ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ‘ਲਿਮਕਾ ਬੁੱਕ ਆਵ੍ ਵਰਲਡ ਰਿਕਾਰਡਸ’ ਵਿੱਚ ਆਪਣਾ ਨਾਮ ਦਰਜ ਕਰਵਾਇਆ


ਇੱਕ ਜਨਤਕ-ਸੇਵਾ ਪ੍ਰੋਗਰਾਮ ਵਿੱਚ ਅਨੇਕ ਥਾਵਾਂ ‘ਤੇ ਸਭ ਤੋਂ ਜ਼ਿਆਦਾ ਲੋਕਾਂ ਨੇ ਇਕੱਠੇ ਹੋ ਕੇ ਭਾਰਤੀ ਰਿਕਾਰਡ ਬਣਾਇਆ

प्रविष्टि तिथि: 15 JUN 2024 8:18PM by PIB Chandigarh

ਭਾਰਤੀ ਰੇਲਵੇ ਨੇ ਇੱਕ ਜਨਤਕ-ਸੇਵਾ ਪ੍ਰੋਗਰਾਮ ਵਿੱਚ ਅਨੇਕ ਥਾਵਾਂ ‘ਤੇ ਸਭ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ‘ਤੇ ਆਪਣਾ ਨਾਮ ‘ਪ੍ਰਤਿਸ਼ਠਿਤ ਲਿਮਕਾ ਬੁੱਕ ਆਵ੍ ਵਰਲਡ ਰਿਕਾਰਡਸ’ ਵਿੱਚ ਸਫਲਤਾਪੂਰਵਕ ਦਰਜ ਕਰਵਾ ਦਿੱਤਾ ਹੈ।

ਰੇਲ ਮੰਤਰਾਲੇ ਨੇ 26 ਫਰਵਰੀ 2024 ਨੂੰ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿਸ ਵਿੱਚ 2,140 ਥਾਵਾਂ ‘ਤੇ 40,19,516 ਲੋਕਾਂ ਨੇ ਹਿੱਸਾ ਲਿਆ ਸੀ।

ਇਹ ਪ੍ਰੋਗਰਾਮ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਰੇਲਵੇ ਪੁਲਾਂ ਦੇ ਉੱਪਰ/ਹੇਠਾਂ ਸੜਕ ਦੇ ਉਦਘਾਟਨ ਅਤੇ ਰੇਲਵੇ ਸਟੇਸ਼ਨਾਂ ਦਾ ਨੀਂਹ ਪੱਥਰ ਰੱਖਣ ਦੇ ਲਈ ਆਯੋਜਿਤ ਕੀਤਾ ਗਿਆ ਸੀ।

ਭਾਰਤੀ ਰੇਲਵੇ ਦੇ ਉਤਕ੍ਰਿਸ਼ਟ ਵਿਆਪਕ ਪ੍ਰਯਾਸ ਤੇ ਗਤੀਸ਼ੀਲਤਾ ਨੂੰ ਸਰਾਹਿਆ ਗਿਆ ਹੈ ਅਤੇ ਇਸ ਨੂੰ ‘ਪ੍ਰਤਿਸ਼ਠਿਤ ਲਿਮਕਾ ਬੁੱਕ ਆਵ੍ ਵਰਲਡ ਰਿਕਾਰਡਸ’ ਵਿੱਚ ਦਰਜ ਕੀਤਾ ਗਿਆ ਹੈ।

*****

ਵਾਈਬੀ/ਵੀਐੱਮ


(रिलीज़ आईडी: 2025705) आगंतुक पटल : 78
इस विज्ञप्ति को इन भाषाओं में पढ़ें: English , Urdu , हिन्दी , Marathi , Odia , Tamil