ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ - ਮਾਰਚ ਅਤੇ ਅਪ੍ਰੈਲ, 2024

Posted On: 07 JUN 2024 5:52PM by PIB Chandigarh

ਕਿਰਤ ਬਿਊਰੋ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦਾ ਇੱਕ ਸਬੰਧਤ ਦਫਤਰ ਹੈ, ਜੋ ਹਰ ਮਹੀਨੇ 20 ਰਾਜਾਂ ਵਿੱਚ ਫੈਲੇ 600 ਪਿੰਡਾਂ ਵਿੱਚੋਂ ਇਕੱਤਰ ਕੀਤੀਆਂ ਪ੍ਰਚੂਨ ਕੀਮਤਾਂ ਦੇ ਆਧਾਰ 'ਤੇ ਖੇਤੀਬਾੜੀ ਮਜ਼ਦੂਰਾਂ (ਸੀਪੀਆਈ-ਏਐੱਲ) ਅਤੇ ਪੇਂਡੂ ਮਜ਼ਦੂਰਾਂ (ਸੀਪੀਆਈ-ਆਰਐੱਲ) ਲਈ ਆਲ-ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਤਿਆਰ ਕਰਦਾ ਹੈ। ਮਾਰਚ, 2024 ਅਤੇ ਅਪ੍ਰੈਲ, 2024 ਦੇ ਮਹੀਨਿਆਂ ਲਈ ਸੂਚਕਾਂਕ ਇਸ ਪ੍ਰੈਸ ਰਿਲੀਜ਼ ਵਿੱਚ ਜਾਰੀ ਕੀਤੇ ਜਾ ਰਹੇ ਹਨ।

ਮਾਰਚ 2024 ਵਿੱਚ, ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ ਦੋਵੇਂ 1 ਪੁਆਇੰਟ ਵਧੇ, ਲੜੀਵਾਰ 1259 ਅਤੇ 1270 ਤੱਕ ਪਹੁੰਚ ਗਏ। ਅਪ੍ਰੈਲ 2024 ਵਿੱਚ, ਸੀਪੀਆਈ-ਏਐੱਲ ਅੰਕ ਵੱਧ ਕੇ 1263 ਹੋ ਗਿਆ, ਜਦੋਂ ਕਿ ਸੀਪੀਆਈ-ਆਰਐੱਲ 5 ਅੰਕ ਵੱਧ ਕੇ 1275 ਹੋ ਗਿਆ।

ਮਾਰਚ 2024 ਵਿੱਚ ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ ਲਈ ਸਾਲ ਦਰ ਸਾਲ ਮਹਿੰਗਾਈ ਦਰ ਲੜੀਵਾਰ 7.15% ਅਤੇ 7.08% ਦਰਜ ਕੀਤੀ ਗਈ ਸੀ। ਅਪ੍ਰੈਲ 2024 ਵਿੱਚ, ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ ਲਈ ਸਾਲ ਦਰ ਸਾਲ ਮਹਿੰਗਾਈ ਦਰਾਂ ਲੜੀਵਾਰ 7.03% ਅਤੇ 6.96% ਦਰਜ ਕੀਤੀਆਂ ਗਈਆਂ ਸਨ।

 

ਫਰਵਰੀ, ਮਾਰਚ ਅਤੇ ਅਪ੍ਰੈਲ 2024 ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ (ਆਮ ਅਤੇ ਸਮੂਹ ਅਨੁਸਾਰ):

ਸਮੂਹ

ਖੇਤੀਬਾੜੀ ਮਜ਼ਦੂਰ

ਪੇਂਡੂ ਮਜ਼ਦੂਰ

ਫਰਵਰੀ

ਮਾਰਚ

ਅਪ੍ਰੈਲ

ਫਰਵਰੀ

ਮਾਰਚ

ਅਪ੍ਰੈਲ

ਆਮ ਸੂਚਕਾਂਕ

1258

1259

1263

1269

1270

1275

ਭੋਜਨ

1199

1198

1201

1205

1204

1207

ਪਾਨ, ਸੁਪਾਰੀ ਆਦਿ

2034

2037

2047

2043

2047

2056

ਬਾਲਣ ਅਤੇ ਲਾਈਟ 

1331

1339

1346

1323

1331

1338

ਕੱਪੜੇ, ਬਿਸਤਰੇ ਅਤੇ ਜੁੱਤੇ

1280

1285

1290

1337

1343

1348

ਫੁਟਕਲ

1307

1311

1323

1311

1315

1327

   

**** 

ਐੱਮਜੇਪੀਐੱਸ/ਐੱਨਐੱਸਕੇ 


(Release ID: 2026132) Visitor Counter : 75


Read this release in: English , Urdu , Marathi , Hindi