ਪਲਾਂਟੇਸ਼ਨ (Miyawaki Plantations) ਕਰਨ ਦੀ ਇੱਕ ਅਨੋਖੀ ਪਹਿਲ ਕਰੇਗਾ। ਮਿਯਾਵਾਕੀ ਪਲਾਂਟੇਸ਼ਨ ਲਈ ਦਿੱਲੀ-ਐੱਨਸੀਆਰ ਵਿੱਚ ਅਤੇ ਉਸ ਦੇ ਆਲੇ-ਦੁਆਲੇ ਵੱਖ-ਵੱਖ ਸਥਾਨਾਂ ‘ਤੇ ਕੁੱਲ 53 ਏਕੜ ਤੋਂ ਵੱਧ ਜ਼ਮੀਨੀ ਖੇਤਰ ਦੀ ਪਹਿਚਾਣ ਕੀਤੀ ਗਈ ਹੈ।
ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਮਿਯਾਵਾਕੀ ਪਲਾਂਟੇਸ਼ਨ ਲਈ ਪ੍ਰਸਤਾਵਿਤ ਕੁਝ ਸਥਾਨਾਂ ਵਿੱਚ ਦਵਾਰਕਾ ਐਕਸਪ੍ਰੈੱਸਵੇ ਦੇ ਹਰਿਆਣਾ ਸੈਕਸ਼ਨ ‘ਤੇ 4.7 ਏਕੜ ਜ਼ਮੀਨੀ ਖੇਤਰ, ਦਿੱਲੀ-ਮੁੰਬਈ ਐਕਸਪ੍ਰੈੱਸਵੇ ਦੇ ਦਿੱਲੀ-ਵਡੋਦਰਾ ਸੈਕਸ਼ਨ ‘ਤੇ ਸੋਹਨਾ ਦੇ ਕੋਲ 4.1 ਏਕੜ ਜ਼ਮੀਨੀ ਖੇਤਰ, ਹਰਿਆਣਾ ਵਿੱਚ ਅੰਬਾਲਾ- ਕੋਟਪੁਤਲੀ ਕੌਰੀਡੋਰ ਦੇ ਐੱਨਐੱਚ 152ਡੀ ‘ਤੇ ਚਾਬਰੀ ਅਤੇ ਖਰਖਰਾ ਇੰਟਰਚੇਂਜ ‘ਤੇ ਲਗਭਗ 5 ਏਕੜ ਜ਼ਮੀਨੀ ਖੇਤਰ, ਐੱਨਐੱਚ-709ਬੀ ‘ਤੇ ਸ਼ਾਮਲੀ ਬਾਈਪਾਸ ‘ਤੇ 12 ਏਕੜ ਤੋਂ ਵੱਧ ਜ਼ਮੀਨ, ਗਾਜ਼ੀਆਬਾਦ ਕੋਲ ਈਸਟਰਨ ਪੈਰਿਫਿਰਲ ਐਕਸਪ੍ਰੈੱਸਵੇ ‘ਤੇ ਦੁਹਾਈ ਇੰਟਰਚੇਂਜ (Duhai interchange) ‘ਤੇ 9.2 ਏਕੜ ਜ਼ਮੀਨੀ ਖੇਤਰ ਅਤੇ ਉੱਤਰ ਪ੍ਰਦੇਸ਼ ਵਿੱਚ ਐੱਨਐੱਚ-34 ਦੇ ਮੇਰਠ-ਨਜ਼ੀਬਾਬਾਦ ਸੈਕਸ਼ਨ ਕੋਲ 5.6 ਏਕੜ ਜ਼ਮੀਨੀ ਖੇਤਰ ਸ਼ਾਮਲ ਹਨ।
ਚੁਣੇ ਹੋਏ ਸਥਾਨਾਂ ‘ਤੇ ਤਿਆਰੀ ਸ਼ੁਰੂ ਹੋ ਚੁੱਕੀ ਹੈ ਅਤੇ ਅਗਾਮੀ ਮੌਨਸੂਨ ਸੈਸ਼ਨ ਦੌਰਾਨ ਪਲਾਂਟੇਸ਼ਨ ਦਾ ਕਾਰਜ ਸ਼ੁਰੂ ਕੀਤਾ ਜਾਵੇਗਾ। ਇਹ ਕਾਰਜ ਅਗਸਤ 2024 ਦੇ ਅੰਤ ਤੱਕ ਪੂਰਨ ਹੋ ਜਾਵੇਗਾ।
ਮਿਯਾਵਾਕੀ ਪਲਾਂਟੇਸ਼ਨ ਨੂੰ ਮਿਯਾਵਾਕੀ ਵਿਧੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਪਾਨ ਦਾ ਇਹ ਅਨੋਖਾ ਦ੍ਰਿਸ਼ਟੀਕੋਣ ਵਾਤਾਵਰਣ ਦੀ ਬਹਾਲੀ ਅਤੇ ਵਣ ਵਿਕਾਸ ਦੀ ਵਿਧੀ ਹੈ ਇਸ ਵਿਧੀ ਦਾ ਉਦੇਸ਼ ਘੱਟ ਸਮੇਂ ਵਿੱਚ ਘਣੇ, ਦੇਸੀ ਅਤੇ ਜੈਵਿਕ ਵਿਭਿੰਨਤਾ ਵਾਲੇ ਵਣਾਂ ਦਾ ਨਿਰਮਾਣ ਕਰਨਾ ਹੈ। ਇਹ ਵਣ ਧਰਤੀ ਦੇ ਹੇਠਲੇ ਪਾਣੀ ਨੂੰ ਬਣਾਏ ਰੱਖਦੇ ਹਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਦੇ ਹਨ। ਇਸ ਵਿਧੀ ਨਾਲ, ਰੁੱਖ ਦਸ ਗੁਣਾ ਤੇਜ਼ੀ ਨਾਲ ਵਧਦੇ ਹਨ ਅਤੇ ਪਲਾਂਟੇਸ਼ਨ ਆਵਾਜ਼ ਅਤੇ ਡਸਟ ਬਲੌਕਰ ਵਜੋਂ ਕੰਮ ਕਰਦੇ ਹਨ। ਮਿਯਾਵਾਕੀ ਪਲਾਂਟੇਸ਼ਨ ਵਿਧੀ ਨੂੰ ਸਫ਼ਲ ਤੌਰ ‘ਤੇ ਲਾਗੂ ਕਰਨ ਲਈ, ਸਥਾਨਕ ਜਲਵਾਯੂ ਅਤੇ ਮਿੱਟੀ ਦੀਆਂ ਸਥਿਤੀਆਂ ਵਿੱਚ ਜੀਵਤ ਰਹਿਣ ਵਾਲੇ ਪੌਦਿਆਂ ਦੀਆਂ ਦੇਸੀ ਪ੍ਰਜਾਤੀਆਂ ਦੇ ਰੋਪਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਮਿਯਾਵਾਕੀ ਵਣਾਂ ਦਾ ਵਿਕਾਸ ਇੱਕ ਲਚੀਲੇ ਈਕੋਸਿਸਟਮ ਦੇ ਨਿਰਮਾਣ ਵਿੱਚ ਯੋਗਦਾਨ ਦੇਵੇਗਾ, ਜਿਸ ਨਾਲ ਵਾਤਾਵਰਣ ਅਤੇ ਸਥਾਨਕ ਭਾਈਚਾਰੇ ਦੋਵਾਂ ਨੂੰ ਕਈ ਤਰ੍ਹਾਂ ਦੇ ਲਾਭ ਮਿਲਣਗੇ। ਇਸ ਦੇ ਕਈ ਦੀਰਘਕਾਲੀ ਲਾਭ ਵੀ ਹੋਣਗੇ, ਜਿਸ ਵਿੱਚ ਸੂਖਮ ਜਲਵਾਯੂ ਸਥਿਤੀਆਂ ਵਿੱਚ ਸੁਧਾਰ ਜਿਹੇ ਹਵਾ ਅਤੇ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹੈ। ਇਹ ਜੈਵਿਕ ਵਿਭਿੰਨਤਾ ਸੰਭਾਲ, ਗ੍ਰੀਨ ਕਵਰ ਦੇ ਤੇਜ਼ੀ ਨਾਲ ਵਿਕਾਸ, ਕੁਸ਼ਲ ਕਾਰਬਨ ਅਵਸ਼ੋਸ਼ਣ (ਕਾਰਬਨ ਦੀ ਸਮਾਈ), ਮਿੱਟੀ ਦੀ ਬਹਾਲੀ ਅਤੇ ਸਥਾਨਕ ਵਨਸਪਤੀਆਂ ਅਤੇ ਜੀਵਾਂ ਦੇ ਲਈ ਆਵਾਸ ਨਿਰਮਾਣ ਵਿੱਚ ਵੀ ਮਦਦ ਕਰੇਗਾ। ਦਿੱਲੀ/ਐੱਨਸੀਆਰ ਵਿੱਚ ਮਿਯਾਵਾਕੀ ਪਲਾਂਟੇਸ਼ਨ ਦੀ ਸਫਲਤਾ ਦੇ ਅਧਾਰ ‘ਤੇ, ਪੂਰੇ ਦੇਸ਼ ਵਿੱਚ ਇਸੇ ਤਰ੍ਹਾਂ ਦਾ ਪੈਟਰਨ ਦੁਹਰਾਇਆ ਜਾਵੇਗਾ।
ਮਿਯਾਵਾਕੀ ਵਿਧੀ ਦਾ ਉਪਯੋਗ ਕਰਦੇ ਹੋਏ, ਗ੍ਰੀਨ ਕਵਰ ਵਿੱਚ ਵਾਧੇ ਨਾਲ ਨਾ ਸਿਰਫ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਰਹਿਣ ਵਾਲੇ ਨਾਗਰਿਕਾਂ ਦੇ ਸਮੁੱਚੀ ਸਿਹਤ ਅਤੇ ਭਲਾਈ ਵਿੱਚ ਵਾਧਾ ਹੋਵੇਗਾ, ਸਗੋਂ ਐੱਨਸੀਆਰ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਸੁੰਦਰਤਾ ਵਧੇਗੀ ਅਤੇ ਯਾਤਰਾ ਦੌਰਾਨ ਆਨੰਦ ਵਿੱਚ ਵੀ ਵਾਧਾ ਹੋਵੇਗਾ।
****
ਐੱਮਜੇਪੀਐੱਸ
(Release ID: 2026640)
Visitor Counter : 48