ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਰਧ ਚਕ੍ਰਾਸਨ ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ

Posted On: 15 JUN 2024 9:51AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇੰਦਰ ਮੋਦੀ ਨੇ ਅੱਜ ਅਰਧ ਚਕ੍ਰਾਸਨ ‘ਤੇ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ ਵਿੱਚ ਲੋਕਾਂ ਨੂੰ ਸਵਸਥ ਹਿਰਦੇ ਅਤੇ ਬਿਹਤਰ ਖੂਨ ਦੇ ਸੰਚਾਰ ਲਈ ਅਰਧ ਚਕ੍ਰਾਸਨ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ।

ਅੰਤਰਰਾਸ਼ਟਰੀ ਯੋਗ ਦਿਵਸ ਦੇ 10ਵੇਂ ਸੰਸਕਰਣ ਤੋਂ ਪਹਿਲਾਂ ਸਾਂਝੀ ਕੀਤੀ ਗਈ ਇਸ ਵੀਡੀਓ ਕਲਿੱਪ ਵਿੱਚ ਸਥਿਰ ਮੁਦ੍ਰਾ ਵਿੱਚ ਯੋਗ ਕਰਨ ਦੇ ਪੜਾਵਾਂ ਬਾਰੇ ਵਿੱਚ ਅੰਗਰੇਜ਼ੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਵਿਸਤਾਰ ਪੂਰਵਕ ਦੱਸਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਚਕ੍ਰਾਸਨ ਦਾ ਨਿਯਮਿਤ ਅਭਿਆਸ ਸਰੀਰ ਨੂੰ ਸਵਸਥ ਰੱਖਣ ਵਿੱਚ ਬਹੁਤ ਮਦਦਗਾਰ ਹੈ। ਇਹ ਹਿਰਦੇ ਨੂੰ ਸਿਹਤਮੰਦ ਰੱਖਦਾ ਹੈ ਅਤੇ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ।”

 

******

ਡੀਐੱਸ/ਆਰਟੀ



(Release ID: 2025579) Visitor Counter : 22