ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

‘‘ਪ੍ਰਸ਼ਾਸਨ ਸੁਧਾਰਾਂ ਵਿੱਚ ਨਾਗਰਿਕਾਂ ਦੇ ਡਿਜੀਟਲ ਸਸ਼ਕਤੀਕਰਣ ਨੂੰ ਸ਼ਾਮਲ ਕੀਤਾ ਜਾਵੇਗਾ’


ਡਾ. ਜਿਤੇਂਦਰ ਸਿੰਘ ਨੇ ਕਿਹਾ “ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦਾ ਮਿਨੀਮਮ ਗਵਰਨਮੈਂਟ ਅਤੇ ਮੈਕਸੀਮਮ ਗਵਰਨੈਂਸ ਦਾ ਵਿਜ਼ਨ ਸਾਡਾ ਮਾਰਗਦਰਸ਼ਨ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਾਡਾ ਮੰਤਰਾਲਾ ਪਿਛਲੇ ਦਹਾਕੇ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਜਾਰੀ ਰੱਖੇਗਾ”

ਡਾ. ਜਿਤੇਂਦਰ ਸਿੰਘ ਨੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਵਿਭਾਗਾਂ ਲਈ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ, “ਸਰਕਾਰੀ ਕਰਮਚਾਰੀਆਂ ਦੇ ਪ੍ਰਦਰਸ਼ਨ ਨੂੰ ਅਨੁਕੂਲਿਤ ਕਰਨ ਲਈ ਸੁਧਾਰਾਂ ਨੂੰ ਜਾਰੀ ਰੱਖਣਾ ਅਤੇ ਟ੍ਰੇਨਿੰਗ ਸਟ੍ਰਕਚਰ ਅਤੇ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਸਾਡੀ ਪ੍ਰਾਥਮਿਕਤਾ ਹੈ”

Posted On: 13 JUN 2024 6:15PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਕਿਹਾ ਕਿ “ਪ੍ਰਸ਼ਾਸਨ ਸੁਧਾਰਾਂ ਵਿੱਚ ਬਜ਼ੁਰਗ ਨਾਗਰਿਕਾਂ ਅਤੇ ਪੈਨਸ਼ਨਰਾਂ ਸਮੇਤ ਨਾਗਰਿਕਾਂ ਦੇ ਡਿਜੀਟਲ ਸਸ਼ਕਤੀਕਰਣ ਨੂੰ ਸ਼ਾਮਲ ਕੀਤਾ ਜਾਵੇਗਾ।”

ਡਿਪਾਰਟਮੈਂਟ ਆਫ ਪਰਸੋਨਲ ਅਤੇ ਟ੍ਰੇਨਿੰਗ (ਡੀਓਪੀਟੀ), ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ  ਡਿਪਾਰਟਮੈਂਟ ਆਫ ਪੈਨਸ਼ਨਸ ਐਂਡ ਪੈਨਸ਼ਨਰਸ ਵੈੱਲਫੇਅਰ (ਡੀਓਪੀਪੀਡਬਲਿਊ) ਦੀ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ ਦਾ ਵਿਜ਼ਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਾਡਾ ਮੰਤਰਾਲਾ ਪਿਛਲੇ ਦਹਾਕੇ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਜਾਰੀ ਰੱਖੇਗਾ।”

 ਡਾ. ਜਿਤੇਂਦਰ ਸਿੰਘ ਦੇ ਅਨੁਸਾਰ, ਨਾਗਰਿਕ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਸੁਧਾਰਾਂ ਦੇ ਕੇਂਦਰ ਵਿੱਚ ਹਨ ਅਤੇ ਕੁਸ਼ਲ ਜਨਤਕ ਸੇਵਾ ਵੰਡ ਸੁਨਿਸ਼ਚਿਤ ਕਰਕੇ , ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਣਾ ਕੇ, ਨਵੀਂ ਪੀੜ੍ਹੀ ਦੀ ਟੈਕਨੋਲੋਜੀ ਦੇ ਨਾਲ ਡਿਜੀਟਲ ਸ਼ਾਸਨ ਨੂੰ ਵਧਾ ਕੇ ਨਾਗਰਿਕਾਂ ਦੀ ਭਲਾਈ ਦੇ ਸੰਕਲਪ ਨੂੰ ਸੁਨਿਸ਼ਚਿਤ ਕਰਦੇ ਹੋਏ ਨਾਗਰਿਕਾਂ ਦੇ ਜੀਵਨ ਵਿੱਚ ਅਸਾਨੀ ਲਿਆਉਣਾ ਹੈ।

ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਸਮਕਾਲੀ ਸਮਾਂ ਸੀਮਾ ਦੇ ਨਾਲ ਭਰਤੀ ਨਿਯਮਾਂ ਅਤੇ ਸੇਵਾ ਨਿਯਮਾਂ ਦੀ ਬਹੁਲਤਾ ਨੂੰ ਤਰਕਸੰਗਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਇਸ ਨੂੰ ਭਵਿੱਖ ਦੇ ਲਈ ਤਿਆਰ ਕਰਨ ਲਈ ਡਿਜੀਟਲ ਤਕਨੀਕ ਨੂੰ ਇਸ ਵਿੱਚ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ। ਡਾ. ਸਿੰਘ ਨੇ ਸਰਕਾਰੀ ਵਿਭਾਗਾਂ ਦੀ ਕੁਸ਼ਲਤਾ ਵਧਾਉਣ ਲਈ ਵਿਲੱਖਣ ਯੋਗਤਾ ਨਿਰਮਾਣ ਉਤਪਾਦ ਬਣਾਉਣ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਰਕਾਰੀ ਕਰਮਚਾਰੀਆਂ ਦੇ ਪ੍ਰਦਰਸ਼ਨ ਨੂੰ ਅਨੁਕੂਲਿਤ ਕਰਨ ਲਈ ਸੁਧਾਰਾਂ ਨੂੰ ਜਾਰੀ ਰੱਖਣਾ ਅਤੇ ਟ੍ਰੇਨਿੰਗ ਢਾਂਚੇ ਅਤੇ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨਾ ਸਾਡੀ ਪ੍ਰਾਥਮਿਕਤਾ ਹੈ।”

ਡਾ. ਜਿਤੇਂਦਰ ਦੇ ਅਨੁਸਾਰ, ਜਨਰਲ ਏਆਈ, ਮਸ਼ੀਨ ਲਰਨਿੰਗ (ਐੱਮਐੱਲ), ਔਗਮੈਂਟਿਡ ਰਿਐਲਿਟੀ/ਵਰਚੁਅਲ ਜਿਹੀਆਂ ਉੱਭਰਦੀਆਂ ਟੈਕਨੋਲੋਜੀਆਂ ਦੀ ਵਰਤੋਂ ਸਾਡੇ ਨਵੇਂ ਯੁਗ ਦੇ ਸੁਧਾਰਾਂ ਦਾ ਇੱਕ ਅਨਿੱਖੜਵਾਂ ਅੰਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਜਨਤਕ ਸੇਵਕਾਂ ਲਈ ਆਈ-ਗੌਟ (I-Got) ਪਲੈਟਫਾਰਮ ਦਾ ਉਪਯੋਗ ਕਰਨ ਅਤੇ ਮਿਸ਼ਨ ਕਰਮਯੋਗੀ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਇੱਕ ਸਵੈ-ਪ੍ਰੇਰਿਤ ਵਾਤਾਵਰਣ ਬਣਾਉਣਾ ਹੈ। ਸਮੀਖਿਆ ਕਰਦੇ ਸਮੇਂ ਉਨ੍ਹਾਂ ਨੇ ਸਕੱਤਰੇਤ ਟ੍ਰੇਨਿੰਗ ਅਤੇ ਪ੍ਰਬੰਧਨ ਸੰਸਥਾਨ (ਆਈਐੱਸਟੀਐੱਮ), ਨਵੀਂ ਦਿੱਲੀ ਵਿੱਚ ਡਿਜੀਟਲ ਲਰਨਿੰਗ ਲੈੱਬਸ ਦੇ ਕੰਮਕਾਜ ਬਾਰੇ ਵੀ ਜਾਣਕਾਰੀ ਲਈ, ਜਿਸ ਦਾ ਉਦਘਾਟਨ ਡਾ. ਸਿੰਘ ਨੇ ਡੀਓਪੀਟੀ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਵਿੱਚ ਕੀਤਾ ਸੀ। ਉਨ੍ਹਾਂ ਨੇ ਈ-ਲਰਨਿੰਗ ਅਤੇ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਨੂੰ ਉਨ੍ਹਾਂ ਦੇ ਕਰੀਅਰ ਦੀ ਪ੍ਰਗਤੀ ਦਾ ਅਨਿੱਖੜਵਾਂ ਅੰਗ ਬਣਾਉਣ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਤਕਨੀਕੀ ਤੌਰ ‘ਤੇ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਫਲੈਟਰ ਆਰਗੇਨਾਈਜ਼ੇਸ਼ਨ ਅਤੇ ਡੇਟਾ ਦੀ ਸੁਰੱਖਿਆ ਸੁਨਿਸ਼ਚਿਤ ਕਰਨ ‘ਤੇ ਵੀ ਜ਼ੋਰ ਦਿੱਤਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਚੰਗੇ ਪ੍ਰਦਰਸ਼ਨ ਲਈ ਕਰਮਚਾਰੀਆਂ ਅਤੇ ਵਿਭਾਗਾਂ ਨੂੰ ਸਨਮਾਨਿਤ ਕਰਨਾ ਅਤੇ ਜਨਤਕ ਸੇਵਾ ਵੰਡ ਵਿੱਚ ਜਵਾਬਦੇਹੀ ਵਧਾਉਣਾ ਸਾਡਾ ਕੇਂਦ੍ਰਿਤ ਖੇਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਤਕ੍ਰਿਸ਼ਟਤਾ ਕੇਂਦਰ ਦੀ ਪਹਿਚਾਣ ਅਤੇ ਨਿਰਮਾਣ ਦੇ ਨਾਲ ਸਮਰੱਥਾ ਨਿਰਮਾਣ ਲਈ ਅਤਿਆਧੁਨਿਕ ਭੌਤਿਕ ਅਤੇ ਡਿਜੀਟਲ ਟ੍ਰੇਨਿੰਗ ਇਨਫ੍ਰਾਸਟ੍ਰਕਚਰ ਅਤੇ ਹਾਊਸਿੰਗ ਬੈਸਟ ਫੈਕਲਟੀ ਦੇ ਨਿਰਮਾਣ ‘ਤੇ ਵੀ ਅਧਿਕਾਰੀਆਂ ਦਾ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ “ਸਾਨੂੰ ਸਮਰੱਥਾ ਨਿਰਮਾਣ ਨੂੰ ਹੋਰ ਵਧੇਰੇ ਜੈਵਿਕ ਬਣਾਉਣ ਲਈ ਜਨਭਾਗੀਦਾਰੀ ਸੁਨਿਸ਼ਚਿਤ ਕਰਨੀ ਚਾਹੀਦੀ ਹੈ”

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡਿਪਾਰਟਮੈਂਟ ਆਫ ਐਡਮਿਨੀਸਟ੍ਰੇਸਿਵ ਰਿਫਾਰਮਸ ਐਂਡ ਪਬਲਿਕ ਗ੍ਰਿਵਂਸੈਸ-ਡੀਏਆਰਪੀਜੀ) ਦੀ ਸਮੀਖਿਆ ਕਰਦੇ ਹੋਏ ਕਿਹਾ ਕਿ “ਸਾਨੂੰ ਸਰਕਾਰੀ ਵਿਭਾਗਾਂ ਦੇ ਦਰਮਿਆਨ ਸਹਿਕਾਰੀ ਮੁਕਾਬਲੇਬਾਜੀ ਨੂੰ ਹੁਲਾਰਾ ਦੇਣ ਅਤੇ ਸਰਵੋਤਮ ਪ੍ਰਥਾਵਾਂ ਨੂੰ ਵਾਰ-ਵਾਰ ਦੁਹਰਾਉਣ ਲਈ ਰਾਜਾਂ ਲਈ ਪਹਿਲੇ ਤੋਂ ਮੌਜੂਦ ਸੂਚਕਾਂਕ ਦੇ ਅਨੁਸਾਰ ਕੇਂਦਰੀ ਮੰਤਰਾਲਿਆਂ ਲਈ ਇੱਕ ਸੁਸ਼ਾਸਨ ਸੂਚਕਾਂਕ ਬਣਾਉਣਾ ਚਾਹੀਦਾ ਹੈ।”

ਉਨ੍ਹਾਂ ਨੇ ਦੁਨੀਆ ਭਰ ਵਿੱਚ ਸਰਵੋਤਮ ਸ਼ਿਕਾਇਤ ਨਿਵਾਰਣ ਵਿਧੀ ਦੇ ਰੂਪ ਵਿੱਚ ਪਹਿਚਾਣੇ ਜਾਣ ਵਾਲੇ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੀ ਸਫ਼ਲਤਾ ‘ਤੇ ਡੀਏਆਰਪੀਜੀ ਦੇ ਪ੍ਰਯਾਸਾਂ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਨੂੰ ਹੋਰ ਖੇਤਰਾਂ ਵਿੱਚ ਵੀ ਜਾਰੀ ਰੱਖਣ ਅਤੇ ਦੁਹਰਾਉਣ ਦਾ ਨਿਰਦੇਸ਼ ਦਿੱਤਾ।

ਉਨ੍ਹਾਂ ਨੇ ਸ਼ੁਰੂ ਤੋਂ ਅੰਤ ਤੱਕ ਡਿਜੀਟਲੀਕਰਣ ਸੁਨਿਸ਼ਚਿਤ ਕਰਨ ਅਤੇ ਜਨਤਕ ਸੇਵਾ ਵੰਡ ਵਿੱਚ ਸੁਧਾਰ ਲਈ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਅਤੇ ਖੇਤਰੀ ਦਫ਼ਤਰਾਂ ਵਿੱਚ ਈ-ਆਫਿਸ” ਨੂੰ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਵੇਂ ਯੁਗ ਦੀ ਟੈਕਨੋਲੋਜੀ ਦਾ ਉਪਯੋਗ ਕਰਕੇ ਵਿਜੀਲੈਂਸ ਮਾਮਲਿਆਂ ਦੇ ਜਲਦੀ ਨਿਪਟਾਰੇ ਲਈ ਇੱਕ ਢਾਂਚਾਗਤ ਵਿਧੀ ਤਿਆਰ ਕਰਨ ਦਾ ਨਿਰਦੇਸ਼ ਵੀ ਦਿੱਤਾ।

 

ਡਾ . ਜਿਤੇਂਦਰ ਸਿੰਘ ਨੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਕਿਹਾ, “ਪੈਨਸ਼ਨ ਨਿਯਮਾਂ ਨੂੰ ਏਕੀਕ੍ਰਿਤ ਕਰਕੇ ਅਤੇ ਈਜ਼ ਆਵ੍ ਲੀਵਿੰਗ ਲਿਆ ਕੇ ਸੀਨੀਅਰ ਨਾਗਰਿਕਾਂ ਦਾ ਡਿਜੀਟਲ ਸਸ਼ਕਤੀਕਰਣ ਸਾਡੇ ਵਿਭਾਗ ਦੀ ਮਾਰਗਦਰਸ਼ਕ ਸ਼ਕਤੀ ਹੈ।” ਕੇਂਦਰੀ ਮੰਤਰੀ ਨੇ ਪੈਨਸ਼ਨਰਜ਼ ਦੀ ਭਲਾਈ ਲਈ ਨੈਸ਼ਨਲ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਅਭਿਯਾਨ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਸ ਨੂੰ ਹੋਰ ਵਧੇਰੇ ਉਤਸ਼ਾਹ ਅਤੇ ਸ਼ਕਤੀ ਦੇ ਨਾਲ ਅੱਗੇ ਜਾਰੀ ਰੱਖਣ ਲਈ ਕਿਹਾ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਭਾਗ ਦੀ ਭਵਿੱਖ ਦੀ ਰਣਨੀਤੀ ‘ਤੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ “ ਸਾਨੂੰ ਬੈਂਕਾਂ ਦੇ ਨਾਲ ਭਵਿਸ਼ਯ ਪੋਰਟਲ ਦਾ ਏਕੀਕਰਣ ਜਾਰੀ ਰੱਖਣਾ ਚਾਹੀਦਾ ਹੈ।” ਮੰਤਰੀ ਮਹੋਦਯ ਦੇ ਅਨੁਸਾਰ ਪੈਨਸ਼ਨਰਜ਼ ਦਰਮਿਆਨ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਦੇ ਸੇਵਾਮੁਕਤ ਸਾਲਾਂ ਨੂੰ ਸੁਗਮ ਬਣਾਉਣ ਲਈ ਪ੍ਰੀ-ਰਿਟਾਇਰਮੈਂਟ  ਕਾਉਂਸਲਿੰਗ ਵਰਕਸ਼ਾਪਸ ਦਾ ਆਯੋਜਨ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਡਾ. ਜਿਤੇਂਦਰ ਸਿੰਘ ਦੇ ਅਨੁਸਾਰ ਭਾਸ਼ਾ ਸਹਾਇਤਾ ਦੇਣ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਰੁਕਾਵਟ ਅਤੇ ਇਸ ਪ੍ਰਕਾਰ ਨਾਗਰਿਕਾਂ ਤੱਕ ਉਨ੍ਹਾਂ ਦੀ ਮਾਤ੍ਰ ਭਾਸ਼ਾ ਵਿੱਚ ਪਹੁੰਚਣ ਲਈ ਭਾਸ਼ਿਣੀ ਦੇ ਉਪਯੋਗ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਮੀਟਿੰਗ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੀ ਸਕੱਤਰ ਸ਼੍ਰੀਮਤੀ ਐੱਸ. ਰਾਧਾ ਚੌਹਾਨ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਅਤੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੇ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਦੇ ਨਾਲ-ਨਾਲ ਤਿੰਨਾਂ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

****

ਪੀਕੇ/ਪੀਐੱਸਐੱਮ



(Release ID: 2025333) Visitor Counter : 31