ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਕਿਹਾ, "ਜੰਮੂ-ਕਸ਼ਮੀਰ ਵਿੱਚ ਮਹੱਤਵਪੂਰਨ ਸੜਕ ਪ੍ਰੋਜੈਕਟ, ਜਿਨ੍ਹਾਂ ਵਿੱਚ ਉਧਮਪੁਰ ਲੋਕ ਸਭਾ ਖੇਤਰ ਵਿੱਚ ਕਈ ਰਾਸ਼ਟਰੀ ਪ੍ਰੋਜੈਕਟ ਸ਼ਾਮਲ ਹਨ, ਨੂੰ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਲਈ ਸਮੀਖਿਆ ਕੀਤੀ ਗਈ ਹੈ”

Posted On: 17 JUN 2024 6:53PM by PIB Chandigarh

ਲਗਭਗ 4000 ਕਰੋੜ ਰੁਪਏ ਦੀ ਲਾਗਤ ਵਾਲੀ ਪ੍ਰਤਿਸ਼ਠਿਤ ਛਤਰਗਲਾ ਸੁਰੰਗ ਦਾ ਕੰਮ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੁਆਰਾ ਪੂਰਾ ਕੀਤਾ ਜਾਵੇਗਾ ਅਤੇ ਕਠੂਆ ਐਕਸਪ੍ਰੈੱਸ ਕੌਰੀਡੋਰ ਸੈਕਸ਼ਨ ਤੇ ਅੰਡਰਪਾਸ, ਜਿੱਥੇ ਵੀ ਜਨਤਾ ਦੀ ਮੰਗ ਹੋਵੇਗੀ, ਜਲਦੀ ਤੋਂ ਜਲਦੀ ਸ਼ੁਰੂ ਕੀਤੇ ਜਾਣਗੇ।

 ਕੇਂਦਰੀ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਵਿੱਚ ਅੱਜ ਜੰਮੂ-ਕਸ਼ਮੀਰ ਵਿੱਚ ਮਹੱਤਵਪੂਰਨ ਸੜਕ ਅਤੇ ਸੁਰੰਗ ਪ੍ਰੋਜੈਕਟਾਂ ਦੀ ਸਮੀਖਿਆ ਦੇ ਲਈ ਲਗਭਗ ਚਾਰ ਘੰਟੇ ਤੱਕ ਮੈਰਾਥਨ ਮੀਟਿੰਗ ਚਲੀ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਮੀਟਿੰਗ ਦੇ ਬਾਅਦ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਸੰਤੋਸ਼ ਵਿਅਕਤ ਕੀਤਾ ਅਤੇ ਸ਼੍ਰੀ ਗਡਕਰੀ ਨੂੰ ਉਨ੍ਹਾਂ ਦੇ ਦੁਆਰਾ ਦਿੱਤੇ ਗਏ ਜ਼ਿਆਦਾਤਰ ਸੁਝਾਵਾਂ ਤੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਦੇ ਲਈ ਹਾਰਦਿਕ ਧੰਨਵਾਦ ਕੀਤਾ।

 

 ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ)ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ)ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀਪਰਮਾਣੂ ਊਰਜਾ ਵਿਭਾਗਪੁਲਾੜ ਵਿਭਾਗ ਅਤੇ ਪਰਸੋਨਲਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ ਕਿ ਛਤਰਗਲਾ ਸੁਰੰਗ ਦਾ ਪ੍ਰਸਤਾਵ ਕਰੀਬ ਛੇ ਵਰ੍ਹੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਸੀਮਾ ਸੜਕ ਸੰਗਠਨ (ਬੀਆਰਓ) ਦੀ ਏਜੰਸੀ ਬੀਕਨਸ ਨੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਵੀ ਤਿਆਰ ਕਰ ਲਈ ਸੀ, ਲੇਕਿਨ ਧਨ ਦੀ ਕਮੀ ਦੇ ਕਾਰਨ ਇਸ ਤੇ ਕੰਮ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਲਖਨਪੁਰ ਤੋਂ ਬਸੋਹਲੀ-ਬਣੀ ਤੋਂ ਭਦ੍ਰਵਾਹ-ਡੋਡਾ ਤੱਕ ਨਵੇਂ ਰਾਸ਼ਟਰੀ ਰਾਜਮਾਰਗ ਦਾ ਨਿਰਮਾਣ ਕਾਰਜ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਸਿਰੇ ਤੋਂ ਨਿਰਮਾਣ ਅਤੇ ਜਦੋਂ ਇਹ ਸੁਰੰਗ ਸਥਲ ਤੱਕ ਪਹੁੰਚੇਗਾ ਤਾਂ ਇਤਿਹਾਸਿਕ ਛਤਰਗਲਾ ਸੁਰੰਗ ਦਾ ਨਿਰਮਾਣ ਵੀ ਕੀਤਾ ਜਾਵੇਗਾ।

 ਡਾ. ਜਿਤੇਂਦਰ ਸਿੰਘ ਨੇ ਕਿਹਾ, "ਜਦੋਂ ਇਹ ਰਾਜਮਾਰਗ ਪੂਰਾ ਹੋ ਜਾਵੇਗਾ, ਤਾਂ ਇਹ ਇੱਕ ਬੜਾ ਪਰਿਵਰਤਨਕਾਰੀ ਕਦਮ ਹੋਵੇਗਾ, ਕਿਉਂਕਿ ਇਹ ਬਸੋਹਲੀ ਅਤੇ ਬਣੀ ਦੇ ਟੂਰਿਸਟ ਸਥਲਾਂ ਦੇ ਮਾਧਿਅਮ ਨਾਲ ਲਖਨਪੁਰ ਅਤੇ ਡੋਡਾ ਜ਼ਿਲ੍ਹਾ ਦਰਮਿਆਨ ਸਾਰੇ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਯਾਤਰਾ ਦੇ ਸਮੇਂ ਵਿੱਚ ਬਹੁਤ ਕਮੀ ਆਵੇਗੀ ਅਤੇ ਵਪਾਰ, ਰੋਜ਼ਗਾਰ ਅਤੇ ਰੈਵੇਨਿਊ ਸਿਰਜਣ ਨੂੰ ਪ੍ਰੋਤਸਾਹਨ ਮਿਲੇਗਾ।

 ਡਾ. ਜਿਤੇਂਦਰ ਸਿੰਘ ਨੇ ਨਿਰਮਾਣ ਅਧੀਨ ਦਿੱਲੀ-ਕਟਰਾ ਐਕਸਪ੍ਰੈੱਸ ਕੌਰੀਡੋਰ ਦਾ ਜ਼ਿਕਰ ਕਰਦੇ ਹੋਏ ਯਾਦ ਦਿਵਾਇਆ ਕਿ ਐਕਸਪ੍ਰੈੱਸ ਕੌਰੀਡੋਰ ਨੂੰ ਵਰ੍ਹੇ 2015 ਵਿੱਚ ਸ਼ੁਰੂ ਕੀਤੇ ਗਏ ਬਹੁਤ ਯਤਨਾਂ ਦੇ ਬਾਅਦ ਪ੍ਰਵਾਨਗੀ ਪ੍ਰਦਾਨ ਕੀਤੀ ਗਈ ਸੀ ਅਤੇ ਇਸ ਵਿੱਚ ਸ਼ੁਰੂਆਤੀ ਦੇਰੀ ਹੋਈ ਸੀ ਕਿਉਂਕਿ ਪੰਜਾਬ ਨੇ ਦਿੱਲੀ ਅਤੇ ਅੰਮ੍ਰਿਤਸਰ ਦਰਮਿਆਨ ਅੰਮ੍ਰਿਤਸਰ ਹਾਈਵੇਅ ਦੇ ਲਈ ਵੀ ਇਸੇ ਤਰ੍ਹਾਂ ਦੇ ਐਕਸਪ੍ਰੈੱਸ ਕੌਰੀਡੋਰ ਦੀ ਮੰਗ ਕੀਤੀ ਸੀ। ਆਖਿਰਕਾਰ, ਅੰਮ੍ਰਿਤਸਰ ਅਤੇ ਕਠੂਆ ਵਿੱਚ ਸਟੌਪਓਵਰ ਦੇ ਨਾਲ ਦਿੱਲੀ ਅਤੇ ਕਟਰਾ ਦਰਮਿਆਨ ਇੱਕ ਐਕਸਪ੍ਰੈੱਸ ਕੌਰੀਡੋਰ ਬਣਾਉਣ ਦੇ ਲਈ ਸਮਝੌਤਾ ਹੋਣ ਦੇ ਬਾਅਦ ਪ੍ਰੋਜੈਕਟ ਨੂੰ ਆਖਰੀ ਰੂਪ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਐਕਸਪ੍ਰੈੱਸ ਕੌਰੀਡੋਰ ਆਪਣੇ ਆਖਰੀ ਪੜਾਅ ਵਿੱਚ ਹੈ। ਡਾ. ਜਿਤੇਂਦਰ ਸਿੰਘ ਨੇ ਸੰਤੋਸ਼ ਵਿਅਕਤ ਕੀਤਾ ਕਿ ਸਥਾਨਕ ਲੋਕਾਂ ਦੀ ਸੁਵਿਧਾ ਦੇ ਲਈ ਹਟਲੀ, ਰਾਜਬਾਗ, ਚੰਨ ਅਰੋਰੀਆਂ (Chann Arorian), ਛੱਪਰ ਅਤੇ ਕੂਟਾ ਜਿਹੀਆਂ ਥਾਵਾਂ ਤੇ ਅੰਡਰਪਾਸ ਦੇ ਨਿਰਮਾਣ ਦੀ ਜਨਤਾ ਦੀ ਮੰਗ ਨੂੰ ਸਵੀਕਾਰ ਕਰ ਲਿਆ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਇਸੇ ਸੰਸਦੀ ਖੇਤਰ ਵਿੱਚ ਕਿਸ਼ਤਵਾੜ ਚਤਰੂ ਦੇ ਰਾਸ਼ਟਰੀ ਰਾਜਮਾਰਗ ਸੈਕਸ਼ਨ ਤੇ ਵੀ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ, ਜਿਸ ਨਾਲ ਯਾਤਰਾ ਵਿੱਚ ਅਸਾਨੀ ਦੇ ਲਈ ਵਿਕਲਪਿਕ ਸੜਕ ਸੰਪਰਕ ਉਪਲਬਧ ਹੋਵੇਗਾ।"

 ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਸਦੀ ਖੇਤਰ ਨੂੰ ਪ੍ਰਮੁੱਖ ਰਾਜਮਾਰਗ ਪ੍ਰੋਜੈਕਟ ਐਲੋਕੇਟ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਚੇਨਾਨੀ-ਸੁਧਮਹਾਦੇਵ ਰਾਸ਼ਟਰੀ ਰਾਜਮਾਰਗ ਦੇ ਇੱਕ ਹੋਰ ਪ੍ਰਤਿਸ਼ਠਿਤ ਪ੍ਰੋਜੈਕਟ ਤੇ ਵੀ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖਿਲੇਨੀ ਤੋਂ ਗੋਹਾ ਦਰਮਿਆਨ ਨਵੇਂ ਰਾਸ਼ਟਰੀ ਰਾਜਮਾਰਗ ਦਾ ਨੇੜਲੇ ਪਿੰਡਾਂ ਬਰਗਾਨਾ, ਹੁੰਬਲ ਅਤੇ ਕਲੋਟਾ ਨਾਲ ਉਚਿਤ ਸੰਪਰਕ ਹੋਵੇਗਾ। ਇਹ ਪਿੰਡ ਉਨ੍ਹਾਂ ਦਾ ਜੱਦੀ ਪਿੰਡ ਹੈ।

 ਡਾ. ਜਿਤੇਂਦਰ ਸਿੰਘ ਨੇ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਜੰਮੂ-ਕਸ਼ਮੀਰ ਦਾ ਪ੍ਰਤੀਨਿਧੀਤਵ ਕਰਨ ਵਾਲੇ ਮੰਤਰੀ ਦੇ ਰੂਪ ਵਿੱਚ, ਸ੍ਰੀਨਗਰ-ਸੋਨਮਾਰਗ ਸੈਕਸ਼ਨ, ਜੋਜਿਲਾ ਸੁਰੰਗ, ਜੰਮੂ ਰਾਜ਼ੌਰੀ ਰਾਜਮਾਰਗ ਅਤੇ ਸ੍ਰੀਨਗਰ ਅਤੇ ਜੰਮੂ ਦੀਆਂ ਦੋ ਰਿੰਗ ਰੋਡ ਦੇ ਚਲ ਰਹੇ ਪ੍ਰੋਜੈਕਟਾਂ ਤੇ ਵਿਸ਼ੇਸ਼ ਧਿਆਨ ਦੇਣ ਦੇ ਲਈ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਦੀ ਪ੍ਰਸ਼ੰਸਾ ਕੀਤੀ।

****

ਪੀਕੇ/ਪੀਐੱਸਐੱਮ



(Release ID: 2026231) Visitor Counter : 16