ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਅਤੇ ਲਾ ਫਾਊਂਡੇਸ਼ਨ ਡਸਾਲਟ ਸਿਸਟਮਸ ਇੰਡੀਆ ਵੱਲੋਂ ਆਯੋਜਿਤ 'ਵਿਦਿਆਰਥੀ ਉੱਦਮਤਾ ਪ੍ਰੋਗਰਾਮ - ਭਵਿੱਖ ਦੇ ਉੱਦਮੀਆਂ ਦੀ ਸ਼ੁਰੂਆਤ' ਦੇ ਫਾਈਨਲ ਵਿੱਚ ਨੌਜਵਾਨ ਖੋਜਕਾਰ ਚਮਕੇ

Posted On: 13 JUN 2024 11:34AM by PIB Chandigarh

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਲਾ ਫਾਊਂਡੇਸ਼ਨ ਡਸਾਲਟ ਸਿਸਟਮਸ ਇੰਡੀਆ ਦੇ ਸਹਿਯੋਗ ਨਾਲ ਪੁਣੇ 'ਚ ਆਯੋਜਿਤ ਗ੍ਰੈਂਡ ਫਿਨਾਲੇ ਵਿੱਚ ਏਆਈਐੱਮ ਦੇ ਵਿਦਿਆਰਥੀ ਉੱਦਮਤਾ ਪ੍ਰੋਗਰਾਮ (ਐੱਸਈਪੀ) ਸੀਜ਼ਨ - 2023-24 ਦੌਰਾਨ ਸਕੂਲੀ ਵਿਦਿਆਰਥੀਆਂ ਲਈ ਆਪਣੇ ਫਲੈਗਸ਼ਿਪ ਪ੍ਰੋਗਰਾਮ, 'ਮੇਡ ਇਨ 3ਡੀ - ਭਵਿੱਖ ਦੇ ਉੱਦਮੀਆਂ ਦੀ ਸ਼ੁਰੂਆਤ' ਦੀ ਸਮਾਪਤੀ ਦਾ ਜਸ਼ਨ ਮਨਾਇਆ। ਇਹ ਇਵੈਂਟ ਨੌਜਵਾਨ ਦਿਮਾਗਾਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਅੱਠ ਮਹੀਨਿਆਂ ਦੀ ਯਾਤਰਾ ਦੀ ਸਮਾਪਤੀ ਨੂੰ ਦਰਸਾਉਂਦਾ ਹੈ।

ਇਸ ਪ੍ਰੋਗਰਾਮ ਦੇ ਸੀਜ਼ਨ 2023-24 ਵਿੱਚ ਵਿਦਿਆਰਥੀਆਂ ਨੂੰ ਖੇਤੀਬਾੜ੍ਹੀ ਵਿਗਿਆਨ ਕੇਂਦਰਾਂ ਨਾਲ ਜੋੜਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ ਪੇਂਡੂ ਈਕੋਸਿਸਟਮ ਥੀਮ ਦੇ ਆਲੇ-ਦੁਆਲੇ ਕੇਂਦਰਿਤ ਬਹੁਤ ਸਾਰੇ ਪ੍ਰੋਜੈਕਟ ਸਾਹਮਣੇ ਆਏ। ਦੇਸ਼ ਭਰ ਦੇ 140 ਸਕੂਲਾਂ ਤੋਂ, ਚੋਟੀ ਦੀਆਂ 12 ਟੀਮਾਂ ਨੇ ਉਤਪਾਦ ਡਿਜ਼ਾਈਨ ਵਿੱਚ ਸ਼ਾਨਦਾਰ ਨਵੀਨਤਾ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਟਾਰਟ-ਅੱਪ ਪਿੱਚਾਂ ਵਿੱਚ ਵਿੱਤ, ਕਾਰੋਬਾਰ ਅਤੇ ਮਾਰਕੀਟਿੰਗ ਰਣਨੀਤੀਆਂ ਦੀ ਡੂੰਘੀ ਸਮਝ ਦਾ ਪ੍ਰਦਰਸ਼ਨ ਕੀਤਾ।

ਨੀਤੀ ਆਯੋਗ, ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਨਵ, ਡਸਾਲਟ ਸਿਸਟਮਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਐੱਨਜੀ, ਡਸਾਲਟ ਸਿਸਟਮਸ ਸਲਿਊਸ਼ਨ ਲੈਬ ਦੇ ਸੀਈਓ ਸੁਦਰਸ਼ਨ ਮੋਗਸਾਲੇ ਅਤੇ ਅਕਸ਼ਰਾ ਇੰਟਰਨੈਸ਼ਨਲ ਸਕੂਲ, ਪੁਣੇ ਦੇ ਟੈਕਨਾਲੋਜੀ ਸਲਾਹਕਾਰ ਜਯੇਸ਼ ਰਾਠੌਰ ਸਣੇ ਮਾਣਯੋਗ ਪਤਵੰਤੇ ਸੱਜਣ ਸ਼ਾਮਲ ਹੋਏ। ਡਾ. ਚਿੰਤਨ ਵੈਸ਼ਨਵ ਨੇ ਭਾਰਤੀ ਸਿੱਖਿਆ ਲੈਂਡਸਕੇਪ ਵਿੱਚ ਨਵੀਨਤਾ ਦੇ ਮਹੱਤਵ ਅਤੇ ਭਵਿੱਖ ਦੇ ਖੋਜਕਾਰਾਂ ਅਤੇ ਉੱਦਮੀਆਂ ਦੇ ਪਾਲਣ ਪੋਸ਼ਣ ਵਿੱਚ ਪ੍ਰੋਗਰਾਮ ਦੀ ਸਾਰਥਕਤਾ ਨੂੰ ਉਜਾਗਰ ਕਰਦੇ ਹੋਏ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ।

ਮਹਾਰਾਸ਼ਟਰ ਦੇ ਇੱਕ ਪਿੰਡ ਦੇ ਸਕੂਲ, ਸ਼੍ਰੀ ਦਾਦਾ ਮਹਾਰਾਜ ਨਾਟੇਕਰ ਵਿਦਿਆਲਾ, ਚਿਖਲੀ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਰਚਿਡ ਸਕੂਲ, ਪੁਣੇ ਨੇ ਦੂਜਾ ਅਤੇ ਸਪਰਿੰਗਡੇਲਸ ਸਕੂਲ, ਧੌਲਾ ਕੁਆਂ, ਦਿੱਲੀ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਸਫਲਤਾਵਾਂ ਭਾਰਤ ਦੇ ਨਵੀਨਤਾਕਾਰਾਂ ਅਤੇ ਉੱਦਮੀਆਂ ਦੀ ਅਗਲੀ ਪੀੜ੍ਹੀ ਦੇ ਪੋਸ਼ਣ ਵਿੱਚ ਪ੍ਰੋਗਰਾਮ ਦੇ ਪਰਿਵਰਤਨਸ਼ੀਲ ਪ੍ਰਭਾਵ ਨੂੰ ਰੇਖਾਂਕਿਤ ਕਰਦੀਆਂ ਹਨ।

ਪ੍ਰੋਗਰਾਮ ਦਾ ਆਯੋਜਨ ਏਆਈਐੱਮ, ਨੀਤੀ ਆਯੋਗ ਅਤੇ ਲਾ ਫਾਊਂਡੇਸ਼ਨ ਡਸਾਲਟ ਸਿਸਟਮਸ ਵਲੋਂ ਸਾਂਝੇ ਤੌਰ 'ਤੇ ਭਾਰਤ ਭਰ ਦੇ ਸਕੂਲੀ ਵਿਦਿਆਰਥੀਆਂ ਵਿੱਚ ਇੱਕ ਨਵੀਨਤਾ ਅਤੇ ਉੱਦਮੀ ਮਾਨਸਿਕਤਾ ਪੈਦਾ ਕਰਨ ਲਈ ਕੀਤਾ ਗਿਆ ਹੈ। ਏਆਈਐੱਮ ਦੁਆਰਾ ਆਯੋਜਿਤ ਏਟੀਐੱਲ ਮੈਰਾਥਨ ਵਿੱਚੋਂ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਇਸ ਵੱਕਾਰੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਨਾਮਜ਼ਦ ਕੀਤਾ ਗਿਆ ਹੈ।

ਇਸ ਪ੍ਰੋਗਰਾਮ ਵਿੱਚ ਚੁਣੇ ਗਏ ਸਕੂਲ ਛੇ ਵਿਦਿਆਰਥੀਆਂ ਅਤੇ ਇੱਕ ਅਧਿਆਪਕ ਦੀ ਇੱਕ ਟੀਮ ਬਣਾਉਂਦੇ ਹਨ ਤਾਂ ਜੋ ਇੱਕ ਨਕਲੀ ਸਟਾਰਟਅੱਪ ਬਣਾਇਆ ਜਾ ਸਕੇ। ਇੱਕ ਸਟਾਰਟਅੱਪ ਦੇ ਤੌਰ 'ਤੇ, ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਸੁਪਨੇ ਦੇ ਉਤਪਾਦ ਦੀ ਪਛਾਣ ਕਰਨੀ ਪੈਂਦੀ ਹੈ, ਇਸਨੂੰ 3ਡੀ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਕੇ ਡਿਜ਼ਾਇਨ ਕਰਨਾ ਹੁੰਦਾ ਹੈ, ਇਸਦਾ ਨਿਰਮਾਣ ਕਰਨਾ ਹੁੰਦਾ ਹੈ, ਅਤੇ ਇੱਕ ਮਾਰਕੀਟਿੰਗ ਮੁਹਿੰਮ ਬਣਾਉਣੀ ਹੁੰਦੀ ਹੈ, ਜਿਸ ਵਿੱਚ ਉਤਪਾਦ ਵੇਰਵਾ, ਉਤਪਾਦ ਵਿਗਿਆਪਨ ਵੀਡੀਓ ਅਤੇ ਮੁੱਲ ਰਣਨੀਤੀ ਸ਼ਾਮਲ ਹੁੰਦੀ ਹੈ।

ਸਿਰਫ 2023 ਦੇ ਸੀਜ਼ਨ ਵਿੱਚ, 29 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 140 ਸਕੂਲਾਂ ਨੇ ਹਿੱਸਾ ਲਿਆ, ਜੋ ਕਿ ਨੌਜਵਾਨ ਸਨਅਤਕਾਰਾਂ ਨੂੰ ਪੋਸ਼ਣ ਅਤੇ ਵਿਦਿਆਰਥੀਆਂ ਵਿੱਚ ਨਵੀਨਤਾ ਲਈ ਜਨੂੰਨ ਨੂੰ ਜਗਾਉਣ ਵਿੱਚ ਪ੍ਰੋਗਰਾਮ ਦੇ ਵਿਆਪਕ ਪ੍ਰਭਾਅ ਨੂੰ ਦਰਸਾਉਂਦਾ ਹੈ।

*********

ਡੀਐੱਸ/ਐੱਸਆਰ



(Release ID: 2025349) Visitor Counter : 19